ਸ਼੍ਰੀ ਦਸਮ ਗ੍ਰੰਥ

ਅੰਗ - 62


ਤਹਾ ਖਾਨ ਨੈਜਾਬਤੈ ਆਨ ਕੈ ਕੈ ॥

ਉਸ ਵੇਲੇ ਨਜ਼ਾਬਤ ਖ਼ਾਨ ਨੇ ਆ ਕੇ

ਹਨਿਓ ਸਾਹ ਸੰਗ੍ਰਾਮ ਕੋ ਸਸਤ੍ਰ ਲੈ ਕੈ ॥

ਅਤੇ ਸ਼ਸਤ੍ਰ ਲੈ ਕੇ ਸੰਗੋਸ਼ਾਹ ਨੂੰ ਮਾਰਿਆ।

ਕਿਤੈ ਖਾਨ ਬਾਨੀਨ ਹੂੰ ਅਸਤ੍ਰ ਝਾਰੇ ॥

(ਉਸ ਨੇ ਵੀ ਉਸ) ਬਾਂਕੇ ਖ਼ਾਨ ਉਤੇ ਕਿਤਨੇ ਅਸਤ੍ਰ ਚਲਾਏ

ਸਹੀ ਸਾਹ ਸੰਗ੍ਰਾਮ ਸੁਰਗੰ ਸਿਧਾਰੇ ॥੨੨॥

ਅਤੇ ਇਸ ਤਰ੍ਹਾਂ ਸੰਗੋ ਸ਼ਾਹ ਸੁਅਰਗ ਸਿਧਾਰ ਗਿਆ ॥੨੨॥

ਦੋਹਰਾ ॥

ਦੋਹਰਾ:

ਮਾਰਿ ਨਿਜਾਬਤ ਖਾਨ ਕੋ ਸੰਗੋ ਜੁਝੈ ਜੁਝਾਰ ॥

ਨਜ਼ਾਬਤ ਖ਼ਾਨ ਨੂੰ ਮਾਰ ਕੇ ਜੁਝਾਰੂ ਸੰਗੋ ਸ਼ਾਹ ਵੀ ਜੂਝ ਮਰਿਆ।

ਹਾ ਹਾ ਇਹ ਲੋਕੈ ਭਇਓ ਸੁਰਗ ਲੋਕ ਜੈਕਾਰ ॥੨੩॥

(ਉਸ ਦੇ ਮਰਨ ਨਾਲ) ਇਸ ਲੋਕ ਵਿਚ ਹਾ-ਹਾਕਾਰ ਮਚ ਗਿਆ, ਪਰ ਸੁਅਰਗ ਲੋਕ ਵਿਚ ਜੈ-ਜੈਕਾਰ ਹੋਣ ਲਗ ਪਿਆ ॥੨੩॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਲਖੈ ਸਾਹ ਸੰਗ੍ਰਾਮ ਜੁਝੇ ਜੁਝਾਰੰ ॥

ਸੰਗੋ ਸ਼ਾਹ ਨੂੰ ਯੁੱਧ ਵਿਚ ਲੜਦਿਆਂ ਅਤੇ ਵੀਰ-ਗਤੀ ਪ੍ਰਾਪਤ ਕਰਦਿਆਂ ਵੇਖ ਕੇ,

ਤਵੰ ਕੀਟ ਬਾਣੰ ਕਮਾਣੰ ਸੰਭਾਰੰ ॥

ਤੁਹਾਡੇ (ਇਸ) ਕੀਟ (ਭਾਵ ਕਵੀ ਨੇ) ਹੱਥ ਵਿਚ ਤੀਰ ਕਮਾਨ ਫੜੀ

ਹਨਿਯੋ ਏਕ ਖਾਨੰ ਖਿਆਲੰ ਖਤੰਗੰ ॥

ਅਤੇ ਸ਼ਿਸ਼ਤ ਬੰਨ੍ਹ ਕੇ ਇਕ ਖ਼ਾਨ ਨੂੰ ਤੀਰ ਨਾਲ ਮਾਰ ਦਿੱਤਾ

ਡਸਿਯੋ ਸਤ੍ਰ ਕੋ ਜਾਨੁ ਸ੍ਯਾਮੰ ਭੁਜੰਗੰ ॥੨੪॥

ਮਾਨੋ ਵੈਰੀ ਨੂੰ ਕਾਲੇ ਸੱਪ ਨੇ ਡਸ ਲਿਆ ਹੋਵੇ ॥੨੪॥

ਗਿਰਿਯੋ ਭੂਮਿ ਸੋ ਬਾਣ ਦੂਜੋ ਸੰਭਾਰਿਯੋ ॥

ਉਹ ਧਰਤੀ ਉਤੇ ਡਿਗ ਪਿਆ (ਅਤੇ ਅਸਾਂ) ਦੂਜਾ ਬਾਣ ਸੰਭਾਲਿਆ

ਮੁਖੰ ਭੀਖਨੰ ਖਾਨ ਕੇ ਤਾਨਿ ਮਾਰਿਯੋ ॥

ਅਤੇ ਭੀਖਨ ਖ਼ਾਨ ਦੇ ਮੁਖ ਵਿਚ ਕਸ ਕੇ ਮਾਰਿਆ।

ਭਜਿਯੋ ਖਾਨ ਖੂਨੀ ਰਹਿਯੋ ਖੇਤਿ ਤਾਜੀ ॥

(ਉਹ) ਖ਼ੂਨਖ਼ਾਰ ਖ਼ਾਨ (ਆਪ ਤਾਂ) ਭਜ ਗਿਆ (ਪਰ ਉਸ ਦਾ) ਘੋੜਾ ਯੁੱਧ-ਭੂਮੀ ਵਿਚ ਹੀ ਰਿਹਾ।

ਤਜੇ ਪ੍ਰਾਣ ਤੀਜੇ ਲਗੈ ਬਾਣ ਬਾਜੀ ॥੨੫॥

(ਸਾਡੇ) ਤੀਜੇ ਬਾਣ ਦੇ ਲਗਣ ਨਾਲ ਘੋੜੇ ਨੇ ਪ੍ਰਾਣ ਤਿਆਗ ਦਿੱਤੇ ॥੨੫॥

ਛੁਟੀ ਮੂਰਛਨਾ ਹਰੀ ਚੰਦੰ ਸੰਭਾਰੋ ॥

(ਇਤਨੀ ਦੇਰ ਵਿਚ) ਹਰੀ ਚੰਦ ਦੀ ਬੇਹੋਸ਼ੀ ਦੂਰ ਹੋ ਗਈ (ਅਤੇ ਉਸ ਨੇ ਆਪਣੇ ਆਪ ਨੂੰ) ਸੰਭਾਲਿਆ

ਗਹੇ ਬਾਣ ਕਾਮਾਣ ਭੇ ਐਚ ਮਾਰੇ ॥

ਅਤੇ ਤੀਰ-ਕਮਾਨ ਫੜ ਕੇ ਖਿਚ ਖਿਚ ਕੇ ਤੀਰ ਮਾਰਨ ਲਗਿਆ।

ਲਗੇ ਅੰਗਿ ਜਾ ਕੇ ਰਹੇ ਨ ਸੰਭਾਰੰ ॥

(ਉਸ ਦੇ ਤੀਰ) ਜਿਸ ਦੇ ਸ਼ਰੀਰ (ਅੰਗ) ਵਿਚ ਲਗੇ, (ਉਹ ਆਪਣੇ ਆਪ ਨੂੰ) ਸੰਭਾਲ ਨਾ ਸਕਿਆ

ਤਨੰ ਤਿਆਗ ਤੇ ਦੇਵ ਲੋਕੰ ਪਧਾਰੰ ॥੨੬॥

ਅਤੇ ਦੇਹ ਨੂੰ ਤਿਆਗ ਕੇ ਸੁਅਰਗ ਸਿਧਾਰ ਗਿਆ ॥੨੬॥

ਦੁਯੰ ਬਾਣ ਖੈਚੇ ਇਕੰ ਬਾਰਿ ਮਾਰੇ ॥

(ਉਹ) ਦੋ ਦੋ ਬਾਣ ਇਕੋ ਵੇਲੇ ਖਿਚ ਕੇ ਮਾਰਦਾ ਸੀ

ਬਲੀ ਬੀਰ ਬਾਜੀਨ ਤਾਜੀ ਬਿਦਾਰੇ ॥

ਅਤੇ ਬਲਵਾਨ ਸੂਰਮਿਆਂ ਅਤੇ ਅਰਬੀ ਘੋੜਿਆਂ ਨੂੰ ਵਿੰਨ੍ਹੀ ਜਾ ਰਿਹਾ ਸੀ।

ਜਿਸੈ ਬਾਨ ਲਾਗੈ ਰਹੇ ਨ ਸੰਭਾਰੰ ॥

ਜਿਸ ਨੂੰ ਤੀਰ ਲਗਦਾ ਸੀ ਉਸ ਨੂੰ (ਸ਼ਰੀਰ ਦੀ) ਸੰਭਾਲ ਨਹੀਂ ਰਹਿੰਦੀ ਸੀ

ਤਨੰ ਬੇਧਿ ਕੈ ਤਾਹਿ ਪਾਰੰ ਸਿਧਾਰੰ ॥੨੭॥

ਅਤੇ (ਤੀਰ) ਉਸ ਦੇ ਸ਼ਰੀਰ ਨੂੰ ਵਿੰਨ੍ਹ ਕੇ ਪਾਰ ਨਿਕਲ ਜਾਂਦਾ ਸੀ ॥੨੭॥

ਸਬੈ ਸ੍ਵਾਮਿ ਧਰਮੰ ਸੁ ਬੀਰੰ ਸੰਭਾਰੇ ॥

ਸਾਰਿਆ ਸੂਰਮਿਆਂ ਨੇ ਆਪਣੇ ਸੁਆਮੀ ਧਰਮ ਨੂੰ ਨਿਭਾਇਆ।

ਡਕੀ ਡਾਕਣੀ ਭੂਤ ਪ੍ਰੇਤੰ ਬਕਾਰੇ ॥

ਡਾਕਣੀਆਂ ਡਕਾਰਦੀਆਂ ਸਨ, ਭੂਤਾਂ-ਪ੍ਰੇਤਾਂ ਨੇ ਡੰਡ ਪਾਈ ਹੋਈ ਸੀ।

ਹਸੈ ਬੀਰ ਬੈਤਾਲ ਔ ਸੁਧ ਸਿਧੰ ॥

ਬੀਰ-ਬੈਤਾਲ ਅਤੇ (ਸ਼ਿਵ ਦੇ) ਸਿੱਧ ਸੇਵਕ ਹਸ ਰਹੇ ਸਨ।

ਚਵੀ ਚਾਵੰਡੀਯੰ ਉਡੀ ਗਿਧ ਬ੍ਰਿਧੰ ॥੨੮॥

ਚਾਮੁੰਡੀਆਂ ਚਿਕਾਰੇ ਮਾਰ ਰਹੀਆਂ ਸਨ ਅਤੇ ਵੱਡੀਆਂ ਗਿੱਧਾਂ ਉਡ ਰਹੀਆਂ ਸਨ ॥੨੮॥

ਹਰੀਚੰਦ ਕੋਪੇ ਕਮਾਣੰ ਸੰਭਾਰੰ ॥

ਹਰੀ ਚੰਦ ਨੇ ਗੁੱਸੇ ਵਿਚ ਆ ਕੇ ਕਮਾਨ ਨੂੰ ਫੜਿਆ

ਪ੍ਰਥਮ ਬਾਜੀਯੰ ਤਾਣ ਬਾਣੰ ਪ੍ਰਹਾਰੰ ॥

ਅਤੇ ਪਹਿਲੇ ਤੀਰ ਦਾ ਵਾਰ ਕਸ ਕੇ (ਸਾਡੇ) ਘੋੜੇ ਉਤੇ ਕੀਤਾ।

ਦੁਤੀਯ ਤਾਕ ਕੈ ਤੀਰ ਮੋ ਕੋ ਚਲਾਯੋ ॥

(ਫਿਰ) ਦੂਜਾ ਤੀਰ ਸ਼ਿਸ਼ਤ ਬੰਨ੍ਹ ਕੇ ਮੇਰੇ ਉਤੇ ਚਲਾਇਆ।

ਰਖਿਓ ਦਈਵ ਮੈ ਕਾਨਿ ਛ੍ਵੈ ਕੈ ਸਿਧਾਯੰ ॥੨੯॥

ਪ੍ਰਭੂ ਨੇ ਮੇਰੀ ਰਖਿਆ ਕੀਤੀ (ਅਤੇ ਉਹ ਤੀਰ ਮੇਰੇ) ਕੰਨ ਨੂੰ ਛੋਹ ਕੇ ਲੰਘ ਗਿਆ ॥੨੯॥

ਤ੍ਰਿਤੀਯ ਬਾਣ ਮਾਰਿਯੋ ਸੁ ਪੇਟੀ ਮਝਾਰੰ ॥

(ਉਸ ਨੇ) ਤੀਜਾ ਬਾਣ ਪੇਟੀ ਵਿਚ ਮਾਰਿਆ

ਬਿਧਿਅੰ ਚਿਲਕਤੰ ਦੁਆਲ ਪਾਰੰ ਪਧਾਰੰ ॥

ਜੋ 'ਚਿਲਕਤ' (ਰੇਸ਼ਮੀ ਬਸਤ੍ਰ) ਨੂੰ ਵਿੰਨ੍ਹ ਕੇ ਪੇਟੀ ਦੇ ਤਸਮੇ ('ਦੁਆਲ') ਤੋਂ ਪਰਲੇ ਪਾਸੇ ਨਿਕਲ ਗਿਆ।

ਚੁਭੀ ਚਿੰਚ ਚਰਮੰ ਕਛੂ ਘਾਇ ਨ ਆਯੰ ॥

(ਉਸ ਦੀ) ਚੁੰਜ ਤਵੱਚਾ ਵਿਚ ਚੁਭੀ ਪਰ ਕੋਈ ਜ਼ਖ਼ਮ ਨਾ ਹੋਇਆ।

ਕਲੰ ਕੇਵਲੰ ਜਾਨ ਦਾਸੰ ਬਚਾਯੰ ॥੩੦॥

ਕੇਵਲ ਪ੍ਰਭੂ (ਕਲੰ) ਨੇ (ਆਪਣੇ) ਦਾਸ ਦੀ ਜਾਨ ਬਚਾਈ ॥੩੦॥

ਰਸਾਵਲ ਛੰਦ ॥

ਰਸਾਵਲ ਛੰਦ:

ਜਬੈ ਬਾਣ ਲਾਗਿਯੋ ॥

(ਸਾਨੂੰ) ਜਦੋਂ ਬਾਣ ਲਗਿਆ,

ਤਬੈ ਰੋਸ ਜਾਗਿਯੋ ॥

ਤਦੋਂ ਰੋਹ ਜਾਗ ਪਿਆ।

ਕਰੰ ਲੈ ਕਮਾਣੰ ॥

(ਅਸਾਂ) ਹੱਥ ਵਿਚ ਕਮਾਨ ਲੈ ਕੇ

ਹਨੰ ਬਾਣ ਤਾਣੰ ॥੩੧॥

ਖਿਚ ਕੇ ਤੀਰ ਮਾਰਿਆ ॥੩੧॥

ਸਬੈ ਬੀਰ ਧਾਏ ॥

(ਜਦੋਂ ਅਸੀਂ) ਬਹੁਤੇ ਤੀਰ ਚਲਾਏ

ਸਰੋਘੰ ਚਲਾਏ ॥

ਤਾਂ (ਵੈਰੀ ਦਲ ਦੇ) ਸਾਰੇ ਸੂਰਮੇ ਭਜ ਗਏ

ਤਬੈ ਤਾਕਿ ਬਾਣੰ ॥

(ਫਿਰ) ਸ਼ਿਸ਼ਤ ਬੰਨ੍ਹ ਕੇ (ਅਸੀਂ) ਤੀਰ (ਚਲਾਇਆ)

ਹਨਿਯੋ ਏਕ ਜੁਆਣੰ ॥੩੨॥

ਅਤੇ ਇਕ ਜੁਆਨ ਨੂੰ ਮਾਰ ਦਿੱਤਾ ॥੩੨॥

ਹਰੀ ਚੰਦ ਮਾਰੇ ॥

ਹਰੀ ਚੰਦ ਨੂੰ ਮਾਰ ਲਿਆ,

ਸੁ ਜੋਧਾ ਲਤਾਰੇ ॥

(ਉਸ ਦੇ) ਯੋਧਿਆਂ ਨੂੰ ਲਿਤਾੜ ਸੁਟਿਆ।

ਸੁ ਕਾਰੋੜ ਰਾਯੰ ॥

(ਜੋ) ਕਾਰੋੜ ਰਾਇ (ਨਾਂ ਦਾ) ਰਾਜਾ ਸੀ,


Flag Counter