ਸ਼੍ਰੀ ਦਸਮ ਗ੍ਰੰਥ

ਅੰਗ - 937


ਜਨੁ ਸਾਵਕ ਸਾਯਕ ਕੇ ਮਾਰੇ ॥

(ਇੰਜ ਪ੍ਰਤੀਤ ਹੁੰਦਾ) ਮਾਨੋ ਹਿਰਨ ਦਾ ਬੱਚਾ ਤੀਰ ਦੇ ਮਾਰੇ ਜਾਣ ਤੇ (ਡਿਗ ਪੈਂਦਾ ਹੋਵੇ)।

ਚਿਤ ਮੈ ਅਧਿਕ ਰੀਝ ਕੇ ਰਹੈ ॥

(ਉਹ) ਚਿਤ ਵਿਚ ਅਧਿਕ ਪ੍ਰਸੰਨ ਹੋ ਕੇ ਰਹਿੰਦੀਆਂ ਹਨ

ਰਾਝਨ ਰਾਝਨ ਮੁਖ ਤੇ ਕਹੈ ॥੨॥

ਅਤੇ ਮੂੰਹ ਤੋਂ 'ਰਾਂਝਾ ਰਾਂਝਾ' ਕਹਿੰਦੀਆਂ ਹਨ ॥੨॥

ਕਰਮ ਕਾਲ ਤਹ ਐਸੋ ਭਯੋ ॥

ਕਾਲ ਦਾ ਅਜਿਹਾ ਚਕਰ ਚਲਿਆ

ਤੌਨੇ ਦੇਸ ਕਾਲ ਪਰ ਗਯੋ ॥

ਕਿ ਉਸ ਦੇ ਦੇਸ਼ ਵਿਚ ਕਾਲ ਪੈ ਗਿਆ।

ਜਿਯਤ ਨ ਕੌ ਨਰ ਬਚਿਯੋ ਨਗਰ ਮੈ ॥

ਕੋਈ ਵੀ ਬੰਦਾ ਜੀਉਂਦਾ ਨਗਰ ਵਿਚ ਨਾ ਬਚਿਆ।

ਸੋ ਉਬਰਿਯੋ ਜਾ ਕੇ ਧਨੁ ਘਰ ਮੈ ॥੩॥

ਉਹੀ ਬਚਿਆ ਜਿਸ ਦੇ ਘਰ ਵਿਚ ਧਨ ਸੀ ॥੩॥

ਚਿਤ੍ਰ ਦੇਵਿ ਇਕ ਰਾਨਿ ਨਗਰ ਮੈ ॥

ਨਗਰ ਵਿਚ ਚਿਤ੍ਰ ਦੇਵੀ ਨਾਂ ਦੀ ਇਕ ਰਾਣੀ ਸੀ।

ਰਾਝਾ ਏਕ ਪੂਤ ਤਿਹ ਘਰ ਮੈ ॥

ਉਸ ਦੇ ਘਰ ਰਾਂਝਾ ਨਾਂ ਦਾ ਇਕ ਪੁੱਤਰ ਸੀ।

ਤਾ ਕੇ ਔਰ ਨ ਬਚਿਯੋ ਕੋਈ ॥

ਉਨ੍ਹਾਂ ਦਾ ਹੋਰ ਕੋਈ ਵੀ ਨਾ ਬਚਿਆ।

ਮਾਇ ਪੂਤ ਵੈ ਬਾਚੇ ਦੋਈ ॥੪॥

ਉਹ ਮਾਤਾ ਅਤੇ ਪੁੱਤਰ ਦੋਵੇਂ ਬਚੇ ॥੪॥

ਰਨਿਯਹਿ ਭੂਖ ਅਧਿਕ ਜਬ ਜਾਗੀ ॥

ਰਾਣੀ ਨੂੰ ਜਦੋਂ ਭੁਖ ਨੇ ਅਧਿਕ ਸਤਾਇਆ,

ਤਾ ਕੌ ਬੇਚਿ ਮੇਖਲਾ ਸਾਜੀ ॥

ਤਾਂ (ਉਸ ਨੇ) ਪੁੱਤਰ ਨੂੰ ਵੇਚ ਕੇ ਗੋਦੜੀ ਧਾਰਨ ਕਰ ਲਈ।

ਨਿਤਿ ਪੀਸਨ ਪਰ ਦ੍ਵਾਰੇ ਜਾਵੈ ॥

ਨਿੱਤ ਹੋਰਨਾਂ ਦੇ ਦੁਆਰ ਤੇ (ਅੰਨ) ਪੀਹਣ ਲਈ ਜਾਂਦੀ

ਜੂਠ ਚੂਨ ਚੌਕਾ ਚੁਨਿ ਖਾਵੈ ॥੫॥

ਅਤੇ ਚੌਕੇ ਤੋਂ ਜੂਠ ਅਤੇ ਆਟਾ ਚੁਕ ਕੇ ਖਾਂਦੀ ॥੫॥

ਐਸੇ ਹੀ ਭੂਖਨ ਮਰਿ ਗਈ ॥

ਉਹ ਇਸ ਤਰ੍ਹਾਂ ਭੁਖਿਆਂ ਹੀ ਮਰ ਗਈ।

ਪੁਨਿ ਬਿਧਿ ਤਹਾ ਬ੍ਰਿਸਟਿ ਅਤਿ ਦਈ ॥

ਫਿਰ ਵਿਧਾਤਾ ਨੇ ਉਥੇ ਬਹੁਤ ਬਰਖਾ ਕਰ ਦਿੱਤੀ।

ਸੂਕੇ ਭਏ ਹਰੇ ਜਨੁ ਸਾਰੇ ॥

ਮਾਨੋ ਸਾਰੇ ਸੁਕੇ ਹੋਏ ਹਰੇ ਹੋ ਗਏ

ਬਹੁਰਿ ਜੀਤ ਕੇ ਬਜੇ ਨਗਾਰੇ ॥੬॥

ਅਤੇ ਫਿਰ ਜਿਤ ਦੇ ਨਗਾਰੇ ਵਜਣ ਲਗੇ ॥੬॥

ਤਹਾ ਏਕ ਰਾਝਾ ਹੀ ਉਬਰਿਯੋ ॥

ਉਥੇ ਇਕ ਰਾਂਝਾ ਹੀ ਬਚਿਆ ਸੀ।

ਔਰ ਲੋਗ ਸਭ ਤਹ ਕੋ ਮਰਿਯੋ ॥

ਉਸ ਦੇ ਹੋਰ ਸਾਰੇ ਲੋਕ ਮਰ ਗਏ ਸਨ।

ਰਾਝੋ ਜਾਟ ਹੇਤ ਤਿਨ ਪਾਰਿਯੋ ॥

ਰਾਂਝੇ ਨੂੰ (ਖਰੀਦਣ ਵਾਲੇ) ਜੱਟ ਨੇ ਹਿਤ ਨਾਲ ਪਾਲਿਆ

ਪੂਤ ਭਾਵ ਤੇ ਤਾਹਿ ਜਿਯਾਰਿਯੋ ॥੭॥

ਅਤੇ ਉਸ ਨੂੰ ਪੁੱਤਰਾਂ ਵਾਂਗ ਜਿਵਾਇਆ (ਭਾਵ ਵੱਡਾ ਕੀਤਾ) ॥੭॥

ਪੂਤ ਜਾਟ ਕੋ ਸਭ ਕੋ ਜਾਨੈ ॥

(ਹੁਣ) ਸਭ ਕੋਈ (ਉਸ ਨੂੰ) ਜੱਟ ਦਾ ਪੁੱਤਰ ਸਮਝਦਾ।

ਤਿਸ ਤੇ ਕੋਊ ਨ ਰਹਿਯੋ ਪਛਾਨੈ ॥

ਉਸ ਨੂੰ ਕੋਈ ਪਛਾਣਨ ਵਾਲਾ ਨਾ ਰਿਹਾ।

ਐਸੇ ਕਾਲ ਬੀਤ ਕੈ ਗਯੋ ॥

ਇਸ ਤਰ੍ਹਾਂ ਸਮਾਂ ਬੀਤਦਾ ਗਿਆ

ਤਾ ਮੈ ਮਦਨ ਦਮਾਮੋ ਦਯੋ ॥੮॥

ਅਤੇ ਉਸ ਵਿਚ ਕਾਮ ਦੇਵ ਨੇ ਨਗਾਰਾ ਵਜਾ ਦਿੱਤਾ ॥੮॥

ਮਹਿਖੀ ਚਾਰਿ ਨਿਤਿ ਗ੍ਰਿਹ ਆਵੈ ॥

ਉਹ ਮੱਝਾਂ ਚਰਾ ਕੇ ਰੋਜ਼ ਘਰ ਆਉਂਦਾ ਸੀ

ਰਾਝਾ ਅਪਨੋ ਨਾਮ ਸਦਾਵੈ ॥

ਅਤੇ ਆਪਣਾ ਨਾਂ ਰਾਂਝਾ ਅਖਵਾਉਂਦਾ ਸੀ।

ਪੂਤ ਜਾਟ ਕੋ ਤਿਹ ਸਭ ਜਾਨੈ ॥

ਸਭ ਉਸ ਨੂੰ ਜਟ ਦਾ ਪੁੱਤਰ ਸਮਝਦੇ ਸਨ

ਰਾਜਪੂਤੁ ਕੈ ਕੋ ਪਹਿਚਾਨੈ ॥੯॥

ਅਤੇ ਰਾਜਪੂਤ ਵਜੋਂ ਪਛਾਣਦੇ ਸਨ ॥੯॥

ਇਤੀ ਬਾਤ ਰਾਝਾ ਕੀ ਕਹੀ ॥

ਇੰਨੀ ਗੱਲ ਰਾਂਝੇ ਬਾਰੇ ਕਹੀ ਹੈ।

ਅਬ ਚਲਿ ਬਾਤ ਹੀਰ ਪੈ ਰਹੀ ॥

ਹੁਣ ਗੱਲ ਹੀਰ ਵਲ ਮੁੜਦੀ ਹੈ।

ਤੁਮ ਕੌ ਤਾ ਕੀ ਕਥਾ ਸੁਨਾਊ ॥

(ਹੁਣ) ਤੁਹਾਨੂੰ ਉਸ ਦੀ ਕਥਾ ਸੁਣਾਉਂਦਾ ਹਾਂ।

ਤਾ ਤੇ ਤੁਮਰੋ ਹ੍ਰਿਦੈ ਸਿਰਾਊ ॥੧੦॥

ਜਿਸ ਕਰ ਕੇ ਤੁਹਾਡਾ ਮਨ ਪ੍ਰਸੰਨ ਕਰਦਾ ਹਾਂ ॥੧੦॥

ਅੜਿਲ ॥

ਅੜਿਲ:

ਇੰਦ੍ਰ ਰਾਇ ਕੇ ਨਗਰ ਅਪਸਰਾ ਇਕ ਰਹੈ ॥

ਇੰਦਰ ਰਾਇ ਦੇ ਨਗਰ (ਇੰਦਰਪੁਰੀ) ਵਿਚ ਇਕ ਅਪੱਛਰਾ ਰਹਿੰਦੀ ਸੀ।

ਮੈਨ ਕਲਾ ਤਿਹ ਨਾਮ ਸਕਲ ਜਗ ਯੌ ਕਹੈ ॥

ਸਾਰਾ ਜਗਤ ਉਸ ਦਾ ਨਾਂ ਮੈਨ ਕਲਾ ਕਹਿੰਦਾ ਸੀ।

ਤਾ ਕੌ ਰੂਪ ਨਰੇਸ ਜੋ ਕੋਊ ਨਿਹਾਰਹੀ ॥

ਉਸ ਦਾ ਰੂਪ ਜੋ ਕੋਈ ਰਾਜਾ ਵੇਖਦਾ ਉਹ ਕਾਮ ਦੇ ਬਾਣ ਦਾ ਵਿੰਨ੍ਹਿਆ ਹੋਇਆ

ਹੋ ਗਿਰੈ ਧਰਨਿ ਪਰ ਝੂਮਿ ਮੈਨ ਸਰ ਮਾਰਹੀ ॥੧੧॥

ਭਵਾਟਣੀ ਖਾ ਕੇ ਧਰਤੀ ਉਤੇ ਡਿਗ ਪੈਂਦਾ ॥੧੧॥

ਚੌਪਈ ॥

ਚੌਪਈ:

ਤੌਨੇ ਸਭਾ ਕਪਿਲ ਮੁਨਿ ਆਯੋ ॥

ਉਸ ਦੀ ਸਭਾ ਵਿਚ ਕਪਿਲ ਮੁਨੀ ਆਇਆ।

ਔਸਰ ਜਹਾ ਮੈਨਕਾ ਪਾਯੋ ॥

(ਉਸ ਨੂੰ) ਉਥੇ ਮੈਨਕਾ ਨੂੰ (ਵੇਖਣ ਦਾ ਅਵਸਰ) ਮਿਲਿਆ।

ਤਿਹ ਲਖਿ ਮੁਨਿ ਬੀਰਜ ਗਿਰਿ ਗਯੋ ॥

ਉਸ ਨੂੰ ਵੇਖ ਕੇ ਮੁਨੀ ਦਾ ਵੀਰਜ ਡਿਗ ਗਿਆ।

ਚਪਿ ਚਿਤ ਮੈ ਸ੍ਰਾਪਤ ਤਿਹ ਭਯੋ ॥੧੨॥

(ਉਸ ਨੇ) ਚਿਤ ਵਿਚ ਕ੍ਰੋਧਿਤ ਹੋ ਕੇ ਉਸ ਨੂੰ ਸਰਾਪ ਦਿੱਤਾ ॥੧੨॥

ਤੁਮ ਗਿਰਿ ਮਿਰਤ ਲੋਕ ਮੈ ਪਰੋ ॥

ਤੂੰ ਡਿਗ ਕੇ ਮਿਰਤ ਲੋਕ ਵਿਚ ਜਾ ਪੈ

ਜੂਨਿ ਸਯਾਲ ਜਾਟ ਕੀ ਧਰੋ ॥

ਅਤੇ ਸਿਆਲ ਜੱਟ ਦੀ ਜੂਨ ਧਾਰਨ ਕਰ।

ਹੀਰ ਆਪਨੋ ਨਾਮ ਸਦਾਵੋ ॥

ਆਪਣਾ ਨਾਮ ਹੀਰ ਸਦਵਾ