ਸ਼੍ਰੀ ਦਸਮ ਗ੍ਰੰਥ

ਅੰਗ - 1222


ਭਗਨੀ ਦਰਬ ਬਿਲੋਕਿ ਕੈ ਲੋਭ ਸਿੰਧ ਕੈ ਮਾਹਿ ॥

ਭੈਣ ਧਨ ਨੂੰ ਵੇਖ ਕੇ ਲੋਭ ਦੇ ਸਮੁੰਦਰ ਵਿਚ (ਡੁਬ ਗਈ)।

ਨਖ ਸਿਖ ਲੌ ਬੂਡਤ ਭਈ ਸੁਧਿ ਨ ਰਹੀ ਜਿਯ ਮਾਹਿ ॥੫॥

(ਉਹ) ਸਿਰ ਤੋਂ ਪੈਰਾਂ ਤਕ (ਲੋਭ ਦੇ ਸਮੁੰਦਰ ਵਿਚ) ਡੁਬ ਗਈ ਅਤੇ ਉਸ ਦੇ ਮਨ ਵਿਚ ਕੋਈ ਸੁੱਧ ਬੁੱਧ ਨਾ ਰਹੀ ॥੫॥

ਚੌਪਈ ॥

ਚੌਪਈ:

ਭ੍ਰਾਤ ਵਾਤ ਭਗਨੀ ਨ ਬਿਚਾਰਾ ॥

(ਉਸ) ਭੈਣ ਨੇ ਭਰਾ ਵਰਾ ਕੁਝ ਨਾ ਵਿਚਾਰਿਆ

ਫਾਸੀ ਡਾਰਿ ਕੰਠਿ ਮਹਿ ਮਾਰਾ ॥

ਅਤੇ ਗਲ ਵਿਚ ਫਾਹੀ ਪਾ ਕੇ ਮਾਰ ਦਿੱਤਾ।

ਲੀਨਾ ਲੂਟਿ ਸਕਲ ਤਿਹ ਧਨ ਕੌ ॥

ਉਸ ਦੇ ਸਾਰੇ ਧਨ ਨੂੰ ਲੁਟ ਲਿਆ

ਕਰਿਯੋ ਅਮੋਹ ਆਪਨੇ ਮਨ ਕੌ ॥੬॥

ਅਤੇ ਆਪਣੇ ਮਨ ਨੂੰ ਨਿਰਮੋਹੀ ਕਰ ਦਿੱਤਾ ॥੬॥

ਪ੍ਰਾਤ ਭਏ ਰੋਵਨ ਤਬ ਲਾਗੀ ॥

ਸਵੇਰ ਹੋਣ ਤੇ ਉਹ ਰੋਣ ਲਗ ਗਈ

ਜਬ ਸਭ ਪ੍ਰਜਾ ਗਾਵ ਕੀ ਜਾਗੀ ॥

ਜਦੋਂ ਪਿੰਡ ਦੇ ਸਾਰੇ ਲੋਕ ਜਾਗ ਪਏ।

ਮ੍ਰਿਤਕ ਬੰਧੁ ਤਬ ਸਭਨ ਦਿਖਾਯੋ ॥

ਉਸ ਨੇ ਮਰਿਆ ਹੋਇਆ ਭਰਾ ਸਭ ਨੂੰ ਵਿਖਾਇਆ।

ਮਰਿਯੋ ਆਜੁ ਇਹ ਸਾਪ ਚਬਾਯੋ ॥੭॥

(ਅਤੇ ਕਿਹਾ) ਸੱਪ ਦੇ ਡੰਗਣ ਨਾਲ ਇਹ ਮਰ ਗਿਆ ਹੈ ॥੭॥

ਭਲੀ ਭਾਤ ਤਨ ਤਾਹਿ ਗਡਾਯੋ ॥

ਉਸ ਦਾ ਸ਼ਰੀਰ ਚੰਗੀ ਤਰ੍ਹਾਂ ਨਾਲ ਗਡਵਾ ਦਿੱਤਾ

ਯੌ ਕਾਜੀ ਤਨ ਆਪੁ ਜਤਾਯੋ ॥

ਅਤੇ ਆਪ ਕਾਜ਼ੀ ਨੂੰ ਇਸ ਤਰ੍ਹਾਂ ਕਿਹਾ,

ਸਾਜ ਬਾਜਿ ਇਕ ਯਾ ਕੋ ਘੋਰੋ ॥

ਇਸ ਦਾ ਸਾਮਾਨ ਅਤੇ ਇਕ ਘੋੜਾ

ਔਰ ਜੁ ਕਛੁ ਯਾ ਕੌ ਧਨੁ ਥੋਰੋ ॥੮॥

ਅਤੇ ਥੋੜਾ ਜਿਹਾ ਧਨ (ਮੇਰੇ ਪਾਸ ਹੈ) ॥੮॥

ਸੋ ਇਹ ਤ੍ਰਿਯਹਿ ਪਠਾਵਨ ਕੀਜੈ ॥

ਉਹ ਇਸ ਦੀ ਇਸਤਰੀ ਨੂੰ ਭੇਜ ਦਿਓ

ਫਾਰਖਤੀ ਹਮ ਕੌ ਲਿਖਿ ਦੀਜੈ ॥

ਅਤੇ ਮੈਨੂੰ ਫ਼ਾਰਖ਼ਤੀ (ਬੇਬਾਕੀ) ਲਿਖ ਦਿਓ।

ਕਬੁਜ ਲਿਖਾ ਕਾਜੀ ਤੇ ਲਈ ॥

(ਉਸ ਨੇ) ਕਾਜ਼ੀ ਤੋਂ ਰਸੀਦ ('ਕਬੁਜ') ਲਿਖਵਾ ਲਈ

ਕਛੁ ਧਨ ਮ੍ਰਿਤਕ ਤ੍ਰਿਯਾ ਕਹ ਦਈ ॥੯॥

ਅਤੇ ਕੁਝ ਧਨ ਮ੍ਰਿਤਕ ਦੀ ਇਸਤਰੀ ਨੂੰ ਦੇ ਦਿੱਤਾ ॥੯॥

ਦੋਹਰਾ ॥

ਦੋਹਰਾ:

ਇਹ ਛਲ ਅਪਨੋ ਭ੍ਰਾਤ ਹਤਿ ਲੀਨੀ ਕਬੁਜਿ ਲਿਖਾਇ ॥

ਇਸ ਛਲ ਨਾਲ ਆਪਣੇ ਭਰਾ ਨੂੰ ਮਾਰ ਕੇ ਰਸੀਦ ਲਿਖਵਾ ਲਈ।

ਨਿਸਾ ਕਰੀ ਤਿਹ ਨਾਰਿ ਕੀ ਸਭ ਧਨ ਗਈ ਪਚਾਇ ॥੧੦॥

ਉਸ ਦੀ ਪਤਨੀ ਦੀ ਵੀ ਤਸੱਲੀ ਕਰਾ ਕੇ ਸਾਰਾ ਧਨ ਪਚਾ ਗਈ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੭॥੫੪੫੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੭॥੫੪੫੧॥ ਚਲਦਾ॥

ਚੌਪਈ ॥

ਚੌਪਈ:

ਯੂਨਾ ਸਹਿਰ ਰੂਮ ਮਹਿ ਜਹਾ ॥

ਰੂਮ (ਦੇਸ) ਵਿਚ ਜਿਥੇ ਯੂਨਾ ਨਾਂ ਦਾ ਨਗਰ ਹੈ,

ਦੇਵ ਛਤ੍ਰ ਰਾਜਾ ਇਕ ਤਹਾ ॥

ਉਥੇ ਛਤ੍ਰ ਦੇਵ ਨਾਂ ਦਾ ਇਕ ਰਾਜਾ ਸੀ।

ਛੈਲ ਦੇਇ ਦੁਹਿਤਾ ਤਾ ਕੇ ਇਕ ॥

ਛੈਲ ਦੇਈ ਨਾਂ ਦੀ ਉਸ ਦੀ ਇਕ ਪੁੱਤਰੀ ਸੀ।

ਪੜੀ ਬ੍ਯਾਕਰਨ ਕੋਕ ਸਾਸਤ੍ਰਨਿਕ ॥੧॥

ਉਹ ਅਨੇਕ ਵਿਆਕਰਨ ਅਤੇ ਕੋਕ ਸ਼ਾਸਤ੍ਰ ਪੜ੍ਹੀ ਹੋਈ ਸੀ ॥੧॥

ਅਜਿਤ ਸੈਨ ਤਿਹ ਠਾ ਇਕ ਛਤ੍ਰੀ ॥

ਉਥੇ ਅਜਿਤ ਸੈਨ ਨਾਂ ਦਾ

ਤੇਜਵਾਨ ਬਲਵਾਨ ਧਰਤ੍ਰੀ ॥

ਇਕ ਤੇਜਵੰਤ, ਬਲਵਾਨ ਅਤੇ ਅਸਤ੍ਰ-ਧਾਰੀ ਛਤ੍ਰੀ ਸੀ।

ਰੂਪਵਾਨ ਬਲਵਾਨ ਅਪਾਰਾ ॥

(ਉਹ) ਬਹੁਤ ਰੂਪਵਾਨ ਅਤੇ ਬਹਾਦਰ ਸੀ

ਪੂਰੋ ਪੁਰਖ ਜਗਤ ਉਜਿਯਾਰਾ ॥੨॥

ਅਤੇ ਜਗਤ ਵਿਚ ਪੂਰਨ ਪੁਰਸ਼ ਵਜੋਂ ਉਜਾਗਰ ਸੀ ॥੨॥

ਤੇਜਵਾਨ ਦੁਤਿਵਾਨ ਅਤੁਲ ਬਲ ॥

ਉਹ ਤੇਜਵਾਨ, ਸੁੰਦਰ ਅਤੇ ਅਤੁਲ ਬਲ ਵਾਲਾ ਸੀ।

ਅਰਿ ਅਨੇਕ ਜੀਤੇ ਜਿਨ ਦਲਿ ਮਲਿ ॥

ਉਸ ਨੇ ਅਨੇਕ ਵੈਰੀ ਮਸਲ ਕੇ ਜਿਤ ਲਏ ਸਨ।

ਆਵਤ ਤਾਹਿ ਬਿਲੋਕ੍ਯੋ ਰਾਨੀ ॥

ਉਸ ਨੂੰ ਆਉਂਦਿਆਂ ਰਾਣੀ ਨੇ ਵੇਖਿਆ

ਦੁਹਿਤਾ ਸੋ ਇਹ ਭਾਤਿ ਬਖਾਨੀ ॥੩॥

ਅਤੇ ਪੁੱਤਰੀ ਨੂੰ ਇਸ ਤਰ੍ਹਾਂ ਕਿਹਾ ॥੩॥

ਜੌ ਇਹ ਧਾਮ ਨ੍ਰਿਪਤਿ ਕੇ ਹੋਤੋ ॥

ਜੇ ਇਹ (ਕਿਸੇ) ਰਾਜੇ ਦੇ ਘਰ (ਪੈਦਾ) ਹੋਇਆ ਹੁੰਦਾ,

ਤੌ ਤੁਮਰੇ ਲਾਇਕ ਬਰ ਕੋ ਥੋ ॥

ਤਾਂ ਤੇਰੇ ਲਈ ਯੋਗ ਵਰ ਸੀ।

ਅਬ ਮੈ ਅਸ ਕਹ ਕਰੌ ਉਪਾਊ ॥

ਮੈਂ ਹੁਣ ਇਹੋ ਜਿਹਾ ਉਪਾ ਕਰਦੀ ਹਾਂ

ਐਸੋ ਬਰ ਤੁਹਿ ਆਨ ਮਿਲਾਊ ॥੪॥

ਕਿ ਤੈਨੂੰ ਅਜਿਹਾ ਵਰ ਲਭ ਕੇ ਲਿਆ ਦਿਆਂ ॥੪॥

ਅੜਿਲ ॥

ਅੜਿਲ:

ਤਨਿਕ ਕੁਅਰਿ ਕੇ ਧੁਨਿ ਜਬ ਅਸਿ ਕਾਨਨ ਪਰੀ ॥

ਜਦ ਰਾਜ ਕੁਮਾਰੀ ਦੇ ਕੰਨ ਵਿਚ ਮਾੜੀ ਜਿੰਨੀ ਭਿਣਕ ਪਈ,

ਦੇਖਿ ਰਹੀ ਤਹਿ ਓਰ ਮੈਨ ਅਰੁ ਮਦ ਭਰੀ ॥

ਤਾਂ ਕਾਮ ਅਤੇ (ਸੁੰਦਰਤਾ ਦੇ) ਮਦ ਵਿਚ ਮਸਤ ਹੋ ਕੇ ਉਸ ਵਲ ਵੇਖਣ ਲਗ ਗਈ।

ਮੋਹਿ ਰਹੀ ਮਨ ਮਾਹਿ ਨ ਪ੍ਰਗਟ ਜਤਾਇਯੋ ॥

ਉਹ ਮਨ ਵਿਚ ਮੋਹਿਤ ਹੋ ਗਈ, ਪਰ ਕਿਸੇ ਅਗੇ ਪ੍ਰਗਟ ਨਾ ਕੀਤਾ।

ਹੋ ਪਲ ਪਲ ਬਲਿ ਬਲਿ ਜਾਤੀ ਦਿਵਸ ਗਵਾਇਯੋ ॥੫॥

ਉਸ ਉਤੋਂ ਪਲ ਪਲ ਵਾਰਨੇ ਹੁੰਦੀ ਹੋਈ ਨੇ ਸਾਰਾ ਦਿਨ ਬਤੀਤ ਕਰ ਦਿੱਤਾ ॥੫॥

ਚੌਪਈ ॥

ਚੌਪਈ:

ਰੈਨਿ ਭਏ ਸਹਚਰੀ ਬੁਲਾਈ ॥

ਰਾਤ ਹੋਣ ਤੇ ਉਸ ਨੇ ਦਾਸੀ ਨੂੰ ਬੁਲਾਇਆ

ਚਿਤ ਬ੍ਰਿਥਾ ਤਿਹ ਸਕਲ ਸੁਨਾਈ ॥

ਅਤੇ ਉਸ ਨੂੰ (ਆਪਣੇ) ਮਨ ਦੀ ਸਾਰੀ ਵਿਥਿਆ ਸੁਣਾਈ।


Flag Counter