ਸ਼੍ਰੀ ਦਸਮ ਗ੍ਰੰਥ

ਅੰਗ - 750


ਯਾ ਮੈ ਕਹੂੰ ਭੇਦ ਨਹੀ ਕੋਈ ॥੬੯੩॥

ਇਸ ਵਿਚ ਕਿਤੇ ਕੋਈ ਭੇਦ ਨਾ ਮੰਨੋ ॥੬੯੩॥

ਉਤਭੁਜ ਪਦ ਕੋ ਆਦਿ ਉਚਾਰੋ ॥

ਪਹਿਲਾਂ 'ਉਤਭੁਜ' ਪਦ ਨੂੰ ਉਚਾਰੋ।

ਪ੍ਰਿਸਠਨਿ ਪਦ ਕਹਿ ਹੀਏ ਬਿਚਾਰੋ ॥

ਫਿਰ 'ਪ੍ਰਿਸਠਨਿ' ਪਦ ਦਾ ਮਨ ਵਿਚ ਵਿਚਾਰ ਕਰੋ।

ਸਭ ਹੀ ਨਾਮ ਤੁਪਕ ਕੇ ਜਾਨੋ ॥

(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।

ਯਾ ਮੈ ਕਛੂ ਭੇਦ ਨਹੀ ਮਾਨੋ ॥੬੯੪॥

ਇਸ ਵਿਚ ਕੋਈ ਅੰਤਰ ਨਾ ਸਮਝੋ ॥੬੯੪॥

ਤਰੁ ਸੁਤ ਸਬਦ ਕੋ ਆਦਿ ਉਚਾਰੋ ॥

ਪਹਿਲਾਂ 'ਤਰੁ ਸੁਤ' ਪਦ ਦਾ ਉਚਾਰਨ ਕਰੋ।

ਬਹੁਰਿ ਪ੍ਰਿਸਠਣੀ ਸਬਦ ਬਿਚਾਰੋ ॥

ਫਿਰ 'ਪ੍ਰਿਸਠਣੀ' ਸ਼ਬਦ ਦਾ ਉਚਾਰਨ ਕਰੋ।

ਸਭ ਹੀ ਨਾਮ ਤੁਪਕ ਕੇ ਜਾਨੋ ॥

(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।

ਯਾ ਮੈ ਕਛੂ ਭੇਦ ਨ ਪਛਾਨੋ ॥੬੯੫॥

ਇਸ ਵਿਚ ਰਤਾ ਜਿੰਨਾ ਫਰਕ ਨਾ ਸਮਝੋ ॥੬੯੫॥

ਪਤ੍ਰੀ ਪਦ ਕੋ ਆਦਿ ਬਖਾਨੋ ॥

'ਪਤ੍ਰੀ' ਪਦ ਨੂੰ ਪਹਿਲਾਂ ਕਥਨ ਕਰੋ।

ਪ੍ਰਿਸਠਣਿ ਸਬਦ ਸੁ ਬਹੁਰਿ ਪ੍ਰਮਾਨੋ ॥

ਫਿਰ 'ਪ੍ਰਿਸਠਣਿ' ਸ਼ਬਦ ਨੂੰ ਰਖੋ।

ਸਭ ਹੀ ਨਾਮ ਤੁਪਕ ਕੇ ਜਾਨਹੁ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਕਛੂ ਭੇਦ ਨਹੀ ਮਾਨਹੁ ॥੬੯੬॥

ਇਸ ਵਿਚ ਕੋਈ ਭੇਦ ਨਾ ਸਮਝੋ ॥੬੯੬॥

ਅੜਿਲ ॥

ਅੜਿਲ:

ਧਰਾਧਾਰ ਪਦ ਪ੍ਰਥਮ ਉਚਾਰਨ ਕੀਜੀਐ ॥

ਪਹਿਲਾਂ 'ਧਰਾਧਾਰ' (ਧਰਤੀ ਦੇ ਆਸਰੇ ਖੜੋਤਾ ਬ੍ਰਿਛ) ਪਦ ਦਾ ਉਚਾਰਨ ਕਰੋ।

ਪ੍ਰਿਸਠਣਿ ਪਦ ਕੋ ਬਹੁਰਿ ਠਉਰ ਤਹ ਦੀਜੀਐ ॥

ਫਿਰ 'ਪ੍ਰਿਸਠਣਿ' ਪਦ ਨੂੰ ਉਸ ਨਾਲ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਜੀ ਜਾਨੀਐ ॥

(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝੋ।

ਹੋ ਯਾ ਕੇ ਭੀਤਰ ਭੇਦ ਨੈਕ ਨਹੀ ਮਾਨੀਐ ॥੬੯੭॥

ਇਸ ਕਥਨ ਵਿਚ ਕੋਈ ਭੇਦ ਨਾ ਸਮਝੋ ॥੬੯੭॥

ਦੋਹਰਾ ॥

ਦੋਹਰਾ:

ਧਰਾਰਾਜ ਪ੍ਰਥਮੈ ਉਚਰਿ ਪੁਨਿ ਪ੍ਰਿਸਠਨਿ ਪਦ ਦੇਹੁ ॥

'ਧਰਾਰਾਜ' (ਧਰਤੀ ਉਤੇ ਸੁਸੋਭਿਤ ਬ੍ਰਿਛ) ਪਹਿਲਾਂ ਉਚਾਰ ਕੇ ਫਿਰ 'ਪ੍ਰਿਸਠਨਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੬੯੮॥

(ਇਹ) ਨਾਮ ਤੁਪਕ ਦਾ ਬਣੇਗਾ। ਸਾਰੇ ਮਨ ਵਿਚ ਸੋਚ ਲਵੋ ॥੬੯੮॥

ਧਰਾ ਆਦਿ ਸਬਦ ਉਚਰਿ ਕੈ ਨਾਇਕ ਅੰਤ ਉਚਾਰ ॥

ਪਹਿਲਾਂ 'ਧਰਾ' ਸ਼ਬਦ ਦਾ ਉਚਾਰਨ ਕਰ ਕੇ, (ਫਿਰ) ਅੰਤ ਤੇ 'ਨਾਇਕ' ਸ਼ਬਦ ਉਚਾਰੋ।

ਪ੍ਰਿਸਠ ਭਾਖਿ ਬੰਦੂਕ ਕੇ ਲੀਜਹੁ ਨਾਮ ਸੁ ਧਾਰ ॥੬੯੯॥

(ਫਿਰ) 'ਪ੍ਰਿਸਠ' ਪਦ ਦੀ ਵਰਤੋਂ ਕਰਨ ਨਾਲ ਤੁਪਕ ਦਾ ਨਾਮ ਬਣ ਜਾਏਗਾ ॥੬੯੯॥

ਚੌਪਈ ॥

ਚੌਪਈ:

ਧਰਾ ਸਬਦ ਕੋ ਆਦਿ ਬਖਾਨਹੁ ॥

ਪਹਿਲਾਂ 'ਧਰਾ' ਸ਼ਬਦ ਦਾ ਕਥਨ ਕਰੋ।

ਨਾਇਕ ਸਬਦ ਤਹਾ ਫੁਨਿ ਠਾਨਹੁ ॥

ਫਿਰ 'ਨਾਇਕ' ਸ਼ਬਦ ਉਸ ਨਾਲ ਜੋੜੋ।

ਪ੍ਰਿਸਠਨਿ ਪਦ ਕੋ ਬਹੁਰਿ ਉਚਰੀਐ ॥

ਫਿਰ 'ਪ੍ਰਿਸਠਨਿ' ਸ਼ਬਦ ਕਹੋ।

ਨਾਮ ਤੁਪਕ ਕੈ ਸਭੈ ਬਿਚਰੀਐ ॥੭੦੦॥

ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ ॥੭੦੦॥

ਧਰਨੀ ਪਦ ਪ੍ਰਥਮੈ ਲਿਖਿ ਡਾਰੋ ॥

ਪਹਿਲਾਂ 'ਧਰਨੀ' ਸ਼ਬਦ ਲਿਖ ਲਵੋ।

ਰਾਵ ਸਬਦ ਤਿਹ ਅੰਤਿ ਉਚਾਰੋ ॥

ਉਸ ਦੇ ਅੰਤ ਉਤੇ 'ਰਾਵ' ਸ਼ਬਦ ਉਚਾਰਨ ਕਰੋ।

ਪ੍ਰਿਸਠਨਿ ਬਹੁਰਿ ਸਬਦ ਕੋ ਦੀਜੈ ॥

ਫਿਰ 'ਪ੍ਰਿਸਠਨਿ' ਸ਼ਬਦ ਰਖੋ।

ਨਾਮ ਪਛਾਨ ਤੁਪਕ ਕੋ ਲੀਜੈ ॥੭੦੧॥

(ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੭੦੧॥

ਧਰਨੀਪਤਿ ਪਦ ਆਦਿ ਉਚਾਰੋ ॥

ਪਹਿਲਾਂ 'ਧਰਨੀ ਪਤਿ' ਪਦ ਉਚਾਰੋ।

ਪ੍ਰਿਸਠਨਿ ਸਬਦਹਿ ਬਹੁਰਿ ਸਵਾਰੋ ॥

ਫਿਰ 'ਪ੍ਰਿਸਠਨਿ' ਸ਼ਬਦ ਜੋੜੋ।

ਨਾਮ ਤੁਪਕ ਕੇ ਸਭ ਜੀਅ ਜਾਨੋ ॥

(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝੋ।

ਯਾ ਮੈ ਕਛੂ ਭੇਦ ਨਹੀ ਮਾਨੋ ॥੭੦੨॥

ਇਸ ਵਿਚ (ਕਿਸੇ ਕਿਸਮ ਦਾ) ਕੋਈ ਭੇਦ ਨਾ ਮਨੋ ॥੭੦੨॥

ਧਰਾਰਾਟ ਪਦ ਆਦਿ ਉਚਾਰੋ ॥

'ਧਰਾਰਾਟ' (ਬ੍ਰਿਛ) ਪਦ ਪਹਿਲਾਂ ਉਚਾਰਨ ਕਰੋ।

ਪ੍ਰਿਸਠਨਿ ਪਦ ਕੋ ਬਹੁਰਿ ਸੁ ਧਾਰੋ ॥

ਫਿਰ 'ਪ੍ਰਿਸਠਣਿ' ਸ਼ਬਦ ਜੋੜੋ।

ਨਾਮ ਤੁਪਕ ਜਾਨੋ ਮਨ ਮਾਹੀ ॥

(ਇਸ ਨੂੰ) ਮਨ ਵਿਚ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਨੈਕ ਹੂੰ ਨਾਹੀ ॥੭੦੩॥

ਇਸ ਵਿਚ ਕੋਈ ਭੇਦ ਨਹੀਂ ਹੈ ॥੭੦੩॥

ਧਰਾਰਾਜ ਪੁਨਿ ਆਦਿ ਉਚਰੀਐ ॥

'ਧਰਾਰਾਜ' (ਬ੍ਰਿਛ) ਫਿਰ ਸ਼ੁਰੂ ਵਿਚ ਉਚਾਰੋ।

ਤਾਹਿ ਪ੍ਰਿਸਠਣੀ ਬਹੁਰਿ ਸੁ ਧਰੀਐ ॥

ਫਿਰ ਉਸ ਨਾਲ 'ਪ੍ਰਿਸਠਣੀ' ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਹੋਵਹਿ ॥

ਇਹ ਸਭ ਨਾਮ 'ਤੁਪਕ' ਦਾ ਹੋਵੇਗਾ।

ਜਾ ਕੇ ਸਭ ਗੁਨਿਜਨ ਗੁਨ ਜੋਵਹਿ ॥੭੦੪॥

ਇਸ ਨੂੰ ਸਾਰੇ ਬੁੱਧੀਮਾਨ ਸਮਝ ਲੈਣ ॥੭੦੪॥

ਧਰਾ ਸਬਦ ਕੋ ਆਦਿ ਉਚਾਰੋ ॥

ਪਹਿਲਾਂ 'ਧਰਾ' ਸ਼ਬਦ ਨੂੰ ਉਚਾਰੋ।

ਪ੍ਰਿਸਠਨਿ ਸਬਦ ਸੁ ਅੰਤਿ ਸੁ ਧਾਰੋ ॥

(ਫਿਰ) ਅੰਤ ਵਿਚ 'ਪ੍ਰਿਸਠਨਿ' ਸ਼ਬਦ ਰਖੋ।

ਸਕਲ ਨਾਮ ਤੁਪਕ ਕੇ ਜਾਨੋ ॥

ਸਭ ਇਸ ਨੂੰ ਤੁਪਕ ਦਾ ਨਾਮ ਸਮਝੋ।

ਯਾ ਮੈ ਕਛੂ ਭੇਦ ਨਹੀ ਮਾਨੋ ॥੭੦੫॥

ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਮਨੋ ॥੭੦੫॥


Flag Counter