ਸ਼੍ਰੀ ਦਸਮ ਗ੍ਰੰਥ

ਅੰਗ - 599


ਜਨੁ ਬਿਜੁਲ ਜੁਆਲ ਕਰਾਲ ਕਸੈ ॥੪੭੪॥

ਮਾਨੋ ਬਿਜਲੀ ਦੀ ਭਿਆਨਕ ਲਾਟ (ਲਕੀਰ) ਖਿਚੀ ਗਈ ਹੋਵੇ ॥੪੭੪॥

ਬਿਧੂਪ ਨਰਾਜ ਛੰਦ ॥

ਬਿਧੂਪ ਨਰਾਜ ਛੰਦ:

ਖਿਮੰਤ ਤੇਗ ਐਸ ਕੈ ॥

ਤਲਵਾਰ ਇਸ ਤਰ੍ਹਾਂ ਚਮਕਦੀ ਹੈ

ਜੁਲੰਤ ਜ੍ਵਾਲ ਜੈਸ ਕੈ ॥

ਜਿਸ ਤਰ੍ਹਾਂ ਅਗਨੀ ਪ੍ਰਕਾਸ਼ਿਤ ਹੁੰਦੀ ਹੈ।

ਹਸੰਤ ਜੇਮਿ ਕਾਮਿਣੰ ॥

ਜਾਂ ਜਿਵੇਂ ਇਸਤਰੀ ਹਸਦੀ ਹੈ,

ਖਿਮੰਤ ਜਾਣੁ ਦਾਮਿਣੰ ॥੪੭੫॥

ਜਾਂ ਜਿਵੇਂ ਬਿਜਲੀ ਚਮਕਦੀ ਹੈ ॥੪੭੫॥

ਬਹੰਤ ਦਾਇ ਘਾਇਣੰ ॥

(ਤਲਵਾਰ) ਦਾਓ ਨਾਲ ਚਲ ਕੇ ਘਾਓ ਕਰਦੀ ਹੈ।

ਚਲੰਤ ਚਿਤ੍ਰ ਚਾਇਣੰ ॥

ਚਲਦੀ ਹੋਈ ਚਿਤਰ ਦਰਸਾ ਦਿੰਦੀ ਹੈ।

ਗਿਰੰਤ ਅੰਗ ਭੰਗ ਇਉ ॥

ਅੰਗ ਟੁਟ ਕੇ ਇੰਜ ਡਿਗ ਪੈਂਦੇ ਹਨ

ਬਨੇ ਸੁ ਜ੍ਵਾਲ ਜਾਲ ਜਿਉ ॥੪੭੬॥

ਜਿਵੇਂ ਅੱਗ (ਦੀਆਂ ਚਿਣਗਾਂ ਦਾ) ਜਾਲ ਵਿਛਿਆ ਹੁੰਦਾ ਹੈ ॥੪੭੬॥

ਹਸੰਤ ਖੇਤਿ ਖਪਰੀ ॥

ਰਣ-ਭੂਮੀ ਵਿਚ ਖਪਰ ਵਾਲੀ (ਕਾਲੀ) ਹਸਦੀ ਹੈ।

ਭਕੰਤ ਭੂਤ ਭੈ ਧਰੀ ॥

ਭੈ ਪੈਦਾ ਕਰਨ ਵਾਲੇ ਭੂਤ ਡਕਾਰਦੇ ਫਿਰਦੇ ਹਨ।

ਖਿਮੰਤ ਜੇਮਿ ਦਾਮਿਣੀ ॥

(ਕਾਲੀ ਦੀ ਹਾਸੀ) ਬਿਜਲੀ ਵਾਂਗ ਲਿਸ਼ਕ ਰਹੀ ਹੈ।

ਨਚੰਤ ਹੇਰਿ ਕਾਮਿਣੀ ॥੪੭੭॥

(ਉਸ ਨੂੰ ਵੇਖਕੇ) ਕਾਮਣੀਆਂ (ਅਪੱਛਰਾਵਾਂ) ਨਚ ਰਹੀਆਂ ਹਨ ॥੪੭੭॥

ਹਹੰਕ ਭੈਰਵੀ ਸੁਰੀ ॥

ਭੈਰਵੀ ਸ਼ਕਤੀ ਲਲਕਾਰੇ ਮਾਰਦੀ ਹੈ।

ਕਹੰਕ ਸਾਧ ਸਿਧਰੀ ॥

ਸਾਧਾਂ ਨੂੰ ਸਿੱਧੀਆਂ ਦੇਣ ਵਾਲੀ (ਭਗਵਤੀ) ਕਹ-ਕਹ ਕਰ ਕੇ (ਹਸ ਰਹੀ ਹੈ)।

ਛਲੰਕ ਛਿਛ ਇਛਣੀ ॥

(ਲਹੂ ਦੀਆਂ) ਛਿੱਟਾਂ ਉਭਰਦੀਆਂ ਹਨ।

ਬਹੰਤ ਤੇਗ ਤਿਛਣੀ ॥੪੭੮॥

ਤਿੱਖੀ ਤਲਵਾਰ ਚਲਦੀ ਹੈ ॥੪੭੮॥

ਗਣੰਤ ਗੂੜ ਗੰਭਰੀ ॥

(ਕਾਲੀ) ਗੂੜ੍ਹੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

ਸੁਭੰਤ ਸਿਪ ਸੌ ਭਰੀ ॥

ਸਿੱਪ ਵਾਂਗ ਚਮਕ ਸੁਸ਼ੋਭਿਤ ਹੈ।

ਚਲੰਤਿ ਚਿਤ੍ਰ ਚਾਪਣੀ ॥

ਚਿਤਰਾਂ ਵਾਲੀਆਂ ਧਨੁਸ਼ਾਂ ਧਾਰਨ ਕਰ ਕੇ ਚਲ ਰਹੀਆਂ ਹਨ।

ਜਪੰਤ ਜਾਪੁ ਜਾਪਣੀ ॥੪੭੯॥

ਜਪਣ ਵਾਲੀਆਂ (ਜੰਗ ਦੇ) ਜਾਪ ਨੂੰ ਜਪ ਰਹੀਆਂ ਹਨ ॥੪੭੯॥

ਪੁਅੰਤ ਸੀਸ ਈਸਣੀ ॥

ਦੇਵੀ ਮੁੰਡਾਂ ਦੀ (ਮਾਲਾ) ਪਰੋ ਰਹੀ ਹੈ।

ਹਸੰਤ ਹਾਰ ਸੀਸਣੀ ॥

(ਸ਼ਿਵ) ਦੇ ਸਿਰ ਦਾ ਹਾਰ (ਸੱਪ) ਹਸ ਰਿਹਾ ਹੈ।

ਕਰੰਤ ਪ੍ਰੇਤ ਨਿਸਨੰ ॥

ਪ੍ਰੇਤ ਰੌਲਾ ਪਾ ਰਹੇ ਹਨ।

ਅਗੰਮਗੰਮ ਭਿਉ ਰਣੰ ॥੪੮੦॥

ਅਗੰਮ ਤੋਂ ਅਗੰਮ (ਵਰਣਨ ਤੋਂ ਪਰੇ) ਯੁੱਧ ਹੋਇਆ ਹੈ ॥੪੮੦॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਜਬੈ ਜੰਗ ਜੰਗੀ ਰਚਿਓ ਜੰਗ ਜੋਰੰ ॥

ਜਦੋਂ 'ਜੰਗ ਜੰਗੀ' (ਨਾਂ ਵਾਲੇ ਯੋਧੇ) ਨੇ ਜ਼ੋਰ ਨਾਲ ਜੰਗ ਸ਼ੁਰੂ ਕੀਤਾ ਹੈ (ਉਦੋਂ) ਬਹੁਤ ਬਾਂਕੇ ਵੀਰ ਮਾਰ ਦਿੱਤੇ ਹਨ।

ਹਨੇ ਬੀਰ ਬੰਕੇ ਤਮੰ ਜਾਣੁ ਭੋਰੰ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਵੇਰ ਹੁੰਦੇ ਹਨੇਰਾ (ਭਜ ਗਿਆ ਹੋਵੇ)।

ਤਬੈ ਕੋਪਿ ਗਰਜਿਓ ਕਲਕੀ ਅਵਤਾਰੰ ॥

ਉਸ ਸਮੇਂ ਕਲਕੀ ਅਵਤਾਰ ਨੇ ਕ੍ਰੋਧਿਤ ਹੋ ਕੇ ਗਰਜਨਾ ਕੀਤੀ ਹੈ।

ਸਜੇ ਸਰਬ ਸਸਤ੍ਰੰ ਧਸਿਓ ਲੋਹ ਧਾਰੰ ॥੪੮੧॥

ਸਾਰੇ ਸ਼ਸਤ੍ਰ ਸਜਾ ਕੇ (ਯੁੱਧ-ਭੂਮੀ ਵਿਚ) ਧਸ ਗਿਆ ਹੈ ਅਤੇ ਲੋਹੇ ਦੇ (ਹਥਿਆਰਾਂ ਦੀ) ਬਰਖਾ ਕਰ ਦਿੱਤੀ ਹੈ ॥੪੮੧॥

ਜਯਾ ਸਬਦ ਉਠੇ ਰਹੇ ਲੋਗ ਪੂਰੰ ॥

ਜੈ-ਜੈ-ਕਾਰ ਦੇ ਸ਼ਬਦ ਉਠੇ ਹਨ ਅਤੇ ਸਾਰਿਆਂ ਲੋਕਾਂ ਵਿਚ ਭਰ ਗਏ ਹਨ।

ਖੁਰੰ ਖੇਹ ਉਠੀ ਛੁਹੀ ਜਾਇ ਸੂਰੰ ॥

(ਘੋੜਿਆਂ ਦੇ) ਖੁਰਾਂ ਦੀ ਧੂੜ ਉਡੀ ਹੈ ਅਤੇ (ਉਸ ਨੇ) ਸੂਰਜ ਨੂੰ ਜਾ ਛੋਹਿਆ ਹੈ।

ਛੁਟੇ ਸ੍ਵਰਨਪੰਖੀ ਭਯੋ ਅੰਧਕਾਰੰ ॥

ਸੋਨੇ ਦੇ ਖੰਭਾਂ ਵਾਲੇ ਤੀਰ ਚਲੇ ਹਨ (ਜਿਸ ਦੇ ਫਲਸਰੂਪ) ਹਨੇਰਾ ਹੋ ਗਿਆ ਹੈ।

ਅੰਧਾਧੁੰਦ ਮਚੀ ਉਠੀ ਸਸਤ੍ਰ ਝਾਰੰ ॥੪੮੨॥

ਅੰਧਾ ਧੁੰਧ ਮਾਰ ਮਚ ਰਹੀ ਹੈ ਅਤੇ ਸ਼ਸਤ੍ਰਾਂ ਦੇ ਝਾੜਨ ਨਾਲ (ਅੱਗ ਦੀਆਂ) ਚਿੰਗਾਰੀਆਂ ਨਿਕਲੀਆਂ ਹਨ ॥੪੮੨॥

ਹਣਿਓ ਜੋਰ ਜੰਗੰ ਤਜਿਓ ਸਰਬ ਸੈਣੰ ॥

'ਜੋਰ ਜੰਗ' (ਨਾਂ ਵਾਲਾ ਬਹਾਦਰ ਯੋਧਾ) ਮਾਰਿਆ ਗਿਆ ਅਤੇ ਸਾਰੀ ਸੈਨਾ ਭਜ ਗਈ।

ਤ੍ਰਿਣੰ ਦੰਤ ਥਾਭੈ ਬਕੈ ਦੀਨ ਬੈਣੰ ॥

ਦੰਦਾਂ ਵਿਚ ਘਾਹ ਦਬ ਕੇ ਆਜਿਜ਼ੀ ਭਰੇ ਬੋਲ ਬੋਲਦੇ ਹਨ।

ਮਿਲੇ ਦੈ ਅਕੋਰੰ ਨਿਹੋਰੰਤ ਰਾਜੰ ॥

ਨਜ਼ਰਾਨੇ ਪੇਸ਼ ਕਰ ਕੇ ਮਿਲਦੇ ਹਨ ਅਤੇ (ਹਾਰੇ ਹੋਏ) ਰਾਜੇ ਬੇਨਤੀ ਕਰਦੇ ਹਨ।

ਭਜੇ ਗਰਬ ਸਰਬੰ ਤਜੇ ਰਾਜ ਸਾਜੰ ॥੪੮੩॥

ਹੰਕਾਰੀਆਂ ਦੇ ਹੰਕਾਰ ਖ਼ਤਮ ਹੋ ਗਏ ਹਨ ਅਤੇ ਰਾਜਸੀ ਠਾਠ-ਬਾਠ ਛਡ ਦਿੱਤੇ ਹਨ ॥੪੮੩॥

ਕਟੇ ਕਾਸਮੀਰੀ ਹਠੇ ਕਸਟਵਾਰੀ ॥

ਕਸ਼ਮੀਰੀ ਕਟੇ ਗਏ ਹਨ ਅਤੇ ਹਠੀ ਕਸ਼ਟਵਾੜੀ (ਪਿਛੇ ਹਟ ਗਏ ਹਨ)।

ਕੁਪੇ ਕਾਸਕਾਰੀ ਬਡੇ ਛਤ੍ਰਧਾਰੀ ॥

ਕਾਸ਼ਗਰ ਦੇ ਨਿਵਾਸੀ 'ਕਾਸਕਾਰੀ' ਵੱਡੇ ਛਤ੍ਰਧਾਰੀ ਕ੍ਰੋਧਿਤ ਹੋਏ ਹਨ।

ਬਲੀ ਬੰਗਸੀ ਗੋਰਬੰਦੀ ਗ੍ਰਦੇਜੀ ॥

ਬੰਗਾਲ ਦੇ ਬਲਵਾਨ, ਗੋਰਬੰਦੀ ਅਤੇ ਗੁਰਦੇਜ (ਦੇ ਨਿਵਾਸੀ)

ਮਹਾ ਮੂੜ ਮਾਜਿੰਦ੍ਰਰਾਨੀ ਮਜੇਜੀ ॥੪੮੪॥

ਮਾਜਿੰਦ੍ਰਰਾਨ ਦੇਸ ਦੇ ਮਹਾ ਮੂਰਖ ਅਤੇ ਅਭਿਮਾਨੀ ਨਿਵਾਸੀ (ਆਦਿ ਮਾਰੇ ਗਏ ਹਨ) ॥੪੮੪॥

ਹਣੇ ਰੂਸਿ ਤੂਸੀ ਕ੍ਰਿਤੀ ਚਿਤ੍ਰ ਜੋਧੀ ॥

ਰੂਸ ਦੇ, ਤੂਸ ਦੇ ਸੁੰਦਰ ਯੋਧੇ ਮਾਰੇ ਗਏ ਹਨ।

ਹਠੇ ਪਾਰਸੀ ਯਦ ਖੂਬਾ ਸਕ੍ਰੋਧੀ ॥

ਫ਼ਾਰਸ ਦੇ ਹਠੀਲੇ, ਬਲਵਾਨ ਬਾਂਹਵਾਂ ਵਾਲੇ ਅਤੇ ਕ੍ਰੋਧਵਾਨ,

ਬੁਰੇ ਬਾਗਦਾਦੀ ਸਿਪਾਹਾ ਕੰਧਾਰੀ ॥

ਬੁਰੇ ਬਗਦਾਦੀ ਅਤੇ ਕੰਧਾਰ ਦੇ ਸਿਪਾਹੀ, ਕਲਮਾਛ (ਤਾਤਾਰ ਦੇਸ਼) ਦੇ

ਕੁਲੀ ਕਾਲਮਾਛਾ ਛੁਭੇ ਛਤ੍ਰਧਾਰੀ ॥੪੮੫॥

ਕੁਲੀ (ਜੋ) ਛਤ੍ਰਧਾਰੀ ਹਨ, ਬਹੁਤ ਕ੍ਰੋਧਵਾਨ ਹੋਏ ਹਨ ॥੪੮੫॥

ਛੁਟੇ ਬਾਣ ਗੋਲੰ ਉਠੇ ਅਗ ਨਾਲੰ ॥

ਬਾਣ ਛੁਟਦੇ ਹਨ, ਬੰਦੂਕਾਂ ਤੋਂ ਗੋਲੇ ਉਠਦੇ ਹਨ।