ਸ਼੍ਰੀ ਦਸਮ ਗ੍ਰੰਥ

ਅੰਗ - 1219


ਰੂਪਮਾਨ ਜਨੁ ਦੁਤਿਯ ਦਿਵਾਕਰ ॥

(ਉਹ ਬਹੁਤ) ਰੂਪਵਾਨ ਸੀ, ਮਾਨੋ ਦੂਜਾ ਸੂਰਜ ਹੋਵੇ।

ਤਾ ਕੀ ਜਾਤ ਪ੍ਰਭਾ ਨਹਿ ਕਹੀ ॥

ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਜਾਨੁਕ ਫੂਲਿ ਚੰਬੇਲੀ ਰਹੀ ॥੨॥

(ਇੰਜ ਲਗਦਾ ਸੀ) ਮਾਨੋ ਚੰਬੇਲੀ ਦਾ ਫੁਲ ਹੋਵੇ ॥੨॥

ਰੂਪ ਤਵਨ ਕੋ ਦਿਪਤ ਅਪਾਰਾ ॥

ਉਸ ਦੇ ਰੂਪ ਦੀ ਅਪਾਰ ਚਮਕ ਸਾਹਮਣੇ

ਤਿਹ ਆਗੇ ਕ੍ਯਾ ਸੂਰ ਬਿਚਾਰਾ ॥

ਸੂਰਜ ਵਿਚਾਰਾ ਕੀ ਸੀ।

ਸੋਭਾ ਕਹੀ ਨ ਹਮ ਤੇ ਜਾਈ ॥

ਸਾਡੇ ਤੋਂ (ਉਸ ਦੀ) ਸ਼ੋਭਾ ਕਹੀ ਨਹੀਂ ਜਾਂਦੀ।

ਸਕਲ ਤ੍ਰਿਯਾ ਲਖਿ ਰਹਤ ਬਿਕਾਈ ॥੩॥

ਸਾਰੀਆਂ ਇਸਤਰੀਆਂ ਉਸ ਨੂੰ ਵੇਖ ਕੇ ਵਿਕੀਆਂ ਰਹਿ ਜਾਂਦੀਆਂ ॥੩॥

ਰਾਨੀ ਦਰਸ ਤਵਨ ਕੋ ਪਾਯੋ ॥

ਰਾਣੀ ਨੇ ਜਦੋਂ ਉਸ ਨੂੰ ਵੇਖਿਆ,

ਪਠੈ ਸਹਚਰੀ ਧਾਮ ਬੁਲਾਯੋ ॥

ਤਾਂ ਦਾਸੀ ਨੂੰ ਭੇਜ ਕੇ ਘਰ ਬੁਲਾਇਆ।

ਕਾਮ ਕੇਲ ਤਾ ਸੌ ਹਸਿ ਮਾਨੀ ॥

ਉਸ ਨਾਲ ਹਸ ਕੇ ਕਾਮ-ਕ੍ਰੀੜਾ ਕੀਤੀ

ਰਮਤ ਰਮਤ ਸਭ ਨਿਸਾ ਬਿਹਾਨੀ ॥੪॥

ਅਤੇ ਰਮਣ ਕਰਦਿਆਂ ਸਾਰੀ ਰਾਤ ਗੁਜ਼ਰ ਗਈ ॥੪॥

ਜੈਸੇ ਹੁਤੋ ਨ੍ਰਿਪਤਿ ਕੇ ਰੂਪਾ ॥

ਜਿਸ ਤਰ੍ਹਾਂ ਰਾਜੇ ਦਾ ਰੂਪ ਸੀ,

ਤੈਸੋ ਤਾ ਕੋ ਹੁਤੋ ਸਰੂਪਾ ॥

ਉਸੇ ਤਰ੍ਹਾਂ ਦਾ ਉਸ ਦਾ ਸਰੂਪ ਸੀ।

ਜਾ ਸੌ ਅਟਕ ਕੁਅਰਿ ਕੀ ਭਈ ॥

ਜਦ ਉਸ ਨਾਲ ਰਾਣੀ ਦੀ ਪ੍ਰੀਤ ਹੋ ਗਈ,

ਨ੍ਰਿਪ ਕੀ ਬਾਤ ਬਿਸਰਿ ਕਰਿ ਗਈ ॥੫॥

ਤਾਂ ਰਾਜੇ ਦੀ ਗੱਲ ਭੁਲਾ ਦਿੱਤੀ ॥੫॥

ਤਾ ਸੌ ਹਿਤ ਰਾਨੀ ਕੋ ਭਯੋ ॥

ਉਸ ਨਾਲ ਰਾਣੀ ਦਾ ਪ੍ਰੇਮ ਹੋ ਗਿਆ

ਰਾਜਾ ਸਾਥ ਹੇਤੁ ਤਜਿ ਦਯੋ ॥

ਅਤੇ ਰਾਜੇ ਨਾਲ ਹਿਤ ਕਰਨਾ ਛਡ ਦਿੱਤਾ।

ਮਦਰਾ ਅਧਿਕ ਨ੍ਰਿਪਤਿ ਕਹ ਪ੍ਰਯਾਯੋ ॥

(ਉਸ ਨੇ) ਰਾਜੇ ਨੂੰ ਬਹੁਤ ਸ਼ਰਾਬ ਪਿਲਾਈ

ਰਾਜ ਸਿੰਘਾਸਨ ਜਾਰ ਬੈਠਾਯੋ ॥੬॥

ਅਤੇ ਰਾਜ ਸਿੰਘਾਸਨ ਉਤੇ ਯਾਰ ਨੂੰ ਬਿਠਾ ਦਿੱਤਾ ॥੬॥

ਮਤ ਭਏ ਨ੍ਰਿਪ ਸੋ ਧਨ ਪਾਯੋ ॥

ਬੇਹੋਸ਼ ਹੋਏ ਰਾਜੇ ਤੋਂ ਧਨ ਖੋਹ ਲਿਆ

ਬਾਧਿ ਮ੍ਰਿਤ ਕੇ ਧਾਮ ਪਠਾਯੋ ॥

ਅਤੇ (ਉਸ ਨੂੰ) ਬੰਨ੍ਹ ਕੇ ਮਿਤਰ ਦੇ ਘਰ ਭੇਜ ਦਿੱਤਾ।

ਤਾ ਕੋ ਪ੍ਰਜਾ ਨ੍ਰਿਪਤਿ ਕਰਿ ਮਾਨਾ ॥

ਉਸ (ਨੌਕਰ) ਨੂੰ ਪ੍ਰਜਾ ਨੇ ਰਾਜਾ ਕਰ ਕੇ ਮੰਨਿਆ

ਰਾਜਾ ਕਹ ਚਾਕਰ ਪਹਿਚਾਨਾ ॥੭॥

ਅਤੇ ਰਾਜੇ ਨੂੰ ਨੌਕਰ ਸਮਝ ਲਿਆ ॥੭॥

ਦੁਹੂੰਅਨ ਕੀ ਏਕੈ ਅਨੁਹਾਰਾ ॥

ਦੋਹਾਂ ਦੀ ਇਕੋ ਜਿਹੀ ਨੁਹਾਰ ਸੀ।

ਰਾਵ ਰੰਕ ਨਹਿ ਜਾਤ ਬਿਚਾਰਾ ॥

(ਦੋਹਾਂ) ਰਾਜੇ ਅਤੇ ਨੌਕਰ (ਵਿਚ ਕੋਈ ਭੇਦ) ਵਿਚਾਰਿਆ ਨਹੀਂ ਜਾ ਸਕਦਾ ਸੀ।

ਤਾ ਕੌ ਲੋਗ ਨ੍ਰਿਪਤਿ ਕਰਿ ਮਾਨੈ ॥

ਉਸ ਨੂੰ ਲੋਕੀਂ ਰਾਜਾ ਕਰ ਕੇ ਮੰਨਦੇ ਸਨ

ਲਜਤ ਬਚਨ ਨ ਨ੍ਰਿਪਤਿ ਬਖਾਨੈ ॥੮॥

ਅਤੇ ਲਜਾ ਦਾ ਮਾਰਿਆ ਰਾਜਾ ਕੁਝ ਨਹੀਂ ਬੋਲਦਾ ਸੀ ॥੮॥

ਦੋਹਰਾ ॥

ਦੋਹਰਾ:

ਰੰਕ ਰਾਜ ਐਸੇ ਕਰਾ ਦਿਯਾ ਰੰਕ ਕੌ ਰਾਜ ॥

ਇਸ ਤਰ੍ਹਾਂ ਰੰਕ ਨੂੰ ਰਾਜਾ ਕਰ ਦਿੱਤਾ ਅਤੇ ਰੰਕ ਨੂੰ ਰਾਜ ਦੇ ਦਿੱਤਾ।

ਹ੍ਵੈ ਅਤੀਤ ਪਤਿ ਬਨ ਗਯੋ ਤਜਿ ਗਯੋ ਸਕਲ ਸਮਾਜ ॥੯॥

ਪਤੀ (ਰਾਜਾ) ਸਾਰੇ ਰਾਜ-ਸਮਾਜ ਨੂੰ ਛਡ ਕੇ ਅਤੇ ਸਾਧ ਬਣ ਕੇ ਬਨ ਵਿਚ ਚਲਾ ਗਿਆ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਰਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੪॥੫੪੧੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੪॥੫੪੧੨॥ ਚਲਦਾ॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਹੁਤੋ ਏਕ ਰਾਜਾ ਪ੍ਰਜਾ ਸੈਨ ਨਾਮਾ ॥

ਪ੍ਰਜਾ ਸੈਨ ਨਾਂ ਦਾ ਇਕ ਰਾਜਾ ਹੁੰਦਾ ਸੀ।

ਪ੍ਰਜਾ ਪਾਲਨੀ ਧਾਮ ਤਾ ਕੇ ਸੁ ਬਾਮਾ ॥

ਉਸ ਦੇ ਘਰ ਪ੍ਰਜਾ ਪਾਲਨੀ ਨਾਂ ਦੀ ਇਸਤਰੀ ਸੀ।

ਪ੍ਰਜਾ ਲੋਗ ਜਾ ਕੀ ਸਭੈ ਆਨਿ ਮਾਨੈ ॥

ਪ੍ਰਜਾ ਦੇ ਸਾਰੇ ਲੋਗ ਉਸ ਦੀ ਅਧੀਨਗੀ ਮੰਨਦੇ ਸਨ

ਤਿਸੈ ਦੂਸਰੋ ਜਾਨ ਰਾਜਾ ਪ੍ਰਮਾਨੈ ॥੧॥

ਅਤੇ ਉਸ ਨੂੰ ਦੂਜਾ ਰਾਜਾ ਸਮਝਦੇ ਸਨ ॥੧॥

ਸੁਧਾ ਸੈਨ ਨਾਮਾ ਰਹੈ ਭ੍ਰਿਤ ਤਾ ਕੇ ॥

ਉਸ ਕੋਲ ਇਕ ਸੁਧਾ ਸੈਨ ਨਾਂ ਦਾ ਨੌਕਰ ਸੀ।

ਰਹੈ ਰੀਝਿ ਬਾਲਾ ਲਖੈ ਨੈਨ ਵਾ ਕੇ ॥

ਉਸ ਦੇ ਨੈਣਾਂ ਨੂੰ ਵੇਖ ਕੇ ਰਾਣੀ ਮੋਹਿਤ ਹੋ ਗਈ।

ਨ ਹ੍ਵੈਹੈ ਨ ਹੈ ਨ ਬਿਧਾਤਾ ਬਨਾਯੋ ॥

(ਉਸ ਵਰਗਾ) ਨਾ ਕੋਈ ਹੋਇਆ ਹੈ, ਨਾ ਕੋਈ ਹੈ ਅਤੇ ਨਾ ਹੀ ਵਿਧਾਤਾ ਨੇ ਬਣਾਇਆ ਹੈ।

ਨਰੀ ਨਾਗਨੀ ਗੰਧ੍ਰਬੀ ਕੋ ਨ ਜਾਯੋ ॥੨॥

ਕਿਸੇ ਨਰੀ, ਨਾਗਨੀ ਜਾਂ ਗੰਧਰਬੀ ਨੇ (ਇਸ ਪ੍ਰਕਾਰ ਦਾ ਬੰਦਾ) ਪੈਦਾ ਨਹੀਂ ਕੀਤਾ ਹੈ ॥੨॥

ਚੌਪਈ ॥

ਚੌਪਈ:

ਬਨਿਕ ਏਕ ਧਨਵਾਨ ਰਹਤ ਤਹ ॥

ਜਿਥੇ ਪ੍ਰਜਾ ਸੈਨ ਰਾਜਾ ਰਾਜ ਕਰਦਾ ਸੀ,

ਪ੍ਰਜਾ ਸੈਨ ਨ੍ਰਿਪ ਰਾਜ ਕਰਤ ਜਹ ॥

ਉਥੇ ਇਕ ਧਨਵਾਨ ਬਨੀਆ ਰਹਿੰਦਾ ਸੀ।

ਸੁਮਤਿ ਮਤੀ ਤਾ ਕੀ ਇਕ ਕੰਨ੍ਯਾ ॥

ਉਸ ਦੀ ਸੁਮਤਿ ਮਤੀ ਨਾਂ ਦੀ ਇਕ ਕੰਨਿਆ ਸੀ

ਧਰਨੀ ਤਲ ਕੇ ਭੀਤਰ ਧੰਨ੍ਰਯਾ ॥੩॥

ਜੋ ਧਰਤੀ ਉਤੇ ਧੰਨ ਸੀ ॥੩॥

ਸੁਧਾ ਸੈਨ ਤਿਨ ਜਬੈ ਨਿਹਾਰਾ ॥

ਸੁਧਾ ਸੈਨ ਨੂੰ ਜਦ ਉਸ ਨੇ ਵੇਖਿਆ

ਹਰਿ ਅਰਿ ਸਰ ਤਾ ਕੇ ਤਨ ਮਾਰਾ ॥

ਤਾਂ ਕਾਮ ਦੇਵ ਨੇ ਉਸ ਦੇ ਸ਼ਰੀਰ ਵਿਚ ਬਾਣ ਮਾਰਿਆ।

ਪਠੌ ਸਹਚਰੀ ਤਾਹਿ ਬੁਲਾਯੋ ॥

(ਉਸ ਨੇ) ਦਾਸੀ ਨੂੰ ਭੇਜ ਕੇ ਉਸ ਨੂੰ ਬੁਲਾਇਆ।

ਸੋ ਨਰ ਧਾਮ ਨ ਵਾ ਕੇ ਆਯੋ ॥੪॥

ਪਰ ਉਹ ਪੁਰਸ਼ ਉਸ ਦੇ ਘਰ ਨਾ ਆਇਆ ॥੪॥

ਨਾਹਿ ਨਾਹਿ ਜਿਮਿ ਜਿਮਿ ਵਹ ਕਹੈ ॥

ਜਿਵੇਂ ਜਿਵੇਂ ਉਹ ਨਾਂਹ ਨਾਂਹ ਕਰਦਾ ਸੀ,

ਤਿਮਿ ਤਿਮਿ ਹਠਿ ਇਸਤ੍ਰੀ ਕਰ ਗਹੈ ॥

ਤਿਵਂ ਤਿਵੇਂ ਇਸਤਰੀ ਦਾ ਹਠ ਹੋਰ ਵੀ ਵਧਦਾ ਜਾਂਦਾ ਸੀ।

ਅਧਿਕ ਦੂਤਕਾ ਤਹਾ ਪਠਾਵੈ ॥

(ਉਸ ਨੇ) ਬਹੁਤ ਸਾਰੀਆਂ ਦਾਸੀਆਂ ਉਸ ਵਲ ਭੇਜੀਆਂ,

ਕ੍ਯੋਹੂੰ ਧਾਮ ਮਿਤ੍ਰ ਨਹਿ ਆਵੈ ॥੫॥

ਪਰ ਕਿਵੇਂ ਵੀ (ਉਹ) ਮਿਤਰ ਉਸ ਦੇ ਘਰ ਨਾ ਆਇਆ ॥੫॥

ਜ੍ਯੋਂ ਜ੍ਯੋਂ ਮਿਤ੍ਰ ਨ ਆਵੈ ਧਾਮਾ ॥

ਜਿਉਂ ਜਿਉਂ ਉਹ ਮਿਤਰ ਘਰ ਨਹੀਂ ਆ ਰਿਹਾ ਸੀ,

ਤ੍ਯੋਂ ਤ੍ਯੋਂ ਅਤਿ ਬ੍ਯਾਕੁਲ ਹ੍ਵੈ ਬਾਮਾ ॥

ਤਿਉਂ ਤਿਉਂ ਉਹ ਇਸਤਰੀ ਬਹੁਤ ਵਿਆਕੁਲ ਹੁੰਦੀ ਜਾਂਦੀ ਸੀ।

ਬਹੁ ਦੂਤਿਨ ਤੇ ਧਾਮ ਲੁਟਾਵੈ ॥

(ਉਹ) ਦਾਸੀਆਂ ਉਤੇ ਬਹੁਤ ਘਰ (ਭਾਵ ਧਨ) ਲੁਟਾ ਰਹੀ ਸੀ

ਪਲ ਪਲ ਪ੍ਰਤਿ ਤਿਹ ਧਾਮ ਪਠਾਵੈ ॥੬॥

ਅਤੇ ਪਲ ਪ੍ਰਤਿਪਲ ਉਸ ਦੇ ਘਰ (ਦਾਸੀਆਂ ਨੂੰ) ਭੇਜਦੀ ਰਹਿੰਦੀ ਸੀ ॥੬॥

ਸਾਹ ਸੁਤਾ ਬਹੁ ਬਿਧਿ ਕਰਿ ਹਾਰੀ ॥

ਸ਼ਾਹ ਦੀ ਪੁੱਤਰੀ ਬਹੁਤ ਯਤਨ ਕਰ ਕੇ ਹਾਰ ਗਈ,

ਸੁਧਾ ਸੈਨ ਸੌ ਭਈ ਨ ਯਾਰੀ ॥

ਪਰ ਸੁਧਾ ਸੈਨ ਨਾਲ ਉਸ ਦੀ ਯਾਰੀ ਨਾ ਹੋ ਸਕੀ।

ਤਬ ਅਬਲਾ ਇਹ ਮੰਤ੍ਰ ਪਕਾਯੋ ॥

ਤਦ (ਉਸ) ਅਬਲਾ ਨੇ ਇਹ ਵਿਚਾਰ ਕੀਤਾ

ਇਕ ਦੂਤੀ ਕਹ ਤਹਾ ਪਠਾਯੋ ॥੭॥

ਅਤੇ ਇਕ ਦੂਤੀ ਨੂੰ ਉਸ ਕੋਲ ਭੇਜਿਆ ॥੭॥

ਚਲੀ ਚਲੀ ਸਹਚਰਿ ਤਹ ਗਈ ॥

ਉਹ ਦਾਸੀ ਚਲਦੀ ਚਲਦੀ ਉਥੇ ਗਈ

ਜਿਹ ਗ੍ਰਿਹ ਸੁਧਿ ਮਿਤਵਾ ਕੀ ਭਈ ॥

ਜਿਸ ਘਰ ਵਿਚ ਉਸ ਮਿਤਰ ਦੇ ਹੋਣ ਦਾ ਪਤਾ ਲਗਿਆ।

ਪਕਰਿ ਭੁਜਾ ਤੇ ਸੋਤ ਜਗਾਯੋ ॥

ਉਸ ਨੇ ਸੁਤੇ ਹੋਏ ਨੂੰ ਬਾਹੋਂ ਪਕੜ ਕੇ ਉਠਾਇਆ

ਚਲਹੁ ਅਬੈ ਨ੍ਰਿਪ ਤ੍ਰਿਯਹਿ ਬੁਲਾਯੋ ॥੮॥

(ਅਤੇ ਕਿਹਾ) ਚਲੋ, ਤੁਹਾਨੂੰ ਰਾਜੇ ਦੀ ਇਸਤਰੀ (ਰਾਣੀ) ਨੇ ਬੁਲਾਇਆ ਹੈ ॥੮॥

ਮੂਰਖ ਕਛੂ ਬਾਤ ਨਹਿ ਪਾਈ ॥

ਮੂਰਖ ਨੇ ਕੁਝ ਗੱਲ ਨਾ ਸਮਝੀ।

ਸਹਚਰਿ ਤਹਾ ਸੰਗ ਕਰਿ ਲ੍ਯਾਈ ॥

ਦਾਸੀ ਉਸ ਨੂੰ ਨਾਲ ਲੈ ਆਈ।

ਬੈਠੀ ਸੁਤਾ ਸਾਹੁ ਕੀ ਜਹਾ ॥

ਜਿਥੇ ਸ਼ਾਹ ਦੀ ਪੁੱਤਰੀ ਬੈਠੀ ਸੀ,

ਲੈ ਆਈ ਮਿਤਵਾ ਕਹ ਤਹਾ ॥੯॥

ਉਥੇ ਮਿਤਰ ਨੂੰ ਲੈ ਆਈ ॥੯॥

ਵਹਿ ਮੂਰਖ ਐਸੇ ਜਿਯ ਜਾਨਾ ॥

ਉਸ ਮੂਰਖ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ

ਸਾਹੁ ਸੁਤਾ ਕੋ ਛਲ ਨ ਪਛਾਨਾ ॥

ਅਤੇ ਸ਼ਾਹ ਦੀ ਪੁੱਤਰੀ ਦਾ ਛਲ ਨਾ ਸਮਝਿਆ।

ਰਾਨੀ ਅਟਕਿ ਸੁ ਮੁਹਿ ਪਰ ਗਈ ॥

(ਉਸ ਨੇ ਸੋਚਿਆ ਕਿ) ਰਾਣੀ ਮੇਰੇ ਉਤੇ ਮੋਹਿਤ ਹੋ ਗਈ ਹੈ,


Flag Counter