ਸ਼੍ਰੀ ਦਸਮ ਗ੍ਰੰਥ

ਅੰਗ - 1377


ਅਸੁਰ ਸੈਨ ਕੂਟਾ ਦਰਹਾਲਾ ॥੨੫੬॥

(ਜਿਸ ਨਾਲ ਸਾਰੀ) ਦੈਂਤ ਸੈਨਾ ਨੂੰ ਬੁਰੀ ਤਰ੍ਹਾਂ ਮਾਰ ਕੁਟ ਦਿੱਤਾ ॥੨੫੬॥

ਜਛ ਅਤਸ੍ਰ ਤਬ ਅਸੁਰ ਚਲਾਯੋ ॥

ਤਦ ਦੈਂਤਾਂ ਨੇ ਜਛ (ਯਕਸ਼) ਅਸਤ੍ਰ ਚਲਾਇਆ,

ਗੰਧ੍ਰਬਾਸਤ੍ਰ ਲੈ ਕਾਲ ਬਗਾਯੋ ॥

ਤਾਂ ਕਾਲ ਨੇ ਗੰਧਰਬ ਅਸਤ੍ਰ ਵਗਾ ਮਾਰਿਆ।

ਤੇ ਦੋਊ ਆਪੁ ਬੀਰ ਲਰਿ ਮਰੇ ॥

ਉਹ ਦੋਵੇਂ ਵੀਰ (ਅਸਤ੍ਰ) ਆਪਸ ਵਿਚ ਲੜ ਮਰੇ

ਟੁਕ ਟੁਕ ਹ੍ਵੈ ਭੂ ਪਰ ਪੁਨਿ ਝਰੇ ॥੨੫੭॥

ਅਤੇ ਟੋਟੇ ਟੋਟੇ ਹੋ ਕੇ ਫਿਰ ਧਰਤੀ ਉਤੇ ਡਿਗ ਪਏ ॥੨੫੭॥

ਚਾਰਣਾਸਤ੍ਰ ਜਬ ਅਸੁਰ ਸੰਧਾਨਾ ॥

ਜਦ ਦੈਂਤਾਂ ਨੇ ਚਾਰਣ ਅਸਤ੍ਰ ਛਡਿਆ,

ਚਾਰਣ ਉਪਜ ਠਾਢ ਭੈ ਨਾਨਾ ॥

(ਤਦ) ਅਨੇਕ ਚਾਰਣ ਪੈਦਾ ਹੋ ਕੇ ਡਟ ਗਏ।

ਸਿਧ ਅਸਤ੍ਰ ਅਸਿਧੁਜ ਤਬ ਛੋਰਾ ॥

ਤਦ ਅਸਿਧੁਜ (ਮਹਾ ਕਾਲ) ਨੇ 'ਸਿਧ' ਅਸਤ੍ਰ ਛਡਿਆ,

ਤਾ ਤੇ ਮੁਖ ਸਤ੍ਰਨ ਕੋ ਤੋਰਾ ॥੨੫੮॥

ਜਿਸ ਨਾਲ ਵੈਰੀਆਂ ਦਾ ਮੂੰਹ ਭੰਨ ਦਿੱਤਾ ॥੨੫੮॥

ਉਰਗ ਅਸਤ੍ਰ ਲੈ ਅਸੁਰ ਪ੍ਰਹਾਰਾ ॥

ਦੈਂਤਾਂ ਨੇ ਉਰਗ ਅਸਤ੍ਰ ਲੈ ਕੇ ਚਲਾਇਆ,

ਤਾ ਤੇ ਉਪਜੇ ਸਰਪ ਅਪਾਰਾ ॥

ਜਿਸ ਤੋਂ ਬੇਸ਼ੁਮਾਰ ਸੱਪ ਪੈਦਾ ਹੋ ਗਏ।

ਖਗਪਤਿ ਅਸਤ੍ਰ ਤਜਾ ਤਬ ਕਾਲਾ ॥

ਤਦ ਕਾਲ ਨੇ ਖਗਪਤਿ (ਗਰੁੜ) ਅਸਤ੍ਰ ਛਡਿਆ,

ਭਛਿ ਗਏ ਨਾਗਨ ਦਰਹਾਲਾ ॥੨੫੯॥

(ਉਸ ਨੇ) ਤੁਰਤ ਸੱਪਾਂ ਨੂੰ ਖਾ ਲਿਆ ॥੨੫੯॥

ਬਿਛੂ ਅਸਤ੍ਰ ਦਾਨਵਹਿ ਚਲਾਯੋ ॥

(ਤਦ) ਦੈਂਤਾਂ ਨੇ ਬਿਛੂ ਅਸਤ੍ਰ ਨੂੰ ਚਲਾਇਆ,

ਬਹੁ ਬਿਛੂਯਨ ਤਾ ਤੇ ਉਪਜਾਯੋ ॥

ਜਿਸ ਤੋਂ ਬਹੁਤ ਬਿਛੂ ਪੈਦਾ ਹੋ ਗਏ।

ਲਸਿਟਕਾ ਸਤ੍ਰ ਅਸਿਧੁਜ ਤਬ ਛੋਰਾ ॥

ਤਦ ਅਸਿਧੁਜ (ਮਹਾ ਕਾਲ) ਨੇ ਲਸ਼ਟਿਕਾ ਅਸਤ੍ਰ ਛਡਿਆ,

ਸਭ ਹੀ ਡਾਕ ਅਠੂਹਨ ਤੋਰਾ ॥੨੬੦॥

(ਜਿਸ ਨਾਲ) ਸਾਰਿਆਂ ਬਿਛੂਆਂ (ਅਠੂਹਿਆਂ) ਦੇ ਡੰਗ ਤੋੜ ਸੁਟੇ ॥੨੬੦॥

ਸਸਤ੍ਰ ਅਸਤ੍ਰ ਅਸ ਅਸੁਰ ਚਲਾਏ ॥

ਦੈਂਤਾਂ ਨੇ ਇਸ ਤਰ੍ਹਾਂ ਦੇ ਅਸਤ੍ਰ ਸ਼ਸਤ੍ਰ ਚਲਾਏ,

ਖੜਗ ਕੇਤੁ ਪਰ ਕਛੁ ਨ ਬਸਾਏ ॥

ਪਰ ਖੜਗ ਕੇਤੁ (ਮਹਾ ਕਾਲ) ਉਤੇ (ਉਨ੍ਹਾਂ ਦਾ) ਕੁਝ ਵੀ ਵਸ ਨਾ ਚਲਿਆ।

ਅਸਤ੍ਰਨ ਸਾਥ ਅਸਤ੍ਰੁ ਬਹੁ ਛਏ ॥

ਅਸਤ੍ਰਾਂ ਨਾਲ ਬਹੁਤ ਅਸਤ੍ਰ ਆ ਕੇ ਵਜੇ,

ਜਾ ਕੌ ਲਗੇ ਲੀਨ ਤੇ ਭਏ ॥੨੬੧॥

ਜਿਸ ਨੂੰ ਲਗੇ, ਉਸੇ ਵਿਚ ਲੀਨ ਹੋ ਗਏ ॥੨੬੧॥

ਲੀਨ ਹ੍ਵੈ ਗਏ ਅਸਤ੍ਰ ਨਿਹਾਰੇ ॥

(ਜਦ ਦੈਂਤਾਂ ਨੇ) ਲੀਨ ਹੋਏ ਅਸਤ੍ਰਾਂ ਨੂੰ ਵੇਖਿਆ,

ਹਾਇ ਹਾਇ ਕਰਿ ਅਸੁਰ ਪੁਕਾਰੇ ॥

(ਤਦ) ਦੈਂਤ 'ਹਾਇ ਹਾਇ' ਕਰ ਕੇ ਪੁਕਾਰਨ ਲਗੇ।

ਮਹਾ ਮੂਢ ਫਿਰਿ ਕੋਪ ਬਢਾਈ ॥

ਮਹਾ ਮੂਰਖਾਂ ਨੇ ਗੁੱਸੇ ਵਿਚ ਆ ਕੇ

ਪੁਨਿ ਅਸਿਧੁਜ ਤਨ ਕਰੀ ਲਰਾਈ ॥੨੬੨॥

ਅਸਿਧੁਜ ਨਾਲ ਫਿਰ ਲੜਾਈ ਸ਼ੁਰੂ ਕਰ ਦਿੱਤੀ ॥੨੬੨॥

ਇਹ ਬਿਧਿ ਭਯੋ ਘੋਰ ਸੰਗ੍ਰਾਮਾ ॥

ਇਸ ਤਰ੍ਹਾਂ ਬਹੁਤ ਭਿਆਨਕ ਲੜਾਈ ਹੋਈ,

ਨਿਰਖਤ ਦੇਵ ਦਾਨਵੀ ਬਾਮਾ ॥

ਜਿਸ ਨੂੰ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਨੇ ਵੇਖਿਆ।

ਧੰਨ੍ਯ ਧੰਨ੍ਯ ਅਸਿਧੁਜ ਕੌ ਕਹੈ ॥

ਉਹ ਅਸਿਧੁਜ ਨੂੰ 'ਧੰਨ ਧੰਨ' ਕਹਿਣ ਲਗੀਆਂ

ਦਾਨਵ ਹੇਰਿ ਮੋਨ ਹ੍ਵੈ ਰਹੈ ॥੨੬੩॥

ਅਤੇ ਦੈਂਤਾਂ ਨੂੰ ਵੇਖ ਕੇ ਚੁਪ ਹੋ ਰਹੀਆਂ ॥੨੬੩॥

ਭੁਜੰਗ ਛੰਦ ॥

ਭੁਜੰਗ ਛੰਦ:

ਮਹਾ ਰੋਸ ਕੈ ਕੈ ਹਠੀ ਫੇਰਿ ਗਾਜੇ ॥

ਬਹੁਤ ਰੋਹ ਵਿਚ ਆ ਕੇ ਹਠੀ ਸੂਰਮੇ ਫਿਰ ਗਜਣ ਲਗ ਗਏ

ਚਹੂੰ ਓਰ ਤੇ ਘੋਰ ਬਾਦਿਤ੍ਰ ਬਾਜੇ ॥

ਅਤੇ ਚੌਹਾਂ ਪਾਸਿਆਂ ਤੋਂ ਭਿਆਨਕ ਵਾਜੇ ਵਜਣ ਲਗੇ।

ਪ੍ਰਣੋ ਸੰਖ ਭੇਰੀ ਬਜੇ ਢੋਲ ਐਸੇ ॥

ਪ੍ਰਣੋ (ਛੋਟਾ ਢੋਲ) ਸੰਖ, ਭੇਰੀਆਂ ਅਤੇ ਢੋਲ ਇਸ ਤਰ੍ਹਾਂ ਵਜੇ

ਪ੍ਰਲੈ ਕਾਲ ਕੇ ਕਾਲ ਕੀ ਰਾਤ੍ਰਿ ਜੈਸੇ ॥੨੬੪॥

ਜਿਸ ਤਰ੍ਹਾਂ ਪਰਲੋ ਕਾਲ ਦੀ ਰਾਤ ਵੇਲੇ (ਵਜਣਗੇ) ॥੨੬੪॥

ਬਜੇ ਸੰਖ ਔ ਦਾਨਵੀ ਭੇਰ ਐਸੀ ॥

ਦੈਂਤਾਂ ਦੇ ਸੰਖ ਅਤੇ ਭੇਰੀਆਂ ਇਸ ਤਰ੍ਹਾਂ ਵਜ ਰਹੀਆਂ ਸਨ

ਕਹੈ ਆਸੁਰੀ ਬ੍ਰਿਤ ਕੀ ਕ੍ਰਿਤ ਜੈਸੀ ॥

ਜਿਵੇਂ ਉਹ ਦੈਂਤ-ਬਿਰਤੀ ਦੀ ਕਰਨੀ ਦਸ ਰਹੀਆਂ ਹੋਣ।

ਕਹੂੰ ਬੀਰ ਬਾਜੰਤ ਬਾਕੇ ਬਜਾਵੈ ॥

ਕਿਤੇ ਬਾਂਕੇ ਸੂਰਮੇ ਵਾਜੇ ਵਜਾ ਕੇ

ਮਨੋ ਚਿਤ ਕੋ ਕੋਪ ਭਾਖੇ ਸੁਨਾਵੈ ॥੨੬੫॥

ਮਾਨੋ ਆਪਣੇ ਚਿਤ ਦੇ ਕ੍ਰੋਧ ਨੂੰ ਬੋਲ ਕੇ ਸੁਣਾ ਰਹੇ ਹੋਣ ॥੨੬੫॥

ਕਿਤੇ ਬੀਰ ਬਜ੍ਰਾਨ ਕੇ ਸਾਥ ਪੇਲੇ ॥

ਕਿਤਨੇ ਸੂਰਮੇ ਬਜ੍ਰਾਂ (ਬਾਣਾਂ) ਨਾਲ ਪਰੇ ਧਕ ਦਿੱਤੇ ਸਨ।

ਭਰੇ ਬਸਤ੍ਰ ਲੋਹੂ ਮਨੋ ਫਾਗ ਖੇਲੇ ॥

(ਉਨ੍ਹਾਂ ਦੇ) ਲਹੂ ਨਾਲ ਲਿਬੜੇ ਹੋਏ ਬਸਤ੍ਰ ਇੰਜ ਲਗਦੇ ਸਨ ਮਾਨੋ ਹੋਲੀ ਖੇਡੇ ਹੋਣ।

ਮੂਏ ਖਾਇ ਕੈ ਦੁਸਟ ਕੇਤੇ ਮਰੂਰੇ ॥

ਕਿਤਨੇ ਦੁਸਟ ਮਰੋੜੇ ਖਾ ਕੇ ਮਰ ਗਏ ਸਨ।

ਸੋਏ ਜਾਨ ਮਾਲੰਗ ਖਾਏ ਧਤੂਰੇ ॥੨੬੬॥

(ਇੰਜ ਪ੍ਰਤੀਤ ਹੁੰਦਾ ਸੀ ਮਾਨੋ) ਮਲੰਗ ਧਤੂਰਾ ਖਾ ਕੇ ਸੌਂ ਗਏ ਹੋਣ ॥੨੬੬॥

ਕਿਤੇ ਟੂਕ ਟੂਕੇ ਬਲੀ ਖੇਤ ਹੋਏ ॥

ਕਿਤੇ ਟੋਟੇ ਟੋਟੇ ਹੋਏ ਸੂਰਮੇ ਰਣ-ਖੇਤਰ ਵਿਚ ਪਏ ਸਨ,

ਮਨੋ ਖਾਇ ਕੈ ਭੰਗ ਮਾਲੰਗ ਸੋਏ ॥

ਮਾਨੋ ਮਲੰਗ ਭੰਗ ਖਾ ਕੇ ਸੁਤੇ ਪਏ ਹੋਣ।

ਬਿਰਾਜੈ ਕਟੇ ਅੰਗ ਬਸਤ੍ਰੋ ਲਪੇਟੇ ॥

ਉਹ ਕਟੇ ਹੋਏ ਅੰਗਾਂ ਨਾਲ ਬਸਤ੍ਰਾਂ ਵਿਚ (ਇਸ ਤਰ੍ਹਾਂ) ਲਿਪਟੇ ਪਏ ਸਨ,

ਜੁਮੇ ਕੇ ਮਨੋ ਰੋਜ ਮੈ ਗੌਂਸ ਲੇਟੇ ॥੨੬੭॥

ਮਾਨੋ ਜੁਮੇ (ਸ਼ੁਕਰਵਾਰ) ਵਾਲੇ ਦਿਨ ਦੀ ਨਮਾਜ਼ ਵੇਲੇ ਗੌਂਸ (ਫ਼ਕੀਰ ਵਿਸ਼ੇਸ਼) ਅੰਗ ਖਿਲਾਰ ਕੇ ਲੇਟੇ ਪਏ ਹੋਣ ॥੨੬੭॥

ਕਹੂੰ ਡਾਕਨੀ ਝਾਕਨੀ ਹਾਕ ਮਾਰੈ ॥

ਕਿਤੇ ਡਾਕਣੀਆਂ ਅਤੇ ਗਿੱਧਾਂ ('ਝਾਕਨੀ') ਹੁੰਕਾਰ ਰਹੀਆਂ ਸਨ।

ਉਠੈ ਨਾਦ ਭਾਰੇ ਛੁਟੈ ਚੀਤਕਾਰੈ ॥

ਕਿਤੇ ਉੱਚੇ ਭਾਰੀ ਨਾਦ ਉਠ ਰਹੇ ਸਨ ਅਤੇ ਕਿਤੇ ਚੀਖ਼ਾਂ ਦੀ ਆਵਾਜ਼ ਹੋ ਰਹੀ ਸੀ।


Flag Counter