ਕਿਤੇ ਢੋਲ ਵਜਦੇ ਹਨ,
ਬਕਰੇ ਬੁਲਾਉਂਦੇ ਹਨ,
ਨਗਾਰੇ ਵਜਦੇ ਹਨ,
ਹਠੀ ਸੂਰਮੇ ਜੁਟੇ ਹੋਏ ਹਨ ॥੨੭੧॥
ਕਿਤੇ ਘੋੜੇ ਉਛਲਦੇ ਹਨ,
ਸੂਰਮੇ ਹੰਕਾਰ ਕਰਦੇ ਹਨ,
ਤੀਰ ਛੁਟਦੇ ਹਨ,
ਕਾਇਰ ਭਟਕ ਰਹੇ ਹਨ ॥੨੭੨॥
ਭਵਾਨੀ ਛੰਦ:
ਜਿਥੇ ਸੂਰਮੇ (ਆਪਸ ਵਿਚ) ਜੁਟੇ ਹੋਏ ਹਨ, (ਉਥੇ ਲੜਨ ਦੀਆਂ)
ਸਾਰੀਆਂ ਵਿਉਂਤਾਂ ਬਣਾਉਂਦੇ ਹਨ।
ਨੇਜ਼ਿਆਂ ਨਾਲ (ਵੈਰੀਆਂ ਨੂੰ) ਪਲਟਾ ਸੁਟਦੇ ਹਨ
(ਅਤੇ ਨੇਜ਼ਿਆਂ ਵਿਚੋਂ) ਚਮਕਾਰੇ ਨਿਕਲ ਰਹੇ ਹਨ ॥੨੭੩॥
ਜਿਥੇ ਲੋਹੇ ਨਾਲ ਲੋਹਾ ਵਜਦਾ ਹੈ,
ਉਥੇ ਯੋਧੇ ਗਜਦੇ ਹਨ।
ਕਵਚ ਸਜਾ ਕੇ (ਆਪਸ ਵਿਚ) ਮਿਲੇ ਹਨ (ਭਾਵ-ਉਲਝੇ ਹਨ)
ਅਤੇ ਪਿਛੇ ਨੂੰ ਦੋ ਕਦਮ ਵੀ ਨਹੀਂ ਹਟਦੇ ॥੨੭੪॥
ਕਿਤੇ ਬਹੁਤੇ (ਕਾਇਰ) ਭਜੀ ਜਾ ਰਹੇ ਹਨ,
ਕਿਤੇ ਸੂਰਮੇ ਗਜ ਰਹੇ ਹਨ,
ਕਿਤੇ ਯੋਧੇ ਜੁਟੇ ਹੋਏ ਹਨ,
ਕਿਤੇ (ਲੋਹੇ ਦੇ) ਟੋਪ ਟੁਟੇ ਪਏ ਹਨ ॥੨੭੫॥
ਜਿਥੇ ਯੋਧੇ ਜੁਟੇ ਹੋਏ ਹਨ,
ਉਥੇ ਅਸਤ੍ਰ ਛੁਟ ਰਹੇ ਹਨ,
ਨਿਰਭੈ (ਯੋਧੇ ਵੈਰੀ ਦੇ) ਸ਼ਸਤ੍ਰ ਨਾਲ ਕਟ ਰਹੇ ਹਨ,