ਸ਼੍ਰੀ ਦਸਮ ਗ੍ਰੰਥ

ਅੰਗ - 1033


ਦੂਜੋ ਰਾਵ ਬੁਲਾਇ ਸੁ ਬੀਰ ਬੁਲਾਇ ਕੈ ॥

ਦੂਜੇ ਰਾਜੇ ਨੂੰ ਸੂਰਮਾ ਭੇਜ ਕੇ ਬੁਲਾ ਲਿਆ।

ਹੋ ਬਾਹੂ ਸਿੰਘ ਪੈ ਚੜਿਯੋ ਮਹਾ ਰਿਸਿ ਖਾਇ ਕੈ ॥੧੪॥

ਬਾਹੂ ਸਿੰਘ ਉਤੇ ਬਹੁਤ ਕ੍ਰੋਧਿਤ ਹੋ ਕੇ ਚੜ੍ਹਾਈ ਕਰ ਦਿੱਤੀ ॥੧੪॥

ਚੌਪਈ ॥

ਚੌਪਈ:

ਨਾਜ ਮਤੀ ਇਹ ਭਾਤਿ ਉਚਾਰੀ ॥

(ਤਦ) ਨਾਜ ਮਤੀ ਨੇ ਇਸ ਤਰ੍ਹਾਂ ਕਿਹਾ,

ਸੁਨੋ ਰਾਵ ਤੁਮ ਬਾਤ ਹਮਾਰੀ ॥

ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ।

ਸਭ ਬੀਰਨ ਕੋ ਬੋਲਿ ਪਠੈਯੈ ॥

ਸਾਰਿਆਂ ਸ਼ੂਰਵੀਰਾਂ ਨੂੰ ਬੁਲਾ ਲਵੋ

ਸਭ ਕੇ ਸਰ ਪਰ ਨਾਮ ਡਰੈਯੈ ॥੧੫॥

ਅਤੇ ਸਾਰਿਆਂ ਦੇ ਤੀਰਾਂ ਉਤੇ (ਉਨ੍ਹਾਂ ਦੇ) ਨਾਂ ਉਕਰ ਦਿਓ ॥੧੫॥

ਦੋਹਰਾ ॥

ਦੋਹਰਾ:

ਜਬ ਗਾੜੋ ਰਨ ਪਰੈਗੋ ਬਹੈ ਤੀਰ ਤਰਵਾਰਿ ॥

ਜਦ ਘੋਰ ਯੁੱਧ ਹੋਵੇਗਾ ਅਤੇ ਤੀਰ ਅਤੇ ਤਲਵਾਰਾਂ ਚਲਣ ਗੀਆਂ।

ਬਿਨਾ ਨਾਮ ਸਰ ਪੈ ਲਿਖੈ ਸਕਿ ਹੈ ਕਵਨ ਬਿਚਾਰਿ ॥੧੬॥

ਤੀਰਾਂ ਉਤੇ ਨਾਮ ਲਿਖੇ ਬਿਨਾ ਕੌਣ ਵਿਚਾਰ ਸਕੇਗਾ (ਕਿ ਕਿਸ ਨੇ ਕਿਸ ਨੂੰ ਮਾਰਿਆ ਹੈ) ॥੧੬॥

ਚੌਪਈ ॥

ਚੌਪਈ:

ਨਾਜ ਮਤੀ ਜਬ ਐਸ ਬਖਾਨ੍ਯੋ ॥

ਨਾਜ ਮਤੀ ਨੇ ਜਦ ਇਸ ਤਰ੍ਹਾਂ ਕਿਹਾ

ਸਤ੍ਯ ਸਤ੍ਯ ਰਾਜੇ ਕਰਿ ਮਾਨ੍ਯੋ ॥

ਤਾਂ ਰਾਜੇ ਨੇ ਸਚ-ਸਚ ਮੰਨ ਲਿਆ।

ਸਕਲ ਸੂਰਮਾ ਬੋਲਿ ਪਠਾਏ ॥

ਉਸ ਨੇ ਸਾਰਿਆਂ ਸੂਰਮਿਆਂ ਨੂੰ ਬੁਲਾਇਆ

ਸਭਨ ਸਰਨ ਪਰ ਨਾਮ ਲਿਖਾਏ ॥੧੭॥

ਅਤੇ ਸਾਰਿਆਂ ਦੇ ਤੀਰਾਂ ਉਤੇ ਨਾਮ ਲਿਖਵਾ ਦਿੱਤੇ ॥੧੭॥

ਦੋਹਰਾ ॥

ਦੋਹਰਾ:

ਸਰ ਪਰ ਨਾਮ ਲਿਖਾਇ ਕੈ ਰਨ ਕਹ ਚੜੇ ਰਿਸਾਇ ॥

ਤੀਰਾਂ ਉਤੇ ਨਾਮ ਲਿਖਵਾ ਕੇ ਰੋਹ ਨਾਲ ਭਰੇ ਹੋਏ ਯੁੱਧ-ਭੂਮੀ ਵਲ ਚੜ੍ਹ ਪਏ।

ਜਾ ਕੋ ਸਰ ਜਿਹ ਲਾਗਿ ਹੈ ਸੋ ਭਟ ਚੀਨੋ ਜਾਇ ॥੧੮॥

ਜਿਸ ਦਾ ਤੀਰ ਜਿਸ ਨੂੰ ਲਗੇਗਾ, (ਉਸ ਤੋਂ) ਉਹ ਯੋਧਾ ਪਛਾਣਿਆ ਜਾਏਗਾ ॥੧੮॥

ਜੁਧ ਜਬੈ ਗਾੜੋ ਪਰਿਯੋ ਘਾਤ ਬਾਲ ਤਿਨ ਪਾਇ ॥

ਜਦ ਯੁੱਧ ਬਹੁਤ ਭਿਆਨਕ ਹੋ ਗਿਆ ਤਾਂ ਉਸ ਇਸਤਰੀ ਨੇ ਮੌਕਾ ਤਾੜ ਕੇ,

ਉਹਿ ਰਾਜਾ ਕੋ ਬਾਨ ਲੈ ਇਹ ਨ੍ਰਿਪ ਹਨ੍ਯੋ ਰਿਸਾਇ ॥੧੯॥

ਉਸ ਰਾਜੇ ਦਾ ਬਾਣ ਲੈ ਕੇ ਕ੍ਰੋਧ ਨਾਲ ਇਸ ਰਾਜੇ ਨੂੰ ਮਾਰ ਦਿੱਤਾ ॥੧੯॥

ਚੌਪਈ ॥

ਚੌਪਈ:

ਲਾਗਤ ਬਾਨ ਰਾਵ ਰਿਸਿ ਭਯੋ ॥

ਬਾਣ ਲਗਦਿਆਂ ਹੀ

ਸਰ ਪਰ ਨਾਮ ਲਿਖਿਯੋ ਲਖਿ ਲਯੋ ॥

ਤੀਰ ਉਤੇ (ਮਿਤਰ ਰਾਜੇ ਦਾ) ਨਾਮ ਲਿਖਿਆ ਵੇਖ ਕੇ ਰਾਜਾ ਕ੍ਰੋਧ ਨਾਲ ਭਰ ਗਿਆ।

ਮੁਹਿ ਇਨ ਹਨ੍ਯੋ ਨ੍ਰਿਪਤਿ ਸੋਊ ਮਾਰਿਯੋ ॥

ਮੈਨੂੰ ਇਸ ਨੇ ਮਾਰਿਆ ਹੈ, ਰਾਜੇ ਨੇ ਉਸ ਨੂੰ ਮਾਰ ਦਿੱਤਾ

ਬਹੁਰਿ ਆਪਹੂੰ ਸ੍ਵਰਗ ਸਿਧਾਰਿਯੋ ॥੨੦॥

ਅਤੇ ਫਿਰ ਆਪ ਵੀ ਸਵਰਗ ਚਲਾ ਗਿਆ ॥੨੦॥

ਦੋਹਰਾ ॥

ਦੋਹਰਾ:

ਨਾਜ ਮਤੀ ਇਹ ਚਰਿਤ੍ਰ ਸੋ ਦੁਹੂੰ ਨ੍ਰਿਪਨ ਕੌ ਘਾਇ ॥

ਨਾਜ ਮਤੀ ਨੇ ਇਸ ਚਰਿਤ੍ਰ ਨਾਲ ਦੋਹਾਂ ਰਾਜਿਆਂ ਨੂੰ ਮਾਰਿਆ

ਬਹੁਰ ਰੈਬਾਰੀ ਰਾਵ ਸੋਂ ਆਨਿ ਦਈ ਸੁਖ ਪਾਇ ॥੨੧॥

ਅਤੇ ਫਿਰ ਆ ਕੇ ਰਾਜੇ (ਬਾਹੂ ਸਿੰਘ) ਨੂੰ ਸੁਖ ਪੂਰਵਕ ਅਗਵਾਈ ('ਰੈਬਾਰੀ') ਦਿੱਤੀ ॥੨੧॥

ਚੌਪਈ ॥

ਚੌਪਈ:

ਨ੍ਰਿਪ ਮੈ ਤੁਮਰੇ ਕਾਜ ਸਵਾਰੇ ॥

(ਆ ਕੇ ਕਹਿਣ ਲਗੀ) ਹੇ ਰਾਜਨ!

ਦੋਨੋ ਸਤ੍ਰੁ ਤਿਹਾਰੇ ਮਾਰੇ ॥

ਮੈਂ ਤੁਹਾਡੇ ਦੋਵੇਂ ਵੈਰੀ ਮਾਰ ਕੇ ਤੁਹਾਡੇ ਕੰਮ ਸੰਵਾਰ ਦਿੱਤੇ ਹਨ।

ਅਬ ਮੋ ਕੋ ਤੁਮ ਧਾਮ ਬੁਲਾਵੋ ॥

ਹੁਣ ਤੁਸੀਂ ਮੈਨੂੰ ਆਪਣੇ ਘਰ ਬੁਲਾਓ

ਕਾਮ ਭੋਗ ਮੁਹਿ ਸਾਥ ਕਮਾਵੋ ॥੨੨॥

ਅਤੇ ਮੇਰੇ ਨਾਲ ਕਾਮ-ਭੋਗ ਕਰੋ ॥੨੨॥

ਦੋਹਰਾ ॥

ਦੋਹਰਾ:

ਤਬ ਰਾਜੈ ਤਾ ਕੌ ਤੁਰਤ ਲੀਨੋ ਸਦਨ ਬੁਲਾਇ ॥

ਤਦ ਰਾਜੇ ਨੇ ਉਸ ਨੂੰ ਤੁਰਤ ਸਦਨ ਵਿਚ ਬੁਲਾ ਲਿਆ

ਕਾਮ ਭੋਗ ਤਾ ਸੋ ਕਿਯੋ ਹ੍ਰਿਦੈ ਹਰਖ ਉਪਜਾਇ ॥੨੩॥

ਅਤੇ ਮਨ ਵਿਚ ਆਨੰਦ ਵਧਾ ਕੇ ਉਸ ਨਾਲ ਕਾਮ-ਭੋਗ ਕੀਤਾ ॥੨੩॥

ਏਕ ਨ੍ਰਿਪਤਿ ਨਿਜੁ ਕਰ ਹਨ੍ਯੋ ਤਾ ਤੇ ਦੁਤਿਯ ਹਨਾਇ ॥

ਇਕ ਰਾਜੇ ਨੂੰ ਆਪਣੇ ਹੱਥ ਨਾਲ ਮਾਰਿਆ ਅਤੇ ਉਸ ਤੋਂ ਦੂਜਾ ਮਰਵਾ ਦਿੱਤਾ।

ਰਤਿ ਮਾਨੀ ਇਹ ਨ੍ਰਿਪ ਭਏ ਨਾਜ ਮਤੀ ਸੁਖ ਪਾਇ ॥੨੪॥

ਨਾਜ ਮਤੀ ਨੇ ਸੁਖ ਪੂਰਵਕ ਇਸ ਰਾਜੇ ਨਾਲ ਰਤੀਕ੍ਰੀੜਾ ਕੀਤੀ ॥੨੪॥

ਚੌਪਈ ॥

ਚੌਪਈ:

ਨਾਜ ਮਤੀ ਨ੍ਰਿਪ ਲੈ ਘਰ ਰਾਖੀ ॥

ਨਾਜ ਮਤੀ ਨੂੰ ਰਾਜੇ ਨੇ ਲੈ ਜਾ ਕੇ ਘਰ ਰਖ ਲਿਆ।

ਤ੍ਰਿਯ ਕੀਨੀ ਰਵਿ ਸਸਿ ਕਰਿ ਸਾਖੀ ॥

ਸੂਰਜ ਅਤੇ ਚੰਦ੍ਰਮਾ ਨੂੰ ਸਾਖੀ ਮੰਨ ਕੇ ਉਸ ਨੂੰ ਪਤਨੀ ਬਣਾਇਆ।

ਰਾਕ ਹੁਤੀ ਰਾਨੀ ਕਰਿ ਡਾਰਿਯੋ ॥

(ਉਹ) ਨਿਰਧਨ ਸੀ, ਰਾਣੀ ਬਣਾ ਦਿੱਤਾ।

ਤ੍ਰਿਯਾ ਚਰਿਤ੍ਰ ਨ ਜਾਤ ਬਿਚਾਰਿਯੋ ॥੨੫॥

ਇਸਤਰੀ ਦੇ ਚਰਿਤ੍ਰ ਨੂੰ ਸਮਝਿਆ ਨਹੀਂ ਜਾ ਸਕਦਾ ॥੨੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤ੍ਰਿਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੩॥੩੦੫੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੩॥੩੦੫੧॥ ਚਲਦਾ॥

ਦੋਹਰਾ ॥

ਦੋਹਰਾ:

ਸ੍ਰਯਾਲਕੋਟ ਕੇ ਦੇਸ ਮੈ ਦਰਪ ਕਲਾ ਇਕ ਬਾਮ ॥

ਸਿਆਲਕੋਟ ਦੇਸ਼ ਵਿਚ ਦਰਪ ਕਲਾ ਨਾਂ ਦੀ ਇਕ ਇਸਤਰੀ ਸੀ।

ਤਰੁਨ ਦੇਹ ਤਾ ਕੌ ਰਹੈ ਅਧਿਕ ਸਤਾਵਤ ਕਾਮ ॥੧॥

ਉਸ ਦਾ ਸ਼ਰੀਰ ਜਵਾਨ ਸੀ (ਇਸ ਕਰ ਕੇ) ਕਾਮ ਬਹੁਤ ਸਤਾਉਂਦਾ ਸੀ ॥੧॥

ਦਾਨੀ ਰਾਇ ਤਹਾ ਹੁਤੋ ਏਕ ਸਾਹ ਕੇ ਪੂਤ ॥

ਉਥੇ ਇਕ ਸ਼ਾਹ ਦਾ ਪੁੱਤਰ ਦਾਨੀ ਰਾਇ ਹੁੰਦਾ ਸੀ।

ਸੂਰਤਿ ਸੀਰਤਿ ਕੇ ਬਿਖੈ ਬਿਧਨੈ ਕਿਯੋ ਸਪੂਤ ॥੨॥

ਉਸ ਨੂੰ ਸ਼ਕਲ ਅਤੇ ਸੁਭਾ ਵਜੋਂ ਵਿਧਾਤਾ ਨੇ ਸੁਪੁੱਤਰ ਬਣਾਇਆ ਸੀ ॥੨॥

ਦਰਪ ਕਲਾ ਇਹ ਸਾਹ ਕੀ ਦੁਹਿਤ ਰਹੈ ਅਪਾਰ ॥

ਉਥੋਂ ਦੇ ਬਾਦਸ਼ਾਹ ਦੀ ਪੁੱਤਰੀ ਦਰਪ ਕਲਾ ਬਹੁਤ (ਸੁੰਦਰ) ਸੀ।

ਹਿਯੈ ਬਿਚਾਰਿਯੋ ਸਾਹ ਕੇ ਸੁਤ ਸੌ ਰਮੌ ਸੁਧਾਰ ॥੩॥

(ਉਸ ਨੇ) ਹਿਰਦੇ ਵਿਚ ਵਿਚਾਰਿਆ ਕਿ ਸ਼ਾਹ ਦੇ ਪੁੱਤਰ ਨਾਲ ਚੰਗੀ ਤਰ੍ਹਾਂ ਰਮਣ ਕਰਾਂ ॥੩॥

ਚੌਪਈ ॥

ਚੌਪਈ:

ਬੋਲਿ ਸਾਹੁ ਕੋ ਪੂਤ ਮੰਗਾਯੋ ॥

ਉਸ ਨੇ ਸ਼ਾਹ ਦੇ ਪੁੱਤਰ ਨੂੰ ਬੁਲਵਾਇਆ।

ਕਾਮ ਕੇਲ ਤਿਹ ਸੰਗ ਕਮਾਯੋ ॥

ਉਸ ਨਾਲ ਕਾਮ-ਕ੍ਰੀੜਾ ਕੀਤੀ।

ਦਿਵਸ ਭਏ ਗ੍ਰਿਹ ਦੇਤ ਪਠਾਈ ॥

ਦਿਨ ਵੇਲੇ (ਉਸ ਨੂੰ) ਘਰ ਭੇਜ ਦਿੰਦੀ।

ਰੈਨਿ ਭਏ ਪੁਨਿ ਲੇਤ ਬੁਲਾਈ ॥੪॥

ਰਾਤ ਪੈਣ ਤੇ ਫਿਰ ਬੁਲਾ ਲੈਂਦੀ ॥੪॥

ਐਸੀ ਪ੍ਰੀਤਿ ਦੁਹਨਿ ਮੈ ਭਈ ॥

ਉਨ੍ਹਾਂ ਦੋਹਾਂ ਵਿਚ ਅਜਿਹੀ ਪ੍ਰੀਤ ਹੋ ਗਈ

ਲੋਕ ਲਾਜ ਸਭ ਹੀ ਤਜਿ ਦਈ ॥

ਕਿ ਉਸ ਨੇ ਸਾਰੀ ਲੋਕ ਲਾਜ ਤਿਆਗ ਦਿੱਤੀ।

ਜਾਨੁਕ ਕਹੂੰ ਬ੍ਯਾਹ ਕਰਿ ਆਨੀ ॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਵਿਆਹ ਕੇ ਲਿਆਂਦੀ ਹੋਵੇ।

ਤਿਨ ਪਰ ਨਾਰਿ ਐਸ ਪਹਿਚਾਨੀ ॥੫॥

ਉਹ ਪਰਾਈ ਇਸਤਰੀ ਇਸ ਤਰ੍ਹਾਂ ਲਗਦੀ ਸੀ ॥੫॥

ਅੜਿਲ ॥

ਅੜਿਲ:

ਇਸਕ ਮੁਸਕ ਖਾਸੀ ਅਰੁ ਖੁਰਕ ਬਖਾਨਿਯੈ ॥

ਇਸ਼ਕ, ਮੁਸ਼ਕ, ਖੰਘ, ਖੁਰਕ,

ਖੂਨ ਖੈਰ ਮਦਪਾਨ ਸੁ ਬਹੁਰਿ ਪ੍ਰਮਾਨਿਯੈ ॥

ਖ਼ੂਨ (ਕਤਲ) ਖੈਰ (ਨੇਕੀ ਜਾਂ ਪੁੰਨਦਾਨ) ਅਤੇ ਸ਼ਰਾਬ ਬਾਰੇ ਬਖਾਨ ਕੀਤਾ ਜਾਂਦਾ ਹੈ

ਕਸ ਕੋਊ ਕਰਈ ਸਾਤ ਛਪਾਏ ਛਪਤ ਨਹਿ ॥

ਕਿ ਇਨ੍ਹਾਂ ਸੱਤਾਂ ਬਾਰੇ ਚਾਹੇ ਕੋਈ ਕਿਤਨਾ ਕਰੇ, ਲੁਕਾਇਆਂ ਲੁਕਦੀਆਂ ਨਹੀਂ ਹਨ।

ਹੋ ਹੋਵਤ ਪ੍ਰਗਟ ਨਿਦਾਨ ਸੁ ਸਾਰੀ ਸ੍ਰਿਸਟਿ ਮਹਿ ॥੬॥

ਇਹ ਅੰਤ ਵਿਚ ਸਾਰੀ ਸ੍ਰਿਸ਼ਟੀ ਵਿਚ ਪ੍ਰਗਟ ਹੋ ਜਾਂਦੀਆਂ ਹਨ ॥੬॥

ਦੋਹਰਾ ॥

ਦੋਹਰਾ:

ਦਰਪ ਕਲਾ ਸੁਤ ਸਾਹੁ ਕੇ ਊਪਰ ਰਹੀ ਬਿਕਾਇ ॥

ਦਰਪ ਕਲਾ ਸ਼ਾਹ ਦੇ ਪੁੱਤਰ ਦੇ ਉਪਰ ਵਿਕ ਚੁਕੀ ਸੀ।

ਰੈਨਿ ਦਿਵਸ ਤਾ ਸੌ ਰਮੈ ਸਭਹਿਨ ਸੁਨੀ ਬਨਾਇ ॥੭॥

ਰਾਤ ਦਿਨ ਉਸੇ ਨਾਲ ਰਮਣ ਕਰਦੀ ਸੀ; ਸਭ ਨੇ ਇਹ ਗੱਲ ਸੁਣੀ ਹੋਈ ਸੀ ॥੭॥

ਦਰਪ ਕਲਾ ਜਬ ਸਾਹੁ ਕੌ ਲੀਨੋ ਪੂਤ ਬੁਲਾਇ ॥

ਦਰਪ ਕਲਾ ਨੇ ਜਦ ਸ਼ਾਹ ਦੇ ਪੁੱਤਰ ਨੂੰ ਬੁਲਾਇਆ।

ਆਨ ਪਿਯਾਦਨ ਗਹਿ ਲਿਯੋ ਰਹਿਯੋ ਨ ਕਛੂ ਉਪਾਇ ॥੮॥

ਤਾਂ ਪਿਆਦਿਆਂ (ਪੈਦਲ ਸਿਪਾਹੀਆਂ) ਨੇ ਆ ਕੇ ਪਕੜ ਲਿਆ, (ਬਚਣ) ਦਾ ਕੋਈ ਉਪਾ ਨਾ ਰਿਹਾ ॥੮॥

ਚੌਪਈ ॥

ਚੌਪਈ:

ਦਰਪ ਕਲਾ ਇਹ ਭਾਤ ਉਚਾਰੀ ॥

ਦਰਪ ਕਲਾ ਨੇ (ਆਪਣੇ ਮਿਤਰ ਨੂੰ) ਇਸ ਤਰ੍ਹਾਂ ਕਿਹਾ,


Flag Counter