ਰਾਜਾ ਵੇਖਿਆ ਗਿਆ ਹੈ ॥੨੨੮॥
(ਉਹ) ਅਦੁੱਤੀ ਕਰਮਾਂ ਵਾਲਾ,
ਸਾਰਿਆਂ ਧਰਮਾਂ ਵਾਲਾ,
ਨਾ ਜਿਤਿਆ ਜਾ ਸਕਣ ਵਾਲਾ ਰਾਜਾ ਹੈ
ਅਤੇ ਕਾਮ ਦੇਵ ਦੇ ਰੂਪ ਵਾਲਾ ਹੈ ॥੨੨੯॥
(ਉਹ) ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈ,
ਸਾਰਿਆਂ ਦਾ ਸ਼ਾਹ ਹੈ,
ਧਰਮ ਦਾ ਸਰੂਪ ਹੈ,
ਅਤੇ ਸਾਰਿਆਂ ਦਾ ਰਾਜਾ ਹੈ ॥੨੩੦॥
(ਉਹ) ਸ਼ਾਹਾਂ ਦਾ ਸ਼ਾਹ ਹੈ,
ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈ,
ਸ਼ਿਵ ('ਜੋਗੇਂਦ੍ਰ') ਤਕ ਪਹੁੰਚ ਵਾਲਾ ਹੈ,
ਧਰਮ ਦਾ ਰਾਜਾ ਅਥਵਾ ਘਰ ਹੈ ॥੨੩੧॥
ਜੋ ਕਾਮ ਦੇਵ ('ਰੁਦ੍ਰਾਰਿ') ਦੇ ਰੂਪ ਵਾਲਾ ਹੈ,
ਰਾਜਿਆਂ ਦਾ ਰਾਜਾ ਹੈ,
ਜਲਾਲੀ ਯੋਗ ਵਾਲਾ ਹੈ,
ਸੋਗ ਨੂੰ ਤਿਆਗਣ ਵਾਲਾ ਹੈ ॥੨੩੨॥
ਮਧੁਭਾਰ ਛੰਦ:
(ਜਿਸ ਉਤੇ ਦੁਨੀਆ) ਮੋਹਿਤ ਹੋਈ ਦਿਖਦੀ ਹੈ,
ਯੋਗ ਦੇ ਭੇਸ ਵਾਲਾ ਹੈ,
ਸੰਨਿਆਸ ਦਾ ਰਾਜਾ ਹੈ,
ਸਾਰਿਆਂ ਸਾਜ਼ਾਂ ਵਾਲਾ ਹੈ ॥੨੩੩॥
ਜੋ ਸੰਭਲ ਕੇ ਵੇਖਿਆਂ
ਸ਼ੁੱਧ ਚੰਦ੍ਰਮਾ ਵਰਗਾ ਦਿਖਦਾ ਹੈ,
ਪਵਿਤ੍ਰ ਕਰਮਾਂ ਵਾਲਾ ਹੈ,
ਸੰਨਿਆਸ ਧਰਮ ਵਾਲਾ ਹੈ ॥੨੩੪॥
ਜੋ ਸੰਨਿਆਸ ਦੇ ਭੇਖ ਵਾਲਾ ਹੈ,
ਅਧਰਮ ਦਾ ਦ੍ਵੈਖੀ ਹੈ,
ਸਭ ਥਾਂ (ਜਿਸ ਦੀ) ਪਹੁੰਚ ਹੈ,
ਸ੍ਰੇਸ਼ਠ ਧਰਮ ਧਾਮ ਵਾਲਾ ਹੈ ॥੨੩੫॥
ਜੋ ਨਾ ਛਿਜਣ ਵਾਲੇ ਯੋਗ ਵਾਲਾ ਹੈ,
ਲੋਕਾਂ ਦੀ ਪਹੁੰਚ ਤੋਂ ਪਰੇ ਹੈ।
ਲੰਗੋਟ ਨੂੰ ਬੰਨ੍ਹਣ ਵਾਲਾ ਹੈ,
ਸਾਰਿਆਂ ਦੇ ਵਿਚ ਵਸਦਾ ਹੈ ॥੨੩੬॥
ਜੋ ਨਾ ਛਿਜਣ ਵਾਲੇ ਕਰਮਾਂ ਵਾਲਾ ਹੈ,
ਅਦੁੱਤੀ ਧਰਮ ਵਾਲਾ ਹੈ,
ਆਦੇਸ਼ ਕਰਨ ਵਾਲਾ ਹੈ,
ਸੰਨਿਆਸ ਦਾ ਦਰਿਆ ਹੈ ॥੨੩੭॥
ਜੋ ਅਗਿਆਨ ਨੂੰ ਨਸ਼ਟ ਕਰਨ ਵਾਲਾ ਹੈ,
(ਸੰਸਾਰ ਤੋਂ) ਪਾਰ ਦੀ ਜਾਣਨ ਵਾਲਾ ਹੈ,
ਅਧਰਮ ਨੂੰ ਖ਼ਤਮ ਕਰਨ ਵਾਲਾ ਹੈ
ਅਤੇ ਸੰਨਿਆਸ ਦਾ ਭਗਤ ਹੈ ॥੨੩੮॥
ਜੋ ਖੰਕਾਲ (ਭੈਰੋ) ਦਾ ਦਾਸ ਹੈ,
ਸਭ ਵਿਚ ਭਾਸਦਾ (ਪ੍ਰਤੀਤ ਹੁੰਦਾ) ਹੈ,
ਸੰਨਿਆਸ ਦਾ ਰਾਜਾ ਹੈ,
ਸਭ ਨੂੰ ਸਾਜਣ ਵਾਲਾ ਹੈ ॥੨੩੯॥
ਜੋ (ਸੰਸਾਰ ਤੋਂ) ਪਾਰ ਦੀ ਜਾਣਨ ਵਾਲਾ ਹੈ,
ਅਧਰਮ ਨੂੰ ਨਸ਼ਟ ਕਰਨ ਵਾਲਾ ਹੈ,
ਸੰਨਿਆਸ ਦਾ ਭਗਤ ਹੈ
ਅਤੇ ਸਾਯੁਜ ਮੁਕਤੀ ਵਾਲਾ ਹੈ ॥੨੪੦॥
ਜੋ ਕਰਮਾਂ ਵਿਚ ਲੀਨ ਹੈ,
ਅਵਿਅਕਤ ਧਰਮ ਵਾਲਾ ਹੈ,
ਉਚੇ ਦਰਜੇ ਦਾ ਯੋਗੀ ਹੈ,
ਸ਼ਰੀਰ ਵਜੋਂ ਰੋਗ ਰਹਿਤ ਹੈ ॥੨੪੧॥
ਜੋ ਸ਼ੁੱਧ (ਅਣਖੀਲੇ) ਰੋਸ ਵਾਲਾ,
ਸ਼ਰੀਰ ਵਿਚ ਜ਼ਰਾ ਜਿੰਨਾ ਰੋਸ ਨਾ ਰਖਣ ਵਾਲਾ,
ਕੁਕਰਮ ਨਾ ਕਰਨ ਵਾਲਾ
ਅਤੇ ਧਰਮ ਦਾ ਦਰਿਆ ਹੈ ॥੨੪੨॥
ਜੋ ਯੋਗ ਦਾ ਅਧਿਕਾਰੀ,
ਸੰਨਿਆਸ ਧਾਰਨ ਕਰਨ ਵਾਲਾ,
ਜਗਤ ਨੂੰ ਸਿਰਜਨ ਵਾਲੇ
ਬ੍ਰਹਮਾ ਦਾ ਭਗਤ ਹੈ ॥੨੪੩॥
ਜੋ ਜਟਾਵਾਂ ਦੇ ਜੂੜੇ ਵਾਲਾ,
ਸਾਰੀਆਂ ਨਿਧੀਆਂ ਨੂੰ ਛਡਣ ਵਾਲਾ,
ਅਵਿਅਕਤ ਸ਼ਰੀਰ ਵਾਲਾ
ਅਤੇ ਭੰਗ ਦਾ ਸੇਵਨ ਕਰਨ ਵਾਲਾ ਹੈ ॥੨੪੪॥
ਜੋ ਸੰਨਿਆਸ ਕਰਮ ਨੂੰ ਕਰਨ ਵਾਲਾ,
ਯੋਗ ਧਰਮ ਧਾਰਨ ਕਰਨ ਵਾਲਾ,
ਤਿੰਨ ਕਾਲ ਆਨੰਦਿਤ ਰਹਿਣ ਵਾਲਾ
ਅਤੇ ਕਾਮ ਆਦਿ (ਵਿਕਾਰਾਂ ਨੂੰ) ਕੁਚਲਣ ਵਾਲਾ ਹੈ ॥੨੪੫॥
ਜਿਸ ਦੇ ਡਮਰੂ ਵਜਾਉਣ ਨਾਲ
ਸਾਰੇ ਪਾਪ ਭਜ ਜਾਂਦੇ ਹਨ।