ਸ਼੍ਰੀ ਦਸਮ ਗ੍ਰੰਥ

ਅੰਗ - 724


ਪ੍ਰਿਥਮ ਪਵਨ ਕੇ ਨਾਮ ਲੈ ਸੁਤ ਪਦ ਬਹੁਰਿ ਬਖਾਨ ॥

ਪਹਿਲਾਂ 'ਪਵਨ' ਦੇ ਨਾਮ ਲਵੋ, ਫਿਰ 'ਸੂਤ' ਪਦ ਦਾ ਕਥਨ ਕਰੋ।

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਪਹਿਚਾਨੁ ॥੧੪੬॥

ਮਗਰੋਂ 'ਅਨੁਜ' ਅਤੇ 'ਸੂਤਰਿ' ਸ਼ਬਦ ਉਚਾਰੋ। ਇਨ੍ਹਾਂ ਨੂੰ ਬਾਣ ਦੇ ਨਾਮ ਸਮਝ ਲਵੋ ॥੧੪੬॥

ਮਾਰੁਤ ਪਵਨ ਘਨਾਤਕਰ ਕਹਿ ਸੁਤ ਸਬਦ ਉਚਾਰਿ ॥

ਮਾਰੁਤ, ਪਵਨ, ਘਨਾਂਤ ਕਰ (ਬਦਲਾਂ ਨੂੰ ਖ਼ਤਮ ਕਰਨ ਵਾਲੀ, ਪੌਣ) ਕਹਿ ਕੇ (ਫਿਰ) 'ਸੁਤ' ਸ਼ਬਦ ਉਚਾਰੋ।

ਅਨੁਜ ਉਚਰਿ ਸੂਤਰਿ ਉਚਰਿ ਸਰ ਕੇ ਨਾਮ ਬਿਚਾਰੁ ॥੧੪੭॥

(ਮਗਰੋਂ) 'ਅਨੁਜ' ਅਤੇ 'ਸੂਤਰਿ' ਸ਼ਬਦਾਂ ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਹਨ ॥੧੪੭॥

ਸਰਬ ਬਿਆਪਕ ਸਰਬਦਾ ਸਲ੍ਰਯਜਨ ਸੁ ਬਖਾਨ ॥

ਸਰਬ ਬਿਆਪਕ, ਸਰਬਦਾ, ਸਲ੍ਯਜਨ (ਪੌਣ ਦੇ ਨਾਮ) ਕਥਨ ਕਰੋ।

ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਕੇ ਜਾਨ ॥੧੪੮॥

ਫਿਰ 'ਤਨੁਜ', 'ਅਨੁਜ' ਅਤੇ ਫਿਰ 'ਸੂਤਰਿ' ਸ਼ਬਦ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਜਾਣ ਲਵੋ ॥੧੪੮॥

ਪ੍ਰਿਥਮ ਬਾਰ ਕੇ ਨਾਮ ਲੈ ਪੁਨਿ ਅਰਿ ਸਬਦ ਬਖਾਨ ॥

ਪਹਿਲਾਂ 'ਬਾਰ' (ਜਲ) ਦੇ ਨਾਮ ਲਵੋ, ਫਿਰ 'ਅਰਿ' ਸ਼ਬਦ ਦਾ ਬਖਾਨ ਕਰੋ।

ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਪਹਿਚਾਨ ॥੧੪੯॥

ਮਗਰੋਂ 'ਤਨੁਜ', 'ਅਨੁਜ' ਅਤੇ 'ਸੂਤਰਿ' ਦਾ ਵਰਣਨ ਕਰੋ। (ਇਹ ਨੂੰ) ਬਾਣ ਦੇ ਨਾਮ ਸਕਝੋ ॥੧੪੯॥

ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦ ਅਰਿ ਦੇਹੁ ॥

ਪਹਿਲਾਂ ਅਗਨੀ ਦੇ ਨਾਮ ਲਵੋ ਅਤੇ ਅੰਤ ਉਤੇ 'ਅਰਿ' ਸ਼ਬਦ ਰਖੋ।

ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੦॥

ਮਗਰੋਂ ਤਨੁਜ, ਅਨੁਜ ਅਤੇ ਸੂਤਰਿ ਸ਼ਬਦਾਂ ਦਾ ਉਚਾਰਨ ਕਰੋ, (ਇਹ ਸਾਰੇ) ਬਾਣ ਦੇ ਨਾਮ ਵਜੋਂ ਜਾਣ ਲਵੋ ॥੧੫੦॥

ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦਿ ਅਰਿ ਭਾਖੁ ॥

ਪਹਿਲਾਂ ਅਗਨੀ ਦੇ ਨਾਮ ਲੈ ਕੇ ਫਿਰ ਅੰਤ ਉਤੇ 'ਅਰਿ' ਸ਼ਬਦ ਜੋੜੋ।

ਤਨੁਜ ਅਨੁਜ ਕਹਿ ਅਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੫੧॥

ਮਗਰੋਂ ਤਨੁਜ, ਅਨੁਜ ਅਤੇ ਅਰਿ ਸ਼ਬਦ ਉਚਾਰੋ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ ॥੧੫੧॥

ਪ੍ਰਿਥਮ ਅਗਨਿ ਕੇ ਨਾਮ ਲੈ ਅਰਿ ਅਰਿ ਪਦ ਪੁਨਿ ਦੇਹੁ ॥

ਪਹਿਲਾਂ ਅਗਨੀ ਦੇ ਨਾਮ ਲੈ ਕੇ, ਫਿਰ ਦੋ ਵਾਰ 'ਅਰਿ' ਪਦ ਜੋੜੋ।

ਤਨੁਜ ਅਨੁਜ ਕਹਿ ਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੨॥

ਮਗਰੋਂ ਅਨੁਜ, ਤਨੁਜ ਅਤੇ ਅਰਿ ਪਦਾਂ ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਸਮਝੋ ॥੧੫੨॥

ਪਾਵਕਾਰਿ ਅਗਨਾਤ ਕਰ ਕਹਿ ਅਰਿ ਸਬਦ ਬਖਾਨ ॥

ਪਾਵਕਾਰਿ (ਅਗਨੀ ਦਾ ਵੈਰੀ, ਜਲ) ਅਗਨਾਂਤ ਕਰ (ਅਗਨੀ ਦਾ ਅੰਤ ਕਰਨ ਵਾਲਾ, ਜਲ) ਕਹਿ ਕੇ (ਫਿਰ) ਅਰਿ ਸ਼ਬਦ ਦਾ ਕਥਨ ਕਰੋ।

ਅਰਿ ਕਹਿ ਅਨੁਜ ਤਨੁਜ ਉਚਰਿ ਸੂਤਰਿ ਬਾਨ ਪਛਾਨ ॥੧੫੩॥

ਮਗਰੋਂ 'ਅਰਿ' ਕਹਿ ਕੇ ਅਨੁਜ, ਤਨੁਜ ਅਤੇ ਸੂਤਰਿ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦੇ (ਨਾਮ) ਪਛਾਣੋ (ਅਰਥਾਤ ਜਲ ਦੇ ਵੈਰੀ ਪੌਣ, ਪੌਣ ਦੇ ਵੈਰੀ ਸੂਰਜ, ਸੂਰਜ ਦੇ ਪੁੱਤਰ ਕਰਨ, ਕਰਨ ਦੇ ਛੋਟੀ ਭਾਈ ਅਰਜਨ ਅਤੇ ਅਰਜਨ ਦੇ ਸੂਤ ਨੂੰ ਮਾਰਨ ਵਾਲਾ, ਬਾਣ) ॥੧੫੩॥

ਹਿਮ ਬਾਰਿ ਬਕਹਾ ਗਦੀ ਭੀਮ ਸਬਦ ਪੁਨਿ ਦੇਹੁ ॥

ਹਿਮ ਬਾਰਿ (ਸੀਤਲ ਪੌਣ) ਬਕਹਾ (ਬਗਲੇ) ਨੂੰ ਮਾਰਨ ਵਾਲੀ ਪੌਣ, ਗਦੀ (ਗਦਾ ਧਾਰਨ ਕਰਨ ਵਾਲਾ) ਭੀਮ (ਵੱਡੇ ਵਿਸਤਾਰ ਵਾਲਾ, ਪੌਣ) ਸ਼ਬਦ ਤੋਂ ਬਾਦ

ਤਨੁਜ ਅਨੁਜ ਸੁਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੪॥

ਫਿਰ ਤਨੁਜ, ਅਨੁਜ ਅਤੇ ਸੁਤਰਿ (ਅਭਿਮੰਨੂ ਦਾ ਵੈਰੀ) (ਸ਼ਬਦਾਂ ਦਾ) ਉਚਾਰਨ ਕਰੋ। ਇਹ ਬਾਣ ਦੇ ਨਾਮ ਸਮਝ ਲਵੋ ॥੧੫੪॥

ਦੁਰਜੋਧਨ ਕੇ ਨਾਮ ਲੈ ਅੰਤੁ ਸਬਦ ਅਰਿ ਦੇਹੁ ॥

ਦੁਰਯੋਧਨ ਦੇ ਨਾਮ ਲੈ ਕੇ ਅੰਤ ਵਿਚ 'ਅਰਿ' ਪਦ ਜੋੜੋ।

ਅਨੁਜ ਉਚਰਿ ਸੁਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੫॥

(ਫਿਰ) 'ਅਨੁਜ' ਕਹਿ ਕੇ 'ਸੁਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੫੫॥

ਅੰਧ ਸੁਤਨ ਕੇ ਨਾਮ ਲੈ ਅੰਤਿ ਸਬਦ ਅਰਿ ਭਾਖੁ ॥

ਅੰਧ (ਧ੍ਰਿਤਰਾਸ਼ਟਰ) ਦੇ ਪੁੱਤਰਾਂ ਦਾ ਨਾਮ ਲੈ ਕੇ ਅੰਤ ਵਿਚ 'ਅਰਿ' ਸ਼ਬਦ ਕਹੋ।

ਅਨੁਜ ਉਚਰਿ ਸੁਤਅਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੫੬॥

(ਫਿਰ) 'ਅਨੁਜ' ਕਹਿ ਕੇ 'ਸੁਤਰਿ' ਕਥਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੫੬॥

ਦੁਸਾਸਨ ਦੁਰਮੁਖ ਦ੍ਰੁਜੈ ਕਹਿ ਅਰਿ ਸਬਦ ਬਖਾਨ ॥

ਦੁਸਾਸਨ, ਦੁਰਮੁਖ, ਦ੍ਰੁਜੈ ਕਹਿ ਕੇ (ਮਗਰੋਂ) 'ਅਰਿ' ਸ਼ਬਦ ਕਹੋ।

ਅਨੁਜਾ ਉਚਰਿ ਸੁਤਅਰਿ ਉਚਰਿ ਨਾਮ ਬਾਨ ਪਹਿਚਾਨ ॥੧੫੭॥

(ਫਿਰ) 'ਅਨੁਜ' ਉਚਾਰ ਕੇ 'ਸੁਤਰਿ' ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝੋ ॥੧੫੭॥


Flag Counter