ਸ਼੍ਰੀ ਦਸਮ ਗ੍ਰੰਥ

ਅੰਗ - 1108


ਜਾ ਕੈ ਤ੍ਰਾਸੈ ਸੂਰ ਸਭ ਰਹੈ ਚਰਨ ਸੌ ਲਾਗਿ ॥੧॥

ਜਿਸ ਕੋਲੋਂ ਡਰਦਿਆਂ ਸਾਰੇ ਸੂਰਮੇ (ਉਸ ਦੇ) ਚਰਨੀ ਲਗੇ ਰਹਿੰਦੇ ਸਨ ॥੧॥

ਚੌਪਈ ॥

ਚੌਪਈ:

ਚੰਚਲ ਕੁਅਰਿ ਤਵਨ ਕੀ ਨਾਰੀ ॥

ਉਸ ਦੀ ਰਾਣੀ ਚੰਚਲ ਕੁਅਰਿ ਸੀ

ਆਪ ਹਾਥ ਜਗਦੀਸ ਸਵਾਰੀ ॥

ਜਿਸ ਨੂੰ ਭਗਵਾਨ ਨੇ ਆਪਣੇ ਹੱਥ ਨਾਲ ਬਣਾਇਆ ਸੀ।

ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥

ਉਸ ਦੀ ਅਨੂਪਮ ਸੁੰਦਰਤਾ ਸ਼ੁਭਾਇਮਾਨ ਰਹਿੰਦੀ ਸੀ,

ਜਨੁ ਰਤਿ ਪਤਿ ਕੀ ਪ੍ਰਿਯਾ ਸੁ ਰਾਜੈ ॥੨॥

ਮਾਨੋ ਰਤੀ ਦੇ ਪਤੀ ਦੀ ਪ੍ਰਿਯਾ (ਭਾਵ ਰਤੀ) ਬਿਰਾਜ ਰਹੀ ਹੋਵੇ ॥੨॥

ਅੜਿਲ ॥

ਅੜਿਲ:

ਏਕ ਰਾਵ ਕੋ ਭ੍ਰਿਤ ਅਧਿਕ ਸੁੰਦਰ ਹੁਤੋ ॥

ਰਾਜੇ ਦਾ ਇਕ ਨੌਕਰ ਬਹੁਤ ਹੀ ਸੁੰਦਰ ਸੀ।

ਇਕ ਦਿਨ ਤਾਹਿ ਬਿਲੋਕ ਗਈ ਰਾਨੀ ਸੁਤੋ ॥

ਇਕ ਦਿਨ ਰਾਣੀ ਨੇ ਉਸ ਨੂੰ ਸੁਤਿਆਂ ਹੋਇਆਂ ਵੇਖ ਲਿਆ।

ਤਾ ਦਿਨ ਤੇ ਸੁ ਕੁਮਾਰ ਰਹੀ ਉਰਝਾਇ ਕੈ ॥

ਉਸ ਦਿਨ ਤੋਂ ਉਸ ਕੁਮਾਰ ਦੀ ਸੁੰਦਰਤਾ ਵਿਚ ਅਟਕ ਗਈ।

ਹੋ ਕ੍ਰੋਰਿ ਜਤਨ ਕਰਿ ਤਾ ਕੌ ਲਿਯੋ ਬੁਲਾਇ ਕੈ ॥੩॥

ਅਨੇਕ ਪ੍ਰਕਾਰ ਦੇ ਯਤਨ ਕਰ ਕੇ ਉਸ ਨੂੰ ਬੁਲਾ ਲਿਆ ॥੩॥

ਜਬੈ ਕੁਅਰਿ ਤਿਨ ਲਖ੍ਯੋ ਸਜਨ ਘਰ ਆਇਯੋ ॥

ਜਦ ਕੁਮਾਰੀ ਨੇ ਵੇਖਿਆ ਕਿ ਸੱਜਨ ਘਰ ਆ ਗਿਆ ਹੈ

ਚੰਚਲ ਕੁਅਰਿ ਬਚਨ ਇਹ ਭਾਤਿ ਸੁਨਾਇਯੋ ॥

(ਤਦ) ਉਸ ਚੰਚਲ ਕੁਮਾਰੀ ਨੇ ਇਸ ਤਰ੍ਹਾਂ ਬਚਨ ਸੁਣਾਏ

ਕਾਮ ਭੋਗ ਮੁਹਿ ਸਾਥ ਕਰੋ ਤੁਮ ਆਇ ਕਰਿ ॥

ਕਿ ਤੁਸੀਂ ਆ ਕੇ ਮੇਰੇ ਨਾਲ ਕੇਲ ਕਰੋ

ਹੋ ਚਿਤ ਕੋ ਸਭ ਹੀ ਦੀਜੈ ਸੋਕ ਮਿਟਾਇ ਕਰ ॥੪॥

ਅਤੇ ਚਿਤ ਦੇ ਸਾਰੇ ਦੁਖ ਮਿਟਾ ਦਿਓ ॥੪॥

ਚੌਪਈ ॥

ਚੌਪਈ:

ਤਵਨ ਪੁਰਖ ਇਹ ਭਾਤਿ ਬਿਚਾਰੀ ॥

ਉਸ ਪੁਰਸ਼ ਨੇ ਇਸ ਤਰ੍ਹਾਂ ਸੋਚਿਆ

ਰਮਿਯੋ ਚਹਤ ਮੋ ਸੋ ਨ੍ਰਿਪ ਨਾਰੀ ॥

ਕਿ ਮੇਰੇ ਨਾਲ ਰਾਜੇ ਦੀ ਪਤਨੀ ਰਮਣ ਕਰਨਾ ਚਾਹੁੰਦੀ ਹੈ।

ਕਾਮ ਭੋਗ ਯਾ ਸੌ ਮੈ ਕਰਿਹੌ ॥

(ਜੇ) ਮੈਂ ਇਸ ਨਾਲ ਕਾਮ-ਭੋਗ ਕਰਦਾ ਹਾਂ

ਕੁੰਭੀ ਨਰਕ ਬੀਚ ਤਬ ਪਰਿਹੌ ॥੫॥

ਤਾਂ ਮੈਂ ਕੁੰਭੀ ਨਰਕ ਵਿਚ ਪੈਂਦਾ ਹਾਂ ॥੫॥

ਨਾਹਿ ਨਾਹਿ ਤਿਨ ਪੁਰਖ ਬਖਾਨੀ ॥

ਉਸ ਪੁਰਸ਼ ਨੇ 'ਨਾਹ ਨਾਹ' ਕਰਦੇ ਹੋਇਆ ਕਿਹਾ,

ਤੋ ਸੋ ਰਮਤ ਮੈ ਨਹੀ ਰਾਨੀ ॥

ਹੇ ਰਾਣੀ! ਮੈਂ ਤੇਰੇ ਨਾਲ ਰਮਣ ਨਹੀਂ ਕਰਾਂਗਾ।

ਐਸੇ ਖ੍ਯਾਲ ਬਾਲ ਨਹਿ ਪਰਿਯੈ ॥

ਹੇ ਇਸਤਰੀ! (ਤੂੰ) ਅਜਿਹੇ ਖ਼ਿਆਲ ਵਿਚ ਨਾ ਪੈ

ਬੇਗਿ ਬਿਦਾ ਹ੍ਯਾਂ ਤੇ ਮੁਹਿ ਕਰਿਯੈ ॥੬॥

ਅਤੇ ਮੈਨੂੰ ਇਥੋਂ ਜਲਦੀ ਵਿਦਾ ਕਰ ਦੇ ॥੬॥

ਨਹੀਂ ਨਹੀਂ ਪਿਯਰਵਾ ਜ੍ਯੋਂ ਕਰੈ ॥

ਜਿਉਂ ਜਿਉਂ (ਉਹ) ਪਿਆਰਾ 'ਨਹੀਂ ਨਹੀਂ' ਕਰਦਾ ਸੀ,

ਤ੍ਯੋਂ ਤ੍ਯੋਂ ਚਰਨ ਚੰਚਲਾ ਪਰੈ ॥

ਤਿਉਂ ਤਿਉਂ (ਉਹ) ਇਸਤਰੀ (ਉਸ ਦੇ) ਪੈਰੀਂ ਪੈਂਦੀ ਸੀ।

ਮੈ ਤੁਮਰੀ ਲਖਿ ਪ੍ਰਭਾ ਬਿਕਾਨੀ ॥

(ਅਤੇ ਕਹਿੰਦੀ ਸੀ) ਮੈਂ ਤੇਰੀ ਸੁੰਦਰਤਾ ਨੂੰ ਵੇਖ ਕੇ ਵਿਕ ਗਈ ਹਾਂ

ਮਦਨ ਤਾਪ ਤੇ ਭਈ ਦਿਵਾਨੀ ॥੭॥

ਅਤੇ ਕਾਮ ਦੀ ਗਰਮੀ ਕਰ ਕੇ ਦੀਵਾਨੀ ਹੋ ਗਈ ਹਾਂ ॥੭॥

ਦੋਹਰਾ ॥

ਦੋਹਰਾ:

ਮੈ ਰਾਨੀ ਤੁਹਿ ਰੰਕ ਕੇ ਚਰਨ ਰਹੀ ਲਪਟਾਇ ॥

(ਰਾਣੀ ਨੇ ਕਿਹਾ) ਮੈਂ ਰਾਣੀ ਹੋ ਕੇ ਤੇਰੇ ਵਰਗੇ ਰੰਕ ਦੇ ਚਰਨਾਂ ਨਾਲ ਲਿਪਟ ਰਹੀ ਹਾਂ।

ਕਾਮ ਕੇਲ ਮੋ ਸੋ ਤਰੁਨ ਕ੍ਯੋ ਨਹਿ ਕਰਤ ਬਨਾਇ ॥੮॥

ਹੇ ਨੌਜਵਾਨ! ਤੂੰ ਮੇਰੇ ਨਾਲ ਕਾਮ-ਕ੍ਰੀੜਾ ਕਿਉਂ ਨਹੀਂ ਕਰਦਾ ॥੮॥

ਅੜਿਲ ॥

ਅੜਿਲ:

ਅਧਿਕ ਮੋਲ ਕੋ ਰਤਨੁ ਜੋ ਕ੍ਯੋਹੂੰ ਪਾਇਯੈ ॥

ਜੇ ਕਿਤੋਂ ਬਹੁਤ ਮੁੱਲਵਾਨ ਹੀਰਾ ਮਿਲ ਜਾਏ

ਅਨਿਕ ਜਤਨ ਭੇ ਰਾਖਿ ਨ ਬ੍ਰਿਥਾ ਗਵਾਇਯੈ ॥

ਤਾਂ ਅਨੇਕ ਯਤਨ ਕਰ ਕੇ ਉਸ ਨੂੰ ਸੰਭਾਲ ਕੇ ਰਖਣਾ ਚਾਹੀਦਾ ਹੈ, ਵਿਅਰਥ ਵਿਚ ਗੰਵਾਣਾ ਨਹੀਂ ਚਾਹੀਦਾ।

ਤਾਹਿ ਗਰੇ ਸੋ ਲਾਇ ਭਲੀ ਬਿਧਿ ਲੀਜਿਯੈ ॥

ਉਸ ਨੂੰ ਚੰਗੀ ਤਰ੍ਹਾਂ ਗਲ ਨਾਲ ਲਗਾ ਲੈਣਾ ਚਾਹੀਦਾ ਹੈ।

ਹੋ ਗ੍ਰਿਹ ਆਵਤ ਨਿਧ ਨਵੌ ਕਿਵਾਰ ਨ ਦੀਜਿਯੈ ॥੯॥

ਜੇ ਨੌਂ ਨਿਧੀਆਂ ਘਰ ਆਉਂਦੀਆਂ ਹੋਣ ਤਾਂ ਦਰਵਾਜ਼ਾ ਬੰਦ ਨਹੀਂ ਕਰਨਾ ਚਾਹੀਦਾ ॥੯॥

ਤੁਮਰੀ ਪ੍ਰਭਾ ਬਿਲੋਕ ਦਿਵਾਨੀ ਮੈ ਭਈ ॥

ਤੇਰੀ ਸੁੰਦਰਤਾ ਨੂੰ ਵੇਖ ਕੇ ਮੈਂ ਦੀਵਾਨੀ ਹੋ ਗਈ ਹਾਂ।

ਤਬ ਤੇ ਸਕਲ ਬਿਸਾਰਿ ਸਦਨ ਕੀ ਸੁਧਿ ਦਈ ॥

ਤਦ ਤੋਂ ਮੈਂ ਘਰ ਦੀ ਸੁੱਧ ਬੁੱਧ ਭੁਲਾ ਦਿੱਤੀ ਹੈ।

ਜੋਰਿ ਹਾਥ ਸਿਰ ਨ੍ਯਾਇ ਰਹੀ ਤਵ ਪਾਇ ਪਰ ॥

ਮੈਂ ਹੱਥ ਜੋੜ ਕੇ ਅਤੇ ਸਿਰ ਨਿਵਾ ਕੇ ਤੇਰੇ ਪੈਰੀਂ ਪੈ ਰਹੀ ਹਾਂ

ਹੋ ਕਾਮ ਕੇਲ ਮੁਹਿ ਸਾਥ ਕਰੋ ਲਪਟਾਇ ਕਰਿ ॥੧੦॥

ਕਿ ਮੇਰੇ ਨਾਲ ਲਿਪਟ ਕੇ ਕਾਮ-ਕ੍ਰੀੜਾ ਕਰੋ ॥੧੦॥

ਚੌਪਈ ॥

ਚੌਪਈ:

ਮੂਰਖ ਕਛੂ ਬਾਤ ਨਹਿ ਜਾਨੀ ॥

ਉਸ ਮੂਰਖ (ਪੁਰਸ਼) ਨੇ ਜ਼ਰਾ ਵੀ ਗੱਲ ਨਹੀਂ ਸਮਝੀ

ਪਾਇਨ ਸੋ ਰਾਨੀ ਲਪਟਾਨੀ ॥

ਕਿ (ਮੇਰੇ) ਪੈਰਾਂ ਨਾਲ ਰਾਣੀ ਲਿਪਟੀ ਪਈ ਹੈ।

ਮਾਨ ਹੇਤ ਬਚ ਮਾਨਿ ਨ ਲਯੋ ॥

(ਉਸ ਦਾ) ਮਾਣ ਰਖਣ ਲਈ ਵੀ ਬਚਨ ਨਾ ਮੰਨਿਆ।

ਅਧਿਕ ਕੋਪ ਅਬਲਾ ਕੇ ਭਯੋ ॥੧੧॥

(ਇਸ ਕਰ ਕੇ) ਰਾਣੀ ਨੂੰ ਬਹੁਤ ਕ੍ਰੋਧ ਹੋ ਗਿਆ ॥੧੧॥

ਅੜਿਲ ॥

ਅੜਿਲ:

ਸੁਨੁ ਮੂਰਖ ਮੈ ਤੋ ਕੋ ਪ੍ਰਥਮ ਸੰਘਾਰਹੋਂ ॥

(ਰਾਣੀ ਨੇ ਕਿਹਾ) ਹੇ ਮੂਰਖ! ਸੁਣ, ਪਹਿਲਾਂ ਮੈਂ ਤੈਨੂੰ ਮਾਰਾਂਗੀ।

ਤਾ ਪਾਛੇ ਨਿਜ ਪੇਟ ਕਟਾਰੀ ਮਾਰਿਹੋਂ ॥

ਉਸ ਪਿਛੋਂ ਆਪਣੇ ਪੇਟ ਵਿਚ ਕਟਾਰੀ ਮਾਰਾਂਗੀ।


Flag Counter