ਸ਼੍ਰੀ ਦਸਮ ਗ੍ਰੰਥ

ਅੰਗ - 22


ਪਰੇਅੰ ਪਰਾ ਪਰਮ ਪੂਰਨ ਪ੍ਰਕਾਸੀ ॥੬॥੯੬॥

(ਉਹ) ਪਰੇ ਤੋਂ ਪਰੇ, ਪਰਮ ਸ੍ਰੇਸ਼ਠ ਅਤੇ ਪੂਰਨ ਪ੍ਰਕਾਸ਼ਮਈ ਹੈ ॥੬॥੯੬॥

ਨ ਆਧੰ ਨ ਬਿਆਧੰ ਅਗਾਧੰ ਸਰੂਪੇ ॥

(ਉਸ ਪਰਮਾਤਮਾ ਨੂੰ) ਨਾ ਆਧਿ (ਮਾਨਸਿਕ ਬੀਮਾਰੀ) ਹੈ, ਨਾ ਬਿਆਧਿ (ਸ਼ਰੀਰਕ ਰੋਗ ਹੈ) (ਉਹ) ਅਤਿ ਗੰਭੀਰ (ਅਗਾਧ) ਰੂਪ ਵਾਲਾ ਹੈ,

ਅਖੰਡਿਤ ਪ੍ਰਤਾਪ ਆਦਿ ਅਛੈ ਬਿਭੂਤੇ ॥

(ਉਹ) ਅਖੰਡ ਪ੍ਰਤਾਪ ਵਾਲਾ, ਆਦਿ ਸਰੂਪ ਅਤੇ ਨਾ ਨਸ਼ਟ ਹੋਣ ਵਾਲੀ ਸੰਪੱਤੀ (ਵਿਭੂਤੀ) ਵਾਲਾ ਹੈ।

ਨ ਜਨਮੰ ਨ ਮਰਨੰ ਨ ਬਰਨੰ ਨ ਬਿਆਧੇ ॥

(ਉਸ ਦਾ) ਨਾ ਜਨਮ ਹੁੰਦਾ ਹੈ, ਨਾ ਮਰਨ ਹੁੰਦਾ ਹੈ, ਨਾ ਕੋਈ ਰੰਗ (ਵਰਨ) ਹੈ ਅਤੇ ਨਾ ਹੀ ਰੋਗ ਹੈ।

ਅਖੰਡੇ ਪ੍ਰਚੰਡੇ ਅਦੰਡੇ ਅਸਾਧੇ ॥੭॥੯੭॥

(ਉਹ) ਅਖੰਡ, ਪ੍ਰਚੰਡ, ਅਦੰਡ (ਜਿਸ ਨੂੰ ਦੰਡ ਨਾ ਦਿੱਤਾ ਜਾ ਸਕੇ) ਅਤੇ ਅਸਾਧ ਹੈ ॥੭॥੯੭॥

ਨ ਨੇਹੰ ਨ ਗੇਹੰ ਸਨੇਹੰ ਸਨਾਥੇ ॥

(ਉਸ ਨੂੰ) ਨਾ (ਕੋਈ ਵਿਸ਼ੇਸ਼) ਨੇਹ ਹੈ, ਨਾ (ਉਸ ਦਾ) ਕੋਈ ਘਰ, ਨਾ ਕੋਈ ਸਨੇਹੀ ਹੈ ਅਤੇ ਨਾ ਹੀ ਸਾਥੀ;

ਉਦੰਡੇ ਅਮੰਡੇ ਪ੍ਰਚੰਡੇ ਪ੍ਰਮਾਥੇ ॥

(ਉਹ) ਨਿਡਰ, ਸਾਜ-ਸਜਾਵਟ ਤੋਂ ਪਰੇ, ਪ੍ਰਚੰਡ ਅਤੇ (ਵਿਰੋਧੀਆਂ ਦਾ) ਨਾਸ਼ ਕਰਨ ਵਾਲਾ ਹੈ।

ਨ ਜਾਤੇ ਨ ਪਾਤੇ ਨ ਸਤ੍ਰੇ ਨ ਮਿਤ੍ਰੇ ॥

(ਉਸ ਦੀ) ਨਾ ਜਾਤਿ ਹੈ, ਨਾ ਬਰਾਦਰੀ, (ਉਸ ਦਾ) ਨਾ ਕੋਈ ਵੈਰੀ ਹੈ ਅਤੇ ਨਾ ਹੀ ਮਿਤਰ।


Flag Counter