ਸ਼੍ਰੀ ਦਸਮ ਗ੍ਰੰਥ

ਅੰਗ - 1066


ਇਹ ਬਚਨ ਤਤਕਾਲ ਬਖਾਨਿਯੋ ॥੪॥

ਤਾਂ ਤੁਰਤ ਇਹ ਬਚਨ ਕਿਹਾ ॥੪॥

ਕ੍ਯੋ ਨਹਿ ਚਲਿਤ ਧਾਮ ਪਤਿ ਮੋਰੇ ॥

ਹੇ ਮੇਰੇ ਪਤੀ! ਤੁਸੀਂ ਘਰ ਕਿਉਂ ਨਹੀਂ ਚਲਦੇ।

ਬਿਛੁਰੇ ਬਿਤੇ ਬਰਖ ਬਹੁ ਤੋਰੇ ॥

ਤੁਹਾਡੇ ਨਾਲੋਂ ਵਿਛੜਿਆਂ ਬਹੁਤ ਵਰ੍ਹੇ ਬੀਤ ਗਏ ਹਨ।

ਅਬ ਹੀ ਹਮਰੇ ਧਾਮ ਸਿਧਾਰੋ ॥

ਹੁਣੇ ਹੀ ਮੇਰੇ ਘਰ ਚਲੋ

ਸਭ ਹੀ ਸੋਕ ਹਮਾਰੋ ਟਾਰੋ ॥੫॥

ਅਤੇ ਮੇਰੇ ਸਾਰੇ ਦੁਖ ਦੂਰ ਕਰ ਦਿਓ ॥੫॥

ਜਬ ਅਬਲਾ ਯੌ ਬਚਨ ਉਚਾਰਿਯੋ ॥

ਜਦ ਇਸਤਰੀ ਨੇ ਇਸ ਤਰ੍ਹਾਂ ਬਚਨ ਕਿਹਾ

ਮੂਰਖ ਸਾਹੁ ਕਛੂ ਨ ਬਿਚਾਰਿਯੋ ॥

(ਤਦ) ਮੂਰਖ ਸ਼ਾਹ ਨੇ ਕੁਝ ਨਾ ਸੋਚਿਆ।

ਭੇਦ ਅਭੇਦ ਕੀ ਬਾਤ ਨ ਪਾਈ ॥

ਭੇਦ ਅਭੇਦ ਦੀ ਗੱਲ ਨਾ ਸਮਝੀ

ਨਿਜੁ ਪਤਿ ਕੋ ਲੈ ਧਾਮ ਸਿਧਾਈ ॥੬॥

ਅਤੇ ਉਹ ਆਪਣੇ ਪਤੀ ਨੂੰ ਲੈ ਕੇ ਘਰ ਵਲ ਚਲੀ ਆਈ ॥੬॥

ਦੋਹਰਾ ॥

ਦੋਹਰਾ:

ਕਾਜ ਕਵਨ ਆਈ ਹੁਤੀ ਕਹ ਚਰਿਤ੍ਰ ਇਨ ਕੀਨ ॥

ਉਹ ਕਿਹੜੇ ਕੰਮ ਲਈ ਆਈ ਸੀ ਅਤੇ ਉਸ ਨੇ ਕੀ ਚਰਿਤ੍ਰ ਕੀਤਾ।

ਭੇਦ ਅਭੇਦ ਕਛੁ ਨ ਲਖਿਯੋ ਚਲਿ ਘਰ ਗਯੋ ਮਤਿਹੀਨ ॥੭॥

ਉਸ ਮਤਹੀਨ ਨੇ ਕੋਈ ਭੇਦ ਅਭੇਦ ਨਹੀਂ ਪਾਇਆ ਅਤੇ ਘਰ ਨੂੰ ਚਲਾ ਗਿਆ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੯॥੩੪੭੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੯॥੩੪੭੮॥ ਚਲਦਾ॥

ਚੌਪਈ ॥

ਚੌਪਈ:

ਨੈਨੋਤਮਾ ਨਾਰਿ ਇਕ ਸੁਨੀ ॥

ਇਕ ਨੈਨੋਤਮਾ ਨਾਂ ਦੀ ਇਸਤਰੀ ਸੁਣੀ ਸੀ

ਬੇਦ ਪੁਰਾਨ ਸਾਸਤ੍ਰ ਬਹੁ ਗੁਨੀ ॥

ਜੋ ਵੇਦ, ਸ਼ਾਸਤ੍ਰ ਅਤੇ ਪੁਰਾਣ ਦੀ ਗੁਣਵਾਨ ਸੀ।

ਜਾਨ੍ਯੋ ਜਬ ਪ੍ਰੀਤਮ ਢਿਗ ਆਯੋ ॥

ਜਦ ਉਸ ਨੇ ਜਾਣਿਆ ਕਿ ਪ੍ਰੀਤਮ ਕੋਲ ਆ ਗਿਆ ਹੈ

ਭੇਦ ਸਹਿਤ ਤ੍ਰਿਯ ਬਚਨ ਸੁਨਾਯੋ ॥੧॥

(ਤਦ ਉਸ) ਇਸਤਰੀ ਨੇ ਭੇਦ ਯੁਕਤ ਢੰਗ ਨਾਲ ਬੋਲ ਸੁਣਾਏ ॥੧॥

ਸਵੈਯਾ ॥

ਸਵੈਯਾ:

ਪਿਯ ਕਿਯੋ ਪਰਦੇਸ ਪਯਾਨ ਗਏ ਕਤਹੂੰ ਉਠਿ ਬੰਧਵ ਦੋਊ ॥

ਮੇਰਾ ਪ੍ਰੀਤਮ ਪਰਦੇਸ ਚਲਾ ਗਿਆ ਹੈ ਅਤੇ (ਉਸ ਦੇ) ਦੋਵੇਂ ਭਰਾ ਕਿਤੇ ਉਠ ਗਏ ਹਨ।

ਹੌ ਬਿਲਲਾਤ ਅਨਾਥ ਭਈ ਇਤ ਅੰਤਰ ਕੀ ਗਤਿ ਜਾਨਤ ਸੋਊ ॥

ਮੈਂ ਅਨਾਥ ਹੋ ਕੇ ਵਿਰਲਾਪ ਕਰ ਰਹੀ ਹਾਂ। ਮੇਰੇ ਅੰਦਰ ਦੀ ਹਾਲਤ ਉਹੀ ਜਾਣਦਾ ਹੈ।

ਪੂਤ ਰਹੇ ਸਿਸ ਮਾਤ ਪਿਤ ਕਬਹੂੰ ਨਹਿ ਆਵਤ ਹ੍ਯਾਂ ਘਰ ਖੋਊ ॥

ਪੁੱਤਰ ਅਜੇ ਬੱਚੇ ਹਨ ਅਤੇ ਮਾਤਾ ਪਿਤਾ ਕੋਲ ਰਹਿੰਦੇ ਹਨ। ਇਥੇ ਘਰ ਵਿਚ ਕੋਈ ਨਹੀਂ ਆਉਂਦਾ ਅਤੇ ਘਰ ਖਾਣ ਨੂੰ ਪੈਂਦਾ ਹੈ।

ਬੈਦ ਉਪਾਇ ਕਰੋ ਹਮਰੋ ਕਛੁ ਆਂਧਰੀ ਸਾਸੁ ਨਿਵਾਸ ਨ ਕੋਊ ॥੨॥

ਹੇ (ਪ੍ਰੀਤਮ ਰੂਪੀ) ਵੈਦ! ਮੇਰਾ ਕੁਝ ਉਪਾ (ਇਲਾਜ) ਕਰੋ, ਮੇਰੀ ਸੱਸ ਅੰਨ੍ਹੀ ਹੈ ਅਤੇ ਘਰ ਵਿਚ ਹੋਰ ਕੋਈ ਨਹੀਂ ਹੈ ॥੨॥

ਭੇਸ ਮਲੀਨ ਰਹੌ ਤਬ ਤੈ ਸਿਰ ਕੇਸ ਜਟਾਨ ਕੇ ਜੂਟ ਭਏ ਹੈ ॥

ਮੇਰੇ ਬਸਤ੍ਰ ਉਦੋਂ ਤੋਂ ਮੈਲੇ ਹੀ ਰਹਿੰਦੇ ਹਨ ਅਤੇ ਸਿਰ ਦੇ ਕੇਸ ਜਟਾਵਾਂ ਦੇ ਜੁਟ ਬਣ ਗਏ ਹਨ।

ਬ੍ਰਯੋਗਨਿ ਸੀ ਬਿਰਹੋ ਘਰ ਹੀ ਘਰ ਹਾਰ ਸਿੰਗਾਰ ਬਿਸਾਰ ਦਏ ਹੈ ॥

ਮੈਂ ਬਿਰਹੋਂ ਕਰ ਕੇ ਵਿਯੋਗਣ ਬਣੀ ਘਰ ਵਿਚ ਰਹਿੰਦੀ ਹਾਂ ਅਤੇ ਹਾਰ ਸ਼ਿੰਗਾਰ ਭੁਲਾ ਦਿੱਤੇ ਹਨ।

ਪ੍ਰਾਚੀ ਦਿਸਾ ਪ੍ਰਗਟਿਯੋ ਸਸਿ ਦਾਰੁਨ ਸੂਰਜ ਪਸਚਮ ਅਸਤ ਭਏ ਹੈ ॥

ਸੂਰਜ ਪੱਛਮ ਵਿਚ ਛੁਪ ਗਿਆ ਹੈ ਅਤੇ ਪੂਰਬ ਦਿਸ਼ਾ ਵਿਚ ਦੁਖਦਾਇਕ ਚੰਦ੍ਰਮਾ ਚੜ੍ਹ ਪਿਆ ਹੈ।

ਬੈਦ ਉਪਾਇ ਕਰੋ ਕਛੁ ਆਇ ਮਮੇਸ ਕਹੂੰ ਪਰਦੇਸ ਗਏ ਹੈ ॥੩॥

ਹੇ ਵੈਦ! ਮੇਰਾ ਆ ਕੇ ਕੁਝ ਉਪਚਾਰ ਕਰੋ। ਮੇਰਾ ਸੁਆਮੀ ਪਰਦੇਸ ਗਿਆ ਹੋਇਆ ਹੈ ॥੩॥

ਪ੍ਰਾਸ ਸੋ ਪ੍ਰਾਤ ਪਟਾ ਸੇ ਪਟੰਬਰ ਪਿਯਰੀ ਪਰੀ ਪਰਸੇ ਪ੍ਰਤਿਪਾਰੇ ॥

ਸਵੇਰ (ਮੈਨੂੰ) ਨੇਜ਼ੇ ਵਾਂਗ, ਰੇਸ਼ਮੀ ਬਸਤ੍ਰ ਤਲਵਾਰ ('ਪਟਾ') ਵਾਂਗ ਹਨ ਅਤੇ ਪਾਲਣ ਵਾਲਿਆਂ ਦੇ ਛੋਹਣ ਨਾਲ ਮੈਂ ਪੀਲੀ ਪੈ ਗਈ ਹਾਂ।

ਪਾਸ ਸੀ ਪ੍ਰੀਤ ਕੁਪ੍ਰਯੋਗ ਸੀ ਪ੍ਰਾਕ੍ਰਿਤ ਪ੍ਰੇਤ ਸੇ ਪਾਨਿ ਪਰੋਸਨਿਹਾਰੇ ॥

ਪ੍ਰੇਮ (ਮੈਨੂੰ) ਫਾਹੀ ਵਾਂਗ, ਬੋਲ-ਬਾਣੀ (ਜਾਂ ਨਾਟਕ ਦੀ ਭਾਸ਼ਾ) ਮਾੜੇ ਮੰਤ੍ਰ ਵਾਂਗ ਅਤੇ ਪਾਨ ਬੀੜਾ ਪਰੋਸਣ ਵਾਲੇ ਪ੍ਰੇਤ ਵਰਗੇ ਦਿਖਦੇ ਹਨ।

ਪਾਸ ਪਰੋਸਨ ਪਾਰਧ ਸੀ ਪਕਵਾਨ ਪਿਸਾਚ ਸੋ ਪੀਰ ਸੇ ਪ੍ਯਾਰੇ ॥

ਪਾਸ ਦੀਆਂ ਪੜੋਸਣਾਂ ਮੈਨੂੰ ਸ਼ਿਕਾਰੀ ਵਰਗੀਆਂ ਅਤੇ ਪਕਵਾਨ ਪਿਸ਼ਾਚਾਂ ਵਰਗੇ ਅਤੇ ਸਾਰੇ ਪ੍ਰਿਯ-ਜਨ ਪੀੜ ਦੇ ਸਮਾਨ ਹਨ।

ਪਾਪ ਸੌ ਪੌਨ ਪ੍ਰਵੇਸ ਕਰੈ ਜਬ ਤੇ ਗਏ ਪੀਯ ਪ੍ਰਦੇਸ ਪਿਯਾਰੇ ॥੪॥

ਜਿਸ ਦਿਨ ਦੇ ਪਿਆਰੇ ਪ੍ਰੀਤਮ ਪਰਦੇਸ ਗਏ ਹਨ ਤਦ ਤੋਂ ਪੌਣ ਵੀ ਪ੍ਰਵੇਸ਼ ਕਰਦੀ ਪਾਪ ਵਰਗੀ (ਦੁਖਦਾਇਕ) ਲਗਦੀ ਹੈ ॥੪॥

ਪ੍ਰੀਤਮ ਪੀਯ ਚਲੇ ਪਰਦੇਸ ਪ੍ਰਿਯਾ ਪ੍ਰਤਿ ਮੰਤ੍ਰ ਰਹੀ ਜਕਿ ਕੈ ॥

ਮੇਰਾ ਪ੍ਰੀਤਮ ਪਰਦੇਸ ਚਲਾ ਗਿਆ ਹੈ (ਉਸ ਨੂੰ ਪ੍ਰਾਪਤ ਕਰਨ ਲਈ ਮੈਂ) ਸੰਗਦੀ ਹੋਈ ਬਹੁਤ ਮੰਤ੍ਰ ਕਰਦੀ ਰਹਿੰਦੀ ਹਾਂ।

ਪਲਕੈ ਨ ਲਗੈ ਪਲਕਾ ਪੈ ਪਰੈ ਪਛੁਤਾਤ ਉਤੈ ਪਤਿ ਕੌ ਤਕਿ ਕੈ ॥

ਮੰਜੀ ਉਤੇ ਪਿਆਂ ਪਲਕਾਂ ਨਹੀਂ ਲਗਦੀਆਂ, ਉਧਰ ਪਤੀ ਨੂੰ ਤਕ ਤਕ ਕੇ ਪਛਤਾਵਾ ਹੁੰਦਾ ਹੈ।

ਪ੍ਰਤਿ ਪ੍ਰਾਤ ਪਖਾਰਿ ਸਭੈ ਤਨੁ ਪਾਕ ਪਕਾਵਨ ਕਾਜ ਚਲੀ ਥਕਿ ਕੈ ॥

ਹਰ ਸਵੇਰ ਹੋਣ ਤੇ ਇਸ਼ਨਾਨ ਕਰਦੀ ਹਾਂ ਅਤੇ ਪਕਵਾਨ ਤਿਆਰ ਕਰਨ ਲਈ ਰਸੋਈ ਨੂੰ ਜਾਂਦੀ ਹਾਂ ਪਰ ਥਕੀ ਹੋਈ ਮਹਿਸੂਸ ਕਰਦੀ ਹਾਂ।

ਪਤਿ ਪ੍ਰੇਮ ਪ੍ਰਵੇਸ ਕਿਯੋ ਤਨ ਮੈ ਬਿਨੁ ਪਾਵਕ ਪਾਕ ਗਯੋ ਪਕਿ ਕੈ ॥੫॥

ਪਤੀ ਦਾ ਪ੍ਰੇਮ (ਵਿਯੋਗ) ਤਨ ਵਿਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਅਗਨੀ ਤੋਂ ਬਿਨਾ, ਬਿਰਹੋਂ ਦੀ ਅਗਨੀ ਨਾਲ ਪਕਵਾਨ ਤਿਆਰ ਹੋ ਜਾਂਦਾ ਹੈ ॥੫॥

ਚੌਪਈ ॥

ਚੌਪਈ:

ਜਬ ਇਹ ਭਾਤਿ ਜਾਰਿ ਸੁਨ ਪਾਯੋ ॥

ਜਦ ਯਾਰ ਨੇ ਇਸ ਤਰ੍ਹਾਂ ਸੁਣਿਆ

ਇਹੈ ਹ੍ਰਿਦੈ ਭੀਤਰ ਠਹਰਾਯੋ ॥

ਤਾਂ ਹਿਰਦੇ ਵਿਚ ਇਹੀ ਨਿਸਚਿਤ ਕੀਤਾ

ਮੋਹਿ ਬੁਲਾਵਤ ਹੈ ਬਡਭਾਗੀ ॥

ਕਿ ਮੈਨੂੰ ਵਡਭਾਗਣ ਬੁਲਾਉਂਦੀ ਹੈ।

ਯਾ ਕੀ ਲਗਨਿ ਮੋਹਿ ਪਰ ਲਾਗੀ ॥੬॥

ਉਸ ਦੀ ਲਗਨ ਮੇਰੇ ਨਾਲ ਲਗੀ ਹੋਈ ਹੈ ॥੬॥

ਤਾ ਕੇ ਪਾਸ ਤੁਰਤ ਚਲਿ ਗਯੋ ॥

(ਉਹ) ਉਸ ਪਾਸ ਤੁਰਤ ਚਲਾ ਗਿਆ।

ਬਹੁ ਬਿਧਿ ਭੋਗ ਕਮਾਵਤ ਭਯੋ ॥

ਉਸ ਨਾਲ ਬਹੁਤ ਤਰ੍ਹਾਂ ਦੀ ਕਾਮ-ਕ੍ਰੀੜਾ ਕੀਤੀ।

ਕੇਲ ਕਮਾਇ ਪਲਟਿ ਗ੍ਰਿਹ ਆਯੋ ॥

ਕਾਮ-ਕੇਲ ਕਰ ਕੇ ਘਰ ਨੂੰ ਪਰਤ ਆਇਆ।

ਤਾ ਕੋ ਭੇਦ ਨ ਕਾਹੂ ਪਾਯੋ ॥੭॥

ਇਸ ਗੱਲ ਦਾ ਭੇਦ ਕੋਈ ਵੀ ਨਾ ਸਮਝ ਸਕਿਆ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੦॥੩੪੮੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੦॥੩੪੮੫॥ ਚਲਦਾ॥

ਦੋਹਰਾ ॥

ਦੋਹਰਾ:

ਨਿਸਿਸ ਪ੍ਰਭਾ ਰਾਨੀ ਰਹੈ ਤਾ ਕੌ ਰੂਪ ਅਪਾਰ ॥

ਨਿਸਿਸ ਪ੍ਰਭਾ ਨਾਂ ਦੀ ਇਕ ਰਾਣੀ ਰਹਿੰਦੀ ਸੀ, ਉਸ ਦਾ ਰੂਪ ਬਹੁਤ ਸੁੰਦਰ ਸੀ।

ਸ੍ਵਰਗ ਸਿੰਘ ਸੁੰਦਰ ਭਏ ਤਾ ਕੀ ਰਹੈ ਜੁਹਾਰ ॥੧॥

ਸ੍ਵਰਗ ਸਿੰਘ ਨਾਂ ਦੇ ਸੁੰਦਰ ਵਿਅਕਤੀ ਨਾਲ ਉਸ ਦੀ ਸਾਹਿਬ-ਸਲਾਮ ਸੀ ॥੧॥


Flag Counter