ਸ਼੍ਰੀ ਦਸਮ ਗ੍ਰੰਥ

ਅੰਗ - 1427


ਬਿਗੀਰਦ ਕਸੇ ਹਰ ਦੁ ਆਹੂ ਬੁਰਾਕ ॥

ਹਿਰਨ ਦੀ ਚਾਲ ਚਲਣ ਵਾਲੇ ਉਸ ਘੋੜੇ ਨੂੰ ਕੌਣ ਪਕੜਦਾ।

ਤੁ ਓ ਰਾ ਬਿਬਖ਼ਸ਼ੀਦ ਖ਼ੁਦ ਦਸਤ ਤਾਕ ॥੫੫॥

(ਤੁਸੀਂ) ਖ਼ੁਦ ਆਪਣੇ ਹੱਥ ਨਾਲ ਇਹ ਘੋੜਾ ਉਸ ਨੂੰ ਦੇ ਦਿੱਤਾ ॥੫੫॥

ਚਰਾਮੇ ਕੁਨਦ ਕਾਰਹਾ ਬੇਖ਼ੁਦੀ ॥

ਤੁਸੀਂ ਇਹ ਬੇਸਮਝੀ ਦਾ ਕੰਮ ਕਿਉਂ ਕੀਤਾ?

ਕਿ ਰਾਹਾ ਅਜ਼ੋ ਮਨ ਸੁਰਾਹਾ ਤੁਈਂ ॥੫੬॥

ਰਾਹੋ ਘੋੜਾ ਤਾਂ ਉਹ ਖ਼ੁਦ ਲੈ ਗਿਆ ਸੀ, ਪਰ ਸੁਰਾਹੋ ਘੋੜਾ ਤੁਸੀਂ ਆਪ ਦੇ ਦਿੱਤਾ ਹੈ ॥੫੬॥

ਬਿਬੁਰਦਸ਼ ਅਜ਼ੋ ਅਸਪ ਹਰ ਦੋ ਅਜ਼ੀਮ ॥

ਉਹ ਦੋਵੇਂ ਉੱਤਮ ਘੋੜੇ ਉਹ ਲੜਕੀ ਲੈ ਗਈ

ਵਜ਼ਾ ਰਾ ਬਿ ਬਖ਼ਸ਼ੀਦ ਹੁਕਮੇਾਂ ਰਹੀਮ ॥੫੭॥

ਅਤੇ ਪਰਮਾਤਮਾ ਦੇ ਹੁਕਮ ਨਾਲ ਆਪਣੇ ਪ੍ਰੇਮੀ ਨੂੰ ਦੇ ਦਿੱਤੇ ॥੫੭॥

ਕਿ ਓ ਰਾ ਦਰਾਵੁਰਦ ਖ਼ਾਨਹ ਨਿਕਾਹ ॥

ਉਸ ਲੜਕੀ ਨੂੰ ਉਹ ਵਿਆਹ ਕੇ ਘਰ ਲੈ ਗਿਆ।

ਕਿ ਕੌਲੇ ਕੁਨਦ ਮੁਸਤਕੀਮ ਹੁਕਮ ਸ਼ਾਹ ॥੫੮॥

ਪਰਮਾਤਮਾ ਦੇ ਹੁਕਮ ਨਾਲ ਉਸ ਨੇ ਆਪਣਾ ਬਚਨ ਨਿਭਾ ਦਿੱਤਾ ॥੫੮॥

ਬਿਦਿਹ ਸਾਕੀਯਾ ਸਾਗ਼ਰੇ ਕੋਕਨਾਰ ॥

ਹੇ ਸਾਕੀ! ਮੈਨੂੰ ਪੋਸਤ ਦੇ ਡੋਡਿਆਂ ਦਾ ਪਿਆਲਾ ਬਖ਼ਸ਼

ਦਰੇ ਵਕਤ ਜੰਗਸ਼ ਬਿਯਾਮਦ ਬ ਕਾਰ ॥੫੯॥

ਜੋ ਜੰਗ ਵੇਲੇ ਮੇਰੇ ਕੰਮ ਆ ਸਕੇ ॥੫੯॥

ਕਿ ਖ਼ੂਬਸਤ ਦਰ ਵਕਤ ਖ਼ਸਮ ਅਫ਼ਕਨੀ ॥

ਦੁਸ਼ਮਣ ਨੂੰ ਡਿਗਾਉਣ ਲਈ (ਇਸ ਪਿਆਲੇ ਦਾ ਪੀਣਾ) ਚੰਗਾ ਹੈ।

ਕਿ ਯਕ ਕੁਰਤਯਸ ਫ਼ੀਲ ਰਾ ਪੈਕਨੀ ॥੬੦॥੧੧॥

ਇਸ ਦਾ ਇਕ ਘੁਟ ਪੀ ਕੇ ਹਾਥੀ ਨੂੰ ਡਿਗਾਇਆ ਜਾ ਸਕਦਾ ਹੈ ॥੬੦॥੧੧॥

ੴ ਵਾਹਿਗੁਰੂ ਜੀ ਕੀ ਫ਼ਤਹ ॥

ਰਜ਼ਾ ਬਖ਼ਸ਼ ਬਖ਼ਸ਼ਿੰਦਏ ਬੇਸ਼ੁਮਾਰ ॥

ਉਹ ਪਰਮਾਤਮਾ ਆਨੰਦ-ਦਾਇਕ, ਬੇਸ਼ੁਮਾਰ ਬਖ਼ਸ਼ਿਸ਼ਾਂ ਕਰਨ ਵਾਲਾ,

ਰਿਹਾਈ ਦਿਹੋ ਪਾਕ ਪਰਵਰਦਗਾਰ ॥੧॥

ਪ੍ਰਤਿਪਾਲਨਾ ਕਰਨ ਵਾਲਾ ਅਤੇ ਸੰਸਾਰਿਕ ਬੰਧਨਾਂ ਤੋਂ ਛੁੜਵਾਉਣ ਵਾਲਾ ਹੈ ॥੧॥

ਰਹੀਮੋ ਕਰੀਮੋ ਮਕੀਨੋ ਮਕਾ ॥

ਉਹ ਪ੍ਰਭੂ ਰਹਿਮ ਕਰਨ ਵਾਲਾ, ਕ੍ਰਿਪਾ ਕਰਨ ਵਾਲਾ, ਮਕਾਨਾਂ ਵਾਲਾ, ਮਕਾਨਾਂ ਵਿਚ ਵਿਆਪਣ ਵਾਲਾ,

ਅਜ਼ੀਮੋ ਫ਼ਹੀਮੋ ਜ਼ਮੀਨੋ ਜ਼ਮਾ ॥੨॥

ਮਹਾਨ ਅਤੇ ਧਰਤੀ ਤੇ ਆਕਾਸ਼ ਵਿਚਲੇ ਭੇਦਾਂ ਨੂੰ ਸਮਝਣਾ ਵਾਲਾ ਹੈ ॥੨॥

ਸ਼ੁਨੀਦਮ ਸੁਖ਼ਨ ਕੋਹ ਕੈਬਰ ਅਜ਼ੀਮ ॥

ਉਸ ਦਾ ਮਸਤ ਮੁਖੜਾ ਵੇਖਣ ਵਾਲੇ ਨੂੰ ਮਸਤ ਕਰ ਦਿੰਦਾ ਸੀ।

ਕਿ ਅਫ਼ਗਾ ਯਕੇ ਬੂਦ ਓ ਜਾ ਰਹੀਮ ॥੩॥

ਉਸ ਦਾ ਮਸਤ ਮੁਖੜਾ ਵੇਖਣ ਵਾਲੇ ਨੂੰ ਮਸਤ ਕਰ ਦਿੰਦਾ ਸੀ।

ਯਕੇ ਬਾਨੂਏ ਬੂਦ ਓ ਹਮ ਚੁ ਮਾਹ ॥

ਕਿ ਉਥੇ ਇਕ ਰਹੀਮ ਨਾਂ ਦਾ ਅਫ਼ਗ਼ਾਨ ਰਹਿੰਦਾ ਸੀ ॥੩॥

ਕੁਨਦ ਦੀਦਨ ਸ਼ਰਿਸ਼ਤ ਗ਼ਰਦਨ ਜ਼ਿ ਸ਼ਾਹ ॥੪॥

ਉਸ ਦੇ ਘਰ ਇਕ ਚੰਦ੍ਰਮਾ ਵਰਗੀ ਸੁੰਦਰ ਇਸਤਰੀ ਸੀ।

ਦੋ ਅਬਰੂ ਚੁ ਅਬਰੇ ਬਹਾਰਾ ਕੁਨਦ ॥

ਉਸ ਨੂੰ ਵੇਖ ਕੇ ਬਾਦਸ਼ਾਹਾਂ ਦੀਆਂ ਗਰਦਨਾਂ ਵੀ ਝੁਕ ਜਾਂਦੀਆਂ ਸਨ ॥੪॥

ਬਮਿਯਗਾ ਚੁ ਅਜ਼ ਤੀਰ ਬਾਰਾ ਕੁਨਦ ॥੫॥

ਉਸ ਦੇ ਦੋਵੇਂ ਭਰਵੱਟੇ ਬਰਖਾ ਰੁਤ ਦੇ ਬਦਲਾਂ ਵਾਂਗ (ਕਾਲੇ) ਸਨ

ਰੁਖ਼ੇ ਚੂੰ ਖ਼ਲਾਸੀ ਦਿਹਦ ਮਾਹਿ ਰਾ ॥

ਅਤੇ ਪਲਕਾਂ ਵਿਚੋਂ (ਨੈਣਾਂ ਦੇ) ਤੀਰਾਂ ਦੀ ਬਰਖਾ ਹੋ ਰਹੀ ਸੀ ॥੫॥

ਬਹਾਰੇ ਗੁਲਿਸਤਾ ਦਿਹਦ ਸ਼ਾਹਿ ਰਾ ॥੬॥

ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ।

ਬ ਅਬਰੂ ਕਮਾਨੇ ਸ਼ੁਦਾ ਨਾਜ਼ਨੀਂ ॥

ਉਹ ਬਾਦਸ਼ਾਹਾਂ ਦੇ ਮੁਖੜਿਆਂ ਨੂੰ ਬਸੰਤ ਵਾਂਗ ਖਿੜਾ ਦਿੰਦਾ ਸੀ ॥੬॥

ਬ ਚਸ਼ਮਸ਼ ਜ਼ਨਦ ਕੈਬਰੈ ਕਹਰਗੀਂ ॥੭॥

ਉਸ ਇਸਤਰੀ ਦੇ ਭਰਵੱਟੇ ਕਮਾਨ ਦੇ ਸਮਾਨ ਸਨ।

ਸ਼ੁਨੀਦਮ ਸੁਖ਼ਨ ਕੋਹ ਕੈਬਰ ਅਜ਼ੀਮ ॥

ਉਸ ਦੇ ਨੈਣ ਕਹਿਰ ਭਰੇ ਤੀਰ ਮਾਰਦੇ ਸਨ ॥੭॥

ਗੁਲਿਸਤਾ ਕੁਨਦ ਬੂਮ ਸ਼ੋਰੀਦ ਦਸਤ ॥੮॥

ਉਸ ਦਾ ਵੇਖਣਾ ਉਜਾੜ ਅਤੇ ਕੱਲਰੀ ਧਰਤੀ ਨੂੰ ਬਾਗ਼ ਵਿਚ ਬਦਲ ਦਿੰਦੀ ਸੀ ॥੮॥

ਖ਼ੁਸ਼ੇ ਖ਼ੁਸ਼ ਜਮਾਲੋ ਕਮਾਲੋ ਹੁਸਨ ॥

ਉਹ ਬਹੁਤ ਖ਼ੂਬਸੂਰਤ ਸੀ। ਉਸ ਦਾ ਮੁਖੜਾ ਸੁੰਦਰਤਾ ਨਾਲ ਭਰਪੂਰ ਸੀ।

ਬ ਸੂਰਤ ਜਵਾਨਸਤ ਫ਼ਿਕਰੇ ਕੁਹਨ ॥੯॥

ਉਹ (ਭਾਵੇਂ) ਜਵਾਨ ਸੂਰਤ ਵਾਲੀ ਸੀ ਪਰ ਸੋਚ ਵਜੋਂ ਉਹ ਪ੍ਰਾਚੀਨ ਸੀ। (ਭਾਵ-ਸੋਚ ਵਜੋਂ ਉਹ ਪੁਰਾਣੇ ਤਜਰਬਾਕਾਰਾਂ ਵਾਲੀ ਗੱਲ ਕਰਦੀ ਸੀ) ॥੯॥

ਯਕੇ ਹਸਨ ਖ਼ਾ ਬੂਦ ਓ ਜਾ ਫ਼ਗਾ ॥

ਉਥੇ ਇਕ ਹਸਨ ਖ਼ਾਨ ਨਾਂ ਦਾ ਅਫ਼ਗਾਨ ਰਹਿੰਦਾ ਸੀ।

ਬਦਾਨਸ਼ ਹਮੀ ਬੂਦ ਅਕਲਸ਼ ਜਵਾ ॥੧੦॥

ਉਸ ਦੀ ਬੁੱਧੀ ਅਤੇ ਅਕਲ ਜਵਾਨ ਸਨ ॥੧੦॥

ਕੁਨਦ ਦੋਸਤੀ ਬਾ ਹਮਹ ਯਕ ਦਿਗਰ ॥

ਉਸ ਦਾ ਮੁਖੜਾ ਚੰਦ੍ਰਮਾ ਨੂੰ ਵੇਖਣ ਤੋਂ ਖ਼ਲਾਸ ਕਰ ਦਿੰਦਾ ਸੀ।

ਕਿ ਲੈਲੀ ਵ ਮਜਨੂੰ ਖ਼ਿਜ਼ਲ ਗਸ਼ਤ ਸਰ ॥੧੧॥

ਉਨ੍ਹਾਂ ਦੇ ਪਿਆਰ ਨੂੰ ਵੇਖ ਕੇ ਲੈਲਾ ਅਤੇ ਮਜਨੂੰ ਵੀ ਸ਼ਰਮਸ਼ਾਰ ਹੁੰਦੇ ਸਨ ॥੧੧॥

ਚੁ ਬਾ ਯਕ ਦਿਗ਼ਰ ਹਮ ਚੁਨੀ ਗਸ਼ਤ ਮਸਤ ॥

ਉਹ ਇਕ ਦੂਜੇ ਪ੍ਰਤਿ ਪ੍ਰੇਮ ਵਿਚ ਇਤਨੇ ਮਗਨ ਹੋ ਗਏ

ਚੁ ਪਾ ਅਜ਼ ਰਕਾਬੋ ਇਨਾ ਰਫ਼ਤ ਦਸਤ ॥੧੨॥

ਕਿ ਉਨ੍ਹਾਂ ਦੇ ਪੈਰਾਂ ਵਿਚੋਂ ਰਕਾਬਾਂ ਅਤੇ ਹੱਥਾਂ ਵਿਚੋਂ ਲਗ਼ਾਮਾਂ ਛੁਟ ਗਈਆਂ (ਅਰਥਾਤ ਹੋਸ਼ ਹਵਾਸ ਖੋਹ ਬੈਠੇ) ॥੧੨॥

ਤਲਬ ਕਰਦ ਓ ਖ਼ਾਨਏ ਖ਼ਿਲਵਤੇ ॥

ਉਸ ਨੇ ਪ੍ਰੇਮੀ ਨੂੰ ਆਪਣੇ ਘਰ ਇਕਲਿਆਂ ਬੁਲਾਇਆ।

ਮਿਯਾ ਆਮਦਸ਼ ਜੋ ਬਦਨ ਸ਼ਹਵਤੇ ॥੧੩॥

ਉਨ੍ਹਾਂ ਦੋਹਾਂ ਦੇ ਸ਼ਰੀਰ ਵਿਚ ਕਾਮ ਦਾ ਵੇਗ ਛਾ ਗਿਆ ॥੧੩॥

ਹਮੀਂ ਜੁਫ਼ਤ ਖ਼ੁਰਦੰਦ ਦੁ ਸੇ ਚਾਰ ਮਾਹ ॥

ਉਨ੍ਹਾਂ ਨੂੰ ਇਕੱਠਿਆਂ ਰਹਿੰਦਿਆਂ ਜਦੋਂ ਦੋ ਚਾਰ ਮਹੀਨੇ ਲੰਘ ਗਏ,

ਖ਼ਬਰ ਕਰਦ ਜੋ ਦੁਸ਼ਮਨੇ ਨਿਜ਼ਦ ਸ਼ਾਹ ॥੧੪॥

ਤਾਂ ਉਨ੍ਹਾਂ ਦੇ ਕਿਸੇ ਵੈਰੀ ਨੇ ਬਾਦਸ਼ਾਹ ਨੂੰ ਖ਼ਬਰ ਕਰ ਦਿੱਤੀ ॥੧੪॥

ਬ ਹੈਰਤ ਦਰਾਮਦ ਫ਼ਗਾਨੇ ਰਹੀਮ ॥

(ਇਹ ਖ਼ਬਰ ਸੁਣ ਕੇ) ਰਹੀਮ ਖ਼ਾਨ ਪਠਾਣ ਹੈਰਾਨ ਹੋ ਗਿਆ।

ਕਸ਼ੀਦਨ ਯਕੇ ਤੇਗ਼ ਗਰਰਾ ਅਜ਼ੀਮ ॥੧੫॥

ਉਸ ਨੇ ਇਕ ਤਲਵਾਰ ਨੂੰ ਮਿਆਨ ਵਿਚੋਂ ਖਿਚ ਲਿਆ ਅਤੇ ਬਹੁਤ ਜ਼ੋਰ ਨਾਲ ਗਜਿਆ ॥੧੫॥

ਚੁ ਖ਼ਬਰਸ਼ ਰਸੀਦੋ ਕਿ ਆਮਦ ਸ਼ੌਹਰ ॥

ਉਸ ਇਸਤਰੀ ਨੂੰ ਜਦ ਪਤਾ ਲਗਿਆ ਕਿ ਉਸ ਦਾ ਪਤੀ ਆ ਰਿਹਾ ਹੈ,

ਹੁਮਾ ਯਾਰ ਖ਼ੁਦ ਰਾ ਬਿਜ਼ਦ ਤੇਗ਼ ਸਰ ॥੧੬॥

ਤਾਂ ਉਸ ਨੇ ਤਲਵਾਰ ਨਾਲ ਆਪਣੇ ਯਾਰ ਦਾ ਸਿਰ ਵਖ ਕਰ ਦਿੱਤਾ ॥੧੬॥

ਹਮਹਿ ਗੋਸ਼ਤੋ ਦੇਗ਼ ਅੰਦਰ ਨਿਹਾਦ ॥

ਉਸ ਨੇ ਯਾਰ ਦਾ ਮਾਸ ਦੇਗ ਅੰਦਰ ਪਾ ਦਿੱਤਾ

ਮਸਾਲਯ ਬਿਅੰਦਾਖ਼ਤ ਆਤਸ਼ ਬਿਦਾਦ ॥੧੭॥

ਅਤੇ ਮਸਾਲੇ ਪਾ ਕੇ (ਹੇਠਾਂ) ਅੱਗ ਬਾਲ ਦਿੱਤੀ ॥੧੭॥

ਸ਼ੌਹਰ ਰਾ ਖ਼ੁਰਾਨੀਦ ਬਾਕੀ ਬਿਮਾਦ ॥

(ਪਹਿਲਾਂ ਉਹ ਮਾਸ) ਘਰ ਵਾਲੇ ਨੂੰ ਖਵਾਇਆ

ਹਮਹ ਨੌਕਰਾ ਰਾ ਜ਼ਿਆਫ਼ਤ ਕੁਨਾਦ ॥੧੮॥

ਅਤੇ ਬਾਕੀ ਬਚ ਰਹੇ ਨਾਲ ਨੌਕਰਾਂ ਨੂੰ ਪ੍ਰੇਮ-ਭੋਜ ਕਰਵਾਇਆ ॥੧੮॥


Flag Counter