ਸ਼੍ਰੀ ਦਸਮ ਗ੍ਰੰਥ

ਅੰਗ - 933


ਚੌਪਈ ॥

ਚੌਪਈ:

ਸਾਲਬਾਹਨ ਕੀ ਇਕ ਪਟਰਾਨੀ ॥

ਸਾਲਬਾਹਨ ਦੀ ਇਕ ਪਟਰਾਣੀ ਸੀ

ਸੋ ਰਨ ਹੇਰਿ ਅਧਿਕ ਡਰਪਾਨੀ ॥

ਜੋ ਜੰਗ ਨੂੰ ਵੇਖ ਕੇ ਬਹੁਤ ਡਰ ਗਈ।

ਪੂਜਿ ਗੌਰਜਾ ਤਾਹਿ ਮਨਾਈ ॥

ਉਸ ਨੇ ਗੌਰਜਾ ਦੀ ਪੂਜਾ ਕੀਤੀ

ਭੂਤ ਭਵਿਖ੍ਯ ਵਹੈ ਠਹਿਰਾਈ ॥੨੧॥

ਅਤੇ ਭੂਤ ਤੇ ਭਵਿਖ ਵਿਚ ਉਸੇ ਨੂੰ (ਆਪਣਾ ਰਖਿਅਕ) ਮੰਨਿਆ ॥੨੧॥

ਤਬ ਤਿਹ ਦਰਸੁ ਗੌਰਜਾ ਦਯੋ ॥

ਤਦ ਉਸ ਨੂੰ ਗੌਰਜਾ ਨੇ ਦਰਸ਼ਨ ਦਿੱਤਾ।

ਉਠਿ ਰਾਣੀ ਤਿਹ ਸੀਸ ਝੁਕਯੋ ॥

ਰਾਣੀ ਨੇ ਉਠ ਕੇ ਉਸ (ਦੇਵੀ) ਨੂੰ ਸੀਸ ਝੁਕਾਇਆ।

ਭਾਤਿ ਭਾਤਿ ਜਗ ਮਾਤ ਮਨਾਯੋ ॥

ਭਾਂਤ ਭਾਂਤ ਨਾਲ ਜਗ ਮਾਤ ਦੀ ਉਸਤਤ ਕੀਤੀ

ਜੀਤ ਹੋਇ ਹਮਰੀ ਬਰੁ ਪਾਯੋ ॥੨੨॥

ਅਤੇ 'ਸਾਡੀ ਜਿਤ ਹੋਏ' ਇਹ ਵਰ ਪ੍ਰਾਪਤ ਕੀਤਾ ॥੨੨॥

ਦੋਹਰਾ ॥

ਦੋਹਰਾ:

ਸਾਲਬਾਹਨ ਬਿਕ੍ਰਮ ਭਏ ਬਾਜਿਯੋ ਲੋਹ ਅਪਾਰ ॥

ਸਾਲਬਾਹਨ ਅਤੇ ਬਿਕ੍ਰਮ ਵਿਚਕਾਰ ਬਹੁਤ ਲੋਹਾ ਵਜਣ ਲਗਿਆ।

ਆਠ ਜਾਮ ਆਹਵ ਬਿਖੈ ਜੁਧ ਭਯੋ ਬਿਕਰਾਰ ॥੨੩॥

ਯੁੱਧ-ਭੂਮੀ ਵਿਚ ਅੱਠ ਪਹਿਰ ਤਕ ਬਹੁਤ ਭਿਆਨਕ ਯੁੱਧ ਹੋਇਆ ॥੨੩॥

ਚੌਪਈ ॥

ਚੌਪਈ:

ਸ੍ਰਯਾਲਕੋਟਿ ਨਾਯਕ ਰਿਸਿ ਭਰਿਯੋ ॥

ਸਿਆਲ ਕੋਟ ਦਾ ਰਾਜਾ (ਸਾਲਬਾਹਨ) ਕ੍ਰੋਧਿਤ ਹੋ ਕੇ ਚਾਉ ਨਾਲ

ਚਿਤ੍ਰ ਬਚਿਤ੍ਰ ਚੌਪਿ ਰਨ ਕਰਿਯੋ ॥

ਕਈ ਪ੍ਰਕਾਰ ਦਾ ਵਿਚਿਤ੍ਰ ਅਤੇ ਅਦਭੁਤ ਯੁੱਧ ਕਰਨ ਲਗਾ।

ਤਨਿ ਧਨ ਬਾਨ ਬਜ੍ਰ ਸੇ ਮਾਰੇ ॥

(ਉਸ ਨੇ) ਕਮਾਨ ਨੂੰ ਕਸ ਕੇ ਬਜ੍ਰ ਦੇ ਸਮਾਨ ਬਾਣ ਮਾਰਿਆ।

ਰਾਵ ਬਿਕ੍ਰਮਾ ਸ੍ਵਰਗ ਸਿਧਾਰੇ ॥੨੪॥

(ਜਿਸ ਦੇ ਲਗਣ ਨਾਲ) ਬਿਕ੍ਰਮਾ ਰਾਇ ਸਵਰਗ ਸਿਧਾਰ ਗਿਆ ॥੨੪॥

ਦੋਹਰਾ ॥

ਦੋਹਰਾ:

ਜੀਤਿ ਬਿਕ੍ਰਮਾਜੀਤ ਕੋ ਚਿਤ ਮੈ ਹਰਖ ਬਢਾਇ ॥

ਬਿਕ੍ਰਮਾਜੀਤ ਨੂੰ ਜਿਤ ਦੇ ਅਤੇ ਮਨ ਵਿਚ ਖ਼ੁਸ਼ੀ ਵਧਾ ਕੇ

ਅੰਤਹ ਪੁਰ ਆਵਤ ਭਯੋ ਅਧਿਕ ਹ੍ਰਿਦੈ ਸੁਖੁ ਪਾਇ ॥੨੫॥

(ਸਾਲਬਾਹਨ) ਅੰਤਹਪੁਰ ਵਿਚ ਆ ਗਿਆ ਅਤੇ ਹਿਰਦੇ ਵਿਚ ਬਹੁਤ ਸੁਖ ਪਾਇਆ ॥੨੫॥

ਚੌਪਈ ॥

ਚੌਪਈ:

ਜਬ ਰਾਜਾ ਅੰਤਹ ਪੁਰ ਆਯੋ ॥

ਜਦ ਰਾਜਾ ਅੰਤਹਪੁਰ ਵਿਚ ਆਇਆ

ਸੁਨ੍ਯੋ ਜੁ ਬਰੁ ਰਾਨੀ ਜੂ ਪਾਯੋ ॥

ਤਾਂ ਉਸ ਨੇ ਰਾਣੀ ਦੁਆਰਾ ਪ੍ਰਾਪਤ ਕੀਤੇ ਵਰਦਾਨ ਦੀ (ਗੱਲ) ਸੁਣੀ,

ਮੋ ਕੌ ਕਹਿਯੋ ਜੀਤਿ ਇਹ ਦਈ ॥

(ਤਾਂ ਰਾਜਾ) ਕਹਿਣ ਲਗਿਆ ਕਿ ਮੈਨੂੰ ਇਸੇ ਨੇ ਹੀ ਜਿਤ ਪ੍ਰਦਾਨ ਕੀਤੀ ਹੈ।

ਤਾ ਸੌ ਪ੍ਰੀਤਿ ਅਧਿਕ ਹ੍ਵੈ ਗਈ ॥੨੬॥

ਇਸ ਲਈ ਰਾਜੇ ਦੀ ਰਾਣੀ ਨਾਲ ਪ੍ਰੀਤ ਹੋਰ ਜ਼ਿਆਦਾ ਹੋ ਗਈ ॥੨੬॥

ਦੋਹਰਾ ॥

ਦੋਹਰਾ:

ਹਮਰੇ ਹਿਤ ਇਹ ਰਾਨਿਯੈ ਲੀਨੀ ਗੌਰਿ ਮਨਾਇ ॥

ਸਾਡੇ ਹਿਤ ਲਈ ਇਸ ਰਾਣੀ ਨੇ ਗੌਰਜਾ ਨੂੰ ਮੰਨਾ ਲਿਆ

ਰੀਝਿ ਭਗੌਤੀ ਬਰੁ ਦਯੋ ਤਬ ਹਮ ਜਿਤੇ ਬਨਾਇ ॥੨੭॥

ਅਤੇ ਭਗਵਤੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ, ਤਦ ਸਾਡੀ ਜਿਤ ਹੋਈ ॥੨੭॥

ਚੌਪਈ ॥

ਚੌਪਈ:

ਨਿਸ ਦਿਨ ਰਹੈ ਤਵਨ ਕੇ ਡੇਰੈ ॥

ਉਹ ਰਾਤ ਦਿਨ ਉਸ (ਰਾਣੀ) ਦੇ ਡੇਰੇ ਹੀ ਰਹਿੰਦਾ ਸੀ

ਔਰ ਰਾਨਿਯਨ ਓਰ ਨ ਹੇਰੈ ॥

ਅਤੇ ਹੋਰ ਰਾਣੀਆਂ ਵਲ ਵੇਖਦਾ ਤਕ ਨਹੀਂ ਸੀ।

ਬਹੁਤ ਮਾਸ ਰਹਤੇ ਜਬ ਭਯੋ ॥

ਜਦ (ਉਸ ਨਾਲ) ਰਹਿੰਦਿਆਂ ਬਹੁਤ ਮਹੀਨੇ ਹੋ ਗਏ

ਦੇਬੀ ਪੂਤ ਏਕ ਤਿਹ ਦਯੋ ॥੨੮॥

ਤਾਂ ਦੇਵੀ ਨੇ ਉਸ ਨੂੰ ਇਕ ਪੁੱਤਰ ਦਿੱਤਾ ॥੨੮॥

ਤਾ ਕੋ ਨਾਮ ਰਿਸਾਲੂ ਰਾਖਿਯੋ ॥

ਉਸ ਦਾ ਨਾਂ ਰਿਸਾਲੂ ਰਖਿਆ।

ਐਸੋ ਬਚਨ ਚੰਡਿਕਾ ਭਾਖਿਯੋ ॥

ਚੰਡਿਕਾ ਨੇ ਇਸ ਤਰ੍ਹਾਂ ਕਿਹਾ

ਮਹਾ ਜਤੀ ਜੋਧਾ ਇਹ ਹੋਈ ॥

ਕਿ ਇਹ ਮਹਾਨ ਜਤੀ ਜੋਧਾ ਹੋਵੇਗਾ।

ਜਾ ਸਮ ਔਰ ਨ ਜਗ ਮੈ ਕੋਈ ॥੨੯॥

ਇਸ ਵਰਗਾ ਜਗਤ ਵਿਚ ਹੋਰ ਕੋਈ ਨਹੀਂ ਹੈ ॥੨੯॥

ਜ੍ਯੋ ਜ੍ਯੋ ਬਢਤ ਰਿਸਾਲੂ ਜਾਵੈ ॥

ਜਿਉਂ ਜਿਉਂ ਰਿਸਾਲੂ ਵੱਡਾ ਹੋਣ ਲਗਿਆ

ਨਿਤਿ ਅਖੇਟ ਕਰੈ ਮ੍ਰਿਗ ਘਾਵੈ ॥

ਤਾਂ ਉਹ ਨਿੱਤ ਸ਼ਿਕਾਰ ਕਰ ਕੇ ਹਿਰਨ (ਆਦਿ ਜੰਗਲੀ ਪਸ਼ੂ) ਮਾਰਨ ਲਗਿਆ।

ਸੈਰ ਦੇਸ ਦੇਸਨ ਕੋ ਕਰੈ ॥

(ਉਹ) ਦੇਸ ਦੇਸਾਂਤਰਾਂ ਦੀ ਸੈਰ ਕਰਦਾ ਸੀ

ਕਿਸਹੂ ਰਾਜਾ ਤੇ ਨਹਿ ਡਰੈ ॥੩੦॥

ਅਤੇ ਕਿਸੇ ਵੀ ਰਾਜੇ ਤੋਂ ਡਰਦਾ ਨਹੀਂ ਸੀ ॥੩੦॥

ਖੇਲ ਅਖੇਟਕ ਜਬ ਗ੍ਰਿਹ ਆਵੈ ॥

ਜਦੋਂ ਸ਼ਿਕਾਰ ਖੇਡ ਕੇ ਘਰ ਪਰਤਦਾ

ਤਬ ਚੌਪਰ ਕੀ ਖੇਲਿ ਮਚਾਵੈ ॥

ਤਾਂ ਚੌਪੜ ਦੀ ਖੇਡ ਰਚਾ ਲੈਂਦਾ।

ਜੀਤਿ ਚੀਤਿ ਰਾਜਨ ਕੌ ਲੇਈ ॥

ਉਹ ਰਾਜਿਆਂ ਦੇ ਚਿਤ ਨੂੰ ਜਿਤ ਲੈਂਦਾ

ਛੋਰਿ ਛੋਰਿ ਚਿਤ੍ਰ ਕਰਿ ਦੇਈ ॥੩੧॥

ਅਤੇ ਕੋਈ ਚਿੰਨ੍ਹ ਲਗਾ-ਲਗਾ ਕੇ ਛਡ ਦਿੰਦਾ ॥੩੧॥

ਏਕ ਡੋਮ ਤਾ ਕੋ ਗ੍ਰਿਹ ਆਯੋ ॥

ਉਸ ਦੇ ਘਰ ਇਕ ਡੂਮ ਆਇਆ

ਖੇਲ ਰਿਸਾਲੂ ਸਾਥ ਰਚਾਯੋ ॥

ਅਤੇ ਉਸ ਨੇ ਰਿਸਾਲੂ ਨਾਲ (ਸ਼ਤਰੰਜ) ਦੀ ਖੇਡ ਰਚਾ ਦਿੱਤੀ।

ਪਗਿਯਾ ਬਸਤ੍ਰ ਅਸ੍ਵ ਜਬ ਹਾਰੇ ॥

(ਉਹ ਡੂਮ) ਜਦ ਬਸਤ੍ਰ, ਪਗੜੀ ਅਤੇ ਘੋੜਾ ਹਾਰ ਗਿਆ


Flag Counter