ਸ਼੍ਰੀ ਦਸਮ ਗ੍ਰੰਥ

ਅੰਗ - 1226


ਸੋਈ ਸਤਿ ਨ੍ਰਿਪਤਿ ਕਰਿ ਮਾਨੀ ॥

ਰਾਜੇ ਨੇ ਉਹ ਸਚ ਕਰ ਕੇ ਮੰਨ ਲਿਆ,

ਜਿਹ ਬਿਧਿ ਤਾ ਸੌ ਜਾਰ ਬਖਾਨੀ ॥

ਜਿਸ ਤਰ੍ਹਾਂ ਉਸ ਨੂੰ (ਰਾਣੀ ਦੇ) ਯਾਰ ਨੇ ਦਸਿਆ।

ਤਾ ਕੇ ਧਾਮ ਬੈਦਨੀ ਰਾਖੀ ॥

ਉਸ (ਰਾਣੀ) ਦੇ ਘਰ ਵੈਦਣ ਰਖ ਦਿੱਤੀ,

ਜੋ ਨਰ ਤੇ ਇਸਤ੍ਰੀ ਕਰਿ ਭਾਖੀ ॥੨੩॥

ਜੋ ਪੁਰਸ਼ ਤੋਂ ਇਸਤਰੀ ਕਰ ਕੇ ਦਸੀ ਗਈ ਸੀ ॥੨੩॥

ਰੈਨਿ ਦਿਵਸ ਤਾ ਕੇ ਸੋ ਰਹੈ ॥

ਉਹ (ਵੈਦਣ) ਰਾਤ ਦਿਨ ਉਥੇ ਰਹਿੰਦੀ

ਭੋਗ ਕਰੈ ਤਰੁਨੀ ਜਬ ਚਹੈ ॥

ਅਤੇ ਜਦ ਰਾਣੀ ਚਾਹੁੰਦੀ ਭੋਗ ਬਿਲਾਸ ਕਰਦੀ।

ਮੂਰਖ ਰਾਵ ਭੇਦ ਨਹਿ ਪਾਯੋ ॥

ਮੂਰਖ ਰਾਜੇ ਨੇ ਇਸ ਭੇਦ ਨੂੰ ਨਾ ਸਮਝਿਆ

ਆਠ ਬਰਿਸ ਲਗਿ ਮੂੰਡ ਮੁੰਡਾਯੋ ॥੨੪॥

ਅਤੇ ਅੱਠ ਸਾਲ ਤਕ ਸਿਰ ਮੁੰਨਵਾਉਂਦਾ ਰਿਹਾ (ਭਾਵ ਛਲਿਆ ਜਾਂਦਾ ਰਿਹਾ) ॥੨੪॥

ਦੋਹਰਾ ॥

ਦੋਹਰਾ:

ਇਹ ਚਰਿਤ੍ਰ ਤਿਨ ਚੰਚਲਾ ਨ੍ਰਿਪ ਕਹ ਛਲਾ ਸੁਧਾਰਿ ॥

ਇਸ ਚਰਿਤ੍ਰ ਨਾਲ ਉਸ ਚੰਚਲਾ (ਰਾਣੀ) ਨੇ ਰਾਜੇ ਨੂੰ ਚੰਗੀ ਤਰ੍ਹਾਂ ਛਲ ਲਿਆ।

ਆਠਿ ਬਰਸਿ ਮਿਤ੍ਰਹਿ ਭਜਿਯੋ ਸਕਿਯੋ ਨ ਮੂੜ ਬਿਚਾਰਿ ॥੨੫॥

(ਉਸ ਨੇ) ਅੱਠ ਸਾਲ ਤਕ ਮਿਤਰ ਨਾਲ ਸੰਯੋਗ ਸੁਖ ਮਾਣਿਆ, ਪਰ ਮੂਰਖ ਰਾਜਾ ਵਿਚਾਰ ਨਾ ਸਕਿਆ ॥੨੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੯॥੫੫੦੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੯॥੫੫੦੨॥ ਚਲਦਾ॥

ਚੌਪਈ ॥

ਚੌਪਈ:

ਪੂਰਬ ਦੇਸ ਏਕ ਨ੍ਰਿਪ ਰਹੈ ॥

ਪੂਰਬ (ਦਿਸ਼ਾ) ਦੇ (ਇਕ) ਦੇਸ਼ ਵਿਚ ਇਕ ਰਾਜਾ ਰਹਿੰਦਾ ਸੀ।

ਪੂਰਬ ਸੈਨ ਨਾਮ ਜਗ ਕਹੈ ॥

ਉਹ ਪੂਰਬ ਸੈਨ ਦੇ ਨਾਂ ਨਾਲ ਜਗਤ ਵਿਚ ਜਾਣਿਆ ਜਾਂਦਾ ਸੀ।

ਪੂਰਬ ਦੇ ਤਾ ਕੇ ਘਰ ਨਾਰੀ ॥

ਉਸ ਦੇ ਘਰ ਪੂਰਬ ਦੇ (ਦੇਈ) ਨਾਂ ਦੀ ਇਸਤਰੀ ਸੀ।

ਜਾ ਸਮ ਲਗਤ ਨ ਦੇਵ ਕੁਮਾਰੀ ॥੧॥

ਉਸ ਵਰਗੀ ਦੇਵ ਕੁਮਾਰੀ ਵੀ ਨਹੀਂ ਲਗਦੀ ਸੀ ॥੧॥

ਰੂਪ ਸੈਨ ਛਤ੍ਰੀ ਇਕ ਤਹਾ ॥

ਉਥੇ ਇਕ ਰੂਪ ਸੈਨ ਛਤ੍ਰੀ ਵੀ ਰਹਿੰਦਾ ਸੀ।

ਤਾ ਸਮ ਸੁੰਦਰ ਕਹੂੰ ਨ ਕਹਾ ॥

ਉਸ ਵਰਗਾ ਸੁੰਦਰ ਕੋਈ ਵੀ ਕਿਤੇ ਨਹੀਂ ਸੀ।

ਅਪ੍ਰਮਾਨ ਤਿਹ ਤੇਜ ਬਿਰਾਜੈ ॥

ਉਸ ਦਾ ਅਪਾਰ ਤੇਜ ਸ਼ੋਭਦਾ ਸੀ

ਨਰੀ ਨਾਗਨਿਨ ਕੋ ਮਨੁ ਲਾਜੈ ॥੨॥

(ਜਿਸ ਨੂੰ ਵੇਖ ਕੇ) ਮੱਨੁਖ ਇਸਤਰੀਆਂ ਅਤੇ ਨਾਗ ਇਸਤਰੀਆਂ ਦਾ ਮਨ ਲਜਾ ਜਾਂਦਾ ਸੀ ॥੨॥

ਰਾਜ ਤਰੁਨਿ ਜਬ ਤਾਹਿ ਨਿਹਾਰਾ ॥

ਰਾਣੀ ਨੇ ਜਦ ਉਸ ਨੂੰ ਵੇਖਿਆ,

ਮਨ ਬਚ ਕ੍ਰਮ ਇਹ ਭਾਤਿ ਬਿਚਾਰਾ ॥

ਤਾਂ ਮਨ ਬਚਨ ਅਤੇ ਕਰਮ ਕਰ ਕੇ ਇਸ ਤਰ੍ਹਾਂ ਸੋਚਣ ਲਗੀ

ਕੈਸੇ ਕੇਲ ਸੁ ਯਾ ਸੰਗ ਕਰੌ ॥

ਕਿ ਇਸ ਨਾਲ ਕਿਸ ਤਰ੍ਹਾਂ ਕਾਮ-ਕ੍ਰੀੜਾ ਕਰਾਂ,

ਨਾਤਰ ਮਾਰਿ ਕਟਾਰੀ ਮਰੌ ॥੩॥

ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂ ॥੩॥

ਮਿਤ੍ਰ ਜਾਨਿ ਇਕ ਹਿਤੂ ਹਕਾਰੀ ॥

ਮਿਤਰ ਸਮਝ ਕੇ ਉਸ ਨੇ ਇਕ ਹਿਤ ਕਰਨ ਵਾਲੀ (ਸਖੀ) ਨੂੰ ਬੁਲਾਇਆ

ਤਾ ਪ੍ਰਤਿ ਚਿਤ ਕੀ ਬਾਤ ਉਚਾਰੀ ॥

ਅਤੇ ਉਸ ਨਾਲ ਚਿਤ ਦੀ ਗੱਲ ਕੀਤੀ।

ਕੈ ਇਹ ਮੁਹਿ ਤੈ ਦੇਹਿ ਮਿਲਾਈ ॥

ਜਾਂ ਤਾਂ ਇਹ ਮੈਨੂੰ ਮਿਲਾ ਦੇ,

ਨਾਤਰ ਮੁਹਿ ਨ ਨਿਰਖਿ ਹੈ ਆਈ ॥੪॥

ਨਹੀਂ ਤਾਂ ਮੈਨੂੰ ਆ ਕੇ ਨਾ ਵੇਖੀਂ ॥੪॥

ਦੋਹਰਾ ॥

ਦੋਹਰਾ:

ਕੈ ਸਜਨੀ ਮੁਹਿ ਮਿਤ੍ਰ ਕਹ ਅਬ ਹੀ ਦੇਹੁ ਮਿਲਾਇ ॥

ਹੇ ਸਖੀ! ਜਾਂ ਤਾਂ ਮੈਨੂੰ ਹੁਣੇ ਮਿਤਰ ਨਾਲ ਮਿਲਾ ਦੇ,

ਨਾਤਰ ਰਾਨੀ ਮ੍ਰਿਤ ਕੌ ਬਹੁਰਿ ਨਿਰਖਿਯਹੁ ਆਇ ॥੫॥

ਨਹੀਂ ਤਾਂ ਫਿਰ ਰਾਣੀ ਨੂੰ ਮਰਿਆ ਹੋਇਆ ਆ ਕੇ ਵੇਖੀਂ ॥੫॥

ਚੌਪਈ ॥

ਚੌਪਈ:

ਜਬ ਇਹ ਭਾਤਿ ਉਚਾਰੋ ਰਾਨੀ ॥

ਜਦ ਰਾਣੀ ਨੇ ਇਸ ਤਰ੍ਹਾਂ ਕਿਹਾ

ਜਾਨਿ ਗਈ ਤਬ ਸਖੀ ਸਿਯਾਨੀ ॥

ਤਦ ਉਹ ਸਿਆਣੀ ਸਖੀ ਜਾਣ ਗਈ।

ਯਾ ਕੀ ਲਗਨ ਮਿਤ੍ਰ ਸੌ ਲਾਗੀ ॥

ਇਸ ਦੀ ਮਿਤਰ ਨਾਲ ਲਗਨ ਲਗ ਗਈ ਹੈ।

ਤਾ ਤੇ ਨੀਂਦ ਭੂਖ ਸਭ ਭਾਗੀ ॥੬॥

ਉਸ ਕਰ ਕੇ (ਇਸ ਦੀ) ਨੀਂਦਰ ਭੁਖ ਸਭ ਭਜ ਗਈ ਹੈ ॥੬॥

ਅੜਿਲ ॥

ਅੜਿਲ:

ਤਨਿਕ ਨ ਲਗੀ ਅਵਾਰ ਸਜਨ ਕੈ ਘਰ ਗਈ ॥

ਜ਼ਰਾ ਵੀ ਦੇਰ ਨਾ ਲਗੀ ਅਤੇ (ਉਹ ਦਾਸੀ) ਮਿਤਰ ਦੇ ਘਰ ਜਾ ਪਹੁੰਚੀ।

ਬਹੁ ਬਿਧਿ ਤਾਹਿ ਪ੍ਰਬੋਧਤ ਤਹ ਲ੍ਯਾਵਤ ਭਈ ॥

ਉਸ ਨੂੰ ਬਹੁਤ ਤਰ੍ਹਾਂ ਨਾਲ ਸਮਝਾ ਕੇ ਉਥੇ ਲੈ ਆਈ,

ਜਹ ਆਗੇ ਤ੍ਰਿਯ ਬੈਠੀ ਸੇਜ ਡਸਾਇ ਕੈ ॥

ਜਿਥੇ ਅਗੇ ਰਾਣੀ ਸੇਜ ਵਿਛਾ ਕੇ ਬੈਠੀ ਹੋਈ ਸੀ।

ਹੋ ਤਹੀ ਤਵਨ ਕਹ ਹਿਤੂ ਨਿਕਾਸਿਯੋ ਲ੍ਯਾਇ ਕੈ ॥੭॥

ਉਥੇ ਹੀ ਉਸ ਦੇ ਮਿਤਰ ਨੂੰ ਲੈ ਕੇ ਆ ਪਹੁੰਚੀ ॥੭॥

ਚੌਪਈ ॥

ਚੌਪਈ:

ਉਠਿ ਕਰਿ ਕੁਅਰਿ ਅਲਿੰਗਨ ਕਿਯੋ ॥

ਰਾਣੀ ਨੇ ਉਠ ਕੇ (ਯਾਰ ਨੂੰ) ਗਲਵਕੜੀ ਵਿਚ ਲਿਆ।

ਭਾਤਿ ਭਾਤਿ ਚੁੰਬਨ ਤਿਹ ਲਿਯੋ ॥

ਕਈ ਤਰ੍ਹਾਂ ਨਾਲ ਉਸ ਦੇ ਚੁੰਬਨ ਲਏ।

ਕਾਮ ਕੇਲ ਰੁਚਿ ਮਾਨ ਕਮਾਯੋ ॥

ਮਨ ਪਸੰਦ ਦੀ ਕਾਮ-ਕ੍ਰੀੜਾ ਕੀਤੀ।

ਭਾਗਿ ਅਫੀਮ ਸਰਾਬ ਚੜਾਯੋ ॥੮॥

ਭੰਗ, ਅਫ਼ੀਮ ਅਤੇ ਸ਼ਰਾਬ ਪੀਤੀ ॥੮॥

ਜਬ ਮਦ ਕਰਿ ਮਤਵਾਰਾ ਕਿਯੋ ॥

ਜਦ ਸ਼ਰਾਬ ਪਿਲਾ ਕੇ (ਉਸ ਨੂੰ) ਮਤਵਾਲਾ ਕਰ ਦਿੱਤਾ


Flag Counter