ਸ਼੍ਰੀ ਦਸਮ ਗ੍ਰੰਥ

ਅੰਗ - 193


ਨਿਫਲ ਭਏ ਤਾ ਤੇ ਸਭ ਜੰਤ੍ਰਾ ॥੧੬॥

ਇਸ ਕਰ ਕੇ ਸਾਰੇ ਯਤਨ ਨਿਸਫਲ ਹੋ ਜਾਂਦੇ ॥੧੬॥

ਦਸ ਸਹੰਸ੍ਰ ਬਰਖ ਕੀਅ ਰਾਜਾ ॥

(ਅਰਹੰਤ ਨੇ) ਦਸ ਹਜ਼ਾਰ ਸਾਲ ਰਾਜ ਕੀਤਾ

ਸਭ ਜਗ ਮੋ ਮਤ ਐਸੁ ਪਰਾਜਾ ॥

ਅਤੇ ਸਾਰੇ ਜਗਤ ਵਿਚ ਇਸ ਤਰ੍ਹਾਂ ਆਪਣਾ ਮਤ ਉਤਪੰਨ ਕਰ ਦਿੱਤਾ।

ਧਰਮ ਕਰਮ ਸਬ ਹੀ ਮਿਟਿ ਗਯੋ ॥

ਸਾਰੇ ਧਰਮ ਕਰਮ ਮਿਟ ਗਏ।

ਤਾ ਤੇ ਛੀਨ ਅਸੁਰ ਕੁਲ ਭਯੋ ॥੧੭॥

ਇਸ ਕਰ ਕੇ ਦੈਂਤਾਂ ਦੀ ਕੁਲ ਬਲਹੀਣ ਹੋ ਗਈ ॥੧੭॥

ਦੇਵ ਰਾਇ ਜੀਅ ਮੋ ਭਲੁ ਮਾਨਾ ॥

ਦੇਵਤਿਆਂ ਦੇ ਰਾਜੇ (ਇੰਦਰ) ਦੇ ਮਨ ਨੂੰ ਇਹ ਗੱਲ ਚੰਗੀ ਲਗੀ

ਬਡਾ ਕਰਮੁ ਅਬ ਬਿਸਨੁ ਕਰਾਨਾ ॥

ਕਿ ਵਿਸ਼ਣੂ ਨੇ ਹੁਣ ਵੱਡਾ ਕੰਮ ਕੀਤਾ ਹੈ।

ਆਨੰਦ ਬਢਾ ਸੋਕ ਮਿਟ ਗਯੋ ॥

ਆਨੰਦ ਵਧ ਗਿਆ ਅਤੇ ਸੋਗ ਮਿਟ ਗਿਆ।

ਘਰਿ ਘਰਿ ਸਬਹੂੰ ਬਧਾਵਾ ਭਯੋ ॥੧੮॥

ਸਭ ਦੇ ਘਰ ਵਿਚ ਖੁਸ਼ੀਆਂ ਹੋਣ ਲਗੀਆਂ ॥੧੮॥

ਦੋਹਰਾ ॥

ਦੋਹਰਾ:

ਬਿਸਨ ਐਸ ਉਪਦੇਸ ਦੈ ਸਬ ਹੂੰ ਧਰਮ ਛੁਟਾਇ ॥

ਵਿਸ਼ਣੂ ਨੇ ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ, ਸਭਨਾਂ ਤੋਂ ਧਰਮ ਛੁੜਵਾ ਦਿੱਤਾ

ਅਮਰਾਵਤਿ ਸੁਰ ਨਗਰ ਮੋ ਬਹੁਰਿ ਬਿਰਾਜਿਯੋ ਜਾਇ ॥੧੯॥

ਅਤੇ ਆਪ ਮੁੜ ਕੇ ਬੈਕੁੰਡ ਧਾਮ ਵਿਚ ਜਾ ਕੇ ਬਿਰਾਜਮਾਨ ਹੋ ਗਿਆ ॥੧੯॥

ਸ੍ਰਾਵਗੇਸ ਕੋ ਰੂਪ ਧਰਿ ਦੈਤ ਕੁਪੰਥ ਸਬ ਡਾਰਿ ॥

ਸ੍ਰਾਵਗਾਂ ਦੇ ਸੁਆਮੀ (ਅਰਹੰਤ) ਦਾ ਰੂਪ ਧਾਰ ਕੇ ਸਾਰਿਆਂ ਦੈਂਤਾਂ ਨੂੰ ਪੁਠੇ ਰਸਤੇ ਉਤੇ ਪਾ ਦਿੱਤਾ।

ਪੰਦ੍ਰਵੇਾਂ ਅਵਤਾਰ ਇਮ ਧਾਰਤ ਭਯੋ ਮੁਰਾਰਿ ॥੨੦॥

ਇਸ ਤਰ੍ਹਾਂ ਦਾ ਪੰਦ੍ਰਹਵਾਂ ਅਵਤਾਰ 'ਕਾਲ-ਪੁਰਖ' ('ਮੁਰਾਰਿ') ਨੇ ਧਾਰਨ ਕੀਤਾ ॥੨੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਅਰਹੰਤ ਪਦ੍ਰਸਵੋਂ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੧੫॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਪੰਦਰਵੇਂ ਅਰਹੰਤ ਅਵਤਾਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫॥

ਅਥ ਮਨੁ ਰਾਜਾ ਅਵਤਾਰ ਕਥਨੰ ॥

ਹੁਣ ਮਨੁ ਰਾਜਾ ਅਵਤਾਰ ਦਾ ਕਥਨ:

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ:

ਚੌਪਈ ॥

ਚੌਪਈ:

ਸ੍ਰਾਵਗ ਮਤ ਸਬ ਹੀ ਜਨ ਲਾਗੇ ॥

ਸਭ ਲੋਕ ਜੈਨ ਮਤ ਵਿਚ ਲਗ ਗਏ

ਧਰਮ ਕਰਮ ਸਬ ਹੀ ਤਜਿ ਭਾਗੇ ॥

ਅਤੇ ਸਭਨਾਂ ਨੇ ਧਰਮ ਕਰਮ ਤਿਆਗ ਦਿੱਤੇ।

ਤ੍ਯਾਗ ਦਈ ਸਬਹੂੰ ਹਰਿ ਸੇਵਾ ॥

ਸਭ ਨੇ ਹਰੀ ਦੀ ਸੇਵਾ ਛੱਡ ਦਿੱਤੀ।

ਕੋਇ ਨ ਮਾਨਤ ਭੇ ਗੁਰ ਦੇਵਾ ॥੧॥

ਕੋਈ ਵੀ ਗੁਰਦੇਵ 'ਕਾਲ-ਪੁਰਖ' ਨੂੰ ਨਹੀਂ ਮੰਨਦਾ ਸੀ ॥੧॥

ਸਾਧ ਅਸਾਧ ਸਬੈ ਹੁਐ ਗਏ ॥

ਸਾਰੇ ਸਾਧ ਅਸਾਧ ਹੋ ਗਏ

ਧਰਮ ਕਰਮ ਸਬ ਹੂੰ ਤਜਿ ਦਏ ॥

ਅਤੇ ਸਭ ਨੇ ਧਰਮ-ਕਰਮ ਛੱਡ ਦਿੱਤੇ।