ਸ਼੍ਰੀ ਦਸਮ ਗ੍ਰੰਥ

ਅੰਗ - 1323


ਸੰਗ ਕਹਾ ਯਾ ਕੇ ਸ੍ਵੈ ਲੈਹੌ ॥

ਇਸ ਦੇ ਨਾਲ ਸੌਂ ਕੇ ਮੈਂ ਕੀ ਪ੍ਰਾਪਤ ਕਰਾਂਗੀ

ਮਿਤ੍ਰ ਭੋਗ ਭੋਗਨ ਤੇ ਜੈਹੌ ॥੧੪॥

ਅਤੇ ਮਿਤਰ ਨਾਲ ਭੋਗ ਬਿਲਾਸ ਕਰਨੋਂ ਵੀ ਜਾਵਾਂਗੀ ॥੧੪॥

ਕਿਹ ਛਲ ਸੇਜ ਸਜਨ ਕੀ ਜਾਊ ॥

ਕਿਹੜੇ ਛਲ ਨਾਲ ਸੱਜਨ ਦੀ ਸੇਜ ਉਤੇ ਜਾਵਾਂ

ਨਖ ਘਾਤਨ ਕਿਹ ਭਾਤਿ ਛਪਾਊ ॥

ਅਤੇ ਨਹੁੰਆਂ ਦੇ ਚਿੰਨ੍ਹਾਂ ਨੂੰ ਕਿਵੇਂ ਲੁਕਾਵਾਂ।

ਬਿਰਧ ਭੂਪ ਤਨ ਸੋਤ ਨ ਜੈਯੈ ॥

ਬਿਰਧ ਰਾਜੇ ਨਾਲ ਸੌਣਾ ਨਾ ਪਵੇ

ਐਸੋ ਕਵਨ ਚਰਿਤ੍ਰ ਦਿਖੈਯੈ ॥੧੫॥

ਕੋਈ ਅਜਿਹਾ ਚਰਿਤ੍ਰ ਖੇਡਾਂ ॥੧੫॥

ਜਾਇ ਕਹੀ ਨ੍ਰਿਪ ਸੰਗ ਅਸ ਗਾਥਾ ॥

ਰਾਜੇ ਕੋਲ ਜਾ ਕੇ ਇਸ ਤਰ੍ਹਾਂ ਗਾਥਾ ਕਹੀ,

ਬਾਤ ਸੁਨਹੁ ਹਮਰੀ ਤੁਮ ਨਾਥਾ ॥

ਹੇ ਨਾਥ! ਤੁਸੀਂ ਮੇਰੀ ਗੱਲ ਸੁਣੋ।

ਹਿਯੈ ਬਿਲਾਰਿ ਮੋਰ ਨਖ ਲਾਏ ॥

ਇਕ ਬਿਲੇ ਨੇ ਮੇਰੀ ਛਾਤੀ ਉਤੇ ਨਹੁੰ ਮਾਰੇ ਹਨ

ਕਾਢਿ ਭੂਪ ਕੌ ਪ੍ਰਗਟ ਦਿਖਾਏ ॥੧੬॥

ਅਤੇ ਬਾਹਰ ਕਰ ਕੇ ਰਾਜੇ ਨੂੰ ਵਿਖਾ ਦਿੱਤੇ ॥੧੬॥

ਅੜਿਲ ॥

ਅੜਿਲ:

ਸੁਨੁ ਰਾਜਾ ਮੈ ਆਜੁ ਨ ਤੁਮ ਸੰਗ ਸੋਇ ਹੌ ॥

(ਫਿਰ ਕਹਿਣ ਲਗੀ) ਹੇ ਰਾਜਨ! ਮੈਂ ਅਜ ਤੁਹਾਡੇ ਨਾਲ ਨਹੀਂ ਸੌਂਵਾਗੀ

ਨਿਜੁ ਪਲਕਾ ਪਰ ਪਰੀ ਸਕਲ ਨਿਸੁ ਖੋਇ ਹੌ ॥

ਅਤੇ ਆਪਣੇ ਪਲੰਘ ਉਤੇ ਪਈ ਪਈ ਸਾਰੀ ਰਾਤ ਬਿਤਾਵਾਂਗੀ।

ਇਹਾ ਬਿਲਾਰਿ ਮੋਹਿ ਨਖ ਘਾਤ ਲਗਾਤ ਹੈ ॥

ਇਥੇ ਬਿਲਾ ਮੈਨੂੰ ਨਹੁੰ ਮਾਰਦਾ ਹੈ

ਹੋ ਤੁਹਿ ਮੂਰਖ ਰਾਜਾ ਤੇ ਕਛੁ ਨ ਬਸਾਤ ਹੈ ॥੧੭॥

ਅਤੇ ਹੇ ਮੂਰਖ ਰਾਜੇ! ਤੇਰੇ ਵਸ ਦੀ ਕੋਈ ਗੱਲ ਨਹੀਂ ਹੈ ॥੧੭॥

ਚੌਪਈ ॥

ਚੌਪਈ:

ਇਹ ਛਲ ਤਜਿ ਸ੍ਵੈਬੋ ਨ੍ਰਿਪ ਪਾਸਾ ॥

ਇਸ ਛਲ ਨਾਲ ਉਸ ਨੇ ਰਾਜੇ ਕੋਲ ਸੌਣਾ ਛਡ ਦਿੱਤਾ

ਕਿਯਾ ਮਿਤ੍ਰ ਸੌ ਕਾਮ ਬਿਲਾਸਾ ॥

ਅਤੇ (ਆਪਣੇ) ਮਿਤਰ ਨਾਲ ਕਾਮ ਬਿਲਾਸ ਕੀਤਾ।

ਘਾਤ ਨਖਨ ਕੀ ਨਾਹ ਦਿਖਾਈ ॥

ਨਹੁੰਆਂ ਦੇ ਨਿਸ਼ਾਣ ਰਾਜੇ ਨੂੰ ਵਿਖਾਏ।

ਬਿਰਧ ਮੂੜ ਨ੍ਰਿਪ ਬਾਤ ਨ ਪਾਈ ॥੧੮॥

ਪਰ ਬਿਰਧ ਰਾਜਾ ਗੱਲ ਨੂੰ ਸਮਝ ਨਾ ਸਕਿਆ ॥੧੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੦॥੬੭੧੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੭੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੦॥੬੭੧੮॥ ਚਲਦਾ॥

ਚੌਪਈ ॥

ਚੌਪਈ:

ਅਛਲ ਸੈਨ ਇਕ ਭੂਪ ਭਨਿਜੈ ॥

ਅਛਲ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ।

ਚੰਦ੍ਰ ਸੂਰ ਪਟਤਰ ਤਿਹ ਦਿਜੈ ॥

ਉਸ ਦੀ ਉਪਮਾ ਚੰਦ੍ਰਮਾ ਅਤੇ ਸੂਰਜ ਨਾਲ ਦਿੱਤੀ ਜਾਂਦੀ ਸੀ।

ਕੰਚਨ ਦੇ ਤਾ ਕੇ ਘਰ ਨਾਰੀ ॥

ਕੰਚਨ ਦੇ (ਦੇਈ) ਉਸ ਦੇ ਘਰ ਇਸਤਰੀ ਸੀ।

ਆਪੁ ਹਾਥ ਲੈ ਈਸ ਸਵਾਰੀ ॥੧॥

(ਉਸ ਨੂੰ ਮਾਨੋ) ਪ੍ਰਭੂ ਨੇ ਆਪਣੇ ਹੱਥਾਂ ਨਾਲ ਬਣਾਇਆ ਹੋਵੇ ॥੧॥

ਕੰਚਨ ਪੁਰ ਕੋ ਰਾਜ ਕਮਾਵੈ ॥

(ਉਹ) ਕੰਚਨ ਪੁਰ ਵਿਚ ਰਾਜ ਕਰਦਾ ਸੀ

ਸੂਰਬੀਰ ਬਲਵਾਨ ਕਹਾਵੈ ॥

ਅਤੇ ਬਹੁਤ ਸ਼ੂਰਵੀਰ ਅਤੇ ਬਲਵਾਨ ਅਖਵਾਉਂਦਾ ਸੀ।

ਅਰਿ ਅਨੇਕ ਜੀਤੇ ਬਹੁ ਭਾਤਾ ॥

(ਉਸ ਨੇ) ਬਹੁਤ ਢੰਗਾਂ ਨਾਲ ਅਨੇਕ ਵੈਰੀ ਜਿਤੇ ਹੋਏ ਸਨ।

ਤੇਜ ਤ੍ਰਸਤ ਜਾ ਕੇ ਪੁਰ ਸਾਤਾ ॥੨॥

ਉਸ ਦੇ ਤੇਜ ਤੋਂ ਸੱਤੇ ਪੁਰੀਆਂ ਡਰਦੀਆਂ ਸਨ ॥੨॥

ਤਹਾ ਪ੍ਰਭਾਕਰ ਸੈਨਿਕ ਸਾਹ ॥

ਉਥੇ ਪ੍ਰਭਾਕਰ ਸੈਨ ਨਾਂ ਦਾ ਇਕ ਸ਼ਾਹ ਹੁੰਦਾ ਸੀ

ਨਿਰਖ ਲਜਤ ਜਾ ਕੋ ਮੁਖ ਮਾਹ ॥

ਜਿਸ ਨੂੰ ਵੇਖ ਕੇ ਚੰਦ੍ਰਮਾ ('ਮਾਹ') ਦਾ ਮੁਖ ਲਜਿਤ ਹੁੰਦਾ ਸੀ।

ਜਬ ਰਾਨੀ ਤਾ ਕਹ ਲਖਿ ਪਾਯੋ ॥

ਜਦੋਂ ਰਾਣੀ ਨੇ ਉਸ ਨੂੰ ਵੇਖ ਲਿਆ,

ਇਹੈ ਚਿਤ ਭੀਤਰ ਠਹਰਾਯੋ ॥੩॥

ਤਾਂ (ਆਪਣੇ) ਮਨ ਵਿਚ ਇਹ ਵਿਚਾਰ ਬਣਾਇਆ ॥੩॥

ਯਾ ਕਹ ਜਤਨ ਕਵਨ ਕਰਿ ਪਇਯੈ ॥

ਇਸ ਨੂੰ ਕਿਹੜੇ ਯਤਨ ਨਾਲ ਪ੍ਰਾਪਤ ਕੀਤਾ ਜਾਵੇ

ਕਵਨ ਸਹਚਰੀ ਪਠੈ ਮੰਗਇਯੈ ॥

ਅਤੇ ਕਿਹੜੀ ਦਾਸੀ ਨੂੰ ਭੇਜ ਕੇ ਮੰਗਵਾਇਆ ਜਾਏ।

ਯਾਹਿ ਭਜੈ ਬਿਨੁ ਧਾਮ ਨ ਜੈਹੌ ॥

ਇਸ ਨਾਲ ਸੰਯੋਗ ਪ੍ਰਾਪਤ ਕੀਤੇ ਬਿਨਾ ਘਰ ਨਹੀਂ ਜਾਵਾਂਗੀ

ਜਿਹ ਤਿਹ ਭਾਤਿ ਯਾਹਿ ਬਸਿ ਕੈਹੌ ॥੪॥

ਅਤੇ ਜਿਵੇਂ ਕਿਵੇਂ ਇਸ ਨੂੰ ਵਸ ਵਿਚ ਕਰਾਂਗੀ ॥੪॥

ਕਨਕ ਪਿੰਜਰੀ ਪਰੀ ਹੁਤੀ ਤਹ ॥

ਉਥੇ ਇਕ ਕਨਕ ਪਿੰਜਰੀ ਨਾਂ ਦੀ ਪਰੀ ਹੁੰਦੀ ਸੀ।

ਮਰਮ ਕੇਤੁ ਰਾਨੀ ਕੇ ਬਸਿ ਮਹ ॥

ਉਹ ਮਰਮ ਕੇਤੁ ਰਾਣੀ ਦੇ ਵਸ ਵਿਚ ਸੀ।

ਬੀਰ ਰਾਧਿ ਤਿਹ ਤਹੀ ਪਠਾਈ ॥

ਉਸ (ਰਾਣੀ) ਨੇ ਬੀਰ (ਬਵੰਜਾਂ ਵਿਚੋਂ ਇਕ) ਦੀ ਅਰਾਧਨਾ ਕਰ ਕੇ ਉਸ (ਪਰੀ) ਨੂੰ ਉਥੇ ਭੇਜਿਆ

ਸੇਜ ਉਠਾਇ ਜਾਇ ਲੈ ਆਈ ॥੫॥

ਅਤੇ ਮੰਜੇ ਸਹਿਤ ਉਸ ਨੂੰ ਚੁਕਵਾ ਲਿਆਈ ॥੫॥

ਕਾਮ ਭੋਗ ਤਾ ਸੌ ਜਬ ਮਾਨਾ ॥

ਜਦ ਉਸ ਨਾਲ ਕਾਮ-ਲੀਲ੍ਹਾ ਕੀਤੀ,

ਦ੍ਵੈ ਪ੍ਰਾਨਨ ਤੇ ਇਕ ਜਿਯ ਜਾਨਾ ॥

ਤਾਂ ਦੋ ਪ੍ਰਾਣਾਂ ਤੋਂ ਇਕ ਪ੍ਰਾਣ ਹੋ ਗਈ (ਅਰਥਾਤ ਉਸ ਵਿਚ ਪੂਰੀ ਤਰ੍ਹਾਂ ਸਮਾ ਗਈ)।

ਨਿਜੁ ਨਾਇਕ ਸੇਤੀ ਹਿਤ ਛੋਰੋ ॥

(ਉਸ ਨੇ) ਆਪਣੇ ਪਤੀ ਨਾਲ ਪਿਆਰ ਕਰਨਾ ਛਡ ਦਿੱਤਾ

ਤਾ ਸੌ ਚਤੁਰਿ ਚੌਗੁਨੋ ਜੋਰੋ ॥੬॥

ਅਤੇ ਉਸ (ਸ਼ਾਹ) ਨਾਲ ਚਾਰ ਗੁਣਾਂ (ਪ੍ਰੇਮ) ਵਧਾ ਲਿਆ ॥੬॥

ਜਾਇ ਰਾਵ ਸੌ ਬਾਤ ਜਨਾਈ ॥

(ਇਕ ਦਿਨ) ਰਾਣੀ ਨੇ ਰਾਜੇ ਨੂੰ ਕਿਹਾ

ਮੋਰੋ ਸਾਹ ਪੂਰਬਲੋ ਭਾਈ ॥

ਕਿ ਸ਼ਾਹ ਮੇਰੇ ਪਿਛਲੇ ਜਨਮ ਦਾ ਭਰਾ ਹੈ।


Flag Counter