ਸ਼੍ਰੀ ਦਸਮ ਗ੍ਰੰਥ

ਅੰਗ - 628


ਬਾਜੰਤ ਢੋਲ ਦੁੰਦਭਿ ਅਪਾਰ ॥

ਬੇਸ਼ੁਮਾਰ ਢੋਲ ਅਤੇ ਧੌਂਸੇ ਵਜਦੇ ਸਨ।

ਬਾਜੰਤ ਤੂਰ ਝਨਕੰਤ ਤਾਰ ॥

ਤੁਰੀਆਂ (ਬੀਨਾਂ) ਵਜਦੀਆਂ ਸਨ ਅਤੇ ਤਾਰਾਂ ਝਣਕਾਰ ਕਰਦੀਆਂ ਸਨ।

ਸੋਭਾ ਅਪਾਰ ਬਰਨੀ ਨ ਜਾਇ ॥

(ਉਸ ਦੀ) ਅਪਾਰ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ,

ਜਨੁ ਬੈਠਿ ਇੰਦ੍ਰ ਆਭਾ ਬਨਾਇ ॥੯॥

ਮਾਨੋ ਇੰਦਰ ਹੀ ਫਬਿਆ ਬੈਠਾ ਹੋਵੇ ॥੯॥

ਇਹ ਭਾਤਿ ਰਾਜ ਮੰਡਲੀ ਬੈਠਿ ॥

ਇਸ ਤਰ੍ਹਾਂ ਨਾਲ ਰਾਜ ਮੰਡਲੀ ਬੈਠੀ ਹੋਈ ਸੀ,

ਅਵਿਲੋਕਿ ਇੰਦ੍ਰ ਜਹ ਨਾਕ ਐਠਿ ॥

ਜਿਸ ਨੂੰ ਵੇਖ ਕੇ ਇੰਦਰ (ਦ੍ਵੈਸ਼ ਵਸ) ਨਕ ਚੜ੍ਹਾਉਂਦਾ ਸੀ।

ਆਭਾ ਅਪਾਰ ਬਰਨੇ ਸੁ ਕਉਨ ॥

(ਉਸ) ਅਪਾਰ ਸ਼ੋਭਾ ਦਾ ਕੌਣ ਵਰਣਨ ਕਰ ਸਕਦਾ ਹੈ?

ਹ੍ਵੈ ਰਹੇ ਜਛ ਗੰਧ੍ਰਬ ਮਉਨ ॥੧੦॥

(ਉਸ ਨੂੰ ਵੇਖ ਕੇ) ਯਕਸ਼ ਅਤੇ ਗੰਧਰਬ ਵੀ ਚੁਪ ਕਰ ਕੇ ਰਹਿ ਜਾਂਦੇ ਹਨ ॥੧੦॥

ਅਰਧ ਪਾਧੜੀ ਛੰਦ ॥

ਅਰਧ ਪਾਧੜੀ ਛੰਦ:

ਸੋਭੰਤ ਸੂਰ ॥

ਸੂਰਮੇ ਸ਼ੋਭਾਇਮਾਨ ਸਨ।

ਲੋਭੰਤ ਹੂਰ ॥

(ਉਨ੍ਹਾਂ ਉਤੇ) ਹੂਰਾਂ ਲੋਭਾਇਮਾਨ ਹੋ ਰਹੀਆਂ ਸਨ।

ਅਛ੍ਰੀ ਅਪਾਰ ॥

ਅਪਾਰ ਅਪੱਛਰਾਵਾਂ ਰੀਝ ਕੇ

ਰਿਝੀ ਸੁ ਧਾਰ ॥੧੧॥

(ਮਨ ਵਿਚ ਉਨ੍ਹਾਂ ਨੂੰ) ਧਾਰਨ ਕਰ ਰਹੀਆਂ ਸਨ ॥੧੧॥

ਗਾਵੰਤ ਗੀਤ ॥

ਗੀਤ ਗਾਉਂਦੀਆਂ ਸਨ।

ਮੋਹੰਤ ਚੀਤ ॥

ਚਿਤ ਨੂੰ ਮੋਹ ਰਹੀਆਂ ਸਨ।

ਮਿਲਿ ਦੇ ਅਸੀਸ ॥

ਮਿਲ ਕੇ ਅਸੀਸ ਦਿੰਦੀਆਂ ਸਨ

ਜੁਗ ਚਾਰਿ ਜੀਸ ॥੧੨॥

ਕਿ ਚਾਰ ਯੁਗਾਂ ਤਕ ਜੀਉਂਦੇ ਰਹੋ ॥੧੨॥

ਬਾਜੰਤ ਤਾਰ ॥

ਤਾਲੀਆਂ ਵਜਦੀਆਂ ਸਨ।

ਡਾਰੈ ਧਮਾਰ ॥

ਧਮਾਰ ਪਾਏ ਜਾ ਰਹੇ ਸਨ।

ਦੇਵਾਨ ਨਾਰਿ ॥

ਦੇਵਤਿਆਂ ਦੀਆਂ ਬੇਸ਼ੁਮਾਰ ਇਸਤਰੀਆਂ

ਪੇਖਤ ਅਪਾਰ ॥੧੩॥

ਵੇਖ ਰਹੀਆਂ ਸਨ ॥੧੩॥

ਕੈ ਬੇਦ ਰੀਤਿ ॥

ਵੇਦ ਦੀ ਰੀਤ ਨਾਲ

ਗਾਵੰਤ ਗੀਤ ॥

ਗੀਤ ਗਾ ਰਹੀਆਂ ਸਨ।

ਸੋਭਾ ਅਨੂਪ ॥

ਅਨੂਪਮ ਸ਼ੋਭਾ ਵਾਲੇ

ਸੋਭੰਤ ਭੂਪ ॥੧੪॥

ਰਾਜੇ ਸ਼ੋਭਾਇਮਾਨ ਸਨ ॥੧੪॥

ਬਾਜੰਤ ਤਾਰ ॥

ਤਾਲੀਆਂ ਵਜਦੀਆਂ ਸਨ।

ਰੀਝੰਤ ਨਾਰਿ ॥

ਇਸਤਰੀਆਂ ਪ੍ਰਸੰਨ ਹੋ ਰਹੀਆਂ ਸਨ।

ਗਾਵੰਤ ਗੀਤ ॥

ਗੀਤ ਗਾ ਰਹੀਆਂ ਸਨ।

ਆਨੰਦ ਚੀਤਿ ॥੧੫॥

ਚਿਤ ਵਿਚ ਆਨੰਦਿਤ ਸਨ ॥੧੫॥

ਉਛਾਲ ਛੰਦ ॥

ਉਛਾਲ ਛੰਦ:

ਗਾਵਤ ਨਾਰੀ ॥

ਇਸਤਰੀਆਂ ਗਾਉਂਦੀਆਂ ਸਨ।

ਬਾਜਤ ਤਾਰੀ ॥

ਤਾਲੀਆਂ ਵਜਾਉਂਦੀਆਂ ਸਨ।

ਦੇਖਤ ਰਾਜਾ ॥

ਰਾਜਾ ਵੇਖ ਰਿਹਾ ਸੀ।

ਦੇਵਤ ਸਾਜਾ ॥੧੬॥

(ਉਨ੍ਹਾਂ ਨੂੰ) ਸਜਾਵਟ ਦੇ ਸਾਮਾਨ ਦੇ ਰਿਹਾ ਸੀ ॥੧੬॥

ਗਾਵਤ ਗੀਤੰ ॥

(ਉਹ) ਗੀਤ ਗਾਉਂਦੀਆਂ ਸਨ।

ਆਨੰਦ ਚੀਤੰ ॥

ਚਿਤ ਵਿਚ ਆਨੰਦਿਤ ਸਨ।

ਸੋਭਤ ਸੋਭਾ ॥

ਸ਼ੋਭਾ ਸਹਿਤ ਸ਼ੋਭਾਇਮਾਨ ਸਨ

ਲੋਭਤ ਲੋਭਾ ॥੧੭॥

ਅਤੇ ਲੋਭ ਕਰ ਕੇ ਲੋਭਾਇਮਾਨ ਹੋ ਰਹੀਆਂ ਸਨ ॥੧੭॥

ਦੇਖਤ ਨੈਣੰ ॥

(ਰਾਜਾ ਲੋਕ) ਅੱਖਾਂ ਨਾਲ ਵੇਖਦੇ ਸਨ।

ਭਾਖਤ ਬੈਣੰ ॥

(ਮੂੰਹ ਵਿਚੋਂ) ਬਚਨ ਬੋਲਦੇ ਸਨ।

ਸੋਹਤ ਛਤ੍ਰੀ ॥

ਛਤ੍ਰੀ ਸ਼ੋਭ ਰਹੇ ਸਨ।

ਲੋਭਤ ਅਤ੍ਰੀ ॥੧੮॥

ਅਸਤ੍ਰਾਂ (ਵਾਲੇ ਸੂਰਮੇ) ਲੋਭੀ ਹੋ ਰਹੇ ਸਨ ॥੧੮॥

ਗਜਤ ਹਾਥੀ ॥

ਹਾਥੀ ਗਰਜ ਰਹੇ ਸਨ।

ਸਜਤ ਸਾਥੀ ॥

ਸਾਥੀ ਸਜ ਰਹੇ ਸਨ।

ਕੂਦਤ ਬਾਜੀ ॥

ਘੋੜੇ ਕੁਦ ਰਹੇ ਸਨ।

ਨਾਚਤ ਤਾਜੀ ॥੧੯॥

ਤਾਜੀ (ਨਸਲ ਦੇ ਘੋੜੇ) ਨਚ ਰਹੇ ਸਨ ॥੧੯॥

ਬਾਜਤ ਤਾਲੰ ॥

ਤਾਲੀਆਂ ਵਜ ਰਹੀਆਂ ਸਨ।

ਨਾਚਤ ਬਾਲੰ ॥

ਇਸਤਰੀਆਂ ਨਚ ਰਹੀਆਂ ਸਨ।

ਗਾਵਤ ਗਾਥੰ ॥

ਗਾਥਾ ਗਾ ਰਹੀਆਂ ਸਨ।

ਆਨੰਦ ਸਾਥੰ ॥੨੦॥

ਆਨੰਦ ਸਹਿਤ (ਖੁਸ਼ ਹੋ ਰਹੀਆਂ ਸਨ) ॥੨੦॥

ਕੋਕਿਲ ਬੈਣੀ ॥

ਕੋਇਲ ਵਰਗੇ ਬੋਲਾਂ ਵਾਲੀਆਂ ਸਨ,

ਸੁੰਦਰ ਨੈਣੀ ॥

ਸੁੰਦਰ ਅੱਖਾਂ ਵਾਲੀਆਂ ਸਨ,

ਗਾਵਤ ਗੀਤੰ ॥

ਗੀਤ ਗਾਉਂਦੀਆਂ ਸਨ,

ਚੋਰਤ ਚੀਤੰ ॥੨੧॥

ਚਿਤ ਨੂੰ ਚੁਰਾ ਲੈਂਦੀਆਂ ਸਨ ॥੨੧॥

ਅਛ੍ਰਣ ਭੇਸੀ ॥

ਅਪੱਛਰਾ ਵਰਗੇ ਰੂਪ ਵਾਲੀਆਂ ਸਨ।

ਸੁੰਦਰ ਕੇਸੀ ॥

ਸੁੰਦਰ ਕੇਸਾਂ ਵਾਲੀਆਂ ਸਨ।

ਸੁੰਦਰ ਨੈਣੀ ॥

ਸੁੰਦਰ ਨੈਣਾਂ ਵਾਲੀਆਂ ਸਨ।

ਕੋਕਿਲ ਬੈਣੀ ॥੨੨॥

ਕੋਇਲ ਵਰਗੇ ਬੋਲਾਂ ਵਾਲੀਆਂ ਸਨ ॥੨੨॥

ਅਦਭੁਤ ਰੂਪਾ ॥

ਅਦਭੁਤ ਰੂਪ ਵਾਲੀਆਂ ਸਨ।

ਕਾਮਿਣ ਕੂਪਾ ॥

ਹਾਵਾਂ ਭਾਵਾਂ ਦੀਆਂ ਖੂਹ ਸਨ।

ਚਾਰੁ ਪ੍ਰਹਾਸੰ ॥

ਸੁੰਦਰ ਹਾਸੇ ਵਾਲੀਆਂ ਸਨ।

ਉਨਤਿ ਨਾਸੰ ॥੨੩॥

ਉੱਚੇ ਨਕਾਂ ਵਾਲੀਆਂ ਸਨ ॥੨੩॥

ਲਖਿ ਦੁਤਿ ਰਾਣੀ ॥

ਰਾਣੀਆਂ ਦੀ ਸੁੰਦਰਤਾ ਨੂੰ ਵੇਖ ਕੇ

ਲਜਿਤ ਇੰਦ੍ਰਾਣੀ ॥

ਇੰਦ੍ਰਾਣੀ ਵੀ ਲਜਿਤ ਹੋ ਰਹੀ ਸੀ।

ਸੋਹਤ ਬਾਲਾ ॥

(ਉਹ) ਇਸਤਰੀਆਂ ਇਸ ਤਰ੍ਹਾਂ ਸ਼ੋਭਾਇਮਾਨ ਸਨ

ਰਾਗਣ ਮਾਲਾ ॥੨੪॥

ਮਾਨੋ ਰਾਗਾਂ ਦੀ ਮਾਲਾ ਹੋਣ ॥੨੪॥

ਮੋਹਣੀ ਛੰਦ ॥

ਮੋਹਣੀ ਛੰਦ:

ਗਉਰ ਸਰੂਪ ਮਹਾ ਛਬਿ ਸੋਹਤ ॥

ਗੌਰੀ (ਪਾਰਬਤੀ) ਦੇ ਸਰੂਪ ਵਾਲੀਆਂ ਦੀ ਛਬੀ ਬਹੁਤ ਸ਼ੋਭਾਸ਼ਾਲੀ ਸੀ।

ਦੇਖਤ ਸੁਰ ਨਰ ਕੋ ਮਨ ਮੋਹਤ ॥

ਵੇਖਣ 'ਤੇ ਦੇਵਤਿਆਂ ਅਤੇ ਮਨੁੱਖਾਂ ਦੇ ਮਨ ਨੂੰ ਮੋਹ ਲੈਂਦੀਆਂ ਸਨ।

ਰੀਝਤ ਤਾਕਿ ਬਡੇ ਨ੍ਰਿਪ ਐਸੇ ॥

(ਉਨ੍ਹਾਂ ਨੂੰ) ਵੇਖ ਕੇ ਵੱਡੇ ਰਾਜੇ ਇਸ ਤਰ੍ਹਾਂ ਰੀਝ ਰਹੇ ਸਨ

ਸੋਭਹਿੰ ਕਉਨ ਸਕੈ ਕਹਿ ਤੈਸੇ ॥੨੫॥

ਕਿ ਉਨ੍ਹਾਂ ਦੀ ਸ਼ੋਭਾ ਦਾ ਵਰਣਨ ਭਲਾ ਕੌਣ ਕਰ ਸਕਦਾ ਹੈ ॥੨੫॥

ਸੁੰਦਰ ਰੂਪ ਮਹਾ ਦੁਤਿ ਬਾਲੀਯ ॥

(ਉਹ) ਇਸਤਰੀਆਂ ਮਹਾਨ ਸਰੂਪ ਅਤੇ ਚਮਕ ਵਾਲੀਆਂ ਸਨ।


Flag Counter