ਸ਼੍ਰੀ ਦਸਮ ਗ੍ਰੰਥ

ਅੰਗ - 204


ਨਰਾਜ ਛੰਦ ॥

ਨਰਾਜ ਛੰਦ

ਨਚਿੰਤ ਭੂਪ ਚਿੰਤ ਧਾਮ ਰਾਮ ਰਾਇ ਆਇ ਹੈਂ ॥

ਹੇ ਰਾਜਨ! ਚਿੱਤ ਤੋਂ ਨਿਸ਼ਚਿੰਤ ਹੋ ਜਾ, ਤੇਰੇ ਘਰ ਰਾਮ ਰਾਜਾ ਆਵੇਗਾ

ਦੁਰੰਤ ਦੁਸਟ ਜੀਤ ਕੈ ਸੁ ਜੈਤ ਪਤ੍ਰ ਪਾਇ ਹੈਂ ॥

ਜੋ ਤਕੜੇ ਦੁਸ਼ਟਾਂ ਨੂੰ ਜਿੱਤ ਕੇ ਵਿਜੈਈ ਹੋਣ ਦਾ ਪ੍ਰਮਾਣ ਪੱਤਰ ਪਾਵੇਗਾ।

ਅਖਰਬ ਗਰਬ ਜੇ ਭਰੇ ਸੁ ਸਰਬ ਗਰਬ ਘਾਲ ਹੈਂ ॥

ਜੋ ਅਥਾਹ ਹੰਕਾਰ ਦੇ ਭਰੇ ਹੋਏ ਹਨ, ਉਨ੍ਹਾਂ ਦਾ ਸਾਰਾ ਹੰਕਾਰ ਨਾਸ਼ ਕਰੇਗਾ।

ਫਿਰਾਇ ਛਤ੍ਰ ਸੀਸ ਪੈ ਛਤੀਸ ਛੋਣ ਪਾਲ ਹੈਂ ॥੩੯॥

(ਉਹ) ਆਪਣੇ ਸਿਰ ਉੱਤੇ ਛੱਤਰ ਫਿਰਾਏਗਾ ਅਤੇ ਰਾਜਾ (ਬਣ ਕੇ) ਧਰਤੀ ਦਾ ਪਾਲਣ-ਪੋਸ਼ਣ ਕਰੇਗਾ ॥੩੯॥

ਅਖੰਡ ਖੰਡ ਖੰਡ ਕੈ ਅਡੰਡ ਡੰਡ ਦੰਡ ਹੈਂ ॥

ਨਾ ਖੰਡੇ ਜਾਣ ਵਾਲਿਆਂ ਦੇ ਟੋਟੇ-ਟੋਟੇ ਕਰੇਗਾ, ਨਾ ਛੰਡੇ ਜਾਣ ਵਾਲਿਆਂ ਨੂੰ ਛੰਡ ਦੇਵੇਗਾ,

ਅਜੀਤ ਜੀਤ ਜੀਤ ਕੈ ਬਿਸੇਖ ਰਾਜ ਮੰਡ ਹੈਂ ॥

ਨਾ ਜਿਤੇ ਜਾ ਸਕਣ ਵਾਲਿਆਂ ਨੂੰ ਜਿੱਤ-ਜਿੱਤ ਕੇ ਵੱਡਾ ਭਾਰਾ ਰਾਜ ਸਥਾਪਿਤ ਕਰੇਗਾ,

ਕਲੰਕ ਦੂਰ ਕੈ ਸਭੈ ਨਿਸੰਕ ਲੰਕ ਘਾਇ ਹੈਂ ॥

ਸਾਰੇ ਕਲੰਕ ਦੂਰ ਕਰੇਗਾ ਅਤੇ ਨਿਸੰਗ ਹੋ ਕੇ ਲੰਕਾ ਨੂੰ ਮਾਰੇਗਾ,

ਸੁ ਜੀਤ ਬਾਹ ਬੀਸ ਗਰਬ ਈਸ ਕੋ ਮਿਟਾਇ ਹੈਂ ॥੪੦॥

ਵੀਹ ਬਾਂਹਵਾਂ ਵਾਲੇ ਰਾਵਣ ਨੂੰ ਜਿੱਤ ਕੇ ਸ਼ਿਵ ਦਾ ਹੰਕਾਰ ਮਿਟਾਵੇਗਾ ॥੪੦॥

ਸਿਧਾਰ ਭੂਪ ਧਾਮ ਕੋ ਇਤੋ ਨ ਸੋਕ ਕੋ ਧਰੋ ॥

ਹੇ ਰਾਜਨ! ਘਰ ਜਾਓ, ਰਤਾ ਜਿੰਨਾ ਵੀ ਸੋਗ ਨਾ ਮੰਨੋ

ਬੁਲਾਇ ਬਿਪ ਛੋਣ ਕੇ ਅਰੰਭ ਜਗ ਕੋ ਕਰੋ ॥

ਅਤੇ ਧਰਤੀ ਦੇ ਬ੍ਰਾਹਮਣਾਂ ਨੂੰ ਬੁਲਾ ਕੇ ਯੱਗ ਆਰੰਭ ਕਰੋ।

ਸੁਣੰਤ ਬੈਣ ਰਾਵ ਰਾਜਧਾਨੀਐ ਸਿਧਾਰੀਅੰ ॥

ਰਾਜਾ ਦਸ਼ਰਥ ਇਨ੍ਹਾਂ ਬੋਲਾਂ ਨੂੰ ਸੁਣ ਕੇ ਰਾਜਧਾਨੀ ਨੂੰ ਚਲਾ ਗਿਆ

ਬੁਲਾਇ ਕੈ ਬਸਿਸਟ ਰਾਜਸੂਇ ਕੋ ਸੁਧਾਰੀਅੰ ॥੪੧॥

ਅਤੇ ਵਿਸ਼ਿਸ਼ਟ ਨੂੰ ਬੁਲਾ ਕੇ ਰਾਜਸੂਯ ਯੱਗ ਕਰਨ ਲੱਗਾ ॥੪੧॥

ਅਨੇਕ ਦੇਸ ਦੇਸ ਕੇ ਨਰੇਸ ਬੋਲ ਕੈ ਲਏ ॥

ਰਾਜੇ ਦਸ਼ਰਥ ਨੇ ਦੇਸ਼ਾਂ-ਦੇਸ਼ਾਂ ਦੇ ਸੈਨਾਪਤੀ (ਅਨੇਸ) ਬੁਲਾ ਲਏ

ਦਿਜੇਸ ਬੇਸ ਬੇਸ ਕੇ ਛਿਤੇਸ ਧਾਮ ਆ ਗਏ ॥

ਅਤੇ ਤਰ੍ਹਾਂ-ਤਰ੍ਹਾਂ ਦੇ ਬ੍ਰਾਹਮਣੇ ਰਾਜੇ ਦਸ਼ਰਥ (ਛਿਤੇਸ) ਦੇ ਘਰ ਆ ਗਏ।

ਅਨੇਕ ਭਾਤ ਮਾਨ ਕੈ ਦਿਵਾਨ ਬੋਲ ਕੈ ਲਏ ॥

ਅਨੇਕ ਤਰ੍ਹਾਂ ਦਾ ਮਾਣ ਦੇ ਕੇ ਵਜ਼ੀਰਾਂ (ਦੀਵਾਨ) ਨੂੰ ਬੁਲਾ ਲਿਆ।

ਸੁ ਜਗ ਰਾਜਸੂਇ ਕੋ ਅਰੰਭ ਤਾ ਦਿਨਾ ਭਏ ॥੪੨॥

ਉਸੇ ਦਿਨ ਤੋਂ ਰਾਜਸੂਯ ਯੱਗ ਦਾ ਆਰੰਭ ਹੋ ਗਿਆ ॥੪੨॥

ਸੁ ਪਾਦਿ ਅਰਘ ਆਸਨੰ ਅਨੇਕ ਧੂਪ ਦੀਪ ਕੈ ॥

ਚਰਨ ਧੋਣ ਲਈ ਪਾਣੀ, ਆਸਣ, ਧੂਪ, ਦੀਪ ਦੇ ਕੇ

ਪਖਾਰਿ ਪਾਇ ਬ੍ਰਹਮਣੰ ਪ੍ਰਦਛਣਾ ਬਿਸੇਖ ਦੈ ॥

(ਰਾਜੇ ਨੇ) ਬ੍ਰਾਹਮਣਾਂ ਦੇ ਚਰਨ ਧੋ ਕੇ ਬਹੁਤ ਪ੍ਰਕਰਮਾ ਕੀਤੀਆਂ।

ਕਰੋਰ ਕੋਰ ਦਛਨਾ ਦਿਜੇਕ ਏਕ ਕਉ ਦਈ ॥

ਕਰੋੜ-ਕਰੋੜ ਰੁਪਿਆ ਦੀ ਦੱਛਣਾ ਇਕ-ਇਕ (ਬ੍ਰਾਹਮਣ) ਨੂੰ ਦਿੱਤੀ।

ਸੁ ਜਗ ਰਾਜਸੂਇ ਕੀ ਅਰੰਭ ਤਾ ਦਿਨਾ ਭਈ ॥੪੩॥

ਉਸ ਦਿਨ ਤੋਂ ਰਾਜਸੂਯ ਯੱਗ ਆਰੰਭ ਹੋ ਗਿਆ ॥੪੩॥

ਨਟੇਸ ਦੇਸ ਦੇਸ ਕੇ ਅਨੇਕ ਗੀਤ ਗਾਵਹੀ ॥

ਦੇਸ਼ਾਂ-ਦੇਸ਼ਾਂ ਦੇ ਨਟ-ਰਾਜ (ਆਏ ਜੋ) ਅਨੇਕ ਗੀਤ ਗਾਉਂਦੇ ਸਨ।

ਅਨੰਤ ਦਾਨ ਮਾਨ ਲੈ ਬਿਸੇਖ ਸੋਭ ਪਾਵਹੀ ॥

(ਰਾਜੇ ਦਸ਼ਰਥ ਤੋਂ) ਬੇਅੰਤ ਦਾਨ ਅਤੇ ਮਾਣ ਲੈ ਕੇ ਵੱਡੀ ਸ਼ੋਭਾ ਪਾ ਰਹੇ ਸਨ।

ਪ੍ਰਸੰਨਿ ਲੋਗ ਜੇ ਭਏ ਸੁ ਜਾਤ ਕਉਨ ਤੇ ਕਹੇ ॥

ਜਿੰਨੇ ਲੋਕ ਪ੍ਰਸੰਨ ਹੋਏ ਸਨ, ਉਨ੍ਹਾਂ (ਦਾ ਬ੍ਰਿਤਾਂਤ) ਕਿਸ ਪਾਸੋਂ ਕਿਹਾ ਜਾ ਸਕਦਾ ਹੈ?

ਬਿਮਾਨ ਆਸਮਾਨ ਕੇ ਪਛਾਨ ਮੋਨ ਹੁਐ ਰਹੇ ॥੪੪॥

ਆਕਾਸ਼ ਦੇ (ਦੇਵਤਿਆਂ ਦੇ) ਵਿਮਾਨ (ਖ਼ੁਸ਼ੀ ਨੂੰ) ਪਛਾਣ ਕੇ ਚੁੱਪ ਹੋ ਗਏ ਸਨ ॥੪੪॥

ਹੁਤੀ ਜਿਤੀ ਅਪਛਰਾ ਚਲੀ ਸੁਵਰਗ ਛੋਰ ਕੈ ॥

(ਇੰਦਰ ਦੇ ਦਰਬਾਰ) ਦੀਆਂ ਜਿੰਨੀਆਂ ਅਪੱਸਰਾਵਾਂ ਹੁੰਦੀਆਂ ਹਨ, ਉਹ ਸਭ ਸੁਵਰਗ ਨੂੰ ਛੱਡ ਕੇ ਚਲੀਆਂ ਆਈਆਂ।

ਬਿਸੇਖ ਹਾਇ ਭਾਇ ਕੈ ਨਚੰਤ ਅੰਗ ਮੋਰ ਕੈ ॥

ਖ਼ਾਸ ਤਰ੍ਹਾਂ ਦੇ ਹਾਵ-ਭਾਵ ਕਰਕੇ ਅਤੇ ਅੰਗ ਮੋੜ-ਮੋੜ ਕੇ ਨਚਦੀਆਂ ਸਨ।

ਬਿਅੰਤ ਭੂਪ ਰੀਝਹੀ ਅਨੰਤ ਦਾਨ ਪਾਵਹੀਂ ॥

ਅਨੇਕਾਂ ਰਾਜੇ (ਉਨ੍ਹਾਂ ਦਾ ਨਾਚ ਵੇਖ ਕੇ) ਖ਼ੁਸ਼ ਹੁੰਦੇ ਸਨ ਅਤੇ (ਉਹ ਉਨ੍ਹਾਂ ਤੋਂ) ਬੇਅੰਤ ਦਾਨ (ਇਨਾਮ) ਪਾਂਦੀਆਂ ਸਨ।

ਬਿਲੋਕਿ ਅਛਰਾਨ ਕੋ ਅਪਛਰਾ ਲਜਾਵਹੀਂ ॥੪੫॥

ਨੱਚਣ ਵਾਲੀਆਂ ਨੂੰ ਵੇਖ ਕੇ (ਸੁਵਰਗ ਦੀਆਂ) ਅਪੱਸਰਾਵਾਂ ਲਜਾਉਂਦੀਆਂ ਸਨ ॥੪੫॥

ਅਨੰਤ ਦਾਨ ਮਾਨ ਦੈ ਬੁਲਾਇ ਸੂਰਮਾ ਲਏ ॥

ਕਈ ਤਰ੍ਹਾਂ ਦੇ ਦਾਨ ਅਤੇ ਸਨਮਾਨ ਦੇ ਕੇ ਸੂਰਮਿਆਂ ਨੂੰ ਸੱਦ ਲਿਆ

ਦੁਰੰਤ ਸੈਨ ਸੰਗ ਦੈ ਦਸੋ ਦਿਸਾ ਪਠੈ ਦਏ ॥

ਅਤੇ ਉਨ੍ਹਾਂ ਨੂੰ ਤਕੜੀ ਸੈਨਾ ਦੇ ਕੇ ਦਸਾਂ ਦਿਸ਼ਾਵਾਂ ਵਿੱਚ ਭੇਜ ਦਿੱਤਾ।

ਨਰੇਸ ਦੇਸ ਦੇਸ ਕੇ ਨ੍ਰਿਪੇਸ ਪਾਇ ਪਾਰੀਅੰ ॥

(ਉਨ੍ਹਾਂ ਨੇ) ਦੇਸ਼ਾਂ-ਦੇਸ਼ਾਂ ਦੇ ਰਾਜਿਆਂ ਨੂੰ ਜਿੱਤ ਕੇ ਮਹਾਰਾਜਾ ਦਸ਼ਰਥ ਦੇ ਚਰਨੀਂ ਪਾ ਦਿੱਤਾ।

ਮਹੇਸ ਜੀਤ ਕੈ ਸਭੈ ਸੁ ਛਤ੍ਰਪਤ੍ਰ ਢਾਰੀਅੰ ॥੪੬॥

(ਇਸ ਤਰ੍ਹਾਂ ਨਾਲ) ਸਾਰਿਆਂ ਰਾਜਿਆਂ (ਮਹੇਸ) ਨੂੰ ਜਿੱਤ ਕੇ (ਦਸ਼ਰਥ ਨੇ ਆਪਣੇ ਸਿਰ ਉੱਪਰ) ਛੱਤਰ ਅਤੇ ਚੌਰ ਝੁਲਵਾਇਆ ॥੪੬॥

ਰੂਆਮਲ ਛੰਦ ॥

ਰੁਆਮਲ ਛੰਦ

ਜੀਤ ਜੀਤ ਨ੍ਰਿਪੰ ਨਰੇਸੁਰ ਸਤ੍ਰ ਮਿਤ੍ਰ ਬੁਲਾਇ ॥

(ਦਸ਼ਰਥ) ਮਹਾਰਾਜੇ ਨੇ ਸਾਰੇ ਰਾਜਿਆਂ ਨੂੰ ਜਿੱਤ-ਜਿੱਤ ਕੇ ਸਾਰੇ ਮਿੱਤਰ ਤੇ ਸ਼ਤਰੂ ਬੁਲਾ ਲਏ।

ਬਿਪ੍ਰ ਆਦਿ ਬਿਸਿਸਟ ਤੇ ਲੈ ਕੈ ਸਭੈ ਰਿਖਰਾਇ ॥

ਵਸ਼ਿਸ਼ਟ ਆਦਿ ਤੋਂ ਲੈ ਕੇ ਸਾਰੇ ਬ੍ਰਾਹਮਣ ਅਤੇ ਰਾਜ-ਰਿਸ਼ੀ ਬੁਲਾ ਲਏ।

ਕ੍ਰੁਧ ਜੁਧ ਕਰੇ ਘਨੇ ਅਵਗਾਹਿ ਗਾਹਿ ਸੁਦੇਸ ॥

ਸੈਨਾ ਨੇ ਕ੍ਰੋਧਵਾਨ ਹੋ ਕੇ ਬੜੇ ਯੁੱਧ ਕੀਤੇ, ਨਾ ਗਾਹੇ ਜਾ ਸਕਣ ਵਾਲੇ ਦੇਸ਼ਾਂ ਨੂੰ ਵੀ ਗਾਹ ਲਿਆ।

ਆਨ ਆਨ ਅਵਧੇਸ ਕੇ ਪਗ ਲਾਗੀਅੰ ਅਵਨੇਸ ॥੪੭॥

(ਸਾਰੇ) ਰਾਜੇ (ਅਯੁਧਿਆ ਵਿੱਚ) ਆ-ਆ ਕੇ ਦਸ਼ਰਥ ਦੇ ਪੈਰੀਂ ਪਏ ॥੪੭॥

ਭਾਤਿ ਭਾਤਿਨ ਦੈ ਲਏ ਸਨਮਾਨ ਆਨ ਨ੍ਰਿਪਾਲ ॥

ਤਰ੍ਹਾਂ-ਤਰ੍ਹਾਂ ਦੇ (ਪਦਾਰਥ ਰਾਜਿਆਂ ਨੂੰ) ਭੇਟਾ ਕੀਤੇ ਅਤੇ ਰਾਜੇ ਦਸ਼ਰਥ ਪਾਸੋਂ ਵੀ ਸਨਮਾਨ ਪ੍ਰਾਪਤ ਕੀਤੇ।

ਅਰਬ ਖਰਬਨ ਦਰਬ ਦੈ ਗਜ ਰਾਜ ਬਾਜ ਬਿਸਾਲ ॥

ਅਰਬਾਂ-ਖਰਬਾਂ ਦੀ ਦੌਲਤ ਅਤੇ ਸ੍ਰੇਸ਼ਠ ਹਾਥੀ ਅਤੇ ਘੋੜੇ ਵੀ ਬਹੁਤ ਦਿੱਤੇ ਗਏ।

ਹੀਰ ਚੀਰਨ ਕੋ ਸਕੈ ਗਨ ਜਟਤ ਜੀਨ ਜਰਾਇ ॥

ਹੀਰਿਆਂ ਜੜੇ ਬਸਤ੍ਰ ਅਤੇ ਸੋਨੇ ਦੀਆਂ ਜੜਾਊ ਜ਼ੀਨਾਂ ਨੂੰ ਕੌਣ ਗਿਣ ਸਕਦਾ ਹੈ

ਭਾਉ ਭੂਖਨ ਕੋ ਕਹੈ ਬਿਧ ਤੇ ਨ ਜਾਤ ਬਤਾਇ ॥੪੮॥

ਅਤੇ ਗਹਿਣਿਆਂ ਦੀ ਮਹਿਮਾ ਕੌਣ ਕਹਿ ਸਕਦਾ ਹੈ, ਬ੍ਰਹਮਾ ਤੋਂ ਵੀ ਦੱਸੀ ਨਹੀਂ ਜਾ ਸਕਦੀ ॥੪੮॥

ਪਸਮ ਬਸਤ੍ਰ ਪਟੰਬਰਾਦਿਕ ਦੀਏ ਭੂਪਨ ਭੂਪ ॥

ਪਸ਼ਮ ਅਤੇ ਰੇਸ਼ਮ ਦੇ ਬਸਤ੍ਰ ਰਾਜਿਆਂ ਨੂੰ ਰਾਜੇ ਦਸ਼ਰਥ ਨੇ ਦਿੱਤੇ।

ਰੂਪ ਅਰੂਪ ਸਰੂਪ ਸੋਭਿਤ ਕਉਨ ਇੰਦ੍ਰ ਕਰੂਪੁ ॥

(ਉਹ ਰਾਜੇ) ਉਪਮਾ ਤੋਂ ਰਹਿਤ ਰੂਪ (ਵਾਲੇ ਸਨ)। (ਉਨ੍ਹਾਂ ਦੇ) ਸਰੂਪ ਦੀ ਸ਼ੋਭਾ ਸਾਹਮਣੇ ਇੰਦਰ ਵੀ ਕਰੂਪ ਲੱਗਦਾ ਸੀ।

ਦੁਸਟ ਪੁਸਟ ਤ੍ਰਸੈ ਸਭੈ ਥਰਹਰਯੋ ਸੁਨਿ ਗਿਰਰਾਇ ॥

ਸਾਰੇ ਵੱਡੇ-ਵੱਡੇ ਵੈਰੀ ਕੰਬ ਗਏ, (ਦਾਨ ਨੂੰ) ਸੁਣ ਕੇ ਸੁਮੇਰ ਪਰਬਤ ਥਿੜਕ ਗਿਆ ਅਤੇ

ਕਾਟਿ ਕਾਟਿਨ ਦੈ ਮੁਝੈ ਨ੍ਰਿਪ ਬਾਟਿ ਬਾਟਿ ਲੁਟਾਇ ॥੪੯॥

(ਸੋਚਣ ਲੱਗਿਆ ਕਿ) ਰਾਜਾ ਦਸ਼ਰਥ ਮੈਨੂੰ ਵੀ ਕੱਟ-ਕੱਟ ਕੇ (ਵੰਡ-ਵੰਡ ਕੇ) ਕਿਧਰੇ ਲੁਟਾ ਨਾ ਦੇਵੇ ॥੪੯॥

ਬੇਦ ਧੁਨਿ ਕਰਿ ਕੈ ਸਭੈ ਦਿਜ ਕੀਅਸ ਜਗ ਅਰੰਭ ॥

ਵੇਦਾਂ ਦੀ ਧੁਨੀ ਨਾਲ ਸਾਰਿਆਂ ਬ੍ਰਾਹਮਣਾਂ ਨੇ ਯੱਗ ਦਾ ਆਰੰਭ ਕੀਤਾ।

ਭਾਤਿ ਭਾਤਿ ਬੁਲਾਇ ਹੋਮਤ ਰਿਤ ਜਾਨ ਅਸੰਭ ॥

ਤਰ੍ਹਾਂ-ਤਰ੍ਹਾਂ ਦੇ ਪ੍ਰੋਹਿਤ (ਰਿਤਜਾਨ) ਬੁਲਾ, ਜੋ ਅਮੋਲਕ ਪਦਾਰਥ ਹੋਮ ਕਰਦੇ ਸਨ।


Flag Counter