ਸ਼੍ਰੀ ਦਸਮ ਗ੍ਰੰਥ

ਅੰਗ - 247


ਰਣ ਗਜੈ ਸਜੈ ਸਸਤ੍ਰਾਣੰ ॥

ਸ਼ਸਤ੍ਰਾਂ ਨਾਲ ਸਜੇ ਹੋਏ (ਯੋਧੇ) ਰਣ ਵਿੱਚ ਗੱਜਦੇ ਹਨ।

ਧਨੁ ਕਰਖੈਂ ਬਰਖੈਂ ਅਸਤ੍ਰਾਣੰ ॥

ਧਨੁਸ਼ਾਂ ਨੂੰ ਖਿੱਚਦੇ ਹਨ ਅਤੇ ਤੀਰਾਂ ਦੀ ਬਰਖਾ ਕਰਦੇ ਹਨ।

ਦਲ ਗਾਹੈ ਬਾਹੈ ਹਥਿਯਾਰੰ ॥

(ਸੂਰਮੇ) ਦਲਾਂ ਨੂੰ ਗਾਹੁੰਦੇ ਹੋਏ ਸ਼ਸਤ੍ਰਾਂ ਨੂੰ ਚਲਾਉਂਦੇ ਹਨ।

ਰਣ ਰੁਝੈ ਲੁੰਝੈ ਲੁਝਾਰੰ ॥੪੫੧॥

ਲੜਾਕੇ ਯੋਧੇ ਰਣ ਵਿੱਚ ਰੁੱਝੇ ਹੋਏ ਹਨ ॥੪੫੧॥

ਭਟ ਭੇਦੇ ਛੇਦੇ ਬਰਮਾਯੰ ॥

ਕਵਚਾਂ ਵਿੱਚ ਛੇਕ ਹੋ ਜਾਣ ਨਾਲ ਸੂਰਮੇ ਵਿੰਨ੍ਹੇ ਗਏ ਹਨ,

ਭੂਅ ਡਿਗੇ ਚਉਰੰ ਚਰਮਾਯੰ ॥

ਚੌੜੀਆਂ ਢਾਲਾਂ ਡਿੱਗੀਆਂ ਪਈਆਂ ਹਨ।

ਉਘੇ ਜਣ ਨੇਜੇ ਮਤਵਾਲੇ ॥

ਹੱਥਾਂ ਨਾਲ ਉਲਰੇ ਹੋਏ ਨੇਜ਼ੇ ਲੈ ਕੇ ਮਤਵਾਲੇ ਸੂਰਮੇ

ਚਲੇ ਜਯੋਂ ਰਾਵਲ ਜਟਾਲੇ ॥੪੫੨॥

(ਇਉਂ) ਫਿਰਦੇ ਹਨ, (ਜਿਉਂ) ਜਟਾਵਾਂ ਵਾਲੇ ਯੋਗੀ ਚਲੇ ਜਾ ਰਹੇ ਹੋਣ ॥੪੫੨॥

ਹਠੇ ਤਰਵਰੀਏ ਹੰਕਾਰੰ ॥

ਹੰਕਾਰ ਦੇ ਭਰੇ ਹੋਏ ਤਲਵਾਰ ਧਾਰੀ ਹਠੀਲੇ ਸੂਰਮੇ

ਮੰਚੇ ਪਖਰੀਏ ਸੂਰਾਰੰ ॥

ਘੋੜਿਆਂ ਉੱਤੇ ਸਵਾਰ ਹੋ ਕੇ ਯੁੱਧ ਵਿੱਚ ਰੁਝੇ ਹੋਏ ਹਨ।

ਅਕੁੜਿਯੰ ਵੀਰੰ ਐਠਾਲੇ ॥

ਘਮੰਡੀ ਯੋਧੇ ਆਕੜਦੇ ਹਨ,

ਤਨ ਸੋਹੇ ਪਤ੍ਰੀ ਪਤ੍ਰਾਲੇ ॥੪੫੩॥

ਜਿਨ੍ਹਾਂ ਦੇ ਸਰੀਰ ਉੱਤੇ ਖੰਭਾਂ ਵਾਲੇ ਤੀਰ ਵੱਜੇ ਹੋਏ ਸ਼ੋਭਾ ਪਾ ਰਹੇ ਹਨ ॥੪੫੩॥

ਨਵ ਨਾਮਕ ਛੰਦ ॥

ਨਵ ਨਾਮਕ ਛੰਦ:

ਤਰਭਰ ਪਰ ਸਰ ॥

ਤੜ ਤੜ ਤੀਰ ਵੱਜ ਰਹੇ ਹਨ।

ਨਿਰਖਤ ਸੁਰ ਨਰ ॥

ਦੇਵਤੇ ਅਤੇ ਮਨੁੱਖ ਵੇਖ ਰਹੇ ਹਨ।

ਹਰ ਪੁਰ ਪੁਰ ਸੁਰ ॥

ਸੂਰਜ ਦਾ ਨਗਰ (ਆਕਾਸ਼) ਤੀਰਾਂ ਨਾਲ ਭਰ ਦਿੱਤਾ ਗਿਆ ਹੈ।

ਨਿਰਖਤ ਬਰ ਨਰ ॥੪੫੪॥

ਭਲੇ ਪੁਰਸ਼ ਵੇਖ ਰਹੇ ਹਨ ॥੪੫੪॥

ਬਰਖਤ ਸਰ ਬਰ ॥

ਬਲ ਪੂਰਵਕ ਤੀਰਾਂ ਦੀ ਬਰਖਾ ਕਰਦੇ ਹਨ।

ਕਰਖਤ ਧਨੁ ਕਰਿ ॥

ਹੱਥ ਨਾਲ ਧਨੁਸ਼ ਨੂੰ ਖਿੱਚਦੇ ਹਨ।

ਪਰਹਰ ਪੁਰ ਕਰ ॥

ਫਿਰ ਧਨੁਸ਼ ਨਾਲ ਤੀਰ ਜੋੜ ਕੇ ਛੱਡ ਦਿੰਦੇ ਹਨ।

ਨਿਰਖਤ ਬਰ ਨਰ ॥੪੫੫॥

ਸ੍ਰੇਸ਼ਠ ਪੁਰਸ਼ ਵੇਖ ਰਹੇ ਹਨ ॥੪੫੫॥

ਸਰ ਬਰ ਧਰ ਕਰ ॥

ਚੰਗਾ ਤੀਰ ਹੱਥ ਵਿੱਚ ਧਾਰਨ ਕਰਦੇ ਹਨ

ਪਰਹਰ ਪੁਰ ਸਰ ॥

ਅਤੇ ਕੱਸੇ ਹੋਏ ਤੀਰਾਂ ਨੂੰ ਚਲਾ ਦਿੰਦੇ ਹਨ।

ਪਰਖਤ ਉਰ ਨਰ ॥

(ਉਹ) ਤੀਰ ਸੂਰਮੇ ਦੀ ਛਾਤੀ ਨੂੰ ਪਰਖਦੇ ਹਨ


Flag Counter