ਸ਼੍ਰੀ ਦਸਮ ਗ੍ਰੰਥ

ਅੰਗ - 1394


ਅਗਰ ਰਹਿਨੁਮਾ ਬਰ ਵੈ ਰਾਜ਼ੀ ਸ਼ਵਦ ॥੧੦੩॥

ਜਿਸ ਉਤੇ ਪਰਮਾਤਮਾ ਰਹਿਮ ਕਰਨ ਵਾਲਾ ਹੋਵੇ ॥੧੦੩॥

ਅਗਰ ਬਰ ਯਕਾਯਦ ਦਹੋ ਦਹ ਹਜ਼ਾਰ ॥

ਜੇ ਕਰ ਇਕ ਉਤੇ ਇਕ ਲੱਖ ਬੰਦਾ ਚੜ੍ਹ ਕੇ ਆ ਜਾਵੇ,

ਨਿਗਹਬਾਨ ਓ ਰਾ ਸ਼ਵਦ ਕਰਦਗਾਰ ॥੧੦੪॥

ਤਾਂ ਪ੍ਰਭੂ ਆਪ ਉਸ ਦੀ ਰਖਵਾਲੀ ਕਰਦਾ ਹੈ ॥੧੦੪॥

ਤੁਰਾ ਗਰ ਨਜ਼ਰ ਹਸਤ ਲਸ਼ਕਰ ਵ ਜ਼ਰ ॥

ਜੇ ਤੇਰੀ ਨਜ਼ਰ ਫ਼ੌਜ ਅਤੇ ਧਨ-ਦੌਲਤ ਉਤੇ ਹੈ,

ਕਿ ਮਾਰਾ ਨਿਗ੍ਹਾਅਸਤ ਯਜ਼ਦਾਂ ਸ਼ੁਕਰ ॥੧੦੫॥

ਤਾਂ ਮੇਰੀ ਨਜ਼ਰ ਪਰਮਾਤਮਾ ਦਾ ਸ਼ੁਕਰ ਕਰਨ ਵਲ ਹੈ ॥੧੦੫॥

ਕਿ ਤੋ ਰਾ ਗ਼ਰੂਰ ਅਸਤ ਬਰ ਮੁਲਕੋ ਮਾਲ ॥

ਜੋ ਤੈਨੂੰ ਮੁਲਕ ਅਤੇ ਮਾਲ ਦਾ ਹੰਕਾਰ ਹੈ,

ਵ ਮਾਰਾ ਪਨਾਹ ਅਸਤ ਯਜ਼ਦਾਂ ਅਕਾਲ ॥੧੦੬॥

ਤਾਂ ਮੈਨੂੰ ਪਰਮਾਤਮਾ ਦੀ ਓਟ ਦਾ (ਮਾਣ) ਹੈ ॥੧੦੬॥

ਤੁ ਗ਼ਾਫ਼ਲ ਮਸ਼ੌ ਜ਼ੀ ਸਿਪੰਜੀ ਸਰਾਇ ॥

ਤੂੰ ਗ਼ਾਫ਼ਲ ਨਾ ਬਣ (ਕਿਉਂਕਿ) ਸੰਸਾਰ ਇਕ ਸਰਾਂ ਵਾਂਗ ਹੈ।

ਕਿ ਆਲਮ ਬਿਗੁਜ਼ਰਦ ਸਰੇ ਜਾ ਬਜਾਇ ॥੧੦੭॥

ਇਹ ਸੰਸਾਰ ਜਾਂ ਸਮਾਂ ਸਭ ਦੇ ਸਿਰ ਉਤੋਂ ਲੰਘਦਾ ਜਾ ਰਿਹਾ ਹੈ ॥੧੦੭॥

ਬਬੀਂ ਗਰਦਸ਼ਿ ਬੇਵਫ਼ਾਇ ਜ਼ਮਾਂ ॥

ਤੂੰ ਇਸ ਜ਼ਮਾਨੇ ਦੀ ਬੇਵਫ਼ਾਈ ਦੇ ਚੱਕਰ ਨੂੰ ਵੇਖ

ਕਿ ਬਿਗੁਜ਼ਸਤ ਬਰ ਹਰ ਮਕੀਨੋ ਮਕਾਂ ॥੧੦੮॥

ਕਿ ਇਹ ਹਰ ਮਕਾਨ ਅਤੇ ਮਕਾਨ ਵਿਚ ਰਹਿਣ ਵਾਲਿਆਂ ਉਪਰੋਂ ਲੰਘ ਰਿਹਾ ਹੈ ॥੧੦੮॥

ਤੂ ਗਰ ਜ਼ਬਰ ਆਜਿਜ਼ ਖ਼ਰਾਸ਼ੀ ਮਕੁਨ ॥

ਜੇ ਤੂੰ ਬਹੁਤ ਬਲਵਾਨ ਹੈਂ, ਤਾਂ ਗ਼ਰੀਬਾਂ ਨੂੰ ਦੁਖ ਨਾ ਦੇ।

ਕਸਮ ਰਾ ਬਤੇਸ਼ਹ ਤਰਾਸ਼ੀ ਮਕੁਨ ॥੧੦੯॥

ਆਪਣੀ ਕਸਮ ਦੇ ਤੇਸ਼ੇ ਨਾਲ, ਉਨ੍ਹਾਂ ਦੀ ਛਿਲ ਨਾ ਲਾਹ ॥੧੦੯॥

ਚੂੰ ਹੱਕ ਯਾਰ ਬਾਸ਼ਦ ਚਿ ਦੁਸ਼ਮਨ ਕੁਨਦ ॥

ਜੇ ਰੱਬ (ਵਰਗਾ) ਦੋਸਤ ਹੋਵੇ, ਤਾਂ ਦੁਸ਼ਮਨ ਕੀ ਕਰ ਸਕਦਾ ਹੈ।

ਅਗਰ ਦੁਸ਼ਮਨੀ ਰਾ ਬਸਦ ਤਨ ਕੁਨਦ ॥੧੧੦॥

ਚਾਹੇ ਦੁਸ਼ਮਣ ਸੌ ਗੁਣਾਂ ਦੁਸ਼ਮਣੀ (ਕਿਉਂ ਨ) ਕਮਾਉਂਦਾ ਰਹੇ ॥੧੧੦॥

ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ ॥

ਜੇ ਵੈਰੀ ਹਜ਼ਾਰ (ਦੁਸ਼ਮਣ) ਚੜ੍ਹਾ ਲਿਆਵੇ,

ਨ ਯਕ ਮੂਇ ਓ ਰਾ ਆਜ਼ਾਰ ਆਵੁਰਦ ॥੧੧੧॥੧॥

ਤਾਂ ਵੀ ਉਹ ਉਸ ਨੂੰ ਇਕ ਵਾਲ ਵਿੰਗਾ ਕਰਨ ਜਿੰਨਾ ਵੀ ਦੁਖ ਨਹੀਂ ਦੇ ਸਕੇਗਾ ॥੧੧੧॥੧॥

ਹਿਕਾਇਤਾ ॥

ਹਿਕਾਇਤਾਂ:

ੴ ਵਾਹਿਗੁਰੂ ਜੀ ਕੀ ਫ਼ਤਹ ॥

ਅਗੰਜੋ ਅਭੰਜੋ ਅਰੂਪੋ ਅਰੇਖ ॥

(ਉਹ ਪਰਮਾਤਮਾ) ਅਗੰਜ (ਨ ਨਸ਼ਟ ਕੀਤੇ ਜਾ ਸਕਣ ਵਾਲਾ) ਅਭੰਜ (ਨ ਭੰਨਿਆ ਜਾ ਸਕਣ ਵਾਲਾ) ਰੂਪ ਤੋਂ ਰਹਿਤ ਅਤੇ ਰੇਖਾ ਤੋਂ ਪਰੇ ਹੈ।

ਅਗਾਧੋ ਅਬਾਧੋ ਅਭਰਮੋ ਅਲੇਖ ॥੧॥

(ਉਹ) ਅਗਾਧ, ਬੰਧਨ-ਰਹਿਤ, ਭਰਮਮੁ ਕਤ ਅਤੇ ਲੇਖੇ ਤੋਂ ਪਰੇ ('ਅਲੇਖੇ') ਹੈ ॥੧॥

ਅਰਾਗੋ ਅਰੂਪੋ ਅਰੇਖੋ ਅਰੰਗ ॥

ਰਾਗ (ਦ੍ਵੈਸ਼) ਤੋਂ ਪਰੇ, ਰੂਪ ਤੋਂ ਰਹਿਤ ਰੇਖਾ ਅਤੇ ਰੰਗ ਤੋਂ ਰਹਿਤ ਹੈ।

ਅਜਨਮੋ ਅਬਰਨੋ ਅਭੂਤੋ ਅਭੰਗ ॥੨॥

ਅਜਨਮਾ, ਅਕਥਨੀ, (ਪੰਜਾਂ) ਭੂਤਾਂ ਤੋਂ ਰਹਿਤ ਅਤੇ ਅਭੰਗ (ਨਸ਼ਟ ਨਾ ਕੀਤੇ ਜਾ ਸਕਣ ਵਾਲਾ) ਹੈ ॥੨॥

ਅਛੇਦੋ ਅਭੇਦੋ ਅਕਰਮੋ ਅਕਾਮ ॥

(ਉਹ) ਨਾ ਛੇਦਿਆ ਜਾ ਸਕਣ ਵਾਲਾ, ਭੇਦਾਂ ਤੋਂ ਮੁਕਤ, ਕਰਮ-ਚਕ੍ਰ ਤੋਂ ਪਰੇ ਅਤੇ ਕਾਮਨਾਵਾਂ ਤੋਂ ਉਪਰ ਹੈ।

ਅਖੇਦੋ ਅਭੇਦੋ ਅਭਰਮੋ ਅਭਾਮ ॥੩॥

ਖੇਦ ਰਹਿਤ, ਭੇਦ ਰਹਿਤ, ਭਰਮਾਂ ਤੋਂ ਰਹਿਤ ਅਤੇ ਇਸਤਰੀ ਤੋਂ ਰਹਿਤ ਹੈ ॥੩॥

ਅਰੇਖੋ ਅਭੇਖੋ ਅਲੇਖੋ ਅਭੰਗ ॥

(ਉਹ) ਅਰੇਖ, ਅਭੇਖ, ਅਲੇਖ ਅਤੇ ਅਭੰਗ ਹੈ।

ਖ਼ੁਦਾਵੰਦ ਬਖ਼ਸ਼ਿੰਦਹੇ ਰੰਗ ਰੰਗ ॥੪॥

(ਉਹ) ਪਰਮਾਤਮਾ ਰੰਗਾਂ ਰੰਗ ਦੀਆਂ ਬਖ਼ਸ਼ਿਸ਼ਾਂ ਕਰਨ ਵਾਲਾ ਹੈ ॥੪॥

ਹਿਕਾਯਤ ਸ਼ੁਨੀਦੇਮ ਰਾਜਹਿ ਦਿਲੀਪ ॥

ਮੈਂ ਰਾਜਾ ਦਿਲੀਪ ਦੀ (ਇਕ) ਕਹਾਣੀ ਸੁਣੀ ਹੈ

ਨਿਸ਼ਸਤਹ ਬੁਦਹ ਨਿਜ਼ਦ ਮਾਨੋ ਮਹੀਪ ॥੫॥

ਜੋ (ਆਪਣੇ ਪਿਤਾ) ਮਾਨਧਾਤਾ ਰਾਜੇ ਦੇ ਨੇੜੇ ਬੈਠਾ ਸੀ ॥੫॥

ਕਿ ਓਰਾ ਹਮੀ ਬੂਦ ਪਿਸਰੇ ਚਹਾਰ ॥

ਉਸ ਦੇ ਚਾਰ ਪੁੱਤਰ ਸਨ ਜਿਨ੍ਹਾਂ ਨੇ ਜੰਗ

ਕਿ ਦਰ ਰਜ਼ਮ ਦਰ ਬਜ਼ਮ ਆਮੁਖ਼ਤਹ ਕਾਰ ॥੬॥

ਅਤੇ ਸ਼ਿਸ਼ਟਾਚਾਰ (ਦੇ ਕੰਮ) ਸਿਖੇ ਹੋਏ ਸਨ ॥੬॥

ਬ ਰਜ਼ਮ ਅੰਦਰਾ ਹਮ ਚੁ ਅਜ਼ ਸ਼ੇਰ ਮਸਤ ॥

ਉਹ ਯੁੱਧ ਵਿਚ ਮਸਤ ਸ਼ੇਰ ਵਾਂਗ ਪੈਂਦੇ ਸਨ।

ਕਿ ਚਾਬਕ ਰਿਕਾਬਸਤੁ ਗੁਸਤਾਖ਼ ਦਸਤ ॥੭॥

ਉਹ ਪੱਕੇ ਘੋੜਸਵਾਰ ਅਤੇ ਹੱਥਾਂ ਦੇ ਚੁਸਤ ਸਨ ॥੭॥

ਚਹਾਰੋ ਸ਼ਹੇ ਪੇਸ਼ ਪਿਸਰਾ ਬੁਖਾਦ ॥

ਚੌਹਾਂ ਪੁੱਤਰਾਂ ਨੂੰ ਰਾਜੇ ਨੇ ਆਪਣੇ ਪਾਸ ਬੁਲਾਇਆ

ਜੁਦਾ ਬਰ ਜੁਦਾ ਕੁਰਸੀਏ ਜ਼ਰ ਨਿਸ਼ਾਦ ॥੮॥

ਅਤੇ ਵੱਖ ਵੱਖ ਸੋਨੇ ਦੇ ਆਸਣਾਂ ਉਤੇ ਬਿਠਾਇਆ ॥੮॥

ਬਿ ਪੁਰਸ਼ੀਦ ਦਾਨਾਇ ਦਉਲਤ ਪਰਸਤ ॥

ਉਸ ਨੇ ਸਿਆਣੇ ਅਤੇ ਧਨ ਵਧਾਉਣ ਵਾਲੇ (ਵਜ਼ੀਰ ਨੂੰ) ਪੁਛਿਆ

ਅਜ਼ੀ ਅੰਦਰੂੰ ਬਾਦਸ਼ਾਹੀ ਕਸ ਅਸਤ ॥੯॥

ਕਿ ਇਨ੍ਹਾਂ ਚੌਹਾਂ ਵਿਚ ਬਾਦਸ਼ਾਹੀ ਦੇ ਕਿਹੜਾ ਯੋਗ ਹੈ ॥੯॥

ਸ਼ੁਨੀਦ ਆਂ ਚੁ ਦਾਨਾਇ ਦਾਨਸ਼ ਨਿਹਾਦ ॥

ਉਸ ਬੁੱਧੀਮਾਨ ਨੇ (ਰਾਜੇ ਦੀ ਗੱਲ) ਸੁਣ ਕੇ ਜਵਾਬ ਵਿਚ

ਬ ਤਮਕੀਨ ਪਾਸਖ ਅਲਮ ਬਰ ਕੁਸ਼ਾਦ ॥੧੦॥

ਉਸ ਦੀ ਪਦਵੀ ਨੂੰ ਉੱਚਾ ਕੀਤਾ (ਭਾਵ ਜਵਾਬ ਦੇਣਾ ਸ਼ੁਰੂ ਕੀਤਾ) ॥੧੦॥

ਬ ਗ਼ੁਫ਼ਤੰਦ ਖ਼ੁਸ਼ ਦੀਨ ਦਾਨਾਇ ਨਗ਼ਜ਼ ॥

ਕਹਿਣ ਲਗਾ। (ਤੁਸੀਂ) ਆਪ ਹੀ ਚੰਗੇ ਧਰਮੀ, ਬੁੱਧੀਮਾਨ ਅਤੇ ਚਤੁਰ ਹੋ।

ਕਿ ਯਜ਼ਦਾ ਸ਼ਨਾਸ ਅਸਤੁ ਆਜ਼ਾਦ ਮਗ਼ਜ਼ ॥੧੧॥

(ਤੁਸੀਂ) ਪ੍ਰਭੂ ਨੂੰ ਪਛਾਣਨ ਵਾਲੇ ਅਤੇ ਸੁਤੰਤਰ ਦਿਮਾਗ ਵਾਲੇ ਹੋ ॥੧੧॥

ਮਰਾ ਕੁਦਰਤੇ ਨੇਸਤ ਈਂ ਗੁਫ਼ਤ ਨੀਸਤ ॥

ਇਸ ਦਾ ਉੱਤਰ ਦੇਣ ਦੀ ਮੇਰੇ ਵਿਚ ਸ਼ਕਤੀ ਨਹੀਂ ਹੈ,

ਸੁਖਨ ਗੁਫ਼ਤਨੋ ਬਿਕਰ ਜਾ ਸੁਫ਼ਤ ਨੀਸਤ ॥੧੨॥

(ਕਿਉਂਕਿ) ਉੱਤਰ ਵਿਚ ਕਹਿਣਾ ਕੰਵਾਰੀ ਕੰਨਿਆ ਦੀ ਜਾਨ ਨੂੰ ਵਿੰਨ੍ਹਣ ਵਾਂਗ ਹੈ ॥੧੨॥

ਅਗਰ ਸ਼ਹਿ ਬਿਗੋਯਦ ਬਿਗੋਯਮ ਜਵਾਬ ॥

ਜੇ ਤੁਸੀਂ ਕਹੋ, ਤਾਂ ਉੱਤਰ ਦਿਆਂ

ਨੁਮਾਯਮ ਬ ਤੋ ਹਾਲ ਈਂ ਬਾ ਸਵਾਬ ॥੧੩॥

ਅਤੇ ਇਸ ਦਾ ਵਿਸਤਾਰ ਕਰ ਕੇ ਵਿਖਾ ਦਿਆਂ ॥੧੩॥

ਹਰਾ ਕਸ ਕਿ ਯਜ਼ਦਾਨ ਯਾਰੀ ਦਿਹਦ ॥

ਹਰ ਉਹ ਆਦਮੀ ਜਿਸ ਦੀ ਪਰਮਾਤਮਾ ਸਹਾਇਤਾ ਕਰਦਾ ਹੈ,

ਬ ਕਾਰੇ ਜਹਾ ਕਾਮਗਾਰੀ ਦਿਹਦ ॥੧੪॥

ਉਸ ਨੂੰ ਸੰਸਾਰ ਵਿਚ ਸਾਰਿਆਂ ਕੰਮਾਂ ਵਿਚ ਸਫਲਤਾ ਪ੍ਰਦਾਨ ਕਰਦਾ ਹੈ ॥੧੪॥

ਕਿ ਈਂ ਰਾ ਬ ਅਕਲ ਆਜ਼ਮਾਈ ਕੁਨੇਮ ॥

ਜੇ ਪਹਿਲਾਂ ਇਨ੍ਹਾਂ ਦੀ ਅਕਲ ਨੂੰ ਵੇਖ ਲਿਆ ਜਾਏ,


Flag Counter