ਸ਼੍ਰੀ ਦਸਮ ਗ੍ਰੰਥ

ਅੰਗ - 829


ਤਾ ਦਿਨ ਤੇ ਪਰ ਨਾਰਿ ਕੌ ਹੇਰਤ ਕਬਹੂੰ ਨਾਹਿ ॥੫੦॥

ਉਸ ਦਿਨ ਤੋਂ (ਮੈਂ ਕਿਸੇ) ਪਰਾਈ ਇਸਤਰੀ ਨੂੰ ਨਹੀਂ ਵੇਖਦਾ ॥੫੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਖੋੜਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬॥੩੧੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਸੋਲ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬॥੩੧੫॥ ਚਲਦਾ॥

ਅੜਿਲ ॥

ਅੜਿਲ:

ਬੰਦਿਸਾਲ ਨ੍ਰਿਪ ਸੁਤ ਕੋ ਦਿਯੋ ਪਠਾਇ ਕੈ ॥

ਰਾਜੇ ਨੇ ਆਪਣੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ।

ਭੋਰ ਹੋਤ ਪੁਨ ਲਿਯੋ ਸੁ ਨਿਕਟਿ ਬੁਲਾਇ ਕੈ ॥

ਸਵੇਰ ਹੋਣ ਤੇ ਉਸ ਨੂੰ ਫਿਰ ਆਪਣੇ ਕੋਲ ਬੁਲਾ ਲਿਆ।

ਮੰਤ੍ਰੀ ਤਬ ਹੀ ਕਥਾ ਉਚਾਰੀ ਆਨਿ ਕੈ ॥

ਮੰਤ੍ਰੀ ਨੇ ਤਦ ਹੀ ਆ ਕੇ ਕਥਾ ਉਚਾਰੀ।

ਹੋ ਬਢ੍ਯੋ ਭੂਪ ਕੇ ਭਰਮ ਅਧਿਕ ਜਿਯ ਜਾਨਿ ਕੈ ॥੧॥

(ਉਸ ਨੂੰ) ਚਿਤ ਵਿਚ ਚੰਗੀ ਤਰ੍ਹਾਂ ਜਾਣਨ ਤੇ ਰਾਜੇ ਦਾ ਭਰਮ ਵੱਧ ਗਿਆ (ਅਰਥਾਤ ਇਸਤਰੀ ਦੇ ਚਰਿਤ੍ਰ ਬਾਰੇ ਸ਼ੰਕਾ ਦ੍ਰਿੜ੍ਹ ਹੋ ਗਈ) ॥੧॥

ਦੋਹਰਾ ॥

ਦੋਹਰਾ:

ਸਹਰ ਬਦਖਸਾ ਮੈ ਹੁਤੀ ਏਕ ਮੁਗਲ ਕੀ ਬਾਲ ॥

ਬਦਖ਼ਸ਼ਾਂ (ਨਾਂ ਦੇ) ਸ਼ਹਿਰ ਵਿਚ ਇਕ ਮੁਗ਼ਲ ਇਸਤਰੀ ਰਹਿੰਦੀ ਸੀ।

ਤਾ ਸੌ ਕਿਯਾ ਚਰਿਤ੍ਰ ਤਿਨ ਸੋ ਤੁਮ ਸੁਨਹੁ ਨ੍ਰਿਪਾਲ ॥੨॥

ਉਸ ਨੇ ਜੋ ਚਰਿਤ੍ਰ ਕੀਤਾ, ਉਸ ਨੂੰ ਹੇ ਰਾਜਨ! ਸੁਣੋ ॥੨॥

ਬਿਤਨ ਮਤੀ ਇਕ ਚੰਚਲਾ ਹਿਤੂ ਮੁਗਲ ਕੀ ਏਕ ॥

ਮੁਗ਼ਲ ਨਾਲ ਹਿਤ ਕਰਨ ਵਾਲੀ ਬਿਤਨ ਮਤੀ (ਨਾਂ ਦੀ) ਇਕ ਇਸਤਰੀ ਸੀ।

ਜੰਤ੍ਰ ਮੰਤ੍ਰ ਅਰੁ ਬਸੀਕਰ ਜਾਨਤ ਹੁਤੀ ਅਨੇਕ ॥੩॥

(ਉਹ) ਜੰਤ੍ਰ, ਮੰਤ੍ਰ ਅਤੇ ਵਸ ਕਰਨ ਵਾਲੇ ਅਨੇਕ ਢੰਗ ਜਾਣਦੀ ਹੁੰਦੀ ਸੀ ॥੩॥

ਅੜਿਲ ॥

ਅੜਿਲ:

ਏਕ ਦਿਵਸ ਤਿਨ ਲੀਨੀ ਸਖੀ ਬੁਲਾਇ ਕੈ ॥

ਇਕ ਦਿਨ ਉਸ ਨੇ ਸਖੀ ਨੂੰ ਬਲਾਇਆ।

ਪਰਿ ਗਈ ਤਿਨ ਮੈ ਹੋਡ ਸੁ ਐਸੇ ਆਇ ਕੈ ॥

ਉਨ੍ਹਾਂ ਵਿਚ ਇਸ ਤਰ੍ਹਾਂ ਦੀ ਇਕ ਸ਼ਰਤ ਆ ਲਗੀ।

ਕਾਲਿ ਸਜਨ ਕੇ ਬਾਗ ਕਹਿਯੋ ਚਲਿ ਜਾਇਹੋਂ ॥

(ਪਹਿਲੀ) ਕਹਿਣ ਲਗੀ ਕਿ ਕਲ ਇਸ ਸਜਨ (ਪ੍ਰੀਤਮ) ਦੇ ਬਾਗ਼ ਵਿਚ ਜਾਵਾਂਗੀ

ਹੋ ਇਹ ਮੂਰਖ ਕੇ ਦੇਖਤ ਭੋਗ ਕਮਾਇ ਹੋ ॥੪॥

ਅਤੇ ਇਸ ਮੂਰਖ ਦੇ ਵੇਖਦਿਆਂ (ਹੋਰ ਨਾਲ) ਕਾਮ-ਕ੍ਰੀੜਾ ਕਰਾਂਗੀ ॥੪॥

ਦੋਹਰਾ ॥

ਦੋਹਰਾ:

ਦੁਤੀਯ ਸਖੀ ਐਸੇ ਕਹਿਯੋ ਸੁਨੁ ਸਖੀ ਬਚਨ ਹਮਾਰ ॥

ਦੂਜੀ ਸਖੀ ਨੇ ਇੰਜ ਕਿਹਾ, ਹੇ ਸਖੀ! ਮੇਰਾ ਬਚਨ ਸੁਣ।

ਭੋਗ ਕਮੈਹੋ ਯਾਰ ਸੋ ਨਾਰ ਬਧੈਹੌ ਜਾਰ ॥੫॥

(ਮੈਂ ਇਕ) ਯਾਰ ਨਾਲ ਕਾਮ-ਕ੍ਰੀੜਾ ਕਰਾਂਗੀ ਅਤੇ ਦੂਜੇ ਤੋਂ ਨਾੜਾ ਬੰਨ੍ਹਾਵਾਂਗੀ ॥੫॥

ਚੌਪਈ ॥

ਚੌਪਈ:

ਅਸਤਾਚਲ ਸੂਰਜ ਜਬ ਗਯੋ ॥

ਸ਼ਾਮ ਨੂੰ ਜਦ ਸੂਰਜ ਡੁਬ ਗਿਆ

ਪ੍ਰਾਚੀ ਦਿਸ ਤੇ ਸਸਿ ਪ੍ਰਗਟਯੋ ॥

ਅਤੇ ਪੂਰਬ ਵਲੋਂ ਚੰਦ੍ਰਮਾ ਨਿਕਲ ਆਇਆ।

ਭਾਗਵਤਿਨ ਉਪਜ੍ਯੋ ਸੁਖ ਭਾਰੋ ॥

ਭਾਗਾਂ ਭਰੀਆਂ (ਦੇ ਮਨ ਵਿਚ) ਬਹੁਤ ਸੁਖ ਪੈਦਾ ਹੋਇਆ।

ਬਿਰਹਿਣਿ ਕੌ ਸਾਇਕ ਸਸਿ ਮਾਰੋ ॥੬॥

ਵਿਯੋਗਣਾਂ ਨੂੰ ਚੰਦ੍ਰਮਾ ਨੇ ਤੀਰਾਂ ਨਾਲ ਵਿੰਨ੍ਹ ਸੁਟਿਆ ॥੬॥

ਦੋਹਰਾ ॥

ਦੋਹਰਾ:

ਅਸਤਾਚਲ ਸੂਰਜ ਗਯੋ ਰਹਿਯੋ ਚੰਦ੍ਰ ਮੰਡਰਾਇ ॥

ਸੂਰਜ ਡੁਬ ਗਿਆ ਅਤੇ ਚੰਦ੍ਰਮਾ ਘੁੰਮਣ ਲਗ ਗਿਆ।

ਲਪਟਿ ਰਹਿਯੋ ਪਿਯ ਤ੍ਰਿਯਨ ਸੋ ਤ੍ਰਿਯਾ ਪਿਯਨ ਲਪਟਾਇ ॥੭॥

ਮਰਦ ਔਰਤਾਂ ਨਾਲ ਅਤੇ ਔਰਤਾਂ ਮਰਦਾਂ ਨਾਲ ਲਿਪਟਣ ਲਗ ਗਈਆ ॥੭॥

ਉਡਗ ਤਗੀਰੀ ਰਵਿ ਅਥਨ ਪ੍ਰਭਾ ਪ੍ਰਵਾਨਾ ਪਾਇ ॥

ਸੂਰਜ ਦੇ ਛਿਪਣ ਨਾਲ ਚਾਂਦਨੀ ('ਪ੍ਰਭਾ') ਰੂਪੀ ਪ੍ਰਵਾਨਾ ਪ੍ਰਾਪਤ ਕਰ ਕੇ (ਇੰਜ ਪ੍ਰਤੀਤ ਹੁੰਦਾ ਹੈ)

ਜਾਨੁਕ ਚੰਦ੍ਰ ਅਮੀਨ ਕੇ ਫਿਰੇ ਬਿਤਾਲੀ ਆਇ ॥੮॥

ਮਾਨੋ ਚੰਦ੍ਰਮਾ ਰੂਪੀ ਥਾਣੇਦਾਰ ਦੇ ਤਾਰੇ ਰੂਪੀ ਚੋਬਦਾਰ ('ਬਿਤਾਲੀ') ਪਹਿਰਾ ਬਦਲਣ ਲਈ ਆ ਗਏ ਹੋਣ ॥੮॥

ਚੌਪਈ ॥

ਚੌਪਈ:

ਅਸਤਾ ਸੋ ਭੋਗਨ ਤਿਨ ਮਾਨੇ ॥

(ਇਸ ਤਰ੍ਹਾਂ) ਸੂਰਜ ਦੇ ਡੁਬਦਿਆਂ ਹੀ ਉਨ੍ਹਾਂ ਨੇ ਕਾਮ-ਕ੍ਰੀੜਾ ਸ਼ੁਰੂ ਕਰ ਦਿੱਤੀ।

ਚਾਰਿ ਜਾਮ ਘਟਿਕਾ ਇਕ ਜਾਨੇ ॥

ਅਤੇ ਚਾਰ ਪਹਿਰਾਂ ਨੂੰ ਇਕ ਘੜੀ ਜਿੰਨਾ ਸਮਝਿਆ।

ਚੌਥੇ ਜਾਮ ਸੋਇ ਕਰ ਰਹੇ ॥

ਚਾਰ ਪਹਿਰ ਤਕ ਸੁਤੇ ਰਹੇ

ਚਤੁਰਨ ਕੇ ਗ੍ਰੀਵਾ ਕੁਚ ਗਹੇ ॥੯॥

ਅਤੇ ਚੌਹਾਂ ਨੇ ਗਰਦਨਾਂ ਅਤੇ ਕੁਚ ਪਕੜੀ ਰਖੇ ॥੯॥

ਦੋਹਰਾ ॥

ਦੋਹਰਾ:

ਨਾਨ ਖਾਨ ਅਰੁ ਦਾਨ ਹਿਤ ਦਿਨਿ ਦਿਖਿ ਜਗਿ ਹੈ ਰਾਜ ॥

ਦਿਨ ਦੇ ਦਿਖਣ ਨਾਲ ਰਾਜੇ ਇਸ਼ਨਾਨ ਕਰਨ, ਖਾਣ ਪੀਣ ਅਤੇ ਦਾਨ ਕਰਨ ਲਈ ਜਾਗ ਪੈਂਦੇ ਹਨ

ਦੁਜਨ ਦਲਨ ਦੀਨੋਧਰਨ ਦੁਸਟਨ ਦਾਹਿਬੇ ਕਾਜ ॥੧੦॥

ਅਤੇ ਦੁਸ਼ਟਾਂ ਨੂੰ ਦਲਣ ਲਈ, ਦੀਨਾਂ (ਗ਼ਰੀਬਾਂ) ਦਾ ਉੱਧਾਰ ਕਰਨ ਲਈ ਅਤੇ ਪਾਪੀਆਂ ਨੂੰ ਸਾੜਨ ਲਈ (ਤਤਪਰ ਹੋ ਜਾਂਦੇ ਹਨ) ॥੧੦॥

ਸਵੈਯਾ ॥

ਸਵੈਯਾ:

ਜਾਨਿ ਪਯਾਨ ਬਿਛੋਹ ਤ੍ਰਿਯਾਨ ਕੇ ਛੋਭ ਬਡ੍ਯੋ ਉਰ ਭੀਤਰ ਭਾਰੀ ॥

(ਰਾਤ ਦੇ) ਖ਼ਤਮ ਹੋਣ ਦੀ ਗੱਲ ਜਾਣ ਕੇ ਇਸਤਰੀਆਂ ਦੇ ਹਿਰਦੇ ਵਿਚ ਵਿਛੋੜੇ ਦਾ ਸਲ੍ਹ ਵਧ ਗਿਆ।

ਅੰਚਰ ਡਾਰਿ ਕੈ ਮੋਤਿਨ ਹਾਰ ਦੁਰਾਵਤ ਜਾਨਿ ਭਯੋ ਉਜਿਯਾਰੀ ॥

(ਇੰਜ ਪ੍ਰਤੀਤ ਹੁੰਦਾ ਸੀ ਮਾਨੋ) ਸਵੇਰਾ ਆਪਣਾ ਅੰਚਲ ਪਸਾਰ ਕੇ ਤਾਰਿਆਂ ਰੂਪ ਮੋਤੀਆਂ ਦੇ ਹਾਰ ਨੂੰ ਲੁਕਾ ਰਿਹਾ ਹੋਵੇ।

ਪਾਨ ਹੂੰ ਪੋਛਤ ਪ੍ਰੀਤਮ ਕੋ ਤਨ ਕੈਸੇ ਰਹੈ ਇਹ ਚਾਹਤ ਪ੍ਯਾਰੀ ॥

ਉਹ ਆਪਣੇ ਪ੍ਰੀਤਮ ਦੇ ਸ਼ਰੀਰ ਉਪਰੋਂ (ਆਪਣੇ) ਹੱਥ ਨਾਲ (ਤਾਰਿਆਂ ਰੂਪੀ ਮੁੜਕੇ ਦੀਆਂ ਬੂੰਦਾਂ) ਪੂੰਝਦੀ ਹੈ। ਇਸਤਰੀ ਇਹ ਚਾਹੁੰਦੀ ਹੈ

ਚੰਦ ਚੜਿਯੋ ਸੁ ਚਹੈ ਚਿਰ ਲੌ ਚਿਤ ਦੇਤ ਦਿਵਾਕਰ ਕੀ ਦਿਸਿ ਗਾਰੀ ॥੧੧॥

ਕਿ ਚੰਦ੍ਰਮਾ ਚਿਰ ਤਕ ਚੜ੍ਹਿਆ ਰਹੇ ਅਤੇ ਸੂਰਜ ਵਲ (ਮੂੰਹ ਕਰ ਕੇ) ਗਾਲ੍ਹਾਂ ਦਿੰਦੀ ਹੈ ॥੧੧॥

ਭੁਜੰਗ ਛੰਦ ॥

ਭੁਜੰਗ ਛੰਦ:

ਚਲੋ ਪ੍ਰਾਨ ਪ੍ਯਾਰੇ ਫੁਲੇ ਫੂਲ ਆਛੇ ॥

(ਇਸਤਰੀ ਸਵੇਰੇ ਉਠ ਕੇ ਕਹਿੰਦੀ ਹੈ) ਹੇ ਪ੍ਰਾਨ ਪਿਆਰੇ! ਚਲੋ, ਬਹੁਤ ਸੁੰਦਰ ਫੁਲ ਖਿੜੇ ਹੋਏ ਹਨ।

ਦਿਪੈ ਚਾਰੁ ਮਾਨੋ ਢਰੇ ਮੈਨ ਸਾਛੇ ॥

ਇਸ ਤਰ੍ਹਾਂ ਸੁੰਦਰ ਚਮਕ ਰਹੇ ਹਨ ਮਾਨੋ ਕਾਮ ਦੇਵ ਹੀ ਢਲਿਆ ਹੋਇਆ ਹੋਵੇ।

ਕਿਧੋ ਗੀਰਬਾਣੇਸਹੂੰ ਕੇ ਸੁਧਾਰੇ ॥

ਜਾਂ ਇੰਦਰ ('ਗੀਰਬਾਣੇਸ') ਦੇ ਬਣਾਏ ਹੋਏ ਹਨ।

ਸੁਨੇ ਕਾਨ ਐਸੇ ਨ ਵੈਸੇ ਨਿਹਾਰੇ ॥੧੨॥

ਨਾ ਇਹੋ ਜਿਹੇ ਕੰਨਾਂ ਨਾਲ ਸੁਣੇ ਹਨ ਅਤੇ ਨਾ ਅਜਿਹੇ ਵੇਖੇ ਹਨ ॥੧੨॥