ਸ਼੍ਰੀ ਦਸਮ ਗ੍ਰੰਥ

ਅੰਗ - 604


ਤਮੰਕੇ ਰਾਜਧਾਰੀ ਕੈ ॥

ਰਾਜਿਆਂ ਦੇ ਰਾਜੇ (ਕਲਕੀ) ਕ੍ਰੋਧਵਾਨ ਹਨ

ਰਜੀਲੇ ਰੋਹਵਾਰੀ ਕੈ ॥

ਅਤੇ ਕਠੋਰ ('ਰਜੀਲੇ') ਗੁੱਸੇ ਵਾਲੇ ਹਨ।

ਕਾਟੀਲੇ ਕਾਮ ਰੂਪਾ ਕੈ ॥

ਜਾਂ ਕਾਮਰੂਪ ਦੇ ਕਟਵੇਂ ਹੁਸਨ ਵਾਲੇ ਹਨ,

ਕੰਬੋਜੇ ਕਾਸਕਾਰੀ ਕੈ ॥੫੨੬॥

ਜਾਂ ਕਾਸਕਾਰੀ ਦੇ ਕੰਬੋਜ ਹਨ ॥੫੨੬॥

ਢਮੰਕੇ ਢੋਲ ਢਾਲੋ ਕੈ ॥

ਢਾਲਾਂ ਦੇ ਹੀ ਢੋਲਾਂ ਤੋਂ ਡੰਮ ਡੰਮ ਦੀ ਆਵਾਜ਼ ਆ ਰਹੀ ਹੈ,

ਡਮੰਕੇ ਡੰਕ ਵਾਰੋ ਕੈ ॥

ਜਾਂ ਢਾਲਾਂ ਉਤੇ (ਹਥਿਆਰਾਂ ਦੇ) ਡਗੇ ਵਜ ਰਹੇ ਹਨ।

ਘਮੰਕੇ ਨੇਜ ਬਾਜਾ ਦੇ ॥

ਜਾਂ ਨੇਜ਼ੇਬਾਜ਼ਾਂ ਦੀ ਘੁੰਮਕਾਰ ਪੈ ਰਹੀ ਹੈ।

ਤਮੰਕੇ ਤੀਰ ਤਾਜਾ ਦੇ ॥੫੨੭॥

ਜਾਂ ਤੀਰਅੰਦਾਜ਼ਾਂ ਦੇ ਤੀਰ ਵਜ ਰਹੇ ਹਨ ॥੫੨੭॥

ਪਾਧਰੀ ਛੰਦ ॥

ਪਾਧਰੀ ਛੰਦ:

ਜੀਤੇ ਅਜੀਤ ਮੰਡੇ ਅਮੰਡ ॥

ਨ ਜਿਤੇ ਜਾ ਸਕਣ ਵਾਲੇ ਜਿਤ ਲਏ ਹਨ, ਨਾ ਮੰਡੇ ਜਾਣ ਵਾਲੇ ਮੰਡ ਦਿੱਤੇ ਹਨ।

ਤੋਰੇ ਅਤੋਰ ਖੰਡੇ ਅਖੰਡ ॥

ਨਾ ਟੁਟਣ ਵਾਲੇ ਤੋੜ ਦਿੱਤੇ ਹਨ, ਨਾ ਖੰਡੇ ਜਾ ਸਕਣ ਵਾਲੇ ਖੰਡ ਦਿੱਤੇ ਹਨ।

ਭੰਨੇ ਅਭੰਨ ਭਜੇ ਅਭਜਿ ॥

ਨਾ ਭੰਨੇ ਜਾ ਸਕਣ ਵਾਲੇ ਭੰਨ ਦਿੱਤੇ ਹਨ, ਨਾ ਭਜਣ ਵਾਲਿਆਂ ਨੂੰ ਭਜਾ ਦਿੱਤਾ ਹੈ।

ਖਾਨੇ ਖਵਾਸ ਮਾਵਾਸ ਤਜਿ ॥੫੨੮॥

ਆਕੀ ਲੋਕ ਸ਼ਾਹੀ ਘਰਾਂ ਨੂੰ ਛਡ ਕੇ ਭਜ ਗਏ ਹਨ ॥੫੨੮॥

ਸੰਕੜੇ ਸੂਰ ਭੰਭਰੇ ਭੀਰ ॥

ਸੂਰਮੇ ਸਹਿਮ ('ਸੰਕੜੇ') ਗਏ ਹਨ, ਕਾਇਰ ਡਰ ਨਾਲ ਭਰ ਗਏ ਹਨ।

ਨਿਰਖੰਤ ਜੋਧ ਰੀਝੰਤ ਹੂਰ ॥

ਯੋਧਿਆਂ ਨੂੰ ਵੇਖ ਕੇ ਹੂਰਾਂ ਰੀਝ ਰਹੀਆਂ ਹਨ।

ਡਾਰੰਤ ਸੀਸ ਕੇਸਰ ਕਟੋਰਿ ॥

(ਸੂਰਮਿਆਂ ਦੇ) ਸਿਰ ਉਤੇ ਕੇਸਰ, ਕਸਤੂਰੀ,

ਮ੍ਰਿਗ ਮਦ ਗੁਲਾਬ ਕਰਪੂਰ ਘੋਰਿ ॥੫੨੯॥

ਗੁਲਾਬ ਅਤੇ ਕਪੂਰ ਨੂੰ ਘੋਲ ਕੇ ਕਟੋਰੀ ਉਲਟ ਦਿੰਦੀਆਂ ਹਨ ॥੫੨੯॥

ਇਹ ਭਾਤਿ ਜੀਤ ਤੀਨੰ ਦਿਸਾਣ ॥

ਇਸ ਤਰ੍ਹਾਂ ਤਿੰਨੇ ਦਿਸ਼ਾਵਾਂ ਜਿਤ ਕੇ,

ਬਜਿਓ ਸੁਕੋਪ ਉਤਰ ਨਿਸਾਣ ॥

(ਫਿਰ) ਉੱਤਰ ਦਿਸ਼ਾ ਵਲ ਕ੍ਰੋਧਿਤ ਹੋ ਕੇ ਧੌਂਸਾ ਵਜਾਇਆ ਹੈ।

ਚਲੇ ਸੁ ਚੀਨ ਮਾਚੀਨ ਦੇਸਿ ॥

ਚੀਨ ਅਤੇ ਮਚੀਨ ਦੇਸਾਂ ਵਲ ਚੜ੍ਹਾਈ ਕਰ ਦਿੱਤੀ ਹੈ

ਸਾਮੰਤ ਸੁਧ ਰਾਵਲੀ ਭੇਖ ॥੫੩੦॥

(ਜਿਥੇ) ਸ਼ੁੱਧ ਜੋਗੀਆਂ ਦੇ ਭੇਸ ਵਾਲੇ ਸਾਮੰਤ ਰਾਜ ਕਰਦੇ ਸਨ ॥੫੩੦॥

ਬਜੇ ਬਜੰਤ੍ਰ ਗਜੇ ਸੁਬਾਹ ॥

ਵਾਜੇ ਵਜਦੇ ਹਨ, ਬਹਾਦਰ ਸੂਰਮੇ ਗਜਦੇ ਹਨ।

ਸਾਵੰਤ ਦੇਖਿ ਅਛ੍ਰੀ ਉਛਾਹ ॥

ਸੂਰਬੀਰਾਂ ('ਸਾਵੰਤ') ਨੂੰ ਵੇਖ ਕੇ ਅਪੱਛਰਾਵਾਂ ਦਾ ਉਤਸਾਹ ਵਧਦਾ ਹੈ।

ਰੀਝੰਤ ਦੇਵ ਅਦੇਵ ਸਰਬ ॥

ਸਾਰੇ ਦੇਵਤੇ ਅਤੇ ਦੈਂਤ ਰੀਝ ਰਹੇ ਹਨ।

ਗਾਵੰਤ ਗੀਤ ਤਜ ਦੀਨ ਗਰਬ ॥੫੩੧॥

(ਵੈਰੀਆਂ ਨੇ) ਹੰਕਾਰ ਛਡ ਕੇ (ਕਲਕੀ ਦੇ ਯਸ਼ ਦੇ) ਗੀਤ ਗਾਣੇ ਸ਼ੁਰੂ ਕਰ ਦਿੱਤੇ ਹਨ ॥੫੩੧॥

ਸਜਿਓ ਸੁ ਸੈਣ ਸੁਣਿ ਚੀਨ ਰਾਜ ॥

ਚੀਨ ਦੇ ਰਾਜੇ ਨੇ (ਕਲਕੀ ਦੀ ਆਮਦ) ਸੁਣ ਕੇ ਸੈਨਾ ਨੂੰ ਤਿਆਰ ਕਰ ਲਿਆ ਹੈ।

ਬਜੇ ਬਜੰਤ੍ਰ ਸਰਬੰ ਸਮਾਜ ॥

ਸਾਰੇ (ਸੈਨਿਕ) ਸਮਾਜ ਨੇ ਯੁੱਧ ਦੇ ਵਾਜੇ ਵਜਾ ਦਿੱਤੇ ਹਨ।

ਚਲੇ ਅਚਲ ਸਾਵੰਤ ਜੁਧ ॥

ਦ੍ਰਿੜ੍ਹ ('ਅਚਲ') ਯੋਧੇ ਯੁੱਧ ਲਈ ਚਲ ਪਏ ਹਨ।

ਬਰਖੰਤ ਬਾਣ ਭਰ ਲੋਹ ਕ੍ਰੁਧ ॥੫੩੨॥

ਕ੍ਰੋਧ ਨਾਲ ਲੋਹੇ ਲਾਖੇ ਹੋ ਕੇ ਬਾਣਾਂ ਦੀ ਬਰਖਾ ਕਰਦੇ ਹਨ ॥੫੩੨॥

ਖੁਲੇ ਖਤੰਗ ਖੂਨੀ ਖਤ੍ਰਿਹਾਣ ॥

ਛਤ੍ਰੀਆਂ ਦਾ ਵਿਨਾਸ਼ ਕਰਨ ਲਈ ਖ਼ੂਨੀ ਬਾਣ ਛੁਟੇ ਹਨ।

ਉਝਰੇ ਜੁਧ ਜੋਧਾ ਮਹਾਣ ॥

ਯੁੱਧ-ਭੂਮੀ ਵਿਚ ਮਹਾਨ ਯੋਧੇ ਝੜ ਗਏ ਹਨ (ਅਰਥਾਤ ਮਾਰੇ ਗਏ ਹਨ)।

ਧੁਕੰਤ ਢੋਲ ਘੁੰਮੰਤ ਘਾਇ ॥

ਢੋਲਾਂ ਦੀ ਗੰਭੀਰ ਧੁਨ ਹੋ ਰਹੀ ਹੈ। ਘਾਇਲ ਘੁੰਮ ਰਹੇ ਹਨ।

ਚਿਕੰਤ ਚਾਵਡੀ ਮਾਸੁ ਚਾਇ ॥੫੩੩॥

ਮਾਸ ਦੇ ਚਾਉ ਨਾਲ ਚੁੜੇਲਾਂ ਚੀਕਾਂ ਮਾਰ ਰਹੀਆਂ ਹਨ ॥੫੩੩॥

ਹਸੰਤ ਹਾਸ ਕਾਲੀ ਕਰਾਲ ॥

ਭਿਆਨਕ ਕਾਲੀ ਹਾਸੇ ਹਸ ਰਹੀ ਹੈ।

ਭਭਕੰਤ ਭੂਤ ਭੈਰੋ ਬਿਸਾਲ ॥

ਭੂਤ ਅਤੇ ਭੈਰੋ ਭਭਕਾਂ ਮਾਰ ਰਹੇ ਹਨ।

ਲਾਗੰਤ ਬਾਣ ਭਾਖੰਤ ਮਾਸ ॥

ਬਾਣ ਲਗ ਰਹੇ ਹਨ ਅਤੇ (ਯੋਧਿਆਂ ਦਾ) ਮਾਸ ਭਖ ਰਹੇ ਹਨ।

ਭਾਜੰਤ ਭੀਰ ਹੁਇ ਹੁਇ ਉਦਾਸ ॥੫੩੪॥

ਕਾਇਰ ਲੋਕ ਉਦਾਸ ਹੋ ਹੋ ਕੇ ਭਜੇ ਜਾ ਰਹੇ ਹਨ ॥੫੩੪॥

ਰਸਾਵਲ ਛੰਦ ॥

ਰਸਾਵਲ ਛੰਦ:

ਚੜਿਓ ਚੀਨ ਰਾਜੰ ॥

ਚੀਨ ਦਾ ਰਾਜਾ ਚੜ੍ਹ ਆਇਆ ਹੈ।

ਸਜੇ ਸਰਬ ਸਾਜੰ ॥

(ਉਸ ਨੇ) ਸਭ ਤਰ੍ਹਾਂ ਦੇ ਸਾਜ ਸਜਾਏ ਹੋਏ ਹਨ।

ਖੁਲੇ ਖੇਤਿ ਖੂਨੀ ॥

ਖ਼ੂਨਖ਼ਾਰ ਯੋਧੇ ਯੁੱਧ-ਭੂਮੀ ਵਿਚ ਖੁਲ੍ਹੇ ਵਿਚਰ ਰਹੇ ਹਨ।

ਚੜੇ ਚੌਪ ਦੂਨੀ ॥੫੩੫॥

(ਚਿੱਤ ਵਿਚ) ਦੁਗਣਾ ਚਾਉ ਚੜ੍ਹਿਆ ਹੋਇਆ ਹੈ ॥੫੩੫॥

ਜੁਟੇ ਜੋਧ ਜੋਧੰ ॥

ਯੋਧੇ ਯੁੱਧ ਵਿਚ ਜੁਟੇ ਹੋਏ ਹਨ।

ਤਜੈ ਬਾਣ ਕ੍ਰੋਧੰ ॥

ਕ੍ਰੋਧ ਨਾਲ ਬਾਣ ਛਡ ਰਹੇ ਹਨ।

ਤੁਟੈ ਅੰਗ ਭੰਗੰ ॥

ਅੰਗ ਭੰਗ ਹੋ ਕੇ ਟੁਟ ਰਹੇ ਹਨ।

ਭ੍ਰਮੇ ਰੰਗ ਜੰਗੰ ॥੫੩੬॥

(ਫਿਰ ਵੀ) ਯੁੱਧ ਵਿਚ ਘੁੰਮ ਰਹੇ ਹਨ ॥੫੩੬॥

ਨਚੇ ਈਸ ਭੀਸੰ ॥

ਸ਼ਿਵ ਭਿਆਨਕ ਨਾਚ ਨਚ ਰਿਹਾ ਹੈ।

ਪੁਐ ਮਾਲ ਸੀਸੰ ॥

ਸਿਰਾਂ ਦੀ ਮਾਲਾ ਪਰੋ ਰਿਹਾ ਹੈ।


Flag Counter