ਸ਼੍ਰੀ ਦਸਮ ਗ੍ਰੰਥ

ਅੰਗ - 251


ਰਾਗੜਦੰਗ ਰਾਮ ਸੈਨਾ ਸੁ ਕ੍ਰੁਧ ॥

ਰਾਮ ਦੀ ਸੈਨਾ ਦੇ ਕ੍ਰੋਧਵਾਨ ਸੂਰਮੇ

ਜਾਗੜਦੰਗ ਜ੍ਵਾਨ ਜੁਝੰਤ ਜੁਧ ॥

ਯੁੱਧ ਵਿੱਚ ਜੂਝਦੇ ਸਨ।

ਨਾਗੜਦੰਗ ਨਿਸਾਣ ਨਵ ਸੈਨ ਸਾਜ ॥

ਸੈਨਾ ਨੇ ਨਵੇਂ ਧੌਂਸੇ ਵਜਾ ਕੇ 'ਮਕਰਾਛ' (ਨਾਂ ਦੇ)

ਮਾਗੜਦੰਗ ਮੂੜ ਮਕਰਾਛ ਗਾਜ ॥੪੮੫॥

ਮੂਰਖ ਰਣ-ਭੂਮੀ ਵਿੱਚ ਗੱਜਣ ਲੱਗਾ ॥੪੮੫॥

ਆਗੜਦੰਗ ਏਕ ਅਤਕਾਇ ਵੀਰ ॥

'ਇਕ ਅਤਕਾਇ' (ਨਾਮ ਦੇ) ਸੂਰਮੇ ਨੇ

ਰਾਗੜਦੰਗ ਰੋਸ ਕੀਨੇ ਗਹੀਰ ॥

ਗੰਭੀਰ ਰੂਪ ਵਿੱਚ ਗੁੱਸਾ ਕੀਤਾ।

ਆਗੜਦੰਗ ਏਕ ਹੁਕੇ ਅਨੇਕ ॥

ਉਸ ਇਕ ਨਾਲ ਅਨੇਕਾਂ (ਸੂਰਵੀਰ) ਲਲਕਾਰੇ।

ਸਾਗੜਦੰਗ ਸਿੰਧ ਬੇਲਾ ਬਿਬੇਕ ॥੪੮੬॥

(ਰਣ-ਭੂਮੀ) ਸਮੁੰਦਰ ਦੇ ਕੰਢੇ ਤੇ ਵਿਸਥਾਪਿਤ ਹੈ ॥੪੮੬॥

ਤਾਗੜਦੰਗ ਤੀਰ ਛੁਟੈ ਅਪਾਰ ॥

ਅਪਾਰ ਤੀਰ ਛੁੱਟਦੇ ਹਨ

ਬਾਗੜਦੰਗ ਬੂੰਦ ਬਨ ਦਲ ਅਨੁਚਾਰ ॥

ਜੋ ਬੂੰਦਾਂ ਜਾਂ ਬਣ ਦੇ ਪੱਤਿਆਂ ਅਨੁਸਾਰ (ਸਮਝਣੇ ਚਾਹੀਦੇ ਹਨ),

ਆਗੜਦੰਗ ਅਰਬ ਟੀਡੀ ਪ੍ਰਮਾਨ ॥

ਬਿਨਾਂ ਰਥਾਂ ਦੇ (ਪੈਦਲ ਸੈਨਾ) ਟਿੱਡੀਦਲ ਜਿਹੀ

ਚਾਗੜਦੰਗ ਚਾਰ ਚੀਟੀ ਸਮਾਨ ॥੪੮੭॥

ਜਾਂ ਕੀੜੀਆਂ ਦੇ ਦਲ ਵਰਗੀ ਸਮਝਣੀ ਚਾਹੀਦੀ ਹੈ ॥੪੮੭॥

ਬਾਗੜਦੰਗ ਬੀਰ ਬਾਹੁੜੇ ਨੇਖ ॥

ਅਨੇਕ ਸੂਰਮੇ ਨੇੜੇ ਪਹੁੰਚ ਗਏ ਹਨ

ਜਾਗੜਦੰਗ ਜੁਧ ਅਤਕਾਇ ਦੇਖ ॥

ਅਤੇ 'ਅਤਕਾਇ' ਦਾ ਯੁੱਧ ਵੇਖ ਰਹੇ ਹਨ।

ਦਾਗੜਦੰਗ ਦੇਵ ਜੈ ਜੈ ਕਹੰਤ ॥

ਦੇਵਤੇ ਜੈ ਜੈ ਕਾਰ ਕਰ ਰਹੇ ਹਨ

ਭਾਗੜਦੰਗ ਭੂਪ ਧਨ ਧਨ ਭਨੰਤ ॥੪੮੮॥

ਅਤੇ ਰਾਜੇ ਧੰਨ-ਧੰਨ ਕਹਿੰਦੇ ਸਨ ॥੪੮੮॥

ਕਾਗੜਦੰਗ ਕਹਕ ਕਾਲੀ ਕਰਾਲ ॥

ਕਾਲੀ ਪ੍ਰਚੰਡ ਠਹਾਕਾ ਮਾਰਕੇ ਹੱਸ ਰਹੀ ਹੈ।

ਜਾਗੜਦੰਗ ਜੂਹ ਜੁਗਣ ਬਿਸਾਲ ॥

ਜੋਗਣਾਂ ਦੇ ਵਿਸ਼ਾਲ ਟੋਲੇ

ਭਾਗੜਦੰਗ ਭੂਤ ਭੈਰੋ ਅਨੰਤ ॥

ਅਤੇ ਅਨੰਤ ਭੈਰੋ ਤੇ ਭੂਤ

ਸਾਗੜਦੰਗ ਸ੍ਰੋਣ ਪਾਣੰ ਕਰੰਤ ॥੪੮੯॥

ਲਹੂ ਪੀ ਰਹੇ ਸਨ ॥੪੮੯॥

ਡਾਗੜਦੰਗ ਡਉਰ ਡਾਕਣ ਡਹਕ ॥

ਡਾਕਣੀਆਂ ਡਗ-ਡਗ ਡੌਰੂ ਵਜਾਉਂਦੀਆਂ ਸਨ।

ਕਾਗੜਦੰਗ ਕ੍ਰੂਰ ਕਾਕੰ ਕਹਕ ॥

ਭਿਆਨਕ ਕਾਂ ਕੂਕਦੇ ਸਨ।

ਚਾਗੜਦੰਗ ਚਤ੍ਰ ਚਾਵਡੀ ਚਿਕਾਰ ॥

ਚੌਹਾਂ ਪਾਸੇ ਚੁੜੇਲਾਂ ਚੀਖਦੀਆਂ ਸਨ

ਭਾਗੜਦੰਗ ਭੂਤ ਡਾਰਤ ਧਮਾਰ ॥੪੯੦॥

ਅਤੇ ਭੂਤ ਧਮਾਰ ਪਾ ਰਹੇ ਸਨ ॥੪੯੦॥

ਹੋਹਾ ਛੰਦ ॥

ਹੋਹਾ ਛੰਦ

ਟੁਟੇ ਪਰੇ ॥

(ਯੋਧੇ) ਟੋਟੇ ਹੋ ਕੇ ਡਿੱਗ ਪਏ

ਨਵੇ ਮੁਰੇ ॥

ਪਰ ਮੁੜੇ ਨਹੀਂ।

ਅਸੰ ਧਰੇ ॥

(ਉਨ੍ਹਾਂ ਨੇ) ਤਲਵਾਰਾਂ ਫੜੀਆਂ ਹੋਈਆਂ ਸਨ

ਰਿਸੰ ਭਰੇ ॥੪੯੧॥

ਅਤੇ ਕ੍ਰੋਧ ਨਾਲ ਭਰੇ ਹੋਏ ਸਨ ॥੪੯੧॥

ਛੁਟੇ ਸਰੰ ॥

(ਸੂਰਮੇ) ਤੀਰ ਚਲਾਉਂਦੇ ਹਨ,

ਚਕਿਯੋ ਹਰੰ ॥

ਜਿਨ੍ਹਾਂ ਨੂੰ ਵੇਖ ਕੇ ਸ਼ਿਵ ਹੈਰਾਨ ਹੇ ਰਿਹਾ ਹੈ।

ਰੁਕੀ ਦਿਸੰ ॥

ਸਭ ਦਿਸ਼ਾਵਾਂ ਰੁਕ ਗਈਆਂ ਹਨ।

ਚਪੇ ਕਿਸੰ ॥੪੯੨॥

ਬੰਦਰ ਖਿੱਝ ਗਏ ਹਨ ॥੪੯੨॥

ਛੁਟੰ ਸਰੰ ॥

ਕ੍ਰੋਧ ਦੇ ਭਰੇ ਹੋਏ

ਰਿਸੰ ਭਰੰ ॥

ਤੀਰ ਚਲਾਉਂਦੇ ਹਨ

ਗਿਰੈ ਭਟੰ ॥

ਅਤੇ ਅਟਾਰੀਆਂ ਵਾਂਗ

ਜਿਮੰ ਅਟੰ ॥੪੯੩॥

ਯੋਧੇ ਡਿੱਗਦੇ ਹਨ ॥੪੯੩॥

ਘੁਮੇ ਘਯੰ ॥

ਡਰ ਦੇ ਭਰੇ ਹੋਏ ਘਾਇਲ

ਭਰੇ ਭਯੰ ॥

ਘੇਰਨੀ ਖਾਂਦੇ ਹਨ।

ਚਪੇ ਚਲੇ ॥

ਕਈ ਸ੍ਰੇਸ਼ਠ ਸੂਰਮੇ

ਭਟੰ ਭਲੇ ॥੪੯੪॥

ਮੁਕਾਬਲਾ ਕਰਦੇ ਚਲੇ ਜਾ ਰਹੇ ਹਨ ॥੪੯੪॥

ਰਟੈਂ ਹਰੰ ॥

ਕ੍ਰੋਧ ਨਾਲ ਸੜੇ ਹੋਏ

ਰਿਸੰ ਜਰੰ ॥

ਸ਼ਿਵ ਬੋਲਦੇ ਹਨ।

ਰੁਪੈ ਰਣੰ ॥

ਜ਼ਖ਼ਮੀ ਸੂਰਮੇ ਘੁੰਮਦੇ ਫਿਰਦੇ

ਘੁਮੇ ਬ੍ਰਣੰ ॥੪੯੫॥

ਯੁੱਧ ਵਿੱਚ ਜੁੱਟੇ ਹੋਏ ਹਨ ॥੪੯੫॥

ਗਿਰੈਂ ਧਰੰ ॥

ਸੂਰਮੇ ਧਰਤੀ ਤੇ ਡਿੱਗਦੇ ਹਨ,

ਹੁਲੈਂ ਨਰੰ ॥

ਸੈਨਿਕਾਂ ਨੂੰ ਧੱਕੇ ਵੱਜਦੇ ਹਨ।

ਸਰੰ ਤਛੇ ॥

ਤੀਰਾਂ ਨਾਲ ਪੱਛੇ ਹੋਏ ਹਨ।


Flag Counter