ਸ਼੍ਰੀ ਦਸਮ ਗ੍ਰੰਥ

ਅੰਗ - 1068


ਦੋਹਰਾ ॥

ਦੋਹਰਾ:

ਸੁਨਿ ਰਾਨੀ ਸ੍ਯਾਨੀ ਬਚਨ ਸੀਸ ਰਹੀ ਨਿਹੁਰਾਇ ॥

ਸਿਆਣੀ ਰਾਣੀ ਬਚਨ ਸੁਣ ਕੇ ਸਿਰ ਨੀਵਾਂ ਪਾਈ ਚੁਪ ਕਰ ਰਹੀ।

ਸੁਘਰ ਹੋਇ ਸੋ ਜਾਨਈ ਜੜ ਕੋ ਕਹਾ ਉਪਾਇ ॥੧੩॥

ਸੁਘੜ ਹੋਵੇ, ਤਾਂ ਸਮਝ ਜਾਵੇ, ਮੂਰਖ ਨੂੰ ਸਮਝਾਣ ਦਾ ਕੀ ਉਪਾ ਹੋ ਸਕਦਾ ਹੈ ॥੧੩॥

ਅੜਿਲ ॥

ਅੜਿਲ:

ਜੋ ਚਤਰੋ ਨਰ ਹੋਇ ਸੁ ਭੇਵ ਪਛਾਨਈ ॥

ਜੋ ਪੁਰਸ਼ ਚਤੁਰ ਹੁੰਦਾ ਹੈ, ਉਹ ਭੇਦ ਨੂੰ ਪਛਾਣ ਲੈਂਦਾ ਹੈ।

ਮੂਰਖ ਭੇਦ ਅਭੇਦ ਕਹਾ ਜਿਯ ਜਾਨਈ ॥

ਮੂਰਖ ਭੇਦ ਅਭੇਦ ਦੀ ਗੱਲ ਮਨ ਵਿਚ ਕਿਵੇਂ ਸਮਝ ਸਕਦਾ ਹੈ।

ਤਾ ਤੈ ਹੌਹੂੰ ਕਛੂ ਚਰਿਤ੍ਰ ਬਨਾਇ ਹੋ ॥

ਇਸ ਲਈ ਮੈਂ ਵੀ ਕੋਈ ਚਰਿਤ੍ਰ ਬਣਾਵਾਂਗੀ

ਹੋ ਯਾ ਰਾਨੀ ਕੇ ਸਹਿਤ ਨ੍ਰਿਪਹਿ ਕੋ ਘਾਇ ਹੋ ॥੧੪॥

ਅਤੇ ਰਾਣੀ ਸਹਿਤ ਰਾਜੇ ਨੂੰ ਮਾਰ ਦਿਆਂਗੀ ॥੧੪॥

ਚੌਪਈ ॥

ਚੌਪਈ:

ਮੂਰਖ ਕਛੂ ਭੇਦ ਨਹਿ ਪਾਯੋ ॥

ਮੂਰਖ ਨੇ ਕੁਝ ਭੇਦ ਨਹੀਂ ਸਮਝਿਆ।

ਸਾਚੀ ਕੋ ਝੂਠੀ ਠਹਰਾਯੋ ॥

ਸੱਚੀ (ਇਸਤਰੀ) ਨੂੰ ਝੂਠਾ ਕਰ ਕੇ ਮੰਨਿਆ

ਝੂਠੀ ਕੋ ਸਾਚੀ ਕਰਿ ਮਾਨ੍ਯੋ ॥

ਅਤੇ ਝੂਠੀ ਨੂੰ ਸੱਚੀ ਕਰ ਕੇ ਸਮਝਿਆ।

ਭੇਦ ਅਭੇਦ ਕਛੂ ਨਹਿ ਜਾਨ੍ਯੋ ॥੧੫॥

ਭੇਦ ਅਭੇਦ ਨੂੰ ਕੁਝ ਵੀ ਨਾ ਸਮਝਿਆ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੧॥੩੫੦੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੧॥੩੫੦੦॥ ਚਲਦਾ॥

ਦੋਹਰਾ ॥

ਦੋਹਰਾ:

ਵਹੈ ਸਵਤਿ ਤਾ ਕੀ ਹੁਤੀ ਜਾ ਕੋ ਰੂਪ ਅਪਾਰ ॥

ਉਸ ਦੀ ਸੌਂਕਣ ਅਪਾਰ ਸੁੰਦਰਤਾ ਵਾਲੀ ਸੀ।

ਸੁਰਪਤਿ ਸੇ ਨਿਰਖਤ ਸਦਾ ਮੁਖ ਛਬਿ ਭਾਨ ਕੁਮਾਰਿ ॥੧॥

ਇੰਦਰ ਵਰਗੇ ਸਦਾ ਉਸ ਭਾਨ ਕੁਮਾਰੀ ਦੇ ਮੂੰਹ ਦੀ ਛਬੀ ਦੇਖਦੇ ਸਨ ॥੧॥

ਅੜਿਲ ॥

ਅੜਿਲ:

ਭਾਨ ਕਲਾ ਐਸੇ ਬਹੁ ਬਰਖ ਬਿਤਾਇ ਕੈ ॥

ਭਾਨ ਕਲਾ ਨੇ ਇਸ ਤਰ੍ਹਾਂ ਬਹੁਤ ਸਾਲ ਬਿਤਾ ਦਿੱਤੇ।

ਨਿਸਿਸ ਪ੍ਰਭਾ ਕੀ ਬਾਤ ਗਈ ਜਿਯ ਆਇ ਕੈ ॥

(ਇਕ ਦਿਨ) ਨਿਸਿਸ ਪ੍ਰਭਾ ਦੀ ਗੱਲ ਉਸ ਦੇ ਮਨ ਵਿਚ ਆ ਗਈ।

ਸੋਤ ਰਾਵ ਤਿਹ ਸੰਗ ਬਿਲੋਕ੍ਯੋ ਜਾਇ ਕੈ ॥

ਉਸ ਨੇ ਰਾਜੇ ਨੂੰ ਉਸ ਨਾਲ ਸੁਤਾ ਹੋਇਆ ਵੇਖਿਆ

ਹੋ ਫਿਰਿ ਆਈ ਘਰ ਮਾਝ ਦੁਹੁਨ ਕੋ ਘਾਇ ਕੈ ॥੨॥

ਅਤੇ ਦੋਹਾਂ ਨੂੰ ਮਾਰ ਕੇ ਆਪਣੇ ਘਰ ਵਿਚ ਆ ਗਈ ॥੨॥

ਚੌਪਈ ॥

ਚੌਪਈ:

ਅਧਿਕ ਕੋਪ ਕਰਿ ਖੜਗ ਪ੍ਰਹਾਰਿਯੋ ॥

ਉਸ ਨੇ ਬਹੁਤ ਕ੍ਰੋਧ ਕਰ ਕੇ ਖੜਗ ਦਾ ਵਾਰ ਕੀਤਾ

ਦੁਹੂਅਨ ਚਾਰਿ ਟੂਕ ਕਰਿ ਡਾਰਿਯੋ ॥

ਅਤੇ ਦੋਹਾਂ ਦੇ ਚਾਰ ਟੋਟੇ ਕਰ ਦਿੱਤੇ।

ਮੈ ਇਹ ਜੜ ਸੋ ਭੇਦ ਬਤਾਯੋ ॥

(ਮਨ ਵਿਚ ਕਹਿਣ ਲਗੀ) ਮੈਂ ਤਾਂ ਇਸ ਮੂਰਖ ਨੂੰ ਭੇਦ ਦਸਿਆ ਸੀ,

ਇਹ ਮੋਹੁ ਝੂਠੀ ਠਹਰਾਯੋ ॥੩॥

ਪਰ ਇਸ ਨੇ ਮੈਨੂੰ ਹੀ ਝੂਠੀ ਬਣਾ ਦਿੱਤਾ ॥੩॥

ਸਵਤਿ ਸਹਿਤ ਰਾਜਾ ਕੌ ਘਾਈ ॥

(ਉਸ ਨੇ) ਸੌਂਕਣ ਸਮੇਤ ਰਾਜੇ ਨੂੰ ਮਾਰ ਦਿੱਤਾ

ਪੌਛਿ ਖੜਗ ਬਹੁਰੋ ਘਰ ਆਈ ॥

ਅਤੇ ਤਲਵਾਰ ਪੂੰਝ ਕੇ ਘਰ ਪਰਤ ਆਈ।

ਸੋਇ ਰਹੀ ਮਨ ਮੈ ਸੁਖ ਪਾਯੋ ॥

ਮਨ ਵਿਚ ਸੁਖ ਪ੍ਰਾਪਤ ਕਰ ਕੇ ਸੌਂ ਗਈ

ਭਏ ਪ੍ਰਾਤ ਯੌ ਕੂਕਿ ਸੁਨਾਯੋ ॥੪॥

ਅਤੇ ਸਵੇਰ ਹੁੰਦਿਆਂ ਹੀ ਇਸ ਤਰ੍ਹਾਂ ਕੂਕ ਕੇ ਸੁਣਾਉਣ ਲਗੀ ॥੪॥

ਰੋਇ ਪ੍ਰਾਤ ਭੇ ਬਚਨ ਉਚਾਰੇ ॥

ਸਵੇਰ ਹੋਣ ਤੇ ਰੋ ਕੇ ਕਹਿਣ ਲਗੀ,

ਬੈਠੇ ਕਹਾ ਰਾਵ ਜੂ ਮਾਰੇ ॥

ਤੁਸੀਂ ਲੋਕ ਬੈਠੇ ਕੀ ਕਰਦੇ ਹੋ, ਰਾਜਾ ਜੀ ਮਾਰੇ ਗਏ ਹਨ।

ਹਮਰੇ ਸੁਖ ਸਭ ਹੀ ਬਿਧਿ ਖੋਏ ॥

ਵਿਧਾਤਾ ਨੇ ਸਾਡੇ ਸਾਰੇ ਸੁਖ ਖੋਹ ਲਏ ਹਨ।

ਯੌ ਸੁਨਿ ਬੈਨ ਸਕਲ ਭ੍ਰਿਤ ਰੋਏ ॥੫॥

ਇਹ ਬੋਲ ਸੁਣ ਕੇ ਸਾਰੇ ਨੌਕਰ ਚਾਕਰ ਰੋਣ ਲਗੇ ॥੫॥

ਮ੍ਰਿਤਕ ਰਾਵ ਤ੍ਰਿਯ ਸਹਿਤ ਨਿਹਾਰਿਯੋ ॥

ਮਰੇ ਹੋਏ ਰਾਜੇ ਨੂੰ ਇਸਤਰੀ ਸਹਿਤ ਵੇਖਿਆ।

ਤਬ ਰਾਨੀ ਇਹ ਭਾਤਿ ਉਚਾਰਿਯੋ ॥

ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,

ਮੋ ਕਹ ਸਾਥ ਰਾਵ ਕੇ ਜਾਰਹੁ ॥

ਮੈਨੂੰ ਰਾਜੇ ਦੇ ਨਾਲ ਹੀ ਸਾੜ ਦਿਓ

ਮੋਰੇ ਛਤ੍ਰ ਪੁਤ੍ਰ ਸਿਰ ਢਾਰਹੁ ॥੬॥

ਅਤੇ ਮੇਰੇ ਪੁੱਤਰ ਦੇ ਸਿਰ ਉਤੇ ਛਤ੍ਰ ਸਜਾ ਦਿਓ ॥੬॥

ਤਬ ਤਾ ਪੈ ਮੰਤ੍ਰੀ ਸਭ ਆਏ ॥

ਤਦ ਉਸ ਕੋਲ ਸਾਰੇ ਮੰਤ੍ਰੀ ਆ ਗਏ

ਰੋਇ ਰੋਇ ਯੌ ਬਚਨ ਸੁਨਾਏ ॥

ਅਤੇ ਰੋ ਰੋ ਕੇ ਇਸ ਤਰ੍ਹਾਂ ਕਹਿਣ ਲਗੇ

ਛਤ੍ਰ ਪੁਤ੍ਰ ਕੇ ਸਿਰ ਪਰ ਢਾਰੋ ॥

ਕਿ ਛਤ੍ਰ ਤਾਂ ਪੁੱਤਰ ਦੇ ਸਿਰ ਉਤੇ ਝੁਲਾ ਦਿਓ,

ਆਜ ਉਚਿਤ ਨਹਿ ਜਰਨ ਤਿਹਾਰੋ ॥੭॥

ਪਰ ਅਜ ਤੁਹਾਡਾ ਸੜਨਾ ਉਚਿਤ ਨਹੀਂ ਹੈ ॥੭॥

ਦੋਹਰਾ ॥

ਦੋਹਰਾ:

ਨ੍ਰਿਪਤਿ ਮਰਿਯੋ ਸਿਸੁ ਸੁਤ ਰਹਿਯੋ ਤੈ ਜਰਿ ਹੈ ਦੁਖ ਪਾਇ ॥

ਰਾਜਾ ਮਰ ਗਿਆ ਹੈ, ਪੁੱਤਰ ਅਜੇ ਬਾਲਕ ਹੈ ਅਤੇ ਤੂੰ (ਰਾਜੇ ਦੇ ਮਰਨ ਦੇ) ਦੁਖ ਕਰ ਕੇ ਸੜਨਾ ਚਾਹੁੰਦੀ ਹੈਂ।

ਜਿਨਿ ਐਸੋ ਹਠ ਕੀਜਿਯੈ ਰਾਜ ਬੰਸ ਤੇ ਜਾਇ ॥੮॥

ਅਜਿਹਾ ਹਠ ਨਾ ਕਰੋ, ਨਹੀਂ ਤਾਂ ਰਾਜ ਬੰਸ ਤੋਂ ਚਲਿਆ ਜਾਏਗਾ ॥੮॥

ਚੌਪਈ ॥

ਚੌਪਈ:

ਸਭਨ ਸੁਨਤ ਇਹ ਭਾਤਿ ਉਚਾਰੀ ॥

ਇਸ ਤਰ੍ਹਾਂ ਸਭ ਨੂੰ ਕਹਿੰਦਿਆਂ ਸੁਣ ਕੇ


Flag Counter