(ਰਾਜੇ ਨੇ ਉੱਤਰ ਦਿੱਤਾ) ਟੰਗ ਹੇਠੋਂ ਉਹ ਲੰਘ ਕੇ ਜਾਏ ਜਿਸ ਨੂੰ ਕਾਮ-ਕੇਲ ਕਰਨੀ ਨਾ ਆਉਂਦੀ ਹੋਏ।
ਸਾਰੀ ਰਾਤ ਨਿਪੁੰਸਕ ਵਾਂਗ ਬੈਠ ਕੇ ਕਾਮ-ਕ੍ਰੀੜਾ ਨਾ ਕਰੇ।
ਮੈਂ ਤਾਂ ਧਰਮ ਦਾ ਬੰਨ੍ਹਿਆ ਹੋਇਆ ਤੇਰੇ ਨਾਲ ਕਾਮ-ਕ੍ਰੀੜਾ ਨਹੀਂ ਕਰਦਾ
(ਕਿਉਂਕਿ) ਜਗਤ ਦੇ ਅਪਜਸ ਕਰ ਕੇ ਮਨ ਵਿਚ ਬਹੁਤ ਡਰਦਾ ਹਾਂ ॥੨੯॥
(ਅਗੋਂ ਇਸਤਰੀ ਕਹਿੰਦੀ ਹੈ) ਤੁਸੀਂ ਅਨੇਕਾਂ ਯਤਨ ਕਰ ਲਵੋ, (ਪਰ ਅਜ ਮੈਂ) ਬਿਨਾ ਰਤੀ-ਕੇਲ ਕੀਤੇ ਤੁਹਾਨੂੰ ਨਹੀਂ ਛਡਾਂਗੀ।
ਅਜ ਮੈਂ ਆਪਣੇ ਹੱਥ ਨਾਲ ਤੁਹਾਨੂੰ ਪਕੜੀ ਰਖਾਂਗੀ ਅਤੇ ਸਾਰੀ ਰਾਤ ਰਤੀ-ਕ੍ਰੀੜਾ ਕਰਾਂਗੀ (ਅਰਥਾਂਤਰ- ਸਾਰੀ ਰਾਤ ਤੋਂ ਸਵੇਰ ਤਕ ਤੁਹਾਨੂੰ ਆਪਣੇ ਹੱਥ ਨਾਲ ਪਕੜੀ ਰਖਾਂਗੀ)।
ਹੇ ਮਿਤਰ! ਤੁਹਾਡੇ ਲਈ (ਤਾਂ ਮੈਂ) ਕਾਸ਼ੀ ਵਿਚ ਆਰੇ (ਨਾਲ ਚੀਰੀ) ਜਾਵਾਂਗੀ।
ਧਰਮਰਾਜ ਦੀ ਸਭਾ ਵਿਚ ਡਟ ਕੇ ਜਵਾਬ ਦਿਆਂਗੀ ॥੩੦॥
ਹੇ ਪ੍ਰਿਯ! ਅਜ ਤੁਹਾਡੇ ਨਾਲ ਰੁਚੀ ਪੂਰਵਕ ਸੇਜ ਮਾਣਾਂਗੀ।
ਮਨ ਭਾਉਂਦੀ ਰਤੀਕ੍ਰੀੜਾ ਰੁਚੀ ਪੂਰਵਕ ਕਮਾਵਾਂਗੀ।
ਹੇ ਸੁੰਦਰ ਸਰੂਪ ਵਾਲੇ! ਅਜ ਸਾਰੀ ਰਾਤ ਪ੍ਰੇਮ ਸਹਿਤ ਮੈਂ ਤੁਹਾਡੇ ਨਾਲ ਕਾਮ-ਕੇਲ ਕਰਾਂਗੀ।
ਤੁਹਾਡੇ ਨਾਲ ਮਿਲ ਕੇ ਸ਼ਿਵ ਦੇ ਵੈਰੀ ਕਾਮ ਦੇਵ ਦਾ ਸਾਰਾ ਹੰਕਾਰ ਖ਼ਤਮ ਕਰ ਦਿਆਂਗੀ ॥੩੧॥
ਰਾਇ ਨੇ ਕਿਹਾ:
ਪਹਿਲਾਂ ਤਾਂ ਮੈਨੂੰ ਪਰਮਾਤਮਾ ਨੇ ਛਤ੍ਰੀ ਕੁਲ ਵਿਚ ਜਨਮ ਦਿੱਤਾ ਹੈ।
ਫਿਰ ਸਾਡੀ ਕੁਲ ਨੂੰ ਜਗਤ ਵਿਚ ਬਹੁਤ ਮਾਣ ਦਿਵਾਇਆ ਹੈ।
ਫਿਰ ਸਾਰਿਆਂ ਵਿਚ ਬੈਠ ਕੇ (ਮੈਂ) ਪੂਜਣਯੋਗ ਅਖਵਾਉਂਦਾ ਹਾਂ।
(ਜੇ ਮੈਂ) ਤੇਰੇ ਨਾਲ ਰਤੀ-ਕ੍ਰੀੜਾ ਕਰਦਾ ਹਾਂ (ਤਾਂ) ਨੀਚ ਕੁਲ ਵਿਚ ਜਨਮ ਪਾਵਾਂਗਾ ॥੩੨॥
(ਇਸਤਰੀ ਨੇ ਕਿਹਾ) ਜਨਮ ਦੀ ਕੀ ਗੱਲ ਹੈ, (ਇਹ) ਸਭ ਜਨਮ ਤੁਹਾਡੇ ਹੀ ਬਣਾਏ ਹੋਏ ਹਨ।
(ਜੇ ਤੁਸੀਂ) ਅਜ ਮੇਰੇ ਨਾਲ ਰਮਣ ਨਹੀਂ ਕਰੋਗੇ (ਤਾਂ ਮੈਂ) ਇਸ ਨੂੰ ਆਪਣੀ ਬਦਕਿਸਮਤੀ ਸਮਝਾਂਗੀ।
ਹੇ ਲਾਲ! (ਮੈਂ) ਤੁਹਾਡੇ ਵਿਯੋਗ ਦੀ ਅੱਗ ਵਿਚ ਬੈਠ ਕੇ ਸੜ ਮਰਾਂਗੀ
ਅਤੇ ਤੁਹਾਡੇ ਨਾਲ ਸੰਯੋਗ ਕੀਤੇ ਬਿਨਾ (ਮੈਂ) ਜ਼ਹਿਰ ਪੀ ਕੇ ਮਰ ਜਾਵਾਂਗੀ ॥੩੩॥
ਦੋਹਰਾ:
ਰਾਜਾ (ਇਸ ਗੱਲੋਂ) ਡਰ ਗਿਆ ਕਿ ਜੇ ਮੈਨੂੰ ਇਹ ਸ੍ਰੀ ਭਗਵਤੀ (ਦੀ ਸੌਂਹ) ਆਣ ਦੇਵੇ
ਤਾਂ (ਮਜਬੂਰੀ ਵਸ) ਸੰਗ ਤਿਆਗ ਕੇ ਇਸ ਨਾਲ ਰਮਣ ਕਰ ਕੇ ਨਰਕ ਵਿਚ ਜਾਣਾ ਪਵੇਗਾ ॥੩੪॥
(ਇਸਤਰੀ ਨੇ ਕਿਹਾ, ਹੇ ਰਾਜਨ!) ਮੇਰੇ ਨਾਲ ਸੰਯੋਗ ਕਰ ਕੇ ਮਨ ਦੇ ਦੁਖ ਨੂੰ ਦੂਰ ਕਰ ਦਿਓ
(ਕਿਉਂਕਿ) ਤੁਹਾਡਾ ਸੰਯੋਗ ਨਾ ਪ੍ਰਾਪਤ ਕਰਨ ਕਰ ਕੇ ਕਾਮ ਮੇਰੇ (ਸ਼ਰੀਰ ਵਿਚ) ਬਹੁਤ ਵਿਆਪਕ ਹੋ ਗਿਆ ਹੈ ॥੩੫॥
(ਰਾਜੇ ਨੇ ਕਿਹਾ) ਨਰਕ ਵਿਚ ਪੈਣ ਤੋਂ ਡਰਦਾ ਹੋਇਆ ਮੈਂ ਤੇਰੇ ਨਾਲ ਸੰਗ ਨਹੀਂ ਕਰਾਂਗਾ
ਭਾਵੇਂ ਤੇਰੇ ਅਤੇ ਮੇਰੇ ਤਨ ਵਿਚ ਕਿਤਨਾ ਹੀ ਅਧਿਕ ਕਾਮ (ਕਿਉਂ ਨ) ਵਿਆਪਤ ਹੋ ਜਾਏ ॥੩੬॥
ਛੰਦ:
(ਇਸਤਰੀ ਨੇ ਕਿਹਾ) ਪਰਮਾਤਮਾ ਨੇ ਤੁਹਾਨੂੰ ਜਵਾਨ ਬਣਾਇਆ ਹੈ ਅਤੇ ਮੇਰੀ ਵੀ ਦੇਹ ਜਵਾਨ ਹੈ।
ਤੁਹਾਡੇ ਸ਼ਰੀਰ ਨੂੰ ਵੇਖ ਕੇ ਅਜ ਮੇਰਾ (ਮਨ) ਕਾਮ ਦੇਵ ਦੇ ਵਸ ਵਿਚ ਹੋ ਗਿਆ ਹੈ।
ਮਨ ਦਾ ਭਰਮ ਦੂਰ ਕਰ ਕੇ ਮੇਰੇ ਨਾਲ ਸੰਗ ਕਰੋ
ਅਤੇ ਨਰਕ ਵਿਚ ਪੈਣ (ਦੀ ਗੱਲ) ਤੋਂ ਆਪਣੇ ਚਿਤ ਵਿਚ ਜ਼ਰਾ ਜਿੰਨਾ ਵੀ ਨਾ ਡਰੋ ॥੩੭॥
ਦੋਹਰਾ:
(ਰਾਜੇ ਨੇ ਕਿਹਾ) ਜੋ ਨੌਜਵਾਨ ਇਸਤਰੀ (ਮੈਨੂੰ) ਪੂਜਣ ਯੋਗ ਜਾਣ ਕੇ ਮੇਰੇ ਵਲ ਆਉਂਦੀ ਹੈ,
ਉਹ ਇਸਤਰੀ ਉਸ ਗੁਰੂ ਦੀ ਧੀ ਦੇ ਸਮਾਨ ਲਗਦੀ ਹੈ ॥੩੮॥
ਛੰਦ:
ਇਸਤਰੀ ਨਾਲ ਪ੍ਰੇਮ ਕਰਨ ਦੀ ਕੀ (ਗੱਲ ਹੈ) (ਕਿਉਂਕਿ ਇਹ ਕਦੇ ਵੀ) ਪ੍ਰੇਮ ਨੂੰ ਉੜਕ ਤਕ ਨਹੀਂ ਨਿਭਾਉਂਦੀ।
ਇਕ ਮਰਦ ਨੂੰ ਛਡ ਕੇ ਹੋਰ ਸੁੰਦਰ ਮਰਦ ਨੂੰ ਚਾਹੁਣ ਲਗਦੀ ਹੈ।
ਜਿਸ ਮਰਦ ਨਾਲ ਇਸਤਰੀ ਜ਼ਿਆਦਾ ਪਿਆਰ ਕਰਦੀ ਹੈ,
(ਉਹ ਉਸ ਅਗੇ) ਆਪਣੇ ਗੁਪਤ ਅੰਗ ਨੂੰ ਨੰਗਾ ਕਰ ਕੇ ਧਰ ਦਿੰਦੀ ਹੈ ॥੩੯॥
ਦੋਹਰਾ:
ਕੀ ਕਰਾਂ, ਕਿਵੇਂ ਬਚਾਂ, ਮਨ ਵਿਚ ਸ਼ਾਂਤੀ ਪੈਦਾ ਨਹੀਂ ਹੁੰਦੀ।
(ਮੈਂ) ਤੈਨੂੰ ਮਾਰ ਕੇ ਕਿਵੇਂ ਜੀਵਾਂ, (ਤੇਰੇ) ਬੋਲ ਪ੍ਰੇਮ ਨਾਲ ਭਿੰਨੇ ਹੋਏ ਹਨ ॥੪੦॥
ਚੌਪਈ:
ਰਾਜੇ ਨੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ।
ਇਥੇ ਮੇਰਾ ਕੋਈ ਸਿੱਖ ਵੀ ਨਹੀਂ ਹੈ।
ਇਸ ਨਾਲ ਰਮਣ ਕਰਨ ਤੇ ਮੇਰਾ ਧਰਮ ਜਾਂਦਾ ਹੈ