ਸ਼੍ਰੀ ਦਸਮ ਗ੍ਰੰਥ

ਅੰਗ - 1004


ਪਕਰਿ ਰਾਵ ਕੋ ਤਰੇ ਦਬਾਯੋ ॥੧੮॥

ਉਸ ਨੇ ਪਕੜ ਕੇ ਰਾਜੇ ਨੂੰ ਦਬੋਚ ਲਿਆ ॥੧੮॥

ਨ੍ਰਿਪ ਕੋ ਪਕਰਿ ਭੁਜਨ ਤੇ ਲਿਯੋ ॥

ਰਾਜੇ ਨੂੰ ਬਾਂਹਵਾਂ ਤੋਂ ਪਕੜ ਲਿਆ

ਗੁਦਾ ਭੋਗ ਤਾ ਕੋ ਦ੍ਰਿੜ ਕਿਯੋ ॥

ਅਤੇ ਉਸ ਨਾਲ ਚੰਗੀ ਤਰ੍ਹਾਂ ਗੁਦਾ-ਭੋਗ ਕੀਤਾ।

ਤੋਰਿ ਤਾਰਿ ਤਨ ਰੁਧਿਰ ਚਲਾਯੋ ॥

ਤੋੜ ਤਾੜ ਕੇ ਰਾਜੇ ਦੇ ਸ਼ਰੀਰ (ਭਾਵ ਗੁਦਾ) ਤੋਂ ਲਹੂ ਵਗਾ ਦਿੱਤਾ।

ਅਧਿਕ ਰਾਵ ਮਨ ਮਾਝ ਲਜਾਯੋ ॥੧੯॥

ਰਾਜਾ (ਇਸ ਕਰ ਕੇ) ਮਨ ਵਿਚ ਬਹੁਤ ਲਜਿਤ ਹੋਇਆ ॥੧੯॥

ਦੋਹਰਾ ॥

ਦੋਹਰਾ:

ਗੁਦਾ ਭੋਗ ਭੇ ਤੇ ਨ੍ਰਿਪਤਿ ਮਨ ਮਹਿ ਰਹਿਯੋ ਲਜਾਇ ॥

ਗੁਦਾ-ਭੋਗ ਕਰ ਕੇ ਰਾਜਾ ਮਨ ਵਿਚ ਬਹੁਤ ਲਜਾਇਆ।

ਤਾ ਦਿਨ ਤੇ ਕਾਹੂੰ ਤ੍ਰਿਯਹਿ ਲਯੋ ਨ ਨਿਕਟਿ ਬੁਲਾਇ ॥੨੦॥

ਉਸ ਦਿਨ ਤੋਂ ਕਿਸੇ ਵੀ ਇਸਤਰੀ ਨੂੰ (ਰਾਜੇ ਨੇ ਆਪਣੇ) ਨੇੜੇ ਨਾ ਬੁਲਾਇਆ ॥੨੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੪॥੨੬੭੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੪॥੨੬੭੨॥ ਚਲਦਾ॥

ਦੋਹਰਾ ॥

ਦੋਹਰਾ:

ਦੁਹਿਤਾ ਸਾਹੁ ਫਿਰੰਗ ਕੀ ਜਾ ਕੋ ਰੂਪ ਅਪਾਰ ॥

ਫਿਰੰਗ ਸ਼ਾਹ ਦੀ ਇਕ ਪੁੱਤਰੀ ਦਾ ਬਹੁਤ ਸੁੰਦਰ ਰੂਪ ਸੀ।

ਤੀਨਿ ਭਵਨ ਭੀਤਰ ਕਹੂੰ ਤਾ ਸਮ ਔਰ ਨ ਨਾਰਿ ॥੧॥

ਤਿੰਨਾਂ ਲੋਕਾਂ ਵਿਚ ਉਸ ਸਮਾਨ ਕੋਈ ਸੁੰਦਰ ਇਸਤਰੀ ਨਹੀਂ ਸੀ ॥੧॥

ਚੌਪਈ ॥

ਚੌਪਈ:

ਅਬਦੁਲ ਨਾਮ ਮੁਲਾਨਾ ਭਾਰੋ ॥

ਅਬਦੁਲ ਨਾਂ ਦਾ ਇਕ ਵੱਡਾ ਮੁਲਾਣਾ ਸੀ।

ਸਹਿਰ ਜਹਾਨਾਬਾਦਿ ਉਜਿਯਾਰੋ ॥

(ਉਹ) ਜਹਾਨਾਬਾਦ ਸ਼ਹਿਰ ਵਿਚ ਬਹੁਤ ਪ੍ਰਸਿੱਧ ਸੀ।

ਹਾਜਰਾਤਿ ਜਬ ਬੈਠਿ ਮੰਗਾਵੈ ॥

ਜਦ ਉਹ ਬੈਠ ਕੇ 'ਹਾਜਰਾਤਿ' (ਜਿੰਨ ਭੂਤ) ਮੰਗਵਾਉਣ (ਦੀ ਕ੍ਰਿਆ) ਕਰਦਾ ਸੀ

ਦੇਵ ਭੂਤ ਜਿਨਾਨ ਬੁਲਾਵੈ ॥੨॥

ਤਾਂ ਦੇਓ, ਭੂਤ ਅਤੇ ਜਿੰਨਾਂ ਨੂੰ ਬੁਲਾ ਲੈਂਦਾ ਸੀ ॥੨॥

ਦੋਹਰਾ ॥

ਦੋਹਰਾ:

ਦੇਵ ਭੂਤ ਜਿਨਾਤ ਕਹ ਲੇਵੈ ਨਿਕਟ ਬੁਲਾਇ ॥

(ਉਹ) ਦੇਓਆਂ, ਭੂਤਾਂ ਅਤੇ ਜਿੰਨਾਂ ਨੂੰ ਆਪਣੇ ਕੋਲ ਬੁਲਾ ਲੈਂਦਾ ਸੀ।

ਜੌਨ ਬਾਤ ਚਿਤ ਮੈ ਰੁਚੈ ਤਿਨ ਤੇ ਲੇਤ ਮੰਗਾਇ ॥੩॥

ਜੋ ਵੀ ਗੱਲ (ਭਾਵ ਵਸਤੂ) ਉਸ ਦੇ ਚਿਤ ਵਿਚ ਚੰਗੀ ਲਗਦੀ, ਉਨ੍ਹਾਂ ਰਾਹੀਂ ਮੰਗਵਾ ਲੈਂਦਾ ॥੩॥

ਚੌਪਈ ॥

ਚੌਪਈ:

ਤਾ ਪੈ ਪਰੀ ਬਹੁਤ ਚਲਿ ਆਵੈ ॥

ਉਸ ਕੋਲ ਬਹੁਤ ਸਾਰੀਆਂ ਪਰੀਆਂ ਚਲ ਕੇ ਆਉਂਦੀਆਂ ਸਨ।

ਕੋਊ ਨਾਚਿ ਉਠ ਕੋਊ ਗਾਵੈ ॥

ਕੋਈ ਉਠ ਕੇ ਨਚਦੀ ਸੀ ਅਤੇ ਕੋਈ ਗਾਉਂਦੀ ਸੀ।

ਭਾਤਿ ਭਾਤਿ ਕੇ ਭਾਵ ਦਿਖਾਵਹਿ ॥

ਭਾਂਤ ਭਾਂਤ ਦੇ ਹਾਵ-ਭਾਵ ਦਿਖਾਉਂਦੀਆਂ ਸਨ।

ਦੇਖਨਹਾਰ ਸਭੇ ਬਲਿ ਜਾਵਹਿ ॥੪॥

ਸਾਰੇ ਦੇਖਣ ਵਾਲੇ ਬਲਿਹਾਰੇ ਜਾਂਦੇ ਸਨ ॥੪॥

ਲਾਲ ਪਰੀ ਇਕ ਬਚਨ ਉਚਾਰੋ ॥

ਲਾਲ ਪਰੀ ਨੇ ਕਿਹਾ

ਸਾਹ ਪਰੀ ਸੁਨੁ ਬੈਨ ਹਮਾਰੋ ॥

ਕਿ ਸ਼ਾਹ ਪਰੀ! ਤੂੰ ਮੇਰੀ ਇਕ ਗੱਲ ਸੁਣ।

ਸੁੰਦਰਿ ਕਲਾ ਕੁਅਰਿ ਇਕ ਭਾਰੀ ॥

ਇਕ ਕਲਾ ਕੁਅਰਿ ਨਾਂ ਦੀ ਬਹੁਤ ਸੁੰਦਰ ਇਸਤਰੀ ਹੈ,

ਜਨੁਕ ਰੂਪ ਕੀ ਰਾਸਿ ਸਵਾਰੀ ॥੫॥

ਮਾਨੋ ਰੂਪ ਦੀ ਖਾਣ ਬਣਾਈ ਗਈ ਹੋਵੇ ॥੫॥

ਦੋਹਰਾ ॥

ਦੋਹਰਾ:

ਤਾਹੀ ਤੇ ਬਿਧਿ ਰੂਪ ਲੈ ਕੀਨੇ ਰੂਪ ਅਨੇਕ ॥

ਉਸੇ ਤੋਂ ਵਿਧਾਤਾ ਨੇ ਰੂਪ ਲੈ ਕੇ ਅਨੇਕ ਰੂਪ ਤਿਆਰ ਕੀਤੇ ਹਨ।

ਰੀਝਿ ਰਹੀ ਮੈ ਨਿਰਖਿ ਛਬਿ ਮਨ ਕ੍ਰਮ ਸਹਿਤ ਬਿਬੇਕ ॥੬॥

ਉਸ ਦੀ ਛਬੀ ਨੂੰ ਵੇਖ ਕੇ ਮੈਂ ਮਨ, ਕਰਮ ਅਤੇ ਵਿਵੇਕ ਕਰ ਕੇ ਰੀਝ ਗਈ ਹਾਂ ॥੬॥

ਚੌਪਈ ॥

ਚੌਪਈ:

ਤਾ ਕੀ ਪ੍ਰਭਾ ਜਾਤ ਨਹਿ ਕਹੀ ॥

ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਜਾਨੁਕ ਫੂਲਿ ਮਾਲਿਤੀ ਰਹੀ ॥

ਮਾਨੋ ਮਾਲਤੀ ਦਾ ਫੁਲ ਹੋਵੇ।

ਕਵਨ ਸੁ ਕਬਿ ਤਿਹ ਪ੍ਰਭਾ ਉਚਾਰੈ ॥

ਕਿਹੜਾ ਕਵੀ ਉਸ ਦੀ ਪ੍ਰਭਾ ਦਾ ਬਖਾਨ ਕਰ ਸਕਦਾ ਹੈ।

ਕੋਟਿ ਸੂਰ ਜਨੁ ਚੜੇ ਸਵਾਰੇ ॥੭॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਰੋੜਾਂ ਸੂਰਜ ਸੰਵਰ ਕੇ ਚੜ੍ਹ ਪਏ ਹੋਣ ॥੭॥

ਮੁਲਾ ਬਾਤ ਸ੍ਰਵਨ ਯਹ ਸੁਨੀ ॥

ਮੁੱਲਾ ਨੇ ਜਦ ਕੰਨਾਂ ਨਾਲ ਸਭ ਕੁਝ ਸੁਣਿਆ

ਬਿਰਹ ਬਿਕਲ ਹ੍ਵੈ ਮੂੰਡੀ ਧੁਨੀ ॥

ਤਾਂ ਬਿਰਹੋਂ ਨਾਲ ਵਿਆਕੁਲ ਹੋ ਕੇ ਸਿਰ ਹਿਲਾਉਣ ਲਗਾ।

ਏਕ ਦੇਵ ਭੇਜਾ ਤਹ ਜਾਈ ॥

(ਉਸ ਨੇ) ਇਕ ਦੇਓ ਉਥੇ ਭੇਜਿਆ

ਤਾ ਕੀ ਖਾਟ ਉਠਾਇ ਮੰਗਾਈ ॥੮॥

ਅਤੇ ਉਸ ਦੀ ਮੰਜੀ ਚੁਕਵਾ ਕੇ ਮੰਗਵਾ ਲਈ ॥੮॥

ਵਾ ਸੁੰਦਰਿ ਕੋ ਕਛੁ ਨ ਬਸਾਯੋ ॥

ਉਸ ਸੁੰਦਰੀ ਦਾ ਕੋਈ ਵਸ ਨਾ ਚਲਿਆ

ਮੁਲਾ ਕੇ ਸੰਗ ਭੋਗ ਕਮਾਯੋ ॥

ਅਤੇ ਮੁੱਲਾ ਨਾਲ (ਉਸ ਨੇ) ਭੋਗ ਕੀਤਾ।

ਬੀਤੀ ਰੈਨਿ ਭੋਰ ਜਬ ਭਯੋ ॥

ਜਦ ਰਾਤ ਬੀਤ ਗਈ ਅਤੇ ਸਵੇਰ ਹੋ ਗਈ

ਤਿਹ ਪਹੁਚਾਇ ਤਹੀ ਤਿਨ ਦਯੋ ॥੯॥

ਤਾਂ ਉਸ ਨੂੰ ਉਥੇ ਹੀ ਪਹੁੰਚਾ ਦਿੱਤਾ ਗਿਆ ॥੯॥

ਐਸੀ ਬਿਧਿ ਤਿਹ ਰੋਜ ਬੁਲਾਵੈ ॥

ਇਸ ਤਰ੍ਹਾਂ ਨਾਲ (ਮੁੱਲਾ) ਉਸ ਨੂੰ ਰੋਜ਼ ਬੁਲਾਉਂਦਾ।

ਹੋਤ ਉਦੋਤ ਫਿਰੰਗ ਪਠਾਵੈ ॥

ਅਤੇ ਸਵੇਰ ਹੋਣ ਤੇ ਫਿਰੰਗ (ਸ਼ਾਹ) ਕੋਲ ਭੇਜ ਦਿੰਦਾ।

ਮਨ ਮਾਨਤ ਕੇ ਕੇਲਨ ਕਰੈ ॥

ਮਨ ਭਾਉਂਦੀ ਕਾਮ-ਕ੍ਰੀੜਾ ਕਰਦਾ