ਸ਼੍ਰੀ ਦਸਮ ਗ੍ਰੰਥ

ਅੰਗ - 1003


ਵਹੈ ਬਾਤ ਹਮਰੇ ਜਿਯ ਭਾਵੈ ॥੬॥

ਉਹੀ ਗੱਲ ਮੇਰੇ ਚਿਤ ਨੂੰ ਚੰਗੀ ਲਗਦੀ ਹੈ ॥੬॥

ਬਲੀ ਏਕ ਸੁੰਦਰ ਲਖਿ ਪਾਯੋ ॥

ਰਾਣੀ ਨੇ ਇਕ ਸੁੰਦਰ ਬਲਵਾਨ ਵੇਖਿਆ।

ਪ੍ਰਥਮ ਤਵਨ ਕੀ ਤ੍ਰਿਯਹਿ ਭਿਟਾਯੋ ॥

ਪਹਿਲਾਂ ਉਸ ਦੀ ਇਸਤਰੀ ਨੂੰ ਰਾਜੇ ਨਾਲ ਮਿਲਾਇਆ।

ਜਬ ਵਹੁ ਪੁਰਖ ਅਧਿਕ ਰਿਸਿ ਭਰਿਯੋ ॥

ਜਦ ਉਹ ਪੁਰਸ਼ ਗੁੱਸੇ ਨਾਲ ਭਰ ਗਿਆ।

ਤਬ ਤਾ ਸੋ ਯੌ ਬਚਨ ਉਚਰਿਯੋ ॥੭॥

ਤਦ ਉਸ ਨਾਲ ਰਾਣੀ ਨੇ ਇਸ ਤਰ੍ਹਾਂ ਗੱਲ ਕੀਤੀ ॥੭॥

ਦੋਹਰਾ ॥

ਦੋਹਰਾ:

ਕਾਮ ਕੇਲ ਤਾ ਸੌ ਕਰਿਯੋ ਰਾਨੀ ਅਤਿ ਸੁਖ ਪਾਇ ॥

ਰਾਣੀ ਨੇ ਉਸ ਨਾਲ ਕਾਮ-ਕ੍ਰੀੜਾ ਕੀਤੀ ਅਤੇ ਬਹੁਤ ਸੁਖ ਪ੍ਰਾਪਤ ਕੀਤਾ।

ਬਹੁਰਿ ਬਚਨ ਤਿਹ ਪੁਰਖ ਸੋ ਐਸੋ ਕਹਿਯੋ ਸੁਨਾਇ ॥੮॥

ਫਿਰ ਉਸ ਪੁਰਸ਼ ਨੂੰ ਇਸ ਤਰ੍ਹਾਂ ਸੁਣਾ ਕੇ ਕਿਹਾ ॥੮॥

ਚੌਪਈ ॥

ਚੌਪਈ:

ਤੁਮਰੀ ਪ੍ਰਭਾ ਕਹੋ ਕਾ ਰਹੀ ॥

(ਹੇ ਮਿਤਰ!) ਦਸ, ਤੇਰੀ ਸ਼ੋਭਾ ਕੀ ਰਹਿ ਗਈ ਹੈ,

ਨਿਜ ਨਾਰੀ ਰਾਜੈ ਜੋ ਚਹੀ ॥

ਜੇ ਰਾਜਾ ਤੇਰੀ ਇਸਤਰੀ ਨੂੰ ਚਾਹੁੰਦਾ ਹੈ।

ਜਾ ਕੀ ਤ੍ਰਿਯ ਸੋ ਔਰ ਬਿਹਾਰੈ ॥

ਜਿਸ ਦੀ ਇਸਤਰੀ ਨਾਲ ਕੋਈ ਹੋਰ ਰਮਣ ਕਰੇ,

ਧ੍ਰਿਗ ਤਾ ਕੋ ਸਭ ਜਗਤ ਉਚਾਰੈ ॥੯॥

ਉਸ ਨੂੰ ਸਾਰਾ ਸੰਸਾਰ ਧਿਕਾਰਦਾ ਹੈ ॥੯॥

ਦੋਹਰਾ ॥

ਦੋਹਰਾ:

ਪ੍ਰਥਮ ਭੋਗ ਮਨ ਭਾਵਤੋ ਰਾਨੀ ਕਿਯੋ ਬਨਾਇ ॥

ਪਹਿਲਾਂ ਰਾਣੀ ਨੇ ਉਸ ਨਾਲ ਮਨ ਭਾਉਂਦਾ ਭੋਗ ਕੀਤਾ

ਬਹੁਰਿ ਬਚਨ ਤਾ ਸੌ ਕਹਿਯੋ ਐਸੇ ਰਿਸ ਉਪਜਾਇ ॥੧੦॥

ਅਤੇ ਫਿਰ ਇਸ ਤਰ੍ਹਾਂ ਬਚਨ ਕਹਿ ਕੇ ਉਸ ਦਾ ਗੁੱਸਾ ਭੜਕਾਇਆ ॥੧੦॥

ਚੌਪਈ ॥

ਚੌਪਈ:

ਤੁਮਰੀ ਤ੍ਰਿਯ ਕੌ ਰਾਵ ਬੁਲਾਵੈ ॥

(ਅਤੇ ਕਿਹਾ) ਤੇਰੀ ਇਸਤਰੀ ਨੂੰ ਰਾਜਾ ਬੁਲਾਉਂਦਾ ਹੈ।

ਕਾਮ ਭੋਗ ਤਿਹ ਸਾਥ ਕਮਾਵੈ ॥

ਉਸ ਨਾਲ ਕਾਮ-ਭੋਗ ਕਰਦਾ ਹੈ।

ਤੂ ਨਹਿ ਮਰਿਯੋ ਲਾਜ ਕੋ ਮਰਈ ॥

ਤੂੰ ਲਾਜ ਦਾ ਮਾਰਿਆ ਮਰਦਾ ਕਿਉਂ ਨਹੀਂ

ਪਾਵਕ ਬਿਖੈ ਜਾਇ ਨਹਿ ਜਰਈ ॥੧੧॥

ਜਾਂ ਅੱਗ ਵਿਚ ਜਾ ਕੇ ਸੜਦਾ ਕਿਉਂ ਨਹੀਂ ॥੧੧॥

ਦੋਹਰਾ ॥

ਦੋਹਰਾ:

ਕੈ ਯਹ ਮੂਰਖ ਰਾਵ ਤੇ ਬਦਲੋ ਲੇਹਿ ਬਨਾਇ ॥

ਜਾਂ ਤਾਂ ਇਸ ਮੂਰਖ ਰਾਜੇ ਤੋਂ ਚੰਗੀ ਤਰ੍ਹਾਂ ਬਦਲਾ ਲੈ,

ਨਾਤਰ ਬਦ੍ਰਿਕਾਸ੍ਰਮ ਬਿਖੈ ਗਰੌ ਹਿਮਾਚਲ ਜਾਇ ॥੧੨॥

ਨਹੀਂ ਤਾਂ ਬਦ੍ਰਿਕਾਸ਼੍ਰਮ (ਬਦਰੀਨਾਥ) ਜਾ ਕੇ ਹਿਮਾਲੇ ਵਿਚ ਗਲ ਜਾ ॥੧੨॥

ਚੌਪਈ ॥

ਚੌਪਈ:

ਜੋ ਤ੍ਰਿਯ ਕਹੋ ਮੋਹਿ ਸੋ ਕਰੌ ॥

(ਉਸ ਪੁਰਸ਼ ਨੇ ਕਿਹਾ) ਹੇ ਰਾਣੀ! ਜੋ ਤੂੰ ਕਹੇਂਗੀ, ਉਹੀ ਮੈਂ ਕਰਾਂਗਾ।

ਸਬਕ ਸਿੰਘ ਤੇ ਨੈਕ ਨ ਡਰੌ ॥

(ਮੈਂ) ਸਬਕ ਸਿੰਘ ਤੋਂ ਜ਼ਰਾ ਵੀ ਨਹੀਂ ਡਰਾਂਗਾ।

ਇਨ ਕੀਨੋ ਗ੍ਰਿਹ ਖ੍ਵਾਰ ਹਮਾਰੋ ॥

ਇਸ ਨੇ ਮੇਰਾ ਘਰ ਬਰਬਾਦ ਕੀਤਾ ਹੈ।

ਮੈਹੂੰ ਤਿਹ ਤ੍ਰਿਯ ਸੰਗ ਬਿਹਾਰੋ ॥੧੩॥

ਮੈਂ ਵੀ ਉਸ ਦੀ ਇਸਤਰੀ ਨਾਲ ਰਮਣ ਕਰਾਂਗਾ ॥੧੩॥

ਰੋਮਾਤਕ ਤੁਮ ਪ੍ਰਥਮ ਲਗਾਵੋ ॥

(ਰਾਣੀ ਨੇ ਉਸ ਨੂੰ ਸਮਝਾਇਆ ਕਿ) ਤੂੰ ਪਹਿਲਾਂ ਰੋਮ-ਨਾਸਨੀ ਲਗਾ

ਸਕਲ ਤ੍ਰਿਯਾ ਕੌ ਭੇਸ ਛਕਾਵੋ ॥

ਅਤੇ ਸਾਰਾ ਇਸਤਰੀ ਦਾ ਸਰੂਪ ਬਣਾ।

ਜਬ ਤੁਮ ਕੌ ਰਾਜਾ ਲਖਿ ਪੈ ਹੈ ॥

ਜਦ ਰਾਜਾ ਤੈਨੂੰ (ਇਸਤਰੀ ਰੂਪ) ਵਿਚ ਵੇਖ ਲਏਗਾ

ਤੁਰਤੁ ਮਦਨ ਕੇ ਬਸਿ ਹ੍ਵੈ ਜੈ ਹੈ ॥੧੪॥

ਤਾਂ ਤੁਰਤ ਕਾਮ ਦੇ ਵਸ ਵਿਚ ਹੋ ਜਾਏਗਾ ॥੧੪॥

ਜਾਰ ਕੇਸ ਸਭ ਦੂਰਿ ਕਰਾਏ ॥

ਯਾਰ ਨੇ ਸਾਰੇ ਵਾਲ ਸਾਫ਼ ਕਰ ਦਿੱਤੇ।

ਭੂਖਨ ਅੰਗ ਅਨੂਪ ਸੁਹਾਏ ॥

ਸ਼ਰੀਰ ਉਤੇ ਅਨੂਪਮ ਗਹਿਣੇ ਸਜਾ ਲਏ।

ਜਾਇ ਦਰਸ ਰਾਜਾ ਕੋ ਦਿਯੋ ॥

ਜਾ ਕੇ ਰਾਜੇ ਨੂੰ ਵਿਖਾਲੀ ਦਿੱਤੀ।

ਨ੍ਰਿਪ ਕੋ ਮੋਹਿ ਆਤਮਾ ਲਿਯੋ ॥੧੫॥

ਰਾਜੇ ਦੀ ਆਤਮਾ ਨੂੰ ਮੋਹ ਲਿਆ ॥੧੫॥

ਜਬ ਰਾਜੈ ਤਾ ਕੋ ਲਖਿ ਪਾਯੋ ॥

ਜਦ ਰਾਜੇ ਨੇ ਉਸ ਨੂੰ ਵੇਖਿਆ

ਦੌਰਿ ਸਦਨ ਰਾਨੀ ਕੇ ਆਯੋ ॥

ਤਾਂ ਦੌੜ ਕੇ ਰਾਣੀ ਦੇ ਮਹੱਲ ਵਿਚ ਆਇਆ।

ਹੇ ਸੁੰਦਰਿ ਮੈ ਤ੍ਰਿਯਿਕ ਨਿਹਾਰੀ ॥

(ਕਹਿਣ ਲਗਾ) ਹੇ ਸੁੰਦਰੀ! ਮੈਂ ਇਕ ਇਸਤਰੀ ਵੇਖੀ ਹੈ,

ਜਾਨੁਕ ਮਹਾ ਰੁਦ੍ਰ ਕੀ ਪ੍ਯਾਰੀ ॥੧੬॥

ਮਾਨੋ ਮਹਾ ਰੁਦ੍ਰ ਦੀ ਪਿਆਰੀ (ਪਾਰਬਤੀ) ਹੋਵੇ ॥੧੬॥

ਜੋ ਮੁਹਿ ਤਿਹ ਤੂ ਆਜ ਮਿਲਾਵੈਂ ॥

ਜੇ ਤੂੰ ਮੈਨੂੰ ਉਹ ਅਜ ਮਿਲਾ ਦੇਵੇਂ,

ਜੋ ਮਾਗੈ ਮੁਖ ਤੇ ਸੋ ਪਾਵੈਂ ॥

ਜੋ ਮੂੰਹੋਂ ਮੰਗੇਗੀ, ਉਹੀ ਪ੍ਰਾਪਤ ਕਰ ਲਵੇਂਗੀ।

ਰਾਨੀ ਫੂਲਿ ਬਚਨ ਸੁਨਿ ਗਈ ॥

ਰਾਣੀ ਬਚਨ ਸੁਣ ਕੇ ਫੁਲ ਗਈ,

ਜੋ ਮੈ ਚਾਹਤ ਥੀ ਸੋਊ ਭਈ ॥੧੭॥

(ਕਿਉਂਕਿ) ਜੋ ਮੈਂ ਚਾਹੁੰਦੀ ਸਾਂ, ਉਹੀ ਹੋ ਗਿਆ ਹੈ ॥੧੭॥

ਸੁਨਤ ਬਚਨ ਰਾਨੀ ਗ੍ਰਿਹ ਆਈ ॥

(ਇਹ) ਬਚਨ ਸੁਣ ਕੇ ਰਾਣੀ ਘਰ ਆਈ।

ਤੌਨ ਜਾਰ ਕੋ ਦਯੋ ਭਿਟਾਈ ॥

ਉਸ ਯਾਰ ਨੂੰ ਮਿਲਵਾ ਦਿੱਤਾ।

ਜਬ ਤਾ ਕੋ ਨ੍ਰਿਪ ਹਾਥ ਚਲਾਯੋ ॥

ਜਦ ਰਾਜੇ ਨੇ ਉਸ ਪ੍ਰਤਿ ਹੱਥ ਵਧਾਇਆ।


Flag Counter