ਸ਼੍ਰੀ ਦਸਮ ਗ੍ਰੰਥ

ਅੰਗ - 375


ਤਬੈ ਲਗੀ ਰੋਦਨ ਕਰਨ ਭੂਲਿ ਗਈ ਸੁਧ ਸਾਤ ॥੭੯੩॥

ਤਾਂ (ਉਹ) ਰੋਣ ਲਗ ਗਈ ਅਤੇ ਉਸ ਨੂੰ ਸਤੇ ਸੁੱਧਾਂ ਭੁਲ ਗਈਆਂ (ਅਰਥਾਤ ਹੋਸ਼ ਗੁੰਮ ਹੋ ਗਈ) ॥੭੯੩॥

ਸਵੈਯਾ ॥

ਸਵੈਯਾ:

ਰੋਵਨ ਲਾਗ ਜਬੈ ਜਸੁਧਾ ਅਪੁਨੇ ਮੁਖਿ ਤੇ ਇਹ ਭਾਤਿ ਸੋ ਭਾਖੈ ॥

ਜਦੋਂ ਜਸੋਧਾ ਰੋਣ ਲਗੀ ਤਾਂ ਆਪਣੇ ਮੂੰਹ ਤੋਂ ਇਸ ਤਰ੍ਹਾਂ ਕਹਿਣ ਲਗੀ।

ਕੋ ਹੈ ਹਿਤੂ ਹਮਰੋ ਬ੍ਰਿਜ ਮੈ ਚਲਤੇ ਹਰਿ ਕੋ ਬ੍ਰਿਜ ਮੈ ਫਿਰਿ ਰਾਖੈ ॥

ਸਾਡਾ ਬ੍ਰਜ ਵਿਚ ਕੋਈ ਹਿਤੂ ਹੈ ਜੋ (ਮਥੁਰਾ ਨੂੰ) ਜਾਂਦੇ ਹੋਏ ਕ੍ਰਿਸ਼ਨ ਨੂੰ ਫਿਰ ਰਖ ਲਵੇ।

ਐਸੋ ਕੋ ਢੀਠ ਕਰੈ ਜੀਯ ਮੋ ਨ੍ਰਿਪ ਸਾਮੁਹਿ ਜਾ ਬਤੀਯਾ ਇਹ ਭਾਖੈ ॥

ਅਜਿਹਾ ਕੋਈ ਹੈ ਜੋ ਹਠ ਕਰ ਕੇ ਰਾਜੇ ਦੇ ਸਾਹਮਣੇ ਜਾ ਕੇ ਇਹ ਗੱਲ ਕਹੇ।

ਸੋਕ ਭਰੀ ਮੁਰਝਾਇ ਗਿਰੀ ਧਰਨੀ ਪਰ ਸੋ ਬਤੀਯਾ ਨਹਿ ਭਾਖੈ ॥੭੯੪॥

ਦੁਖ ਨਾਲ ਭਰੀ ਹੋਈ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਈ ਅਤੇ (ਮੂੰਹ ਤੋਂ) ਕੋਈ ਗੱਲ ਨਹੀਂ ਕਹਿ ਸਕਦੀ ॥੭੯੪॥

ਬਾਰਹ ਮਾਸ ਰਖਿਯੋ ਉਦਰੈ ਮਹਿ ਤੇਰਹਿ ਮਾਸ ਭਏ ਜੋਊ ਜਈਯਾ ॥

ਜਿਸ ਨੂੰ ਬਾਰ੍ਹਾਂ ਮਹੀਨੇ ਪੇਟ ਵਿਚ ਰਖਿਆ ਅਤੇ ਜਿਸ ਨੂੰ ਜਨਮਿਆਂ ਤੇਰ੍ਹਾਂ ਮਹੀਨੇ ਹੋਏ ਹਨ।

ਪਾਲਿ ਬਡੋ ਜੁ ਕਰਿਯੋ ਤਬ ਹੀ ਹਰਿ ਕੋ ਸੁਨਿ ਮੈ ਮੁਸਲੀਧਰ ਭਯਾ ॥

ਤਦ ਤੋਂ ਕ੍ਰਿਸ਼ਨ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ ਅਤੇ ਜੋ ਬਲਰਾਮ ਦਾ ਭਾਈ ਸੁਣੀਦਾ ਹੈ।

ਤਾਹੀ ਕੇ ਕਾਜ ਕਿਧੌ ਨ੍ਰਿਪ ਵਾ ਬਸੁਦੇਵ ਕੋ ਕੈ ਸੁਤ ਬੋਲਿ ਪਠਈਯਾ ॥

ਉਸ ਦੇ (ਕਿਸੇ) ਕੰਮ ਲਈ, ਜਾਂ ਬਸੁਦੇਵ ਦਾ ਪੁੱਤਰ ਜਾਣ ਕੇ ਰਾਜੇ ਨੇ ਉਸ ਨੂੰ ਬੁਲਾ ਭੇਜਿਆ ਹੈ।

ਪੈ ਹਮਰੇ ਘਟ ਭਾਗਨ ਕੇ ਘਰਿ ਭੀਤਰ ਪੈ ਨਹੀ ਸ੍ਯਾਮ ਰਹਈਯਾ ॥੭੯੫॥

ਪਰ ਸਾਡੇ ਭਾਗ-ਹੀਣਾਂ ਦੇ ਘਰ ਦੇ ਅੰਦਰ ਕ੍ਰਿਸ਼ਨ ਨਹੀਂ ਰਹਿ ਸਕਦੇ ॥੭੯੫॥

ਅਥ ਬ੍ਰਿਹ ਨਾਟਕ ਲਿਖਯਤੇ ॥

ਹੁਣ ਬਿਰਹ ਨਾਟਕ ਲਿਖਦੇ ਹਾਂ:

ਦੋਹਰਾ ॥

ਦੋਹਰਾ:

ਰਥ ਊਪਰ ਮਹਾਰਾਜ ਗੇ ਰਥਿ ਚੜਿ ਕੈ ਤਜਿ ਗ੍ਰੇਹ ॥

ਸ੍ਰੀ ਕ੍ਰਿਸ਼ਨ (ਅਤੇ ਬਲਰਾਮ) ਰਥ ਉਪਰ ਚੜ੍ਹ ਕੇ ਅਤੇ ਘਰ ਛਡ ਕੇ (ਮਥੁਰਾ) ਚਲੇ ਗਏ।

ਗੋਪਿਨ ਕਥਾ ਬ੍ਰਿਲਾਪ ਕੀ ਭਈ ਸੰਤ ਸੁਨਿ ਲੇਹੁ ॥੭੯੬॥

(ਉਨ੍ਹਾਂ ਦੇ ਵਿਯੋਗ ਵਿਚ) ਗੋਪੀਆਂ ਦੇ ਵਿਰਲਾਪ ਦੀ ਜੋ ਕਥਾ ਹੋਈ ਸੀ, ਉਹ ਸੰਤ ਜਨੋ! ਸੁਣ ਲਵੋ ॥੭੯੬॥

ਸਵੈਯਾ ॥

ਸਵੈਯਾ:

ਜਬ ਹੀ ਚਲਿਬੇ ਕੀ ਸੁਨੀ ਬਤੀਯਾ ਤਬ ਗ੍ਵਾਰਨਿ ਨੈਨ ਤੇ ਨੀਰ ਢਰਿਯੋ ॥

ਜਦੋਂ (ਕ੍ਰਿਸ਼ਨ ਦੇ) ਚਲੇ ਜਾਣ ਦੀ ਗੱਲ (ਗੋਪੀਆਂ ਨੇ) ਸੁਣੀ ਤਾ ਗੋਪੀਆਂ ਦੇ ਨੈਣਾਂ ਵਿਚ (ਹੰਝੂਆਂ ਦਾ) ਜਲ ਵਹਿ ਤੁਰਿਆ।

ਗਿਨਤੀ ਤਿਨ ਕੇ ਮਨ ਬੀਚ ਭਈ ਮਨ ਕੋ ਸਭ ਆਨੰਦ ਦੂਰ ਕਰਿਯੋ ॥

ਉਨ੍ਹਾਂ ਦੇ ਮਨ ਵਿਚ ਚਿੰਤਾ ਹੋ ਗਈ ਅਤੇ ਮਨ ਵਿਚੋਂ ਸਾਰੇ ਆਨੰਦ ਦੂਰ ਹੋ ਗਏ।

ਜਿਤਨੋ ਤਿਨ ਮੈ ਰਸ ਜੋਬਨ ਥੋ ਦੁਖ ਕੀ ਸੋਈ ਈਧਨ ਮਾਹਿ ਜਰਿਯੋ ॥

ਉਨ੍ਹਾਂ ਵਿਚ ਜਿਤਨਾ ਜੋਬਨ ਦਾ ਰਸ ਸੀ, ਉਹ ਦੁਖ ਦੇ ਬਾਲਣ ਵਿਚ ਪੈ ਕੇ ਸੜ ਗਿਆ।

ਤਿਨ ਤੇ ਨਹੀ ਬੋਲਿਯੋ ਜਾਤ ਕਛੂ ਮਨ ਕਾਨ੍ਰਹ ਕੀ ਪ੍ਰੀਤਿ ਕੇ ਸੰਗ ਜਰਿਯੋ ॥੭੯੭॥

ਉਨ੍ਹਾਂ ਤੋਂ ਕੁਝ ਬੋਲਿਆ ਨਹੀਂ ਜਾਂਦਾ ਕਿਉਂਕਿ ਉਨ੍ਹਾਂ ਦਾ ਮਨ ਕਾਨ੍ਹ ਦੀ ਪ੍ਰੀਤ ਨਾਲ ਜੜ੍ਹਿਆ ਹੋਇਆ ਹੈ ॥੭੯੭॥

ਜਾ ਸੰਗਿ ਗਾਵਤ ਥੀ ਮਿਲਿ ਗੀਤ ਕਰੈ ਮਿਲਿ ਕੈ ਜਿਹ ਸੰਗਿ ਅਖਾਰੇ ॥

ਜਿਸ ਨਾਲ ਮਿਲ ਕੇ (ਅਸੀਂ) ਗੀਤ ਗਾਉਂਦੀਆਂ ਸਾਂ ਅਤੇ ਜਿਸ ਨਾਲ ਮਿਲ ਕੇ ਅਸੀਂ ਅਖਾੜੇ ਰਚਦੀਆਂ ਸਾਂ।

ਜਾ ਹਿਤ ਲੋਗਨ ਹਾਸ ਸਹਿਯੋ ਤਿਹ ਸੰਗਿ ਫਿਰੈ ਨਹਿ ਸੰਕ ਬਿਚਾਰੇ ॥

ਜਿਸ ਕਾਰਨ ਲੋਕਾਂ ਦੇ ਮਖ਼ੌਲ ਸਹਾਰੇ ਸਨ ਅਤੇ ਜਿਸ ਨਾਲ ਫਿਰਦਿਆਂ ਕੋਈ ਸੰਗ ਨਹੀਂ ਵਿਚਾਰੀ ਸੀ।

ਜਾ ਹਮਰੋ ਅਤਿ ਹੀ ਹਿਤ ਕੈ ਲਰਿ ਆਪ ਬਲੀ ਤਿਨਿ ਦੈਤ ਪਛਾਰੇ ॥

ਜਿਸ ਨੇ ਸਾਡੇ ਅਤਿ ਅਧਿਕ ਪ੍ਰੇਮ ਕਰ ਕੇ ਬਲਵਾਨ ਦੈਂਤ ਲੜ ਕੇ ਪਛਾੜੇ ਸਨ।

ਸੋ ਤਜਿ ਕੈ ਬ੍ਰਿਜ ਮੰਡਲ ਕਉ ਸਜਨੀ ਮਥੁਰਾ ਹੂੰ ਕੀ ਓਰਿ ਪਧਾਰੇ ॥੭੯੮॥

ਹੇ ਸਜਨੀ! ਉਹ ਬ੍ਰਜ-ਮੰਡਲ ਨੂੰ ਛਡ ਕੇ ਮਥੁਰਾ ਵਲ ਚਲਾ ਗਿਆ ਹੈ ॥੭੯੮॥

ਜਾਹੀ ਕੇ ਸੰਗਿ ਸੁਨੋ ਸਜਨੀ ਹਮਰੋ ਜਮਨਾ ਤਟਿ ਨੇਹੁ ਭਯੋ ਹੈ ॥

ਹੇ ਸਖੀ! ਸੁਣੋ, ਜਿਸ ਨਾਲ ਜਮਨਾ ਦੇ ਕੰਢੇ ਸਾਡਾ ਪ੍ਰੇਮ ਹੋ ਗਿਆ ਸੀ,


Flag Counter