ਸ਼੍ਰੀ ਦਸਮ ਗ੍ਰੰਥ

ਅੰਗ - 1052


ਮੂਰਖ ਰਾਵ ਭੇਦ ਨਹਿ ਪਾਵੈ ॥੨੨॥

ਪਰ ਮੂਰਖ ਰਾਜਾ ਕੋਈ ਭੇਦ ਸਮਝ ਨਾ ਸਕਦਾ ॥੨੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਆਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੬॥੩੨੯੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੬॥੩੨੯੬॥ ਚਲਦਾ॥

ਦੋਹਰਾ ॥

ਦੋਹਰਾ:

ਬਾਸ ਬਰੇਲੀ ਕੇ ਬਿਖੈ ਬੀਰ ਬਡੋ ਧਨ ਰਾਵ ॥

ਬਾਂਸ ਬਰੇਲੀ ਵਿਚ ਧਨ ਰਾਵ ਨਾਂ ਦਾ ਬਹੁਤ ਵੱਡਾ ਸੂਰਮਾ ਸੀ।

ਸਾਹ ਪਰੀ ਤਾ ਕੀ ਤ੍ਰਿਯਾ ਰਾਖਤ ਸਭ ਕੋ ਭਾਵ ॥੧॥

ਉਸ ਦੀ ਸ਼ਾਹ ਪਰੀ ਨਾਂ ਦੀ ਇਸਤਰੀ ਸਭ ਦਾ ਆਦਰ ਭਾਵ ਕਰਦੀ ਸੀ ॥੧॥

ਚੌਪਈ ॥

ਚੌਪਈ:

ਏਕ ਪਾਤ੍ਰ ਰਾਜਾ ਕੇ ਆਈ ॥

ਇਕ ਵੇਸਵਾ ('ਪਾਤ੍ਰ') ਰਾਜੇ ਪਾਸ ਆਈ

ਭੂਖਨ ਬਸਤ੍ਰ ਅਨੂਪ ਸੁਹਾਈ ॥

ਜੋ ਸੁੰਦਰ ਬਸਤ੍ਰਾਂ ਅਤੇ ਗਹਿਣਿਆਂ ਨਾਲ ਖ਼ੂਬ ਸਜੀ ਹੋਈ ਸੀ।

ਨ੍ਰਿਪ ਬਰ ਅਟਿਕ ਤਵਨ ਪਰ ਗਯੋ ॥

ਰਾਜਾ ਉਸ ਉਤੇ ਮੋਹਿਤ ਹੋ ਗਿਆ

ਰਾਨਿਨ ਡਾਰਿ ਹ੍ਰਿਦੈ ਤੇ ਦਯੋ ॥੨॥

ਅਤੇ ਰਾਣੀ ਨੂੰ ਮਨ ਤੋਂ ਵਿਸਾਰ ਦਿੱਤਾ ॥੨॥

ਦੋਹਰਾ ॥

ਦੋਹਰਾ:

ਏਕ ਭ੍ਰਾਤ ਨ੍ਰਿਪ ਕੋ ਹੁਤੋ ਜਾ ਕੋ ਰੂਪ ਅਪਾਰ ॥

ਰਾਜੇ ਦਾ ਇਕ ਭਰਾ ਹੁੰਦਾ ਸੀ ਜਿਸ ਦਾ ਰੂਪ ਅਪਾਰ ਸੁੰਦਰ ਸੀ।

ਸਾਹ ਪਰੀ ਤਾ ਸੌ ਬਿਧੀ ਰਾਜਾ ਕੋ ਡਰ ਡਾਰਿ ॥੩॥

ਸ਼ਾਹ ਪਰੀ ਰਾਜੇ ਦਾ ਡਰ ਛਡ ਕੇ ਉਸ ਨਾਲ ਫਸ ਗਈ ॥੩॥

ਚੌਪਈ ॥

ਚੌਪਈ:

ਨਿਤਪ੍ਰਤਿ ਰਾਨੀ ਤਾਹਿ ਬੁਲਾਵੈ ॥

ਰਾਣੀ ਉਸ ਨੂੰ ਰੋਜ ਬੁਲਾਉਣ ਲਗੀ।

ਕਾਮ ਭੋਗ ਤਿਹ ਸੰਗ ਕਮਾਵੈ ॥

ਉਸ ਨਾਲ ਕਾਮ-ਕ੍ਰੀੜਾ ਕਰਨ ਲਗੀ।

ਰਾਜਾ ਕੌ ਹਿਯ ਤੇ ਬਿਸਰਾਯੋ ॥

(ਉਸ ਨੇ) ਰਾਜੇ ਨੂੰ ਹਿਰਦੇ ਤੋਂ ਭੁਲਾ ਦਿੱਤਾ

ਤਾ ਕੌ ਰਾਜ ਦੇਉ ਠਹਰਾਯੋ ॥੪॥

(ਅਤੇ ਮਨ ਵਿਚ) ਫੈਸਲਾ ਕਰ ਲਿਆ ਕਿ ਉਸ ਨੂੰ ਰਾਜ ਦਿਵਾਵਾਂਗੀ ॥੪॥

ਅਬ ਮੈ ਰਾਜ ਦੇਤ ਹੌ ਤੋ ਕੌ ॥

ਹੁਣ ਮੈਂ ਤੈਨੂੰ ਰਾਜ ਦਿਆਂਗੀ

ਨਿਜੁ ਨਾਰੀ ਕਰਿਯਹੁ ਤੁਮ ਮੋ ਕੌ ॥

ਅਤੇ ਤੂੰ ਮੈਨੂੰ ਆਪਣੀ ਪਤਨੀ ਬਣਾ ਲਈਂ।

ਜੋ ਮੈ ਤੁਮੈ ਕਹੌਂ ਸੋ ਕਰਿਯਹੁ ॥

ਜੋ ਮੈਂ ਤੈਨੂੰ ਕਹਾਂਗੀ, ਉਹੀ ਕਰੀਂ

ਯਾ ਰਾਜਾ ਤੇ ਨੈਕ ਨ ਡਰਿਯਹੁ ॥੫॥

ਅਤੇ ਇਸ ਰਾਜੇ ਤੋਂ ਜ਼ਰਾ ਜਿੰਨਾ ਵੀ ਨਾ ਡਰੀਂ ॥੫॥

ਮਨ ਬੀਸਕ ਇਕ ਬਿਸਹਿ ਮੰਗੈਯੈ ॥

ਵੀਹ ਕੁ ਮਣ ਇਕ ਜ਼ਹਿਰ ਮੰਗਵਾ

ਸਭ ਭੋਜਨ ਕੇ ਬੀਚ ਡਰੈਯੈ ॥

ਅਤੇ ਸਾਰਿਆਂ ਦੇ ਭੋਜਨ ਵਿਚ ਪਾ ਦੇ।

ਰਾਜਾ ਸਹਿਤ ਆਨ ਸਭ ਖੈ ਹੈ ॥

ਰਾਜੇ ਸਮੇਤ ਸਾਰੇ ਆ ਕੇ ਖਾਣਗੇ

ਛਿਨਕਿਕ ਬਿਖੈ ਮ੍ਰਿਤਕ ਹ੍ਵੈ ਜੈਹੈ ॥੬॥

ਅਤੇ ਇਕ ਛਿਣ ਵਿਚ ਸਾਰੇ ਮਰ ਜਾਣਗੇ ॥੬॥

ਦੋਹਰਾ ॥

ਦੋਹਰਾ:

ਤਿਨ ਕੌ ਪ੍ਰਥਮ ਸੰਘਾਰਿ ਕੈ ਲੀਜੈ ਰਾਜੁ ਛਿਨਾਇ ॥

ਉਨ੍ਹਾਂ ਨੂੰ ਪਹਿਲਾਂ ਮਾਰ ਕੇ (ਫਿਰ) ਰਾਜ ਖੋਹ ਲੈ

ਆਪ ਦੇਸ ਪਤਿ ਹੂਜਿਯੈ ਮੋਹਿ ਸਹਿਤ ਸੁਖ ਪਾਇ ॥੭॥

ਅਤੇ ਆਪ ਦੇਸ ਦਾ ਸੁਆਮੀ ਬਣ ਕੇ ਮੇਰੇ ਸਹਿਤ ਸੁਖ ਪ੍ਰਾਪਤ ਕਰ ॥੭॥

ਚੌਪਈ ॥

ਚੌਪਈ:

ਤਬ ਤਿਨ ਜਾਰ ਕਾਜ ਸੋਊ ਕਿਯੋ ॥

ਤਦ ਉਸ ਦੇ ਯਾਰ ਨੇ ਉਹੀ ਕੰਮ ਕੀਤਾ

ਸੈਨ ਸਹਿਤ ਨਿਵਤੋ ਨ੍ਰਿਪ ਦਿਯੋ ॥

ਅਤੇ ਰਾਜੇ ਨੂੰ ਸੈਨਾ ਸਹਿਤ ਨਿਉਤਾ ਦਿੱਤਾ।

ਸਭ ਭੋਜਨ ਭੀਤਰ ਬਿਸੁ ਡਾਰੀ ॥

ਸਭ ਦੇ ਭੋਜਨ ਵਿਚ ਜ਼ਹਿਰ ਪਾ ਦਿੱਤੀ

ਸਭਹਿਨ ਬੇਸ੍ਵਾ ਸਹਿਤ ਖਵਾਰੀ ॥੮॥

ਅਤੇ ਵੇਸਵਾ ਸਮੇਤ ਸਭ ਨੂੰ ਖਵਾ ਦਿੱਤੀ ॥੮॥

ਸੈਨ ਸਹਿਤ ਭਛਤ ਨ੍ਰਿਪ ਭਏ ॥

ਰਾਜੇ ਨੇ ਸੈਨਾ ਸਹਿਤ ਭੋਜਨ ਕੀਤਾ

ਘਰਿਕਿਕ ਬਿਖੈ ਮੌਤ ਮਰਿ ਗਏ ॥

ਅਤੇ ਇਕ ਘੜੀ ਵਿਚ ਮੌਤ (ਆਣ ਤੇ) ਮਰ ਗਏ।

ਜਿਯਤ ਬਚੇ ਤੋ ਤਿਨ ਗਹਿ ਘਾਏ ॥

ਜੋ ਜੀਉਂਦੇ ਬਚੇ ਸਨ, ਉਨ੍ਹਾਂ ਨੂੰ ਪਕੜ ਕੇ ਮਾਰ ਦਿੱਤਾ।

ਤਿਨ ਤੇ ਏਕ ਜਾਨ ਨਹਿ ਪਾਏ ॥੯॥

ਉਨ੍ਹਾਂ ਵਿਚੋਂ ਇਕ ਵੀ ਜੀਉਂਦਾ ਨਹੀਂ ਜਾ ਸਕਿਆ ॥੯॥

ਤਿਨ ਕੌ ਮਾਰਿ ਰਾਜ ਤਿਨ ਲਿਯੋ ॥

ਉਨ੍ਹਾਂ ਨੂੰ ਮਾਰ ਕੇ ਉਸ ਨੇ ਰਾਜ ਸੰਭਾਲ ਲਿਆ

ਤਾ ਕੌ ਨਿਜੁ ਨਾਰੀ ਲੈ ਕਿਯੋ ॥

ਅਤੇ ਉਸ ਨੂੰ ਆਪਣੀ ਰਾਣੀ ਬਣਾ ਲਿਆ।

ਹਾਥ ਠਾਢ ਕੀਨੋ ਤਿਹ ਘਾਯੋ ॥

ਜਿਸ ਨੇ ਵੀ ਹੱਥ ਖੜਾ ਕੀਤਾ (ਭਾਵ-ਹਥਿਆਰ ਚੁਕਿਆ) ਉਸ ਨੂੰ ਮਾਰ ਦਿੱਤਾ।

ਪਾਇ ਪਰਿਯੋ ਤਿਹ ਆਨਿ ਮਿਲਾਯੋ ॥੧੦॥

ਜੋ ਪੈਰੀਂ ਪੈ ਗਿਆ, ਉਸ ਨੂੰ ਨਾਲ ਮਿਲਾ ਲਿਆ ॥੧੦॥

ਐਸੋ ਚਰਿਤ ਚੰਚਲਾ ਕੀਨੋ ॥

ਇਸ ਤਰ੍ਹਾਂ ਦਾ ਚਰਿਤ੍ਰ ਇਸਤਰੀ ਨੇ ਕੀਤਾ

ਨਿਜੁ ਨਾਯਕ ਕੌ ਬਧ ਕਰਿ ਦੀਨੋ ॥

ਅਤੇ ਆਪਣੇ ਪਤੀ ਦਾ ਬਧ ਕਰ ਦਿੱਤਾ।

ਔਰ ਸੂਰਮਨ ਕੌ ਬਧ ਕਿਯੋ ॥

ਹੋਰ ਸੂਰਮਿਆਂ ਦਾ ਵੀ ਸੰਘਾਰ ਕਰ ਦਿੱਤਾ

ਰਾਜ ਜਾਰ ਅਪਨੈ ਕੋ ਦਿਯੋ ॥੧੧॥

ਅਤੇ ਰਾਜ ਆਪਣੇ ਯਾਰ ਨੂੰ ਦੇ ਦਿੱਤਾ ॥੧੧॥

ਦੋਹਰਾ ॥

ਦੋਹਰਾ:

ਇਹ ਚਰਿਤ੍ਰ ਸੌ ਚੰਚਲਾ ਨਿਜੁ ਨਾਯਕ ਕੋ ਮਾਰਿ ॥

ਇਸ ਚਰਿਤ੍ਰ ਨਾਲ ਇਸਤਰੀ ਨੇ ਆਪਣੇ ਸੁਆਮੀ ਨੂੰ ਮਾਰ ਦਿੱਤਾ