ਸ਼੍ਰੀ ਦਸਮ ਗ੍ਰੰਥ

ਅੰਗ - 580


ਕਟੇ ਬੀਰ ਅਚੇਤੰ ॥੨੮੮॥

ਸੂਰਮੇ ਕਟੇ ਜਾਣ ਤੇ ਬੇਹੋਸ਼ ਹੋ ਰਹੇ ਹਨ ॥੨੮੮॥

ਉਠੈ ਕ੍ਰੁਧ ਧਾਰੰ ॥

ਕ੍ਰੋਧ ਦੀ ਧਾਰ ਉਠਦੀ ਹੈ,

ਮਚੇ ਸਸਤ੍ਰ ਝਾਰੰ ॥

ਸ਼ਸਤ੍ਰਾਂ ਦੇ ਖੂਬ ਵਾਰ ਹੁੰਦੇ ਹਨ, ਲਹੂ ਪੀਣ ਵਾਲੀਆਂ

ਖਹੈ ਖਗ ਖੂਨੀ ॥

ਖੜਗਾਂ (ਆਪਸ ਵਿਚ) ਖਹਿੰਦੀਆਂ ਹਨ,

ਚੜੈ ਚਉਪ ਦੂਨੀ ॥੨੮੯॥

(ਵੀਰਾਂ ਵਿਚ) ਦੂਣਾ ਚਾਉ ਚੜ੍ਹ ਜਾਂਦਾ ਹੈ ॥੨੮੯॥

ਪਿਪੰ ਸ੍ਰੋਣ ਦੇਵੀ ॥

ਦੇਵੀ ਲਹੂ ਪੀਂਦੀ ਹੈ,

ਹਸੈ ਅੰਸੁ ਭੇਵੀ ॥

(ਮਾਨੋ) ਬਿਜਲੀ ('ਅੰਸੁ ਭੇਵੀ') ਹਸ ਰਹੀ ਹੋਵੇ।

ਅਟਾ ਅਟ ਹਾਸੰ ॥

(ਉਹ) ਖਿੜ ਖਿੜਾ ਕੇ ਹਸ ਰਹੀ ਹੈ,

ਸੁ ਜੋਤੰ ਪ੍ਰਕਾਸੰ ॥੨੯੦॥

ਉਸ ਦੀ ਜੋਤਿ ਪ੍ਰਕਾਸ਼ਮਾਨ ਹੋ ਰਹੀ ਹੈ ॥੨੯੦॥

ਢੁਕੇ ਢੀਠ ਢਾਲੰ ॥

ਹਠੀ (ਯੋਧੇ) ਢਾਲਾਂ ਲੈ ਕੇ (ਨੇੜੇ) ਢੁਕੇ ਹਨ।

ਨਚੇ ਮੁੰਡ ਮਾਲੰ ॥

ਮੁੰਡਾਂ ਦੀ ਮਾਲਾ ਵਾਲਾ (ਸ਼ਿਵ) ਨਚ ਰਿਹਾ ਹੈ।

ਕਰੈ ਸਸਤ੍ਰ ਪਾਤੰ ॥

(ਸੂਰਮੇ) ਸ਼ਸਤ੍ਰਾਂ ਦਾ ਵਾਰ ਕਰਦੇ ਹਨ,

ਉਠੈ ਅਸਤ੍ਰ ਘਾਤੰ ॥੨੯੧॥

ਅਸਤ੍ਰਾਂ ਦੇ ਘਾਤ ਹੁੰਦੇ ਹਨ ॥੨੯੧॥

ਰੁਪੇ ਵੀਰ ਧੀਰੰ ॥

ਧੀਰਜਵਾਨ ਸੂਰਮੇ ਰੁਝੇ ਹੋਏ ਹਨ

ਤਜੈ ਤਾਣ ਤੀਰੰ ॥

ਅਤੇ ਜ਼ੋਰ ਨਾਲ ਤੀਰ ਛਡਦੇ ਹਨ।

ਝਮੈ ਬਿਜੁ ਬੇਗੰ ॥

ਤਲਵਾਰਾਂ ਇੰਜ ਚਮਕਦੀਆਂ ਹਨ

ਲਸੈ ਏਮ ਤੇਗੰ ॥੨੯੨॥

ਜਿਵੇਂ ਬਿਜਲੀ ਲਿਸ਼ਕਦੀ ਹੈ ॥੨੯੨॥

ਖਹੇ ਖਗ ਖੂਨੀ ॥

ਲਹੂ ਪੀਣੀ ਤਲਵਾਰ ਖਹਿ ਰਹੀ ਹੈ,

ਚੜੈ ਚੌਪ ਦੂਨੀ ॥

ਚਿਤ ਵਿਚ (ਯੁੱਧ ਦਾ) ਚਾਉ ਦੁਗਣਾ ਹੋ ਰਿਹਾ ਹੈ,

ਕਰੈ ਚਿਤ੍ਰ ਚਾਰੰ ॥

ਸੁੰਦਰ ਕਰਤਬ ਕੀਤੇ ਜਾ ਰਹੇ ਹਨ,

ਬਕੈ ਮਾਰੁ ਮਾਰੰ ॥੨੯੩॥

ਮੂੰਹੋਂ 'ਮਾਰੋ' 'ਮਾਰੋ' ਬੋਲ ਰਹੇ ਹਨ ॥੨੯੩॥

ਅਪੋ ਆਪ ਦਾਬੈ ॥

ਆਪੋ ਆਪਣੇ ਦਾਬੇ ਮਾਰ ਰਹੇ ਹਨ,

ਰਣੰ ਬੀਰ ਫਾਬੈ ॥

ਰਣ ਵਿਚ ਸੂਰਮੇ ਫਬ ਰਹੇ ਹਨ,

ਘਣੰ ਘਾਇ ਪੇਲੈ ॥

ਬਹੁਤਿਆਂ ਨੂੰ ਜ਼ਖ਼ਮ ਲਗਾਉਂਦੇ ਹਨ,

ਮਹਾ ਵੀਰ ਝੇਲੈ ॥੨੯੪॥

ਮਹਾਵੀਰ (ਸੱਟਾਂ ਨੂੰ) ਸਹਾਰਦੇ ਹਨ ॥੨੯੪॥

ਮੰਡੇ ਵੀਰ ਸੁਧੰ ॥

ਸੂਰਮੇ ਨਿਰੋਲ ਵੀਰ ਰਸ ਵਿਚ ਮੰਡੇ ਹੋਏ ਹਨ,

ਕਰੈ ਮਲ ਜੁਧੰ ॥

ਮੱਲ (ਪਹਿਲਵਾਨ) ਕੁਸ਼ਤੀਆਂ ਕਰਦੇ ਹਨ।

ਅਪੋ ਆਪ ਬਾਹੈ ॥

ਆਪੋ ਆਪਣੇ ਦਾਓ ਵਰਤਦੇ ਹਨ,

ਉਭੈ ਜੀਤ ਚਾਹੈ ॥੨੯੫॥

ਦੋਵੇਂ (ਆਪਣੀ ਆਪਣੀ) ਜਿਤ ਚਾਹੁੰਦੇ ਹਨ ॥੨੯੫॥

ਰਣੰ ਰੰਗ ਰਤੇ ॥

(ਜਿਹੜੇ) ਯੁੱਧ ਵਿਚ ਰਤੇ ਹੋਏ ਹਨ,

ਚੜੇ ਤੇਜ ਤਤੇ ॥

(ਉਨ੍ਹਾਂ ਨੂੰ) ਬਹੁਤ ਤੇਜ ਚੜ੍ਹਿਆ ਹੋਇਆ ਹੈ।

ਖੁਲੇ ਖਗ ਖੂਨੀ ॥

ਲਹੂ ਦੀਆਂ ਪਿਆਸੀਆਂ ਤਲਵਾਰਾਂ ਨੰਗੀਆਂ ਕੀਤੀਆਂ ਹੋਈਆਂ ਹਨ,

ਚੜੇ ਚਉਪ ਦੂਨੀ ॥੨੯੬॥

(ਸਭ ਨੂੰ) ਦੂਣਾ ਚਾਉ ਚੜ੍ਹਿਆ ਹੋਇਆ ਹੈ ॥੨੯੬॥

ਨਭੰ ਹੂਰ ਪੂਰੰ ॥

ਆਕਾਸ਼ ਹੂਰਾਂ ਨਾਲ ਭਰਿਆ ਹੋਇਆ ਹੈ,

ਭਏ ਵੀਰ ਚੂਰੰ ॥

(ਯੁੱਧ ਵਿਚ) ਸੂਰਮੇ ਚੂਰ ਚੂਰ (ਟੋਟੇ ਟੋਟੇ) ਹੋ ਰਹੇ ਹਨ,

ਬਜੈ ਤੂਰ ਤਾਲੀ ॥

ਤੂਰ ਅਤੇ ਕੈਂਸੀਆਂ ਵਜ ਰਹੀਆਂ ਹਨ,

ਨਚੇ ਮੁੰਡ ਮਾਲੀ ॥੨੯੭॥

ਸ਼ਿਵ ('ਮੁੰਡ ਮਾਲੀ') ਨਚ ਰਿਹਾ ਹੈ ॥੨੯੭॥

ਰਣੰ ਰੂਹ ਉਠੈ ॥

ਯੁੱਧ-ਭੂਮੀ ਵਿਚ ਰੌਲਾ ਪੈ ਰਿਹਾ ਹੈ,

ਸਰੰ ਧਾਰ ਬੁਠੈ ॥

ਤੀਰਾਂ ਦੀ ਝੜੀ ਲਗੀ ਹੋਈ ਹੈ,

ਗਜੈ ਵੀਰ ਗਾਜੀ ॥

ਬਹਾਦਰ ਸੂਰਮੇ ਗਜ ਰਹੇ ਹਨ,

ਤੁਰੇ ਤੁੰਦ ਤਾਜੀ ॥੨੯੮॥

ਘੋੜੇ ਤੇਜ਼ੀ ਨਾਲ ਭਜ ਰਹੇ ਹਨ ॥੨੯੮॥

ਚੌਪਈ ॥

ਚੌਪਈ:

ਭਇਓ ਘੋਰ ਆਹਵ ਬਿਕਰਾਰਾ ॥

ਬਹੁਤ ਭਿਆਨਕ ਅਤੇ ਵਿਕਰਾਲ ਯੁੱਧ ਹੋ ਰਿਹਾ ਹੈ।

ਨਾਚੇ ਭੂਤ ਪ੍ਰੇਤ ਬੈਤਾਰਾ ॥

ਭੂਤ, ਪ੍ਰੇਤ ਅਤੇ ਬੈਤਾਲ ਨਚ ਰਹੇ ਹਨ।

ਬੈਰਕ ਬਾਣ ਗਗਨ ਗਇਓ ਛਾਈ ॥

ਬੈਰਕਾਂ (ਝੰਡਿਆਂ ਜਾਂ ਭਾਲਿਆਂ) ਨਾਲ ਆਕਾਸ਼ ਭਰ ਗਿਆ ਹੈ।

ਜਾਨੁਕ ਰੈਨ ਦਿਨਹਿ ਹੁਇ ਆਈ ॥੨੯੯॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦਿਨ ਨੂੰ ਹੀ ਰਾਤ ਹੋ ਗਈ ਹੋਵੇ ॥੨੯੯॥

ਕਹੂੰ ਪਿਸਾਚ ਪ੍ਰੇਤ ਨਾਚੈ ਰਣਿ ॥

ਰਣ-ਭੂਮੀ ਵਿਚ ਕਿਤੇ ਪਿਸ਼ਾਚ ਅਤੇ ਕਿਤੇ ਪ੍ਰੇਤ ਨਚ ਰਹੇ ਹਨ,

ਜੂਝ ਜੂਝ ਕਹੂੰ ਗਿਰੇ ਸੁਭਟ ਗਣ ॥

ਕਿਤੇ ਯੋਧਿਆਂ ਦੇ ਟੋਲੇ ਲੜ ਲੜ ਕੇ ਡਿਗ ਰਹੇ ਹਨ,


Flag Counter