ਇਕ ਨੌਜਵਾਨ ਰਾਜ ਕੁਮਾਰੀ ਨੂੰ ਜਚ ਗਿਆ।
(ਇੰਜ ਲਗਦਾ ਸੀ) ਮਾਨੋ ਕਾਮ ਦੇਵ ਦਾ ਰੂਪ ਹੀ ਧਾਰ ਕੇ ਆ ਗਿਆ ਹੋਵੇ ॥੪॥
ਉਹੀ ਕੁਮਾਰ ਰਾਜ ਕੁਮਾਰੀ ਨੂੰ ਚੰਗਾ ਲਗਾ
ਅਤੇ ਸਖੀ ਭੇਜ ਕੇ ਉਸ ਨੂੰ ਬੁਲਵਾ ਲਿਆ।
ਉਸ ਨਾਲ ਬਹੁਤ ਤਰ੍ਹਾਂ ਨਾਲ ਕਾਮ-ਕੇਲ ਕੀਤੀ।
ਸਵੇਰ ਵੇਲੇ ਉਸ ਨਾਲ ਸੁਅੰਬਰ ਰਚਾ ਲਿਆ ॥੫॥
ਜਦ ਉਸ ਨਾਲ ਵਿਆਹ ਕਰ ਲਿਆ,
ਤਾਂ ਉਸ ਨੂੰ ਬਹੁਤ ਵਰ੍ਹਿਆਂ ਤਕ ਜਾਣ ਨਾ ਦਿੱਤਾ।
(ਉਸ ਨਾਲ) ਭਾਂਤ ਭਾਂਤ ਦੀ ਰਤੀ-ਕ੍ਰੀੜਾ ਕਰਦੀ
ਮਨ ਵਿਚ ਬਹੁਤ ਆਨੰਦ ਵਧਾ ਵਧਾ ਕੇ ॥੬॥
ਉਸ ਨਾਲ ਬਹੁਤ ਦਿਨਾਂ ਤਕ ਭੋਗ ਵਿਲਾਸ ਕੀਤਾ
ਅਤੇ ਉਸ ਦੀ ਸਾਰੀ ਤਾਕਤ ਖ਼ਤਮ ਕਰ ਦਿੱਤੀ।
ਜਦ ਉਹ ਕੁਮਾਰ ਨਿਰ-ਧਾਤ (ਸ਼ਕਤੀਹੀਨ) ਹੋ ਗਿਆ,
ਤਾਂ ਉਦੋਂ ਹੀ (ਰਾਜ ਕੁਮਾਰੀ ਨੇ) ਉਸ ਨੂੰ ਮਨ ਵਿੱਚੋਂ ਹਟਾ ਦਿੱਤਾ ॥੭॥
ਤਦ ਉਹ ਹੋਰਾਂ ਨਾਲ ਪ੍ਰੀਤ ਕਰਨ ਲਗੀ
ਅਤੇ ਰਾਤ ਦਿਨ ਕਾਮ-ਕ੍ਰੀੜਾ ਦੀ ਰੀਤ ਕਰਨ ਲਗੀ।
ਪਤੀ ਦੀ ਮਰਦਾਵੀਂ ਤਾਕਤ ਨੂੰ ਖ਼ਤਮ ਕਰ ਕੇ ਖੁਸਰਾ (ਨਾਮਰਦ) ਬਣਾ ਦਿੱਤਾ
ਅਤੇ ਆਪ ਹੋਰਾਂ ਨਾਲ ਕੇਲ-ਕ੍ਰੀੜਾ ਮਚਾਉਣ ਲਗੀ ॥੮॥
ਉਸ ਦਾ ਬਿਰਹ ਰਾਇ ਨਾਂ ਦਾ ਇਕ ਯਾਰ ਸੀ,
ਜਿਸ ਨਾਲ ਕੁਮਾਰੀ ਦਾ ਬਹੁਤ ਪ੍ਰੇਮ ਵੱਧ ਗਿਆ ਸੀ।
ਉਹ ਉਸ ਉਤੇ ਲਟੂ ਹੋ ਗਈ
ਅਤੇ ਉਸ ਵਿਚ (ਮਗਨ ਰਹਿਣ ਕਰ ਕੇ) ਭੁਖ ਤੇ ਪਿਆਸ ਨਾਲ ਮਰਨ ਲਗੀ ॥੯॥
ਇਕ ਦਿਨ ਉਸ ਦੇ ਮਿਤਰ ਨੇ ਭੰਗ ਪੀਤੀ
ਅਤੇ ਪੋਸਤ ਸਹਿਤ ਅਫ਼ੀਮ ਚੜ੍ਹਾ ਲਈ।
ਉਸ ਨੇ ਬਿਨਾ ਵੀਰਜ ਡਿਗੇ
ਅੱਠ ਪਹਿਰਾਂ ਤਕ ਰਾਜ ਕੁਮਾਰੀ ਨਾਲ ਰਤੀ-ਕ੍ਰੀੜਾ ਕੀਤੀ ॥੧੦॥
ਜਦ ਇਸਤਰੀ ਨੇ ਸਾਰੀ ਰਾਤ ਸੰਯੋਗ ਸੁਖ ਕੀਤਾ
ਅਤੇ ਬਹੁਤ ਸਾਰੇ ਆਸਣ ਕਰ ਕੇ ਸੁਖ ਮਾਣਿਆ।
(ਤਦ) ਇਸਤਰੀ ਉਸ ਉਤੇ ਮਨੋ ਅਟਕ ਗਈ
ਅਤੇ ਸ਼ਰੀਰ ਦੀ ਸੁੱਧ ਬੁੱਧ ਭੁਲ ਗਈ ॥੧੧॥
ਜੋ ਪੁਰਸ਼ ਦੋ ਘੜੀਆਂ ਤਕ (ਇਸਤਰੀ ਨਾਲ) ਭੋਗ ਕਰਦਾ ਹੈ,
(ਤਾਂ) ਉਸ ਉਤੇ ਇਸਤਰੀ ਬਹੁਤ ਰੀਝਦੀ ਹੈ।
ਜੋ (ਵਿਅਕਤੀ) ਚਾਰ ਪਹਿਰ ਤਕ ਕਾਮ-ਕ੍ਰੀੜਾ ਕਰੇਗਾ
ਤਾਂ ਉਹ ਭਲਾ ਇਸਤਰੀ ਦਾ ਚਿਤ ਕਿਉਂ ਨਹੀਂ ਚੁਰਾਏਗਾ ॥੧੨॥
ਉਸ ਨੇ ਸਾਰੀ ਰਾਤ ਇਸਤਰੀ ਨਾਲ ਸੰਭੋਗ ਕੀਤਾ
ਅਤੇ ਕਈ ਤਰ੍ਹਾਂ ਨਾਲ ਵਰਤਿਆ।
(ਉਸ) ਇਸਤਰੀ ਦੇ ਬਹੁਤ ਵਾਰ ਆਸਣ ਜਮਾਏ
ਅਤੇ ਬਹੁਤ ਸਾਰੇ ਚੁੰਬਨ (ਲਏ) ਅਤੇ ਨਹੁੰਆਂ ਦੇ ਜ਼ਖ਼ਮ ਕੀਤੇ ॥੧੩॥
ਕਈ ਤਰ੍ਹਾਂ ਦੇ ਚਤੁਰਤਾ ਵਾਲੇ ਆਸਣ ਕੀਤੇ
ਅਤੇ ਭੁਜਾਵਾਂ ਵਿਚ ਲੈ ਕੇ ਉਸ ਨਾਲ ਚੰਗੀ ਤਰ੍ਹਾਂ ਸੰਭੋਗ ਕੀਤਾ।
ਚਤੁਰਾਈ ਭਰੇ ਚੁੰਬਨ ਅਤੇ ਆਸਣ ਕੀਤੇ
ਜੋ ਸਾਰੇ ਕੋਕ ਕਲਾ ਵਿਚ ਦਸੇ ਲੱਛਣਾਂ ਅਨੁਸਾਰ ਸਨ ॥੧੪॥
ਦੋਹਰਾ:
ਪੋਸਤ, ਸ਼ਰਾਬ, ਅਫ਼ੀਮ ਅਤੇ ਚੰਗੀ ਤਰ੍ਹਾਂ ਨਾਲ ਘੋਟੀ ਹੋਈ ਭੰਗ ਚੜ੍ਹਾ ਕੇ
ਚਾਰ ਪਹਿਰ ਤਕ ਉਸ ਇਸਤਰੀ ਨਾਲ ਸੰਯੋਗ ਕੀਤਾ, ਪਰ ਤਾਂ ਵੀ ਉਸ ਦਾ ਕਾਮ ਸ਼ਾਂਤ ਨਾ ਹੋਇਆ ॥੧੫॥
ਚੌਪਈ:
ਸੰਭੋਗ ਕਰਦਿਆਂ ਸਾਰੀ ਰਾਤ ਬਿਤਾ ਦਿੰਦੇ।
ਮਿਲਣ ਨਾਲ ਸੇਜ ਮਧੋਲੀ ਜਾਂਦੀ।
ਜਦੋਂ ਸਵੇਰ ਦੀ ਲਾਲੀ ਹੁੰਦੀ,
ਤਾਂ ਪ੍ਰੀਤਮ ਨਾਲ ਮਿਲ ਕੇ ਸੇਜ ਨੂੰ ਫਿਰ ਵਿਛਾ ਲੈਂਦੀ ॥੧੬॥
ਪਲੰਘ ਉਤੇ (ਦੋਵੇਂ) ਜਫੀ ਪਾ ਕੇ ਸੌਂਦੇ
ਅਤੇ ਦੋਵੇਂ ਮਿਲ ਕੇ ਅਫ਼ੀਮ ਅਤੇ ਭੰਗ ਪੀਂਦੇ।
ਫਿਰ ਕਾਮ-ਕ੍ਰੀੜਾ ਸ਼ੁਰੂ ਕਰ ਦਿੰਦੇ
ਅਤੇ ਕੋਕ-ਸ਼ਾਸਤ੍ਰ ਦੇ ਸਾਰ ਨੂੰ ਸਪਸ਼ਟ ਕ੍ਰਿਆਸ਼ੀਲ ਕਰਦੇ ॥੧੭॥
ਨਸ਼ਿਆਂ ਦੇ ਰਸ ਵਿਚ ਮਸਤ ਹੋ ਕੇ
('ਰਸ ਮਸੇ') ਦੋਵੇਂ ਪਲੰਘ ਉਤੇ ਸੁਤੇ ਰਹਿੰਦੇ।
ਜਾਗਣ ਤੇ ਫਿਰ ਕਾਮ-ਕ੍ਰੀੜਾ ਸ਼ੁਰੂ ਕਰਦੇ,
ਕਵਿਤਾ ਪੜ੍ਹਦੇ ਅਤੇ ਧੁਰਪਦ ਗਾਉਂਦੇ ॥੧੮॥
ਤਦ ਤਕ ਉਸ ਦਾ ਮੂਰਖ ਮਤ ਵਾਲਾ ਪਤੀ
ਬਿਰਹ ਨਟਾ ਉਥੇ ਆ ਨਿਕਲਿਆ।
ਤਦ ਉਸ ਚਾਲਾਕ ਇਸਤਰੀ ਨੇ ਚਰਿਤ੍ਰ ਕਰ ਕੇ
ਉਸ ਨੂੰ ਗਲੇ ਵਿਚ ਫਾਹੀ ਪਾ ਕੇ ਮਾਰ ਦਿੱਤਾ ॥੧੯॥
ਇਕ ਕੋਠੜੀ ਵਿਚ ਮਿਤਰ ਨੂੰ ਛੁਪਾ ਦਿੱਤਾ
ਅਤੇ ਪਤੀ ਨੂੰ ਮਾਰ ਕੇ ਉੱਚੀ ਉੱਚੀ ਰੋਣ ਲਗੀ।
ਰਾਜਾ ਅਤੇ ਪ੍ਰਜਾ (ਰੋਣ ਦੀ) ਆਵਾਜ਼ ਸੁਣ ਕੇ
ਪੁੱਤਰੀ ਦੇ ਘਰ ਵਲ ਭਜਦੇ ਹੋਏ ਆ ਗਏ ॥੨੦॥
ਉਸ ਦੇ ਮਰੇ ਪਏ ਪਤੀ ਨੂੰ
ਰਾਜੇ ਅਤੇ ਰੰਕ (ਅਮੀਰ ਅਤੇ ਗ਼ਰੀਬ) ਸਭ ਨੇ ਵੇਖਿਆ।
ਉਸ ਨੂੰ ਰਾਜੇ ਨੇ ਪੁਛਿਆ
ਕਿ ਹੇ ਪੁੱਤਰੀ! ਇਸ ਦੀ ਇਹ ਹਾਲਤ ਕਿਵੇਂ ਹੋਈ (ਅਰਥਾਤ ਇਹ ਕਿਵੇਂ ਮਰ ਗਿਆ) ॥੨੧॥
(ਰਾਜ ਕੁਮਾਰੀ ਨੇ ਉੱਤਰ ਦਿੱਤਾ) ਹੇ ਪਿਤਾ ਜੀ! ਸੁਣੋ!
ਮੈਂ (ਇਸ ਸੰਬੰਧ ਵਿਚ) ਕੁਝ ਨਹੀਂ ਜਾਣਦੀ। ਜੇ ਇਸ ਨੂੰ ਰੋਗ ਹੁੰਦਾ ਤਾਂ ਤੁਹਾਨੂੰ ਦਸਦੀ।