ਸ਼੍ਰੀ ਦਸਮ ਗ੍ਰੰਥ

ਅੰਗ - 335


ਜਾਨ ਕੈ ਅੰਤਰਿ ਕੋ ਲਖੀਆ ਜਬ ਰੈਨਿ ਪਰੀ ਤਬ ਹੀ ਪਰਿ ਸੋਏ ॥

ਅੰਦਰ ਦੀ ਗੱਲ ਜਾਣਨ ਵਾਲੇ ਨੇ (ਅੰਦਰ ਦੀ ਗੱਲ) ਜਾਣ ਕੇ (ਫਿਰ ਕੌਤਕ ਵਰਤਾਇਆ)। ਜਦ ਰਾਤ ਪਈ ਤਦ ਸਾਰੇ ਹੀ ਸੌਣ ਲਈ ਪੈ ਗਏ।

ਦੂਖ ਜਿਤੇ ਜੁ ਹੁਤੇ ਮਨ ਮੈ ਤਿਤਨੇ ਹਰਿ ਨਾਮੁ ਕੇ ਲੇਵਤ ਖੋਏ ॥

(ਉਨ੍ਹਾਂ ਦੇ) ਮਨ ਵਿਚ ਜਿਤਨੇ ਦੁਖ ਸਨ, ਉਹ ਸਾਰੇ ਹਰਿ ਨਾਮ ਦੇ ਲੈਣ ਨਾਲ ਨਸ਼ਟ ਹੋ ਗਏ।

ਆਇ ਗਯੋ ਸੁਪਨਾ ਸਭ ਕੋ ਤਿਹ ਜਾ ਪਿਖਏ ਤ੍ਰੀਯਾ ਨਰ ਦੋਏ ॥

ਸਾਰਿਆਂ ਨੂੰ ਸੁਪਨਾ ਆ ਗਿਆ। (ਉਸ ਸੁਪਨੇ ਵਿਚ) ਉਸ ਸਥਾਨ ਨੂੰ ਨਰ-ਨਾਰੀ ਦੋਹਾਂ ਨੇ ਵੇਖਿਆ।

ਜਾਇ ਅਨੂਪ ਬਿਰਾਜਤ ਥੀ ਤਿਹ ਜਾ ਸਮ ਜਾ ਫੁਨਿ ਅਉਰ ਨ ਕੋਏ ॥੪੧੯॥

ਬਹੁਤ ਹੀ ਸੁੰਦਰ ਜਗ੍ਹਾ ਸੀ, ਜਿਸ ਵਰਗੀ ਫਿਰ ਹੋਰ ਕੋਈ ਜਗ੍ਹਾ ਨਹੀਂ ਸੀ ॥੪੧੯॥

ਸਭ ਗੋਪਿ ਬਿਚਾਰਿ ਕਹਿਯੋ ਮਨ ਮੈ ਇਹ ਬੈਕੁੰਠ ਤੇ ਬ੍ਰਿਜ ਮੋਹਿ ਭਲਾ ਹੈ ॥

ਸਾਰਿਆਂ ਗਵਾਲਿਆਂ ਨੇ ਮਨ ਵਿਚ ਵਿਚਾਰ ਕੇ ਕਿਹਾ, ਇਸ ਬੈਕੁੰਠ ਨਾਲੋਂ ਸਾਨੂੰ ਬ੍ਰਜ-ਭੂਮੀ ਚੰਗੀ ਹੈ

ਕਾਨ੍ਰਹ ਸਮੈ ਲਖੀਐ ਨ ਇਹਾ ਓਹੁ ਜਾ ਪਿਖੀਐ ਭਗਵਾਨ ਖਲਾ ਹੈ ॥

ਕਿਉਂਕਿ ਇਥੇ (ਕਿਸੇ) ਸਮੇਂ ਵੀ ਕ੍ਰਿਸ਼ਨ ਨਹੀਂ ਦਿਖਦਾ ਅਤੇ ਉਥੇ (ਜਿਥੇ) ਵੇਖੀਏ, ਕ੍ਰਿਸ਼ਨ ਖਲੋਤਾ ਹੋਇਆ ਹੈ।

ਗੋਰਸ ਖਾਤ ਉਹਾ ਹਮ ਤੇ ਮੰਗਿ ਜੋ ਕਰਤਾ ਸਭ ਜੀਵ ਜਲਾ ਹੈ ॥

ਉਹ ਸਾਡੇ ਤੋਂ ਗੋ-ਰਸ (ਦੁਧ-ਦਹੀ-ਮੱਖਣ) ਮੰਗ ਕੇ ਖਾਂਦਾ ਹੈ ਜੋ ਸਾਰੇ ਜਲਾਂ (ਅਤੇ ਥਲਾਂ) ਅਤੇ ਜੀਵਾਂ ਦਾ ਕਰਤਾ ਹੈ।

ਸੋ ਹਮਰੇ ਗ੍ਰਿਹਿ ਛਾਛਹਿ ਪੀਵਤ ਜਾਹਿ ਰਮੀ ਨਭ ਭੂਮਿ ਕਲਾ ਹੈ ॥੪੨੦॥

ਉਹ ਸਾਡੇ ਘਰਾਂ ਵਿਚ ਲੱਸੀ ਪੀਂਦਾ ਹੈ, ਜਿਸ ਦੀ ਕਲਾ (ਸ਼ਕਤੀ) ਧਰਤੀ ਅਤੇ ਆਕਾਸ਼ ਵਿਚ ਪਸਰੀ ਹੋਈ ਹੈ ॥੪੨੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਨੰਦ ਜੂ ਕੋ ਬਰੁਣ ਪਾਸ ਤੇ ਛੁਡਾਏ ਲਿਆਇ ਬੈਕੁੰਠ ਦਿਖਾਵ ਸਭ ਗੋਪਿਨ ਕੋ ਧਿਆਇ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ 'ਨੰਦ ਜੀ ਨੂੰ ਵਰਨ ਪਾਸੋਂ ਛੁੜਵਾ ਕੇ ਲਿਆਉਣ ਅਤੇ ਸਾਰੇ ਗੋਪਾਂ ਨੂੰ ਬੈਕੁੰਠ ਦਿਖਾਣ' ਵਾਲਾ ਅਧਿਆਇ ਸਮਾਪਤ।

ਅਥ ਰਾਸਿ ਮੰਡਲ ਲਿਖਯਤੇ ॥

ਹੁਣ ਰਾਸ ਮੰਡਲ ਲਿਖਦੇ ਹਾਂ:

ਅਥ ਦੇਵੀ ਜੂ ਕੀ ਉਸਤਤ ਕਥਨੰ ॥

ਹੁਣ ਦੇਵੀ ਜੀ ਦੀ ਉਸਤਤ ਦਾ ਕਥਨ:

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਤੂਹੀ ਅਸਤ੍ਰਣੀ ਸਸਤ੍ਰਣੀ ਆਪ ਰੂਪਾ ॥

ਤੂੰ ਹੀ ਅਸਤ੍ਰਾਂ ਅਤੇ ਸਸਤ੍ਰਾਂ ਵਾਲੀ ਹੈਂ (ਅਤੇ ਤੂੰ ਹੀ) ਭਿਆਨਕ ਰੂਪ ਵਾਲੀ ਹੈਂ।

ਤੂਹੀ ਅੰਬਿਕਾ ਜੰਭ ਹੰਤੀ ਅਨੂਪਾ ॥

ਤੂੰ ਹੀ ਅੰਬਿਕਾ ਹੈਂ, ਜੰਭ (ਦੈਂਤ) ਨੂੰ ਮਾਰਨ ਵਾਲੀ ਹੈਂ ਅਤੇ ਅਨੂਪਮ ਹੈਂ।

ਤੂਹੀ ਅੰਬਿਕਾ ਸੀਤਲਾ ਤੋਤਲਾ ਹੈ ॥

ਤੂੰ ਹੀ ਅੰਬਿਕਾ, ਸੀਤਲਾ ਅਤੇ ਤੋਤਲਾ ਹੈਂ।

ਪ੍ਰਿਥਵੀ ਭੂਮਿ ਅਕਾਸ ਤੈਹੀ ਕੀਆ ਹੈ ॥੪੨੧॥

ਤੂੰ ਹੀ ਪ੍ਰਿਥਵੀ (ਪਾਤਾਲ) ਭੂਮੀ ਅਤੇ ਆਕਾਸ਼ ਨੂੰ ਬਣਾਇਆ ਹੈ ॥੪੨੧॥

ਤੁਹੀ ਮੁੰਡ ਮਰਦੀ ਕਪਰਦੀ ਭਵਾਨੀ ॥

ਤੂੰ ਹੀ ਮੁੰਡ (ਦੈਂਤ ਨੂੰ ਮਾਰਨ ਵਾਲੀ) ਕੇਸਾਂ ਦਾ ਜੂੜਾ ਕਰਨ ਵਾਲੀ ਅਤੇ ਭਵਾਨੀ ਹੈਂ।

ਤੁਹੀ ਕਾਲਿਕਾ ਜਾਲਪਾ ਰਾਜਧਾਨੀ ॥

ਤੂੰ ਹੀ ਕਾਲਕਾ, ਜਾਲਪਾ (ਸ਼ਾਰਦਾ) ਅਤੇ ਰਾਜ ਸੱਤਾ ਹੈਂ।

ਮਹਾ ਜੋਗ ਮਾਇਆ ਤੁਹੀ ਈਸਵਰੀ ਹੈ ॥

ਤੂੰ ਹੀ ਯੋਗ-ਮਾਇਆ ਅਤੇ ਈਸ਼ਵਰ ਦੀ ਸ਼ਕਤੀ ਹੈਂ।

ਤੁਹੀ ਤੇਜ ਅਕਾਸ ਥੰਭੋ ਮਹੀ ਹੈ ॥੪੨੨॥

ਤੂੰ ਹੀ ਤੇਜ (ਅਗਨੀ) ਆਕਾਸ਼, ਅਤੇ ਭੂਮੀ ਵਿਚ ਪੂਰਨ ਹੈਂ ॥੪੨੨॥

ਤੁਹੀ ਰਿਸਟਣੀ ਪੁਸਟਣੀ ਜੋਗ ਮਾਇਆ ॥

ਤੂੰ ਹੀ ਰਿਸ਼ਟ ਪੁਸ਼ਟ ਕਰਨ ਵਾਲੀ ਅਤੇ ਯੋਗ-ਮਾਇਆ ਹੈਂ।

ਤੁਹੀ ਮੋਹ ਸੋ ਚਉਦਹੂੰ ਲੋਕ ਛਾਇਆ ॥

ਤੂੰ ਹੀ ਮੋਹ ਨਾਲ ਚੌਦਾਂ ਲੋਕਾਂ ਨੂੰ ਢਕਿਆ ਹੋਇਆ ਹੈ।

ਤੁਹੀ ਸੁੰਭ ਨੈਸੁੰਭ ਹੰਤੀ ਭਵਾਨੀ ॥

ਤੂੰ ਹੀ ਸੁੰਭ ਅਤੇ ਨਿਸੁੰਭ ਨੂੰ ਮਾਰਨ ਵਾਲੀ ਭਵਾਨੀ ਹੈਂ।

ਤੁਹੀ ਚਉਦਹੂੰ ਲੋਕ ਕੀ ਜੋਤਿ ਜਾਨੀ ॥੪੨੩॥

ਤੂੰ ਹੀ ਚੌਦਾਂ ਲੋਕਾਂ ਦੀ ਜੋਤਿ ਜਾਣੀ ਜਾਂਦੀ ਹੈਂ ॥੪੨੩॥