ਸ਼੍ਰੀ ਦਸਮ ਗ੍ਰੰਥ

ਅੰਗ - 1397


ਕਜ਼ੋ ਦੀਦਹ ਸ਼ੁਦ ਦੀਦਹੇ ਦੋਸਤ ਸਰਦ ॥੫੧॥

ਜਿਨ੍ਹਾਂ ਨੂੰ ਵੇਖ ਕੇ ਦੋਸਤਾਂ ਦੀਆਂ ਅੱਖਾਂ ਠੰਢੀਆਂ ਹੁੰਦੀਆਂ ਸਨ ॥੫੧॥

ਕਿ ਯਕ ਮੁੰਗ ਯਕ ਸ਼ਹਿਰ ਜ਼ੋ ਕਾਮ ਸ਼ੁਦ ॥

ਇਕ ਮੂੰਗੀ ਦੇ ਦਾਣੇ ਤੋਂ ਇਕ ਸ਼ਹਿਰ ਬਣਵਾਇਆ

ਕਿ ਮੂੰਗੀ ਪਟਨ ਸ਼ਹਿਰ ਓ ਨਾਮ ਸ਼ੁਦ ॥੫੨॥

ਜਿਸ ਦਾ ਨਾਮ ਮੂੰਗੀ ਪਟਨ ਸੀ ॥੫੨॥

ਕਿ ਨੀਮਿ ਨੁਖ਼ਦ ਰਾ ਦਿਗ਼ਰ ਸ਼ਹਿਰ ਬਸਤ ॥

ਚਣਿਆਂ ਦੇ ਅੱਧੇ ਦਾਣੇ ਤੋਂ ਦੂਜਾ ਸ਼ਹਿਰ ਵਸਾਇਆ,

ਕਿ ਨਾਮੇ ਅਜ਼ੋ ਸ਼ਹਿਰ ਦਿਹਲੀ ਸ਼ੁਦ ਅਸਤ ॥੫੩॥

ਜਿਸ ਦਾ ਨਾਮ ਦਿੱਲੀ ਹੋਇਆ ॥੫੩॥

ਖ਼ੁਸ਼ ਆਮਦ ਬ ਤਦਬੀਰ ਮਾਨੋ ਮਹੀਪ ॥

ਮਾਨਧਾਤਾ ਰਾਜਾ (ਚੌਥੇ ਪੁੱਤਰ ਦੀ) ਜੁਗਤ ਤੋਂ ਪ੍ਰਸੰਨ ਹੋਇਆ

ਖ਼ਿਤਾਬਸ਼ ਬਦੋ ਦਾਦ ਰਾਜਹ ਦਲੀਪ ॥੫੪॥

ਅਤੇ ਉਸ ਨੂੰ 'ਰਾਜਾ ਦਲੀਪ' ਦੀ ਪਦਵੀ ਬਖ਼ਸ਼ੀ ॥੫੪॥

ਕਿ ਪੈਦਾ ਅਜ਼ੋ ਮਰਦ ਸ਼ਾਹਨ ਸ਼ਹੀ ॥

ਉਸ ਮਰਦ ਤੋਂ ਜੋ ਸ਼ਾਹੀ ਸ਼ਕਤੀ ਪੈਦਾ ਹੋਈ,

ਸਜ਼ਾਵਾਰ ਤਖ਼ਤ ਅਸਤੁ ਤਾਜੋ ਮਹੀ ॥੫੫॥

ਉਸ ਤੋਂ ਉਹ ਤਖ਼ਤ ਅਤੇ ਤਾਜ ਦੇ ਯੋਗ ਸਿੱਧ ਹੋਇਆ ॥੫੫॥

ਬਜ਼ੇਬਦ ਅਜ਼ੋ ਮਰਦ ਤਾਜੋ ਨਗ਼ੀਂ ॥

ਅਜਿਹੇ ਮਰਦ ਨੂੰ ਤਾਜ ਅਤੇ ਹੀਰੇ ਤੇ ਨਗ ਸ਼ੋਭਦੇ ਹਨ।

ਬਰ ਆਂ ਅਕਲੁ ਤਦਬੀਰ ਹਜ਼ਾਰ ਆਫ਼ਰੀਂ ॥੫੬॥

ਇਸ ਦੀ ਅਕਲ ਅਤੇ ਜੁਗਤ ਤੋਂ ਹਜ਼ਾਰ ਵਾਰ ਕੁਰਬਾਨ ਹੁੰਦੇ ਹਾਂ ॥੫੬॥

ਸਿ ਓ ਅਸਤ ਬੇਅਕਲ ਆਲੂਦਹ ਮਗ਼ਜ਼ ॥

ਬਾਕੀ ਦੇ (ਤਿੰਨ ਪੁੱਤਰ) ਬੇਅਕਲ ਅਤੇ ਬਦਦਿਮਾਗ਼ ਹਨ।

ਨ ਰਫ਼ਤਾਰ ਖ਼ੁਸ਼ਤਰ ਨ ਗ਼ੁਫ਼ਤਾਰ ਨਗ਼ਜ਼ ॥੫੭॥

ਉਨ੍ਹਾਂ ਦੀ ਨਾ ਚਾਲ ਚੰਗੀ ਹੈ ਅਤੇ ਨਾ ਬੋਲ ਠੀਕ ਹਨ ॥੫੭॥

ਹਮੀ ਖ਼ਾਸਤ ਕਿ ਓਰਾ ਬਸ਼ਾਹੀ ਦਿਹਮ ॥

(ਰਾਜਾ ਮਾਨਧਾਤਾ ਨੇ) ਚਾਹਿਆ ਕਿ ਉਸ (ਦਲੀਪ) ਨੂੰ ਸ਼ਾਹੀ ਗੱਦੀ ਦੇ ਦਿਆਂ

ਜ਼ਿ ਦੌਲਤ ਖ਼ੁਦਸ਼ਰਾ ਅਗਾਹੀ ਦਿਹਮ ॥੫੮॥

ਅਤੇ ਆਪਣੀ ਦੌਲਤ ਦੀ ਜਾਣਕਾਰੀ ਦੇ ਦਿਆਂ ॥੫੮॥

ਬਜ਼ੇਬਦ ਕਜ਼ੋ ਰੰਗ ਸ਼ਾਹਨਸ਼ਹੀ ॥

(ਰਾਜਾ ਦਲੀਪ) ਰਾਜ-ਗੱਦੀ ਉਤੇ ਬੈਠ ਕੇ ਸ਼ੋਭਾ ਵਧਾਏਗਾ

ਕਿ ਸਾਹਿਬ ਸ਼ਊਰ ਅਸਤ ਵ ਮਾਲਕ ਮਹੀ ॥੫੯॥

ਕਿਉਂਕਿ ਇਹ ਅਕਲਮੰਦ ਅਤੇ ਧਰਤੀ ਦਾ ਮਾਲਕ ਹੈ ॥੫੯॥

ਖ਼ਿਤਾਬਸ਼ ਕਜ਼ੋ ਗਸ਼ਤ ਰਾਜਹ ਦਲੀਪ ॥

ਰਾਜਾ ਦਲੀਪ ਉਸ ਦਾ ਲਕਬ (ਪਦਵੀ) ਹੋ ਗਿਆ

ਖ਼ਿਲਾਫ਼ਤ ਬਬਖ਼ਸ਼ੀਦ ਮਾਨੋ ਮਹੀਪ ॥੬੦॥

ਅਤੇ ਮਾਨਧਾਤਾ ਰਾਜੇ ਨੇ ਰਾਜ-ਗੱਦੀ ਬਖ਼ਸ਼ ਦਿੱਤੀ ॥੬੦॥

ਸਿ ਪਿਸਰਾ ਦਿਗ਼ਰ ਸ਼ਾਹਿ ਆਜ਼ਾਦ ਕਰਦ ॥

ਬਾਕੀ ਤਿੰਨ ਪੁੱਤਰਾਂ ਨੂੰ ਬਾਦਸ਼ਾਹੀ ਤੋਂ ਆਜ਼ਾਦ ਕਰ ਦਿੱਤਾ (ਭਾਵ ਵਖਰਾ ਕਰ ਦਿੱਤਾ)

ਨ ਦਾਨਸ਼ ਪਰਸਤੋ ਨ ਆਜ਼ਾਦ ਮਰਦ ॥੬੧॥

ਕਿਉਂਕਿ ਉਹ ਨਾ ਅਕਲਮੰਦ ਸਨ ਅਤੇ ਨਾ ਹੀ (ਵਿਕਾਰਾਂ ਤੋਂ) ਆਜ਼ਾਦ ਸਨ ॥੬੧॥

ਕਿ ਓਰਾ ਬਰੋ ਜ਼ਰ ਸਿੰਘਾਸਨ ਨਿਸ਼ਾਦ ॥

ਉਸ ਨੂੰ ਸੁਨਹਿਰੀ ਸਿੰਘਾਸਨ ਉਤੇ ਬਿਠਾ ਦਿੱਤਾ

ਕਲੀਦੇ ਕੁਹਨ ਗੰਜ ਰਾ ਬਰ ਕੁਸ਼ਾਦ ॥੬੨॥

ਅਤੇ ਪੁਰਾਣੇ ਖ਼ਜ਼ਾਨੇ ਨੂੰ ਕੁੰਜੀ ਨਾਲ ਖੋਲ੍ਹ ਕੇ ਦੇ ਦਿੱਤਾ ॥੬੨॥

ਬਦੋ ਦਾਦ ਸ਼ਾਹੀ ਖ਼ੁਦ ਆਜ਼ਾਦ ਗਸ਼ਤ ॥

(ਰਾਜਾ ਮਾਨਧਾਤਾ ਨੇ) ਰਾਜ-ਗੱਦੀ ਦੇ ਦਿੱਤੀ ਅਤੇ ਆਪ ਬੰਧਨ-ਮੁਕਤ ਹੋ ਗਿਆ।

ਬਪੋਸ਼ੀਦ ਦਲਕਸ਼ ਰਵਾ ਸ਼ੁਦ ਬਦਸ਼ਤ ॥੬੩॥

(ਫ਼ਕੀਰਾਂ ਵਾਲੀ) ਗੋਦੜੀ ਪਾ ਲਈ ਅਤੇ ਜੰਗਲ ਵਲ ਚਲਾ ਗਿਆ ॥੬੩॥

ਬਿਦਿਹ ਸਾਕੀਯਾ ਸਾਗ਼ਰੇ ਸਬਜ਼ ਰੰਗ ॥

ਹੇ ਸਾਕੀ (ਪ੍ਰਭੂ!) ਮੈਨੂੰ ਹਰੇ ਰੰਗ (ਭਾਵ-ਹਰਿਨਾਮ) (ਦੀ ਸ਼ਰਾਬ) ਦਾ ਪਿਆਲਾ ਬਖ਼ਸ਼ੋ

ਕਿ ਮਾਰਾ ਬਕਾਰ ਅਸਤ ਦਰ ਵਕਤ ਜੰਗ ॥੬੪॥

ਜੋ ਜੰਗ ਵੇਲੇ ਮੇਰੇ ਕੰਮ ਆਵੇਗਾ ॥੬੪॥

ਬ ਮਨ ਦਿਹ ਕਿ ਬਖ਼ਤ ਆਜ਼ਮਾਈ ਕੁਨਮ ॥

ਮੈਨੂੰ (ਇਹ) ਦਾਤ ਦਿਓ ਤਾਂ ਜੋ ਮੈਂ ਆਪਣੇ ਭਾਗਾਂ ਨੂੰ ਪਰਖ ਸਕਾਂ

ਜ਼ਿ ਤੇਗ਼ੇ ਖ਼ੁਦਸ਼ ਕਾਰਵਾਈ ਕੁਨਮ ॥੬੫॥੨॥

ਅਤੇ ਆਪਣੀ ਤਲਵਾਰ ਦੀ ਕਾਰਵਾਈ ਕਰ ਸਕਾਂ ॥੬੫॥੨॥

ੴ ਵਾਹਿਗੁਰੂ ਜੀ ਕੀ ਫ਼ਤਹ ॥

ਖ਼ੁਦਾਵੰਦ ਦਾਨਸ਼ ਦਿਹੋ ਦਾਦਗਰ ॥

ਪਰਮਾਤਮਾ ਅਕਲ ਦੇਣ ਵਾਲਾ, ਨਿਆਂ ਕਰਨ ਵਾਲਾ,

ਰਜ਼ਾ ਬਖ਼ਸ਼ ਰੋਜ਼ੀ ਦਿਹੋ ਹਰ ਹੁਨਰ ॥੧॥

ਰਜ਼ਾ (ਖ਼ੁਸ਼ੀ) ਬਖ਼ਸ਼ਣ ਵਾਲਾ, ਰੋਜ਼ੀ ਦੇਣ ਵਾਲਾ ਅਤੇ ਵਿਦਿਆ ਪ੍ਰਦਾਨ ਕਰਨ ਵਾਲਾ ਹੈ ॥੧॥

ਅਮਾ ਬਖ਼ਸ਼ ਬਖ਼ਸ਼ਿੰਦ ਓ ਦਸਤਗੀਰ ॥

ਸੁਖ ਦੇਣ ਵਾਲਾ, ਬਖ਼ੁਸ਼ਣ ਵਾਲਾ, ਸਹਾਇਤਾ ਕਰਨ ਵਾਲਾ (ਬਾਂਹ ਪਕੜਨ ਵਾਲਾ)

ਕੁਸ਼ਾਯਸ਼ ਕੁਨੋ ਰਹਿ ਨੁਮਾਯਸ਼ ਪਜ਼ੀਰ ॥੨॥

ਬੰਧਨਾਂ ਤੋਂ ਮੁਕਤ ਕਰਨ ਵਾਲਾ, ਪਥ-ਪ੍ਰਦਰਸ਼ਨ ਕਰਨ ਵਾਲਾ ਅਤੇ ਮਨ ਨੂੰ ਚੰਗਾ ਲਗਣ ਵਾਲਾ ਹੈ ॥੨॥

ਹਿਕਾਯਤ ਸ਼ੁਨੀਦਮ ਯਕੇ ਨੇਕ ਮਰਦ ॥

ਮੈਂ ਇਕ ਨੇਕ ਬੰਦੇ ਦੀ ਕਹਾਣੀ ਸੁਣੀ ਹੈ

ਕਿ ਅਜ਼ ਦਉਰ ਦੁਸ਼ਮਨ ਬਰਾਵੁਰਦ ਗਰਦ ॥੩॥

ਕਿ ਉਸ ਨੇ ਦੁਸ਼ਮਨ ਦੇ ਦੌਰ (ਜ਼ਮਾਨੇ) ਦੀ ਮਿੱਟੀ ਉਡਾ ਦਿੱਤੀ ਸੀ (ਭਾਵ ਨਸ਼ਟ ਕਰ ਦਿੱਤਾ ਸੀ) ॥੩॥

ਖ਼ਸਮ ਅਫ਼ਕਨੋ ਸ਼ਾਹਿ ਚੀਂ ਦਿਲ ਫ਼ਰਾਜ਼ ॥

ਉਹ ਦੁਸ਼ਮਨ ਨੂੰ ਪਛਾੜਨ ਵਾਲਾ ਅਤੇ ਉਦਾਰ ਮਨ ਵਾਲਾ ਚੀਨ ਦਾ ਬਾਦਸ਼ਾਹ ਸੀ।

ਗ਼ਰੀਬੁਲ ਨਿਵਾਜ਼ੋ ਗ਼ਨੀਮੁਲ ਗੁਦਾਜ਼ ॥੪॥

ਉਹ ਗ਼ਰੀਬ-ਨਿਵਾਜ਼ ਅਤੇ ਦੁਸ਼ਮਣਾਂ ਨੂੰ ਨਸ਼ਟ ਕਰਨ ਵਾਲਾ ਸੀ ॥੪॥

ਜਿ ਰਜ਼ਮੋ ਬ ਬਜ਼ਮੋ ਹਮਹ ਬੰਦੁਬਸਤ ॥

ਉਹ ਜੰਗ ਅਤੇ ਮਜਲਿਸ (ਸਭਾ) ਦਾ ਬੰਦੋਬਸਤ ਕਰਨ ਵਾਲਾ ਸੀ।

ਕਿ ਬਿਸਯਾਰ ਤੇਗ਼ ਅਸਤ ਹੁਸ਼ਯਾਰ ਦਸਤ ॥੫॥

ਉਹ ਤਲਵਾਰ ਦਾ ਬਹੁਤ ਧਨੀ ਅਤੇ ਫੁਰਤੀਲੇ ਹੱਥਾਂ ਵਾਲਾ ਸੀ ॥੫॥

ਨਿਵਾਲਹ ਪਿਯਾਲਹ ਜਿ ਰਜ਼ਮੋ ਬ ਬਜ਼ਮ ॥

ਖਾਣ ਵਿਚ, (ਸ਼ਰਾਬ ਦਾ) ਪਿਆਲਾ ਪੀਣ ਵਿਚ, ਜੰਗ ਅਤੇ ਮਜਲਿਸ ਵਿਚ (ਕਿਸੇ ਤੋਂ ਘਟ ਨਹੀਂ ਸੀ)।

ਤੁ ਗੁਫ਼ਤੀ ਕਿ ਦੀਗਰ ਯਲੇ ਸ਼ੁਦ ਬ ਬਜ਼ਮ ॥੬॥

(ਉਸ ਨੂੰ ਵੇਖ ਕੇ) ਤੂੰ ਕਹੇਂਗਾ ਕਿ ਮਜਲਿਸ ਵਿਚ (ਉਸ ਵਰਗਾ) ਹੋਰ ਕੋਈ ਸੂਰਮਾ ਨਹੀਂ ਹੈ ॥੬॥

ਜ਼ਿ ਤੀਰੋ ਤੁਫ਼ੰਗ ਹਮ ਚੁ ਆਮੁਖ਼ਤਹ ਸ਼ੁਦ ॥

ਉਹ ਤੀਰ ਅਤੇ ਬੰਦੂਕ ਚਲਾਉਣ ਵਿਚ ਇਤਨਾ ਸਿਖਿਆ ਹੋਇਆ ਸੀ

ਤੁ ਗੋਈ ਕਿ ਦਰ ਸ਼ਿਕਮ ਅੰਦੋਖ਼ਤਹ ਸ਼ੁਦ ॥੭॥

ਕਿ ਤੂੰ ਕਹੇਂਗਾ ਕਿ ਮਾਂ ਦੇ ਪੇਟ ਵਿਚੋਂ ਇਕੋ ਵਾਰ ਸਿਖ ਕੇ ਆਇਆ ਹੈ ॥੭॥

ਚੁ ਮਾਲਸ਼ ਗਿਰਾਨਸ਼ ਮਤਾਯਸ਼ ਅਜ਼ੀਮ ॥

ਉਸ ਪਾਸ ਦੌਲਤ ਵੀ ਬਹੁਤ ਸੀ ਅਤੇ ਖ਼ਜ਼ਾਨਾ ਵੀ ਵੱਡਾ ਸੀ।

ਕਿ ਮੁਲਕਸ਼ ਬਸੇ ਅਸਤ ਬਖ਼ਸ਼ਸ਼ ਕਰੀਮ ॥੮॥

ਉਸ ਪਾਸ ਮੁਲਕ ਵੀ ਬਹਤੁ ਸੀ ਅਤੇ ਬਖ਼ਸ਼ਿਸ਼ ਕਰਨ ਵਾਲਾ ਵੀ ਸੀ ॥੮॥

ਅਜ਼ੋ ਬਾਦਸ਼ਾਹੀ ਬ ਆਖ਼ਰ ਸ਼ੁਦਸਤ ॥

ਜਦ ਉਸ ਦੀ ਬਾਦਸ਼ਾਹੀ ਦਾ ਆਖ਼ਰੀ ਸਮਾਂ ਆ ਗਿਆ,

ਨਿਸ਼ਸਤੰਦ ਵਜ਼ੀਰਾਨ ਓ ਪੇਸ਼ ਪਸਤ ॥੯॥

ਤਾਂ ਉਸ ਦੇ ਅਗੇ ਪਿਛੇ ਵਜ਼ੀਰ ਆ ਬੈਠੇ ॥੯॥


Flag Counter