ਸ਼੍ਰੀ ਦਸਮ ਗ੍ਰੰਥ

ਅੰਗ - 213


ਗਰ ਬਰ ਕਰਣੰ ॥

ਹੰਕਾਰ ਕਰਨ ਵਾਲੇ ਸੂਰਮੇ

ਘਰ ਬਰ ਹਰਣੰ ॥੧੩੨॥

ਘਬਰਾ ਕੇ ਭੱਜਦੇ ਜਾ ਰਹੇ ਸਨ ॥੧੩੨॥

ਛਰ ਹਰ ਅੰਗੰ ॥

ਕੁਹਾੜੇ ਨਾਲ ਸਰੀਰ ਦੇ ਅੰਗਾਂ ਨੂੰ

ਚਰ ਖਰ ਸੰਗੰ ॥

ਕੱਟਣ ਵੱਢਣ ਵਾਲਾ

ਜਰ ਬਰ ਜਾਮੰ ॥

(ਪਰਸੁਰਾਮ) ਆਪਣੇ ਜਾਮੇ ਵਿੱਚ ਸੜ ਬਲ ਕੇ

ਝਰ ਹਰ ਰਾਮੰ ॥੧੩੩॥

ਰਾਮ ਨਾਲ ਝਗੜ ਰਿਹਾ ਹੈ ॥੧੩੩॥

ਟਰ ਧਰਿ ਜਾਯੰ ॥

ਧਰਤੀ ਭਾਵੇਂ ਟਲ ਜਾਵੇ

ਠਰ ਹਰਿ ਪਾਯੰ ॥

(ਪਰ ਉਸ ਦੇ) ਪੈਰ ਟਿਕੇ ਹੋਏ ਸਨ।

ਢਰ ਹਰ ਢਾਲੰ ॥

ਉਹ ਢਾਲ ਨੂੰ ਖੜਕਾਉਂਦਾ ਸੀ

ਥਰਹਰ ਕਾਲੰ ॥੧੩੪॥

ਅਤੇ ਕਾਲ ਵਾਂਗ ਕ੍ਰੋਧ ਨਾਲ ਕੰਬ ਰਿਹਾ ਸੀ ॥੧੩੪॥

ਅਰ ਬਰ ਦਰਣੰ ॥

ਬਲਵਾਨ ਵੈਰੀਆਂ ਨੂੰ ਦਲਣ ਵਾਲਾ

ਨਰ ਬਰ ਹਰਣੰ ॥

ਅਤੇ ਰਾਜਿਆਂ ਨੂੰ ਮਾਰਨ ਵਾਲਾ ਬਲ

ਧਰ ਬਰ ਧੀਰੰ ॥

ਅਤੇ ਧੀਰਜ ਧਾਰਨ ਕਰਨ ਵਾਲਾ

ਫਰ ਹਰ ਤੀਰੰ ॥੧੩੫॥

(ਪਰਸੁਰਾਮ) ਤੀਰ ਨੂੰ ਘੁੰਮਾ ਰਿਹਾ ਸੀ ॥੧੩੫॥

ਬਰ ਨਰ ਦਰਣੰ ॥

ਸ੍ਰੇਸ਼ਠ ਸੂਰਮਿਆਂ ਨੂੰ ਦਲਣ ਵਾਲਾ

ਭਰ ਹਰ ਕਰਣੰ ॥

ਅਤੇ ਭਿਆਨਕ ਕੰਮ ਕਰਨ ਵਾਲਾ

ਹਰ ਹਰ ਰੜਤਾ ॥

(ਪਰਸੁਰਾਮ) ਹਰ ਹਰ ਬੋਲਦਾ ਸੀ

ਬਰ ਹਰ ਗੜਤਾ ॥੧੩੬॥

ਅਤੇ ਤਰਥੱਲੀ ਮਚਾਉਂਦਾ ਸੀ ॥੧੩੬॥

ਸਰਬਰ ਹਰਤਾ ॥

ਸ੍ਰੇਸ਼ਠ ਤੀਰ ਅੰਦਾਜ਼ਾਂ (ਛਤ੍ਰੀਆਂ) ਨੂੰ ਮਾਰਨ ਵਾਲਾ

ਚਰਮਰਿ ਧਰਤਾ ॥

(ਪਰਸੁਰਾਮ) ਕੁਹਾੜਾ ਚੁੱਕੀ ਫਿਰਦਾ ਸੀ,

ਬਰਮਰਿ ਪਾਣੰ ॥

ਹੱਥਾਂ ਵਿੱਚ ਕੁਹਾੜਾ ਲੈ ਕੇ (ਵੈਰੀਆਂ ਨੂੰ) ਮਾਰ ਰਿਹਾ ਸੀ।

ਕਰਬਰ ਜਾਣੰ ॥੧੩੭॥

(ਉਸ ਦੇ) ਹੱਥ ਗੋਡਿਆਂ ਤਕ ਪਹੁੰਚਦੇ ਸਨ ॥੧੩੭॥

ਹਰਬਰਿ ਹਾਰੰ ॥

ਹਰ ਇਕ ਦੋ ਬਲ ਨੂੰ ਹਰਨ ਵਾਲਾ

ਕਰ ਬਰ ਬਾਰੰ ॥

ਅਤੇ ਬਲ ਪੂਰਵਕ ਵਾਰ ਕਰਨ ਵਾਲਾ


Flag Counter