ਅਤੇ ਘੋੜੇ
ਅਤੇ ਸੂਰਮੇ ਡਿਗੇ ਪਏ ਹਲ ॥੪੧੭॥
ਗਾਜ਼ੀ (ਯੋਧੇ) ਕਿੜ ਕਿੜ
ਕਰ ਕੇ ਭਜ ਚਲੇ ਹਨ।
(ਉਨ੍ਹਾਂ ਨੂੰ ਵੇਖ ਕੇ) ਰਾਜਾ ਵੀ
ਸ਼ਰਮਿੰਦਾ ਹੋ ਰਿਹਾ ਹੈ ॥੪੧੮॥
ਖੰਡੇ ਖਿੜ ਖਿੜ ਕੇ ਹਸਦੇ ਹਨ (ਲਿਸ਼ਕਾਰੇ ਮਾਰਦੇ ਹਨ)
ਅਤੇ (ਸੂਰਮਿਆਂ ਦੀਆਂ) ਵੰਡੀਆਂ ਪਾਂਦੇ ਹਨ।
(ਉਨ੍ਹਾਂ ਦੇ) ਅੰਗ ਆਕੜ ਗਏ ਹਨ (ਅਰਥਾਤ ਉਨ੍ਹਾਂ ਦੀਆਂ ਲਾਸ਼ਾਂ ਆਕੜ ਗਈਆਂ ਹਨ)
ਜਿਹੜੇ ਜੰਗ ਵਿਚ ਰੁਝੇ ਸਨ ॥੪੧੯॥
ਪਾਧੜੀ ਛੰਦ:
ਇਸ ਤਰ੍ਹਾਂ ਅਪਾਰ ਸੈਨਾ ਜੂਝੀ ਹੈ।
ਲੜਾਕੇ ਯੋਧੇ ਕ੍ਰੋਧਵਾਨ ਹੋ ਕੇ ਯੁੱਧ ਵਿਚ ਧਾਵਾ ਕਰਦੇ ਹਨ।
ਸੂਰਮੇ ਲਲਕਾਰਦੇ ਹੋਏ ਬਾਣ ਛਡਦੇ ਹਨ।
(ਬਹੁਤ ਭਿਆਨਕ) ਗੂੰਜ ਉਠਦੀ ਹੈ (ਜਿਸ ਨੂੰ ਸੁਣ ਕੇ) ਡਰਾਕਲ ਭਜਦੇ ਹਨ ॥੪੨੦॥
ਚੰਗੀ ਡੀਲ ਡੌਲ ਵਾਲੇ ਯੋਧੇ ਕ੍ਰੋਧਿਤ ਹੋ ਕੇ ਧਾਵਾ ਕਰਦੇ ਹਨ।
ਕ੍ਰਿਪਾਨ ਕਢਦੇ ਹਨ ਅਤੇ ਕਿਰਚਾਂ ('ਧੋਪ') ਵਾਹੁੰਦੇ ਹਨ।
ਅਪਾਰ ਸੂਰਮੇ ਲੜਦੇ ਹੋਏ ਜੂਝ ਰਹੇ ਹਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਰਾਮ ਦੁਆਰਾ) ਪੁਲ ਬੰਨ੍ਹਣ ਲਈ ਲਿਆਉਂਦੇ ਪਰਬਤ ਦਿਸ ਰਹੇ ਹੋਣ ॥੪੨੧॥
ਅੰਗ ਕਟੇ ਜਾ ਰਹੇ ਹਨ, ਜ਼ਖ਼ਮਾਂ ਵਿਚੋਂ ਲਹੂ ਭਕ ਭਕ ਕਰ ਕੇ ਨਿਕਲ ਰਿਹਾ ਹੈ।
ਸੂਰਮੇ ਨਿਰਣਾਇਕ (ਜੰਗ) ਲੜਦੇ ਹਨ ਅਤੇ ਚਾਉ ਨਾਲ ਜੂਝਦੇ ਹਨ।
(ਸੂਰਮਿਆਂ ਦੀ ਲੜਾਈ ਨੂੰ) ਸਿੱਧ ਲੋਕ ਵੇਖਦੇ ਹਨ
ਅਤੇ ਚਾਰਣ ਲੋਕ ਯੋਧਿਆਂ ਦਾ ਬੇਅੰਤ ਯਸ਼ ਕਹਿੰਦੇ ਹਨ ॥੪੨੨॥
ਸ਼ਿਵ ਆਪ ਭਿਆਨਕ ਨਾਚ ਨਚ ਰਿਹਾ ਹੈ।
ਬਹੁਤ ਭੈਦਾਇਕ ਡੌਰੂ ਵਜਦਾ ਹੈ।
ਕਾਲੀ (ਸੂਰਮਿਆਂ ਦੇ) ਮੁੰਡਾਂ ਦੀ ਮਾਲਾ ਪਰੋ ਰਹੀ ਹੈ
ਜਿਸ ਦੀਆਂ ਅੱਖਾਂ ਚੰਚਲ ਹਨ ਅਤੇ (ਮੂੰਹ ਤੋਂ) ਜੁਆਲਾ ਛਡ ਰਹੀ ਹੈ ॥੪੨੩॥
ਰਸਾਵਲ ਛੰਦ:
ਘੋਰ ਧੁਨ ਕਰਨ ਵਾਲੇ ਵਾਜੇ ਵਜਦੇ ਹਨ
(ਜਿਨ੍ਹਾਂ ਦੀ) ਗੂੰਜ (ਸੁਣ ਕੇ) ਬਦਲ ਸ਼ਰਮਿੰਦੇ ਹੋ ਜਾਂਦੇ ਹਨ।
ਛਤ੍ਰੀ ਲੋਕ ਯੁੱਧ ਵਿਚ (ਇਕ ਦੂਜੇ ਨਾਲ) ਖਹਿ ਰਹੇ ਹਨ
ਅਤੇ ਤਣ ਕੇ ਖੰਭਾਂ ਵਾਲੇ ਤੀਰ ਛਡ ਰਹੇ ਹਨ ॥੪੨੪॥
(ਯੋਧਿਆਂ ਦੇ) ਅੰਗ ਟੁਟ ਟੁਟ ਕੇ ਡਿਗ ਰਹੇ ਹਨ।
ਜੰਗ ਦੇ ਰੰਗ ਵਿਚ (ਰੰਗੀਜ ਕੇ ਸੂਰਮੇ) ਨਚ ਰਹੇ ਹਨ।
ਲਹੂ ਪੀਣੀਆਂ ਤਲਵਾਰਾਂ ਮਿਆਨੋ ਨਿਕਲ ਆਈਆਂ ਹਨ
ਅਤੇ (ਉਨ੍ਹਾਂ ਨੂੰ ਵੇਖ ਕੇ ਯੋਧਿਆਂ ਨੂੰ) ਦੁਗਣਾ ਚਾਉ ਚੜ੍ਹ ਰਿਹਾ ਹੈ ॥੪੨੫॥
ਬਹੁਤ ਘੋਰ ਯੁੱਧ ਹੋਇਆ ਹੈ।
(ਇਸ ਦੀ) ਇਤਨੀ ਖ਼ਬਰ ਕਿਸੇ ਨੂੰ ਨਹੀਂ ਹੈ।
ਜਿਨ੍ਹਾਂ ਰਾਜਿਆਂ ਨੇ ਕਾਲ ਵਰਗੇ (ਸੂਰਮਿਆਂ ਨੂੰ) ਜਿਤ ਲਿਆ ਸੀ,
ਉਹ ਸਾਰੇ ਰਾਜੇ ਭਜ ਚਲੇ ਹਨ ॥੪੨੬॥
ਸਾਰੀ ਸੈਨਾ ਭਜੀ ਜਾ ਰਹੀ ਹੈ।
(ਇਹ ਵੇਖ ਕੇ ਸੰਭਲ ਦਾ) ਰਾਜਾ ਫਿਰ ਪਰਤਿਆ ਹੈ।
ਯੁੱਧ ਨੂੰ ਸ਼ੁਰੂ ਕਰ ਦਿੱਤਾ ਹੈ।
ਬਹੁਤ ਭਾਰਾ ਰੌਲਾ ਅਤੇ ਗੂੰਜ ਪੈ ਗਈ ਹੈ ॥੪੨੭॥
(ਯੋਧੇ) ਇਉਂ ਤੀਰ ਛਡਦੇ ਹਨ
ਜਿਉਂ (ਹਨੇਰੀ ਨਾਲ) ਬਨ ਵਿਚ ਪੱਤਰ ਉਡਦੇ ਹਨ;
ਜਾਂ ਜਿਵੇਂ ਬਦਲ ਵਿਚੋਂ ਜਲ ਦੀਆਂ ਬੂੰਦਾਂ ਡਿਗਦੀਆਂ ਹਨ;
ਜਾਂ ਆਕਾਸ਼ ਵਿਚੋਂ ਤਾਰੇ ਟੁਟ ਰਹੇ ਹਨ ॥੪੨੮॥