ਸ਼੍ਰੀ ਦਸਮ ਗ੍ਰੰਥ

ਅੰਗ - 436


ਸੈਨ ਸਹਿਤ ਜਮਲੋਕਿ ਪਠਾਏ ॥੧੩੯੨॥

ਸੈਨਾ ਸਮੇਤ (ਸਾਰਿਆਂ ਨੂੰ) ਯਮ ਲੋਕ ਵਿਚ ਭੇਜ ਦਿੱਤਾ ਹੈ ॥੧੩੯੨॥

ਦੋਹਰਾ ॥

ਦੋਹਰਾ:

ਚਪਲ ਸਿੰਘ ਅਰੁ ਚਤਰ ਸਿੰਘ ਚੰਚਲ ਸ੍ਰੀ ਬਲਵਾਨ ॥

ਚਪਲ ਸਿੰਘ, ਚਤੁਰ ਸਿੰਘ, ਚੰਚਲ ਸਿੰਘ ਅਤੇ ਬਲਵਾਨ;

ਚਿਤ੍ਰ ਸਿੰਘ ਅਰ ਚਉਪ ਸਿੰਘ ਮਹਾਰਥੀ ਸੁਰ ਗ੍ਯਾਨ ॥੧੩੯੩॥

ਤੇ ਚਿਤ੍ਰ ਸਿੰਘ ਅਤੇ ਚੌਪ ਸਿੰਘ ਮਹਾਨ ਰਥੀ ਅਤੇ ਸ੍ਰੇਸ਼ਠ ਗਿਆਨ ਵਾਲੇ ਹਨ ॥੧੩੯੩॥

ਛਤ੍ਰ ਸਿੰਘ ਅਰੁ ਮਾਨ ਸਿੰਘ ਸਤ੍ਰ ਸਿੰਘ ਬਲਬੰਡ ॥

ਛਤ੍ਰ ਸਿੰਘ, ਮਾਨ ਸਿੰਘ ਅਤੇ ਸਤ੍ਰ ਸਿੰਘ (ਜੋ) ਬਲੀ ਯੋਧੇ ਹਨ

ਸਿੰਘ ਚਮੂੰਪਤਿ ਅਤਿ ਬਲੀ ਭੁਜ ਬਲਿ ਤਾਹਿ ਅਖੰਡ ॥੧੩੯੪॥

ਅਤੇ ਚਮੂੰਪਤਿ ਸਿੰਘ ਮਹਾਨ ਬਲੀ ਅਤੇ ਅਖੰਡ ਭੁਜ ਬਲ ਵਾਲਾ ਹੈ ॥੧੩੯੪॥

ਸਵੈਯਾ ॥

ਸਵੈਯਾ:

ਭੂਪ ਦਸੋ ਰਿਸਿ ਕੈ ਕਬਿ ਸ੍ਯਾਮ ਕਹੈ ਖੜਗੇਸ ਕੇ ਊਪਰ ਧਾਏ ॥

ਸਿਆਮ ਕਵੀ ਕਹਿੰਦੇ ਹਨ, (ਉਪਰੋਕਤ) ਦਸਾਂ ਰਾਜਿਆਂ ਨੇ ਕ੍ਰੋਧਵਾਨ ਹੋ ਕੇ ਖੜਗ ਸਿੰਘ ਉਤੇ ਹਮਲਾ ਕਰ ਦਿੱਤਾ ਹੈ।

ਆਵਤ ਹੀ ਬਲਿ ਕੈ ਧਨੁ ਲੈ ਸੁ ਨਿਖੰਗਨ ਤੇ ਬਹੁ ਬਾਨ ਚਲਾਏ ॥

(ਉਨ੍ਹਾਂ ਨੇ) ਆਉਂਦਿਆਂ ਹੀ ਬਲ ਪੂਰਵਕ ਧਨੁਸ਼ ਲੈ ਕੇ ਭੱਥਿਆਂ ਵਿਚੋਂ ਬਹੁਤ ਤੀਰ ਚਲਾਏ ਹਨ।

ਬਾਜ ਹਨੇ ਸਤਿ ਦੁਇ ਅਰੁ ਗੈ ਸਤਿ ਤ੍ਰੈ ਸਤਿ ਬੀਰ ਮਹਾ ਤਬ ਘਾਏ ॥

ਤਦ (ਉਨ੍ਹਾਂ ਨੇ) ਦੋ ਸੌ ਘੋੜੇ, ਇਕ ਸੌ ਹਾਥੀ ਅਤੇ ਤਿੰਨ ਸੌ ਮਹਾਨ ਸੂਰਵੀਰ ਮਾਰ ਦਿੱਤੇ ਹਨ।

ਬੀਸ ਰਥੀ ਅਉ ਮਹਾਰਥਿ ਤੀਸ ਅਯੋਧਨ ਮੈ ਜਮਲੋਕਿ ਪਠਾਏ ॥੧੩੯੫॥

ਵੀਹ ਰਥੀਆਂ ਅਤੇ ਤੀਹ ਮਹਾਰਥੀਆਂ ਨੂੰ ਮਾਰ ਕੇ ਯਮ ਲੋਕ ਵਿਚ ਪਹੁੰਚਾ ਦਿੱਤਾ ਹੈ ॥੧੩੯੫॥

ਪੁਨਿ ਧਾਇ ਹਨੇ ਸਤਿ ਗੈ ਹਯ ਦੁਇ ਸਤਿ ਅਯੁਤ ਪਦਾਤ ਹਨੇ ਰਨ ਮੈ ॥

ਫਿਰ (ਖੜਗ ਸਿੰਘ ਨੇ) ਧਾਵਾ ਬੋਲ ਕੇ ਸੌ ਘੋੜੇ, ਦੋ ਸੌ ਹਾਥੀ ਅਤੇ ਦਸ ਹਜ਼ਾਰ ('ਅਯੁਤ') ਪਿਆਦੇ ('ਪਦਾਤ') ਸਿਪਾਹੀ ਮਾਰ ਦਿੱਤੇ ਹਨ।

ਸੁ ਮਹਾਰਥੀ ਅਉਰ ਪਚਾਸ ਹਨੇ ਕਬਿ ਸ੍ਯਾਮ ਕਹੈ ਸੁ ਤਹੀ ਛਿਨ ਮੈ ॥

ਹੋਰ ਪੰਜਾਹ ਮਹਾਰਥੀ ਮਾਰੇ ਹਨ। ਕਵੀ ਸਿਆਮ ਕਹਿੰਦੇ ਹਨ, (ਇਹ ਸਭ ਕੁਝ) ਛਿਣ ਭਰ ਵਿਚ ਹੋ ਗਿਆ।

ਦਸ ਹੂੰ ਨ੍ਰਿਪ ਕੀ ਬਹੁ ਸੈਨ ਭਜੀ ਲਖਿ ਜਿਉ ਮ੍ਰਿਗ ਕੇਹਰਿ ਕਉ ਬਨ ਮੈ ॥

ਦਸਾਂ ਰਾਜਿਆਂ ਦੀ ਬਹੁਤ ਸਾਰੀ ਸੈਨਾ ਭਜ ਗਈ ਹੈ ਜਿਵੇਂ ਬਨ ਵਿਚ ਸ਼ੇਰ ਨੂੰ ਵੇਖ ਕੇ ਹਿਰਨ (ਭਜ ਜਾਂਦੇ ਹਨ)।

ਤਿਹ ਸੰਘਰ ਮੈ ਖੜਗੇਸ ਬਲੀ ਰੁਪਿ ਠਾਢੋ ਰਹਿਓ ਰਿਸ ਕੈ ਮਨ ਮੈ ॥੧੩੯੬॥

ਉਸ ਯੁੱਧ ਵਿਚ ਬਲਵਾਨ ਖੜਗ ਸਿੰਘ, ਮਨ ਵਿਚ ਕ੍ਰੋਧਵਾਨ ਹੋ ਕੇ ਡਟਿਆ ਖੜੋਤਾ ਹੈ ॥੧੩੯੬॥

ਕਬਿਤੁ ॥

ਕਬਿੱਤ:

ਦਸੋ ਭੂਪ ਰਨ ਪਾਰਿਯੋ ਸੈਨ ਕਉ ਬਿਪਤ ਡਾਰਿਓ ਬੀਰ ਪ੍ਰਨ ਧਾਰਿਓ ਨ ਡਰੈ ਹੈ ਕਾਹੂੰ ਆਨ ਸੋ ॥

(ਉਪਰੋਕਤ) ਦਸਾਂ ਰਾਜਿਆਂ ਨੇ ਰਣ ਮਚਾਇਆ ਹੋਇਆ ਹੈ ਅਤੇ ਸੈਨਾ ਨੂੰ ਬਿਪਤਾ ਵਿਚ ਪਾ ਦਿੱਤਾ ਹੈ। ਵੀਰ ਯੋਧੇ (ਖੜਗ ਸਿੰਘ) ਨੇ ਪ੍ਰਣ ਧਾਰਿਆ ਹੋਇਆ ਹੈ ਅਤੇ ਕਿਸੇ ਤੋਂ ਨਹੀਂ ਡਰਦਾ ਹੈ।

ਏ ਈ ਦਸ ਭੂਪਤਿ ਰਿਸਾਇ ਸਮੁਹਾਇ ਗਏ ਉਤ ਆਇ ਸਉਹੇ ਭਯੋ ਮਹਾ ਸੂਰ ਮਾਨ ਸੋ ॥

ਇਹੀ ਦਸ ਰਾਜੇ ਕ੍ਰੋਧਿਤ ਹੋ ਕੇ (ਉਸ ਦੇ) ਸਾਹਮਣੇ ਗਏ ਹਨ। ਉਧਰੋਂ ਉਹ ਸੂਰਵੀਰ (ਖੜਗ ਸਿੰਘ) ਅਭਿਮਾਨ ਨਾਲ (ਉਨ੍ਹਾਂ ਦੇ ਸਾਹਮਣੇ) ਡਟ ਗਿਆ ਹੈ।

ਕਹੈ ਕਬਿ ਸ੍ਯਾਮ ਅਤਿ ਕ੍ਰੁਧ ਹੁਇ ਖੜਗ ਸਿੰਘ ਤਾਨ ਕੈ ਕਮਾਨ ਕੋ ਲਗਾਈ ਜਿਹ ਕਾਨ ਸੋ ॥

ਕਵੀ ਸ਼ਿਆਮ ਕਹਿੰਦੇ ਹਨ, ਖੜਗ ਸਿੰਘ ਨੇ ਕ੍ਰੋਧਵਾਨ ਹੋ ਕੇ ਅਤੇ ਕਮਾਨ ਨੂੰ ਖਿਚ ਕੇ ਕੰਨ ਨਾਲ ਲਗਾ ਲਿਆ ਹੈ।

ਗਜਰਾਜ ਭਾਰੇ ਅਰੁ ਜੁਧ ਕੇ ਕਰਾਰੇ ਦਸੋ ਮਾਰਿ ਡਾਰੇ ਤਿਨ ਦਸ ਦਸ ਬਾਨ ਸੋ ॥੧੩੯੭॥

ਬਹੁਤ ਵੱਡੇ ਹਾਥੀਆਂ ਅਤੇ ਯੁੱਧ ਕਰਨ ਵਿਚ ਬਹੁਤ ਤਕੜੇ ਦਸਾਂ (ਰਾਜਿਆਂ) ਨੂੰ ਉਸ (ਖੜਗ ਸਿੰਘ) ਨੇ ਦਸ ਦਸ ਤੀਰਾਂ ਨਾਲ ਮਾਰ ਮੁਕਾਇਆ ਹੈ ॥੧੩੯੭॥

ਦੋਹਰਾ ॥

ਦੋਹਰਾ:

ਪਾਚ ਬੀਰ ਜਦੁਬੀਰ ਕੇ ਗਏ ਸੁ ਅਰਿ ਪਰ ਦਉਰਿ ॥

ਸ੍ਰੀ ਕ੍ਰਿਸ਼ਨ ਦੇ ਪੰਜ ਯੋਧੇ ਵੈਰੀ ਉਤੇ ਧਾਵਾ ਕਰ ਕੇ ਪਏ ਹਨ

ਛਕਤ ਸਿੰਘ ਅਰੁ ਛਤ੍ਰ ਸਿੰਘ ਛੋਹ ਸਿੰਘ ਸਿੰਘ ਗਉਰ ॥੧੩੯੮॥

ਛਕਤ ਸਿੰਘ, ਛਤ੍ਰ ਸਿੰਘ, ਛੋਹ ਸਿੰਘ, ਅਤੇ ਗਉਰ ਸਿੰਘ ॥੧੩੯੮॥

ਸੋਰਠਾ ॥

ਸੋਰਠਾ:


Flag Counter