ਫਿਰ ਇਸ ਦੇ ਬ੍ਰਾਹਮਣ ਨੂੰ ਮਾਰਾਂਗੀ ॥੧੫॥
ਜਿਸ ਨੇ ਇਸ ਨੂੰ ਇਹ ਉਪਦੇਸ਼ ਪੱਕਾ ਕਰਾਇਆ ਹੈ,
ਜਿਸ ਕਰ ਕੇ (ਇਸ ਨੇ) ਮੇਰੇ ਨਾਲ ਰਮਣ ਨਹੀਂ ਕੀਤਾ ਹੈ।
(ਕਹਿਣ ਲਗੀ) ਜਾਂ ਤਾਂ ਹੇ ਮੂਰਖ! ਆ ਕੇ ਮੇਰੇ ਨਾਲ ਰਤੀ-ਕ੍ਰੀੜਾ ਕਰੋ।
ਨਹੀਂ ਤਾਂ ਪ੍ਰਾਣਾਂ ਦੀ ਆਸ ਛਡ ਦਿਓ ॥੧੬॥
(ਉਸ) ਮੂਰਖ ਨੇ ਉਸ ਨੂੰ ਰਤੀ-ਦਾਨ ਨਾ ਦਿੱਤਾ
ਅਤੇ ਆਪਣੇ ਘਰ ਦਾ ਰਸਤਾ ਪਕੜਿਆ।
ਉਸ ਨੇ (ਰਾਜ ਕੁਮਾਰੀ ਨੂੰ) ਅਨੇਕ ਤਰ੍ਹਾਂ ਨਾਲ ਧਿਕਾਰਿਆ
ਅਤੇ ਪੈਰਾਂ ਵਿਚ ਪਈ ਨੂੰ ਲੱਤਾਂ ਨਾਲ ਮਾਰਿਆ ॥੧੭॥
ਰਾਜ ਕੁਮਾਰੀ ਬਹੁਤ ਕ੍ਰੋਧਿਤ ਹੋਈ (ਅਤੇ ਕਹਿਣ ਲਗੀ ਕਿ)
ਇਸ ਮੂਰਖ ਨੇ ਮੈਨੂੰ ਰਤੀ ਦਾਨ ਨਹੀਂ ਦਿੱਤਾ।
ਪਹਿਲਾਂ ਇਸ ਨੂੰ ਪਕੜ ਕੇ ਮਾਰਾਂਗੀ
ਅਤੇ ਫਿਰ ਇਸ ਦੇ ਮਿਸ਼ਰ ਨੂੰ ਮਾਰਾਂਗੀ ॥੧੮॥
ਅੜਿਲ:
ਤਦ ਉਸ ਨੇ ਭੜਕ ਕੇ ਉਸ ਉਤੇ ਤਲਵਾਰ ਦਾ ਵਾਰ ਕੀਤਾ
ਅਤੇ ਉਸ ਪੁਰਸ਼ ਨੂੰ ਥਾਂ ਤੇ ਹੀ ਮਾਰ ਦਿੱਤਾ।
ਉਸ ਦੀ ਲੋਥ ਖਿਚ ਕੇ ਥਲੇ ਵਿਛਾ ਲਈ
ਅਤੇ ਉਸ ਉਤੇ ਆਸਣ ਜਮਾ ਕੇ ਬੈਠ ਗਈ ॥੧੯॥
ਦੋਹਰਾ:
ਹੱਥ ਵਿਚ ਜਪ-ਮਾਲਾ ਪਕੜ ਕੇ ਆਸਣ ਜਮਾ ਕੇ ਬੈਠ ਗਈ
ਅਤੇ ਪਿਤਾ ਪਾਸ ਦਾਸੀ ਨੂੰ ਭੇਜ ਕੇ ਕੋਲ ਬੁਲਾ ਲਿਆ ॥੨੦॥
ਚੌਪਈ:
ਤਦ ਹੰਸ ਕੇਤੁ ਰਾਜਾ ਉਥੋਂ ਨੂੰ ਚਲ ਪਿਆ
ਅਤੇ ਪੁੱਤਰੀ ਦੇ ਹੇਠਾਂ ਲੋਥ ਵੇਖ ਕੇ ਡਰ ਗਿਆ।
(ਉਸ ਨੇ) ਰਾਜ ਕੁਮਾਰੀ ਨੂੰ ਕਿਹਾ ਕਿ ਤੂੰ ਇਹ ਕਿਸ ਲਈ ਕੀਤਾ ਹੈ
ਅਤੇ ਬਿਨਾ ਕਸੂਰ ਦੇ ਇਸ ਨੂੰ ਜਾਨੋ ਮਾਰ ਦਿੱਤਾ ਹੈ ॥੨੧॥
(ਰਾਜ ਕੁਮਾਰੀ ਨੇ ਉੱਤਰ ਦਿੱਤਾ ਕਿ ਬ੍ਰਾਹਮਣ ਨੇ) ਮੈਨੂੰ ਚਿੰਤਾਮਣੀ ਮੰਤਰ ਸਿਖਾਇਆ ਹੈ
ਅਤੇ ਮਿਸ਼ਰ ਨੇ ਬਹੁਤ ਢੰਗਾਂ ਨਾਲ ਉਪਦੇਸ਼ ਦ੍ਰਿੜ੍ਹ ਕਰਾਇਆ ਹੈ
ਕਿ ਜੇ ਰੂਪ ਕੁੰਵਰ ਨੂੰ ਤੂੰ ਮਾਰ ਦੇਵੇਂ,
ਤਾਂ ਤੇਰੇ ਸਾਰੇ ਕਾਰਜ ਸੰਵਰ ਜਾਣਗੇ ॥੨੨॥
ਇਸ ਲਈ ਮੈਂ ਇਸ ਨੂੰ ਪਕੜ ਕੇ ਮਾਰ ਦਿੱਤਾ ਹੈ।
ਹੇ ਪਿਤਾ ਜੀ! ਤੁਸੀਂ ਮੇਰੀ ਗੱਲ ਸੁਣੋ।
ਇਸ (ਲੋਥ) ਉਤੇ ਬੈਠ ਕੇ ਮੈਂ ਮੰਤਰ ਸਾਧਿਆ ਹੈ।
ਹੁਣ ਜੋ ਤੁਸੀਂ ਠੀਕ ਸਮਝੋ, ਉਹੀ ਕਰੋ ॥੨੩॥
ਹੰਸ ਕੇਤੁ ਰਾਜੇ ਨੇ ਜਦ ਪੁੱਤਰੀ ਦਾ ਬਚਨ
ਕੰਨਾਂ ਨਾਲ ਸੁਣਿਆ ਤਦ ਕ੍ਰੋਧ ਨਾਲ ਭਰ ਗਿਆ।
ਉਸ ਮਿਸ਼ਰ ਨੂੰ ਪਕੜ ਕੇ ਇਥੇ ਲਿਆਓ
ਜੋ ਅਜਿਹਾ ਮੰਤਰ ਸਿਖਾ ਕੇ ਗਿਆ ਹੈ ॥੨੪॥
(ਰਾਜੇ ਦਾ) ਬਚਨ ਸੁਣ ਕੇ ਸੇਵਕ ਕਾਹਲੀ ਨਾਲ ਭਜ ਪਏ
ਅਤੇ ਉਸ ਮਿਸ਼ਰ ਨੂੰ ਰਾਜੇ ਕੋਲ ਪਕੜ ਲਿਆਏ।
ਉਸ ਨੂੰ (ਸਾਰਿਆਂ ਨੇ) ਬਹੁਤ ਦੰਡ ਦਿੱਤਾ (ਅਤੇ ਫਿਟਕਾਰਿਆ ਕਿ)
ਬ੍ਰਾਹਮਣ ਨੇ ਚੰਡਾਲ ਵਾਲਾ ਕਰਮ ਕੀਤਾ ਹੈ ॥੨੫॥
(ਇਹ) ਬਚਨ ਸੁਣ ਕੇ ਮਿਸ਼ਰ ਹੈਰਾਨ ਹੋ ਗਿਆ
ਅਤੇ ਰਾਜੇ ਪ੍ਰਤਿ 'ਤ੍ਰਾਹ ਤ੍ਰਾਹ' ਕਹਿਣ ਲਗਾ।
ਹੇ ਰਾਜਨ! ਮੈਂ ਅਜਿਹਾ ਕਰਮ ਨਹੀਂ ਕੀਤਾ
ਅਤੇ ਤੁਹਾਡੀ ਪੁੱਤਰੀ ਨੂੰ ਮੰਤਰ ਨਹੀਂ ਦਿੱਤਾ ॥੨੬॥
ਤਦ ਤਕ ਰਾਜ ਕੁਮਾਰੀ ਉਥੇ ਆ ਗਈ
ਅਤੇ ਬ੍ਰਾਹਮਣ ਦੇ ਪੈਰਾਂ ਨਾਲ ਲਿਪਟ ਗਈ
(ਅਤੇ ਕਿਹਾ) ਤੁਸੀਂ ਜੋ ਮੰਤਰ ਮੈਨੂੰ ਸਿਖਾਇਆ ਸੀ,
ਉਸੇ ਵਿਧੀ ਅਨੁਸਾਰ ਮੈਂ ਜਾਪ ਕੀਤਾ ਹੈ ॥੨੭॥
ਅੜਿਲ:
ਤੁਹਾਡੀ ਆਗਿਆ ਮੰਨ ਕੇ ਮੈਂ ਮਨੁੱਖ ਨੂੰ ਮਾਰਿਆ ਹੈ
ਅਤੇ ਉਸ ਪਿਛੋਂ (ਮੈਂ) ਚਿੰਤਾਮਣੀ ਮੰਤਰ ਉਚਾਰਿਆ ਹੈ।
ਚਾਰ ਪਹਿਰ ਤਕ (ਮੈਂ ਮੰਤਰ ਦਾ) ਜਾਪ ਕੀਤਾ ਹੈ, ਪਰ ਕੋਈ ਸਿੱਧੀ ਪ੍ਰਾਪਤ ਨਹੀਂ ਹੋਈ।
ਇਸ ਲਈ ਕ੍ਰੋਧਵਾਨ ਹੋ ਕੇ ਮੈਂ ਰਾਜੇ ਪ੍ਰਤਿ (ਸਭ ਕੁਝ) ਕਹਿ ਦਿੱਤਾ ਹੈ ॥੨੮॥
ਚੌਪਈ:
ਹੁਣ ਤੁਸੀਂ ਕਿਸ ਲਈ ਮੁਕਰ ਗਏ ਹੋ,
ਉਦੋਂ ਤਾਂ (ਤੁਸੀਂ) ਮੈਨੂੰ ਚਿੰਤਾਮਣੀ (ਮੰਤਰ) ਦ੍ਰਿੜ੍ਹ ਕਰਵਾਇਆ ਸੀ।
ਹੁਣ ਰਾਜੇ ਕੋਲ ਕਿਉਂ ਨਹੀਂ (ਸਚ ਸਚ) ਕਹਿੰਦੇ
ਅਤੇ ਕੀ ਸਚ ਕਹਿੰਦਿਆਂ ਤੁਹਾਨੂੰ ਕੁਝ ਪੀੜ ਹੁੰਦੀ ਹੈ ॥੨੯॥
ਮਿਸ਼ਰ ਹੈਰਾਨ ਹੋ ਕੇ ਚੌਹਾਂ ਪਾਸਿਆਂ ਵਲ ਵੇਖਦਾ ਹੈ।
(ਸੋਚਦਾ ਹੈ ਕਿ) ਕੀ ਹੋ ਗਿਆ ਹੈ ਅਤੇ ਪਰਮਾਤਮਾ ਨੂੰ ਯਾਦ ਕਰਦਾ ਹੈ।
(ਰਾਜੇ ਪਾਸ) ਕਈ ਤਰ੍ਹਾਂ ਨਾਲ ਉਪਦੇਸ਼ ਕਰ ਕੇ (ਭਾਵ ਬੇਨਤੀ ਅਤੇ ਸਥਿਤੀ ਸਪਸ਼ਟ ਕਰਨ ਦੇ ਯਤਨ ਕਰ ਕੇ) ਹਾਰ ਗਿਆ।
ਪਰ ਰਾਜੇ ਨੇ ਭੇਦ ਅਭੇਦ ਕੁਝ ਵੀ ਨਾ ਸਮਝਿਆ ॥੩੦॥
ਦੋਹਰਾ:
ਹੰਸ ਕੇਤੁ ਰਾਜੇ ਨੇ ਕ੍ਰੋਧਿਤ ਹੋ ਕੇ ਉਸ ਮਿਸ਼ਰ ਨੂੰ ਫਾਂਸੀ ਦੇ ਦਿੱਤੀ,
ਜਿਸ ਨੇ ਹੰਸ ਮਤੀ ਨੂੰ ਅਜਿਹਾ ਮੰਤਰ ਸਿਖਾਣ ਦੀ ਵਿਵਸਥਾ ਕੀਤੀ ਸੀ ॥੩੧॥
ਜਿਸ ਨੇ ਭੋਗ ਨਹੀਂ ਕੀਤਾ ਉਸ ਨੂੰ ਘਾਇਲ ਕਰ ਕੇ ਮਾਰ ਦਿੱਤਾ ਅਤੇ ਇਸ ਛਲ ਨਾਲ ਮਿਸ਼ਰ ਨੂੰ ਵੀ ਮਾਰ ਦਿੱਤਾ।
ਹੰਸ ਮਤੀ ਇਸਤਰੀ ਨੇ ਇਸ ਢੰਗ ਨਾਲ ਰਾਜੇ ਨੂੰ ਕ੍ਰੋਧਿਤ ਕੀਤਾ ॥੩੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੮॥੪੮੮੮॥ ਚਲਦਾ॥
ਦੋਹਰਾ:
ਰਾਜਾ ਰੁਦ੍ਰ ਕੇਤੁ 'ਰਾਸਟ੍ਰ' ਦੇਸ ਦਾ ਰਾਜਾ ਸੀ