ਸ਼੍ਰੀ ਦਸਮ ਗ੍ਰੰਥ

ਅੰਗ - 1137


ਯਾ ਕੁਤੀਯਾ ਕੀ ਅਬ ਹੀ ਕ੍ਰਿਆ ਉਘਾਰਿਯੌ ॥

(ਮੈਂ) ਹੁਣ ਹੀ ਇਸ ਕੁੱਤੀ ਦੀ ਕਰਤੂਤ ਉਘਾੜਦੀ ਹਾਂ।

ਹੋ ਪ੍ਰਥਮ ਮੂੰਡਿ ਕੈ ਮੂੰਡ ਬਹੁਰਿ ਇਹ ਮਾਰਿਹੌ ॥੮॥

ਪਹਿਲਾਂ ਇਸ ਦਾ ਸਿਰ ਮੁੰਨ ਕੇ ਫਿਰ ਇਸ ਨੂੰ ਮਾਰਦੀ ਹਾਂ ॥੮॥

ਲਏ ਪ੍ਰਜਾ ਸਭ ਸੰਗ ਤਹੀ ਆਵਤ ਭਈ ॥

ਸਾਰੀ ਪ੍ਰਜਾ ਨੂੰ ਨਾਲ ਲੈ ਕੇ ਉਥੇ ਆ ਗਈ

ਜਹਾ ਖਾਟ ਤਟ ਗਾਡਿ ਦੋਊ ਗੁਡਿਯਨ ਗਈ ॥

ਜਿਥੇ ਮੰਜੀ ਹੇਠਾਂ ਦੋ ਗੁਡੀਆਂ ਦਬ ਕੇ ਗਈ ਸੀ।

ਸਭਨ ਲਹਿਤ ਖਨ ਭੂਮਿ ਲਏ ਤੇ ਕਾਢਿ ਕੈ ॥

ਸਾਰਿਆਂ ਦੇ ਵੇਖਦੇ ਹੋਇਆਂ ਭੂਮੀ ਪੁਟ ਕੇ (ਗੁਡੀਆਂ ਨੂੰ) ਕਢ ਲਿਆ

ਹੋ ਮੂੰਡਿ ਸਵਤਿ ਕੋ ਮੂੰਡ ਨਾਕ ਪੁਨਿ ਬਾਢਿ ਕੈ ॥੯॥

ਅਤੇ ਸੌਂਕਣ ਦਾ ਸਿਰ ਮੁੰਨ ਕੇ ਫਿਰ ਨੱਕ ਵਢ ਦਿੱਤਾ ॥੯॥

ਮੂੰਡਿ ਮੂੰਡਿ ਕਟਿ ਨਾਕ ਬਹੁਰਿ ਤਿਹ ਮਾਰਿਯੋ ॥

ਉਸ ਦਾ ਸਿਰ ਮੁੰਨ ਕੇ ਅਤੇ ਨੱਕ ਕਟ ਕੇ ਫਿਰ ਮਾਰਿਆ।

ਉਹਿ ਬਿਧਿ ਪਤਿ ਹਨਿ ਇਹ ਛਲ ਯਾ ਕਹ ਟਾਰਿਯੋ ॥

ਉਸ ਵਿਧੀ ਨਾਲ ਪਤੀ ਨੂੰ ਮਾਰ ਕੇ ਫਿਰ ਉਸ (ਸੌਂਕਣ) ਨੂੰ ਖ਼ਤਮ ਕਰ ਦਿੱਤਾ।

ਚੰਚਲਾਨ ਕੇ ਭੇਦ ਨਾਹਿ ਕਿਨਹੂੰ ਲਹਿਯੋ ॥

ਇਸਤਰੀਆਂ ਦੇ ਭੇਦ ਨੂੰ ਕੋਈ ਵੀ ਸਮਝ ਨਹੀਂ ਸਕਿਆ।

ਹੋ ਸਾਸਤ੍ਰ ਸਿੰਮ੍ਰਿਤ ਰੁ ਬੇਦ ਪੁਰਾਨਨ ਮੈ ਕਹਿਯੋ ॥੧੦॥

ਇਹ ਗੱਲ ਸ਼ਾਸਤ੍ਰਾਂ, ਸਮ੍ਰਿਤੀਆਂ, ਵੇਦਾਂ ਅਤੇ ਪੁਰਾਣਾਂ ਵਿਚ ਕਹੀ ਗਈ ਹੈ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੇਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੩॥੪੩੮੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੩੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੩॥੪੩੮੪॥ ਚਲਦਾ॥

ਦੋਹਰਾ ॥

ਦੋਹਰਾ:

ਸਹਿਰ ਟੰਕ ਟੋਡਾ ਬਿਖੈ ਨ੍ਰਿਪਤਿ ਕਲਾ ਇਕ ਬਾਲ ॥

ਟੰਕ ਟੋਡਾ ਨਗਰ ਵਿਚ ਨ੍ਰਿਪਤਿ ਕਲਾ ਨਾਂ ਦੀ ਇਕ ਇਸਤਰੀ (ਰਹਿੰਦੀ ਸੀ)।

ਕਟਿ ਜਾ ਕੀ ਮ੍ਰਿਗਰਾਜ ਸੀ ਮ੍ਰਿਗ ਸੇ ਨੈਨ ਬਿਸਾਲ ॥੧॥

ਉਸ ਦਾ ਲਕ ਸ਼ੇਰ ਵਰਗਾ ਸੀ ਅਤੇ ਨੈਣ ਹਿਰਨ ਵਰਗੇ ਵੱਡੇ ਸਨ ॥੧॥

ਚੌਪਈ ॥

ਚੌਪਈ:

ਨ੍ਰਿਪਬਰ ਸੈਨ ਤਹਾ ਕੋ ਨ੍ਰਿਪ ਬਰ ॥

ਨ੍ਰਿਪਬਰ ਸੈਨ ਨਾਂ ਦਾ ਉਥੋਂ ਦਾ ਸ੍ਰੇਸ਼ਠ ਰਾਜਾ ਸੀ।

ਅਧਿਕ ਦਰਬੁ ਸੁਨਿਯਤ ਜਾ ਕੇ ਘਰ ॥

ਉਸ ਦੇ ਘਰ ਬਹੁਤ ਧਨ ਸੁਣਿਆ ਜਾਂਦਾ ਸੀ।

ਭਾਤਿ ਭਾਤਿ ਕੇ ਭੋਗ ਕਮਾਵੈ ॥

ਉਹ ਭਾਂਤ ਭਾਂਤ ਦੇ ਭੋਗ ਕਰਦਾ ਸੀ।

ਨਿਰਖਿ ਪ੍ਰਭਾ ਦੇਵੇਸ ਲਜਾਵੈ ॥੨॥

ਉਸ ਦੀ ਸੁੰਦਰਤਾ ਨੂੰ ਵੇਖ ਵੇਖ ਕੇ ਇੰਦਰ ਵੀ ਲਜਾਉਂਦਾ ਸੀ ॥੨॥

ਐਂਡੋ ਰਾਇ ਭਾਟ ਕੋ ਸੁਤ ਤਹ ॥

ਉਥੇ ਐਂਡੋ ਰਾਇ ਨਾਂ ਦਾ ਭਾਟ ਦਾ ਪੁੱਤਰ ਰਹਿੰਦਾ ਸੀ।

ਤਾ ਕੈ ਰੂਪ ਨ ਸਮ ਕੋਊ ਮਹਿ ਮਹ ॥

ਉਸ ਦੇ ਰੂਪ ਵਰਗਾ ਕੋਈ ਵੀ ਧਰਤੀ ਉਤੇ ਨਹੀਂ ਸੀ।

ਅਧਿਕ ਤਰੁਨ ਕੋ ਰੂਪ ਸੁਹਾਵੈ ॥

(ਉਸ ਯੁਵਕ ਦੀ ਸੁੰਦਰਤਾ ਬਹੁਤ ਸ਼ੋਭਾਸ਼ਾਲੀ ਸੀ।

ਨਿਰਖਿ ਕਾਇ ਕੰਚਨ ਸਿਰ ਨ੍ਯਾਵੈ ॥੩॥

(ਉਸ ਦੀ) ਕਾਇਆ ਨੂੰ ਵੇਖ ਕੇ ਸੋਨਾ ਵੀ ਸਿਰ ਝੁਕਾਂਦਾ ਸੀ ॥੩॥

ਜਬ ਤ੍ਰਿਯ ਤਿਨ ਤਰੁਨੀ ਨਰ ਲਹਾ ॥

ਜਦੋਂ ਉਸ ਜਵਾਨ ਇਸਤਰੀ ਨੇ ਉਸ ਪੁਰਸ਼ ਨੂੰ ਵੇਖਿਆ

ਮਨ ਕ੍ਰਮ ਬਚ ਮਨ ਮੈ ਯੌ ਕਹਾ ॥

ਤਾਂ ਮਨ, ਬਚ ਅਤੇ ਕਰਮ ਕਰ ਕੇ ਮਨ ਵਿਚ ਇਸ ਤਰ੍ਹਾਂ ਕਿਹਾ

ਪਠੈ ਸਹਚਰੀ ਯਾਹਿ ਬੁਲਾਊਾਂ ॥

ਕਿ ਸਖੀ ਭੇਜ ਕੇ (ਉਸ ਨੂੰ) ਇਥੇ ਬੁਲਾਵਾਂ

ਕਾਮ ਭੋਗ ਤਿਹ ਸਾਥ ਕਮਾਊਾਂ ॥੪॥

ਅਤੇ ਉਸ ਨਾਲ ਕਾਮ ਭੋਗ ਕਰਾਂ ॥੪॥

ਅੜਿਲ ॥

ਅੜਿਲ:

ਪਰਮ ਪਾਟ ਕੀ ਝੂਲਨਿ ਏਕ ਸਵਾਰਿ ਕੈ ॥

(ਉਸ ਨੇ) ਬਹੁਤ ਉਤਮ ਰੇਸ਼ਮ ਦੀ ਪੀਂਘ ਬਣਵਾਈ।

ਤਾ ਪਰ ਝੂਲਤਿ ਭਈ ਬਿਚਾਰ ਬਿਚਾਰ ਕੈ ॥

(ਅਤੇ ਮਨ ਵਿਚ) ਵਿਚਾਰ ਕਰ ਕੇ ਪੀਂਘ ਝੂਟਣ ਲਗੀ

ਯਾਹੀ ਚੜਿ ਪੀਰੀ ਪਰ ਪਿਯਹਿ ਬੁਲਾਇ ਹੌ ॥

ਕਿ ਇਸ ਪੀੜ੍ਹੀ ਉਤੇ ਚੜ੍ਹ ਕੇ ਪ੍ਰੀਤਮ ਨੂੰ ਬੁਲਾਵਾਂਗੀ

ਹੋ ਅਰਧ ਰਾਤ੍ਰਿ ਗੇ ਘਰ ਕੌ ਤਾਹਿ ਬਹਾਇ ਹੌ ॥੫॥

ਅਤੇ ਅੱਧੀ ਰਾਤ ਤੋਂ ਬਾਦ ਉਸ ਨੂੰ ਘਰ ਭੇਜਾਂਗੀ ॥੫॥

ਯਾ ਪੀਰੀ ਕਹ ਦੈਹੌ ਤਰੇ ਬਹਾਇ ਕੈ ॥

ਇਸ ਪੀੜੀ ਵਿਚ ਬਿਠਾ ਕੇ (ਉਸ ਨੂੰ) ਹੇਠਾਂ ਲਟਕਾ ਦਿਆਂਗੀ

ਰੇਸਮ ਕੀ ਦ੍ਰਿੜ ਡੋਰੈ ਚਾਰ ਲਗਾਇ ਕੈ ॥

ਅਤੇ ਰੇਸ਼ਮ ਦੀਆਂ ਚਾਰ ਮਜ਼ਬੂਤ ਰਸੀਆਂ ਬੰਨ੍ਹ ਦਿਆਂਗੀ।

ਸੋ ਜਾ ਕੋ ਨ੍ਰਿਪ ਹੂੰ ਕਬਹੂੰ ਲਹਿ ਜਾਇ ਹੈ ॥

ਜੇ ਇਸ ਨੂੰ ਕਦੇ ਰਾਜਾ ਵੀ ਵੇਖ ਲਏਗਾ

ਹੋ ਜਾਨਿ ਪੀਂਘ ਚੁਪਿ ਰਹਿ ਹੈ ਕਹਾ ਰਿਸਾਇ ਹੈ ॥੬॥

ਤਾਂ ਪੀਂਘ ਜਾਣ ਕੇ ਚੁਪ ਕਰ ਰਹੇਗਾ ਅਤੇ ਕਿਸ ਲਈ ਗੁੱਸਾ ਕਰੇਗਾ (ਭਾਵ ਗੁੱਸਾ ਨਹੀਂ ਕਰੇਗਾ) ॥੬॥

ਅਰਧ ਰਾਤ੍ਰਿ ਪੀਰੀ ਗ੍ਰਿਹ ਤਰੇ ਬਹਾਇ ਕੈ ॥

(ਉਹ) ਅੱਧੀ ਰਾਤ ਨੂੰ ਘਰ ਦੇ ਹੇਠਾਂ ਪੀੜੀ ਲਟਕਾ ਦਿੰਦੀ

ਡੋਰਹਿ ਖੈਂਚਿ ਪ੍ਰੀਤਮਹਿ ਲੇਤ ਚੜਾਇ ਕੈ ॥

ਅਤੇ ਰੱਸੀਆਂ ਖਿਚ ਕੇ ਪ੍ਰੀਤਮ ਨੂੰ (ਉਪਰ) ਚੜ੍ਹਾ ਲੈਂਦੀ।

ਰਾਨੀ ਸੰਗ ਤਿਹ ਆਨਿ ਮਿਲਾਵਾ ਦੇਤ ਕਰਿ ॥

(ਸਖੀਆਂ) ਰਾਣੀ ਨਾਲ ਉਸ ਦਾ ਮੇਲ ਕਰਾ ਦਿੰਦੀਆਂ

ਹੋ ਜਾਨਿ ਕੇਲ ਕੀ ਸਮੈ ਸਖੀ ਸਭ ਜਾਹਿ ਟਰਿ ॥੭॥

ਅਤੇ ਕਾਮ-ਕ੍ਰੀੜਾ ਦਾ ਸਮਾਂ ਜਾਣ ਕੇ ਸਾਰੀਆਂ ਸਖੀਆਂ ਹਟ ਜਾਂਦੀਆਂ ॥੭॥

ਤਵਨ ਭਾਟ ਕੌ ਨਿਤ ਪ੍ਰਤਿ ਲੇਤ ਬੁਲਾਇ ਕੈ ॥

ਉਸ ਭਾਟ ਨੂੰ (ਉਹ) ਰੋਜ਼ ਬੁਲਾ ਲੈਂਦੀ

ਏਕ ਦਿਵਸ ਗ੍ਰਿਹ ਰਹਨ ਨ ਦੇਹਿ ਬਹਾਇ ਕੈ ॥

ਅਤੇ (ਉਸ ਨੂੰ) ਇਕ ਦਿਨ ਵੀ ਘਰ ਵਿਚ ਰਹਿਣ ਨਾ ਦਿੰਦੀ ਅਤੇ (ਪੀਂਘ ਨਾਲ) ਲਟਕਾ ਕੇ (ਘਰ ਭੇਜ ਦਿੰਦੀ)।

ਐਚਿ ਐਚਿ ਤਿਹ ਲੇਤ ਨ ਛੋਰਤ ਏਕ ਛਿਨ ॥

ਉਸ ਨੂੰ ਖਿਚ ਖਿਚ ਕੇ ਨਾਲ ਲਗਾਉਂਦੀ ਅਤੇ ਇਕ ਛਿਣ ਲਈ ਵੀ ਨਾ ਛਡਦੀ।

ਹੋ ਆਨਿ ਤ੍ਰਿਯਾ ਕੇ ਧਾਮ ਸੋਯੋ ਨ੍ਰਿਪ ਏਕ ਦਿਨ ॥੮॥

ਇਕ ਦਿਨ ਰਾਜਾ ਉਸ ਇਸਤਰੀ ਦੇ ਘਰ ਆ ਕੇ ਸੌਂ ਗਿਆ ॥੮॥

ਰਾਵ ਨ ਲਹਿਯੋ ਚੇਰਿਯਨ ਭਾਟ ਬੁਲਾਇਯੋ ॥

ਦਾਸੀਆਂ ਨੇ ਰਾਜੇ ਨੂੰ (ਆਇਆ) ਨਾ ਵੇਖਿਆ ਅਤੇ ਭਾਟ ਨੂੰ ਬੁਲਾ ਲਿਆ।

ਬਿਨ ਰਾਨੀ ਕੇ ਕਹੇ ਸੁ ਜਾਰ ਮੰਗਾਇਯੋ ॥

(ਉਨ੍ਹਾਂ ਨੇ) ਰਾਣੀ ਦੇ ਕਹੇ ਬਿਨਾ ਹੀ ਯਾਰ ਨੂੰ ਮੰਗਵਾ ਲਿਆ।

ਨਿਰਖਿ ਰਾਇ ਤਿਹ ਕਹਿ ਤਸਕਰ ਜਾਗਤ ਭਯੋ ॥

ਰਾਜਾ ਉਸ ਨੂੰ ਵੇਖ ਕੇ ਚੋਰ ਕਹਿ ਕੇ ਜਾਗ ਪਿਆ।

ਹੋ ਯਾਹਿ ਨ ਦੈ ਹੌ ਜਾਨਿ ਕਾਢਿ ਅਸਿ ਕਰ ਲਯੋ ॥੯॥

ਇਸ ਨੂੰ ਜਾਣ ਨਹੀਂ ਦੇਵਾਂਗਾ (ਇਹ ਸੋਚ ਕੇ) ਤਲਵਾਰ ਹੱਥ ਵਿਚ ਖਿਚ ਲਈ ॥੯॥