ਸ਼੍ਰੀ ਦਸਮ ਗ੍ਰੰਥ

ਅੰਗ - 1049


ਦੋਹਰਾ ॥

ਦੋਹਰਾ:

ਅਤਿ ਰਤਿ ਤਾ ਸੋ ਮਾਨਿ ਕੈ ਸੰਗ ਪਿਯਰਵਹਿ ਲ੍ਯਾਇ ॥

ਉਸ ਨਾਲ ਬਹੁਤ ਰਤੀ ਮੰਨਾ ਕੇ ਉਸ ਪ੍ਰੀਤਮ ਨੂੰ ਨਾਲ ਲੈ ਆਈ।

ਹਜਰਤ ਕੋ ਇਹ ਛਲ ਛਲਿਯੋ ਸਵਤਿਹਿ ਦਿਯੋ ਜਰਾਇ ॥੧੮॥

ਬਾਦਸ਼ਾਹ ਨੂੰ ਇਸ ਛਲ ਨਾਲ ਛਲ ਕੇ ਸੌਂਕਣ ('ਸਵਤਿਹਿ') ਨੂੰ ਸੜਵਾ ਦਿੱਤਾ ॥੧੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੪॥੩੨੫੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੪॥੩੨੫੫॥ ਚਲਦਾ॥

ਦੋਹਰਾ ॥

ਦੋਹਰਾ:

ਹਿੰਗੁਲਾਜ ਜਗ ਮਾਤ ਕੇ ਰਹੈ ਦੇਹਰੋ ਏਕ ॥

ਹਿੰਗੁਲਾਜ ਵਿਚ ਦੇਵੀ ਦਾ ਇਕ ਮੰਦਿਰ ਸੀ

ਜਾਹਿ ਜਗਤ ਕੇ ਜੀਵ ਸਭ ਬੰਦਤ ਆਨਿ ਅਨੇਕ ॥੧॥

ਜਿਸ ਨੂੰ ਸੰਸਾਰ ਦੇ ਸਾਰੇ ਜੀਵ ਅਨੇਕ ਤਰ੍ਹਾਂ ਨਾਲ ਆ ਕੇ ਪੂਜਦੇ ਸਨ ॥੧॥

ਚੌਪਈ ॥

ਚੌਪਈ:

ਸਿੰਘ ਬਚਿਤ੍ਰ ਤਹਾ ਕੋ ਨ੍ਰਿਪ ਬਰ ॥

ਬਚਿਤ੍ਰ ਸਿੰਘ ਉਥੋਂ ਦਾ ਸ੍ਰੇਸ਼ਠ ਰਾਜਾ ਸੀ।

ਭਾਤਿ ਭਾਤਿ ਕੋ ਧਨੁ ਤਾ ਕੇ ਘਰ ॥

ਉਸ ਦੇ ਘਰ ਵਿਚ ਭਾਂਤ ਭਾਂਤ ਦਾ ਧਨ ਸੀ।

ਭਾਨ ਕਲਾ ਤਿਹ ਤ੍ਰਿਯਾ ਭਣਿਜੈ ॥

ਉਸ ਦੀ ਭਾਨ ਕਲਾ ਨਾਂ ਦੀ ਇਸਤਰੀ ਸੀ।

ਤਾ ਕੇ ਕੋ ਤ੍ਰਿਯ ਤੁਲਿ ਕਹਿਜੈ ॥੨॥

ਉਸ ਦੇ ਬਰਾਬਰ ਕਿਹੜੀ ਇਸਤਰੀ ਜਾਏ? (ਅਰਥਾਤ ਕੋਈ ਵੀ ਉਸ ਵਰਗੀ ਨਹੀਂ ਸੀ) ॥੨॥

ਦਿਜਬਰ ਸਿੰਘ ਏਕ ਦਿਜ ਤਾ ਕੇ ॥

ਉਸ ਪਾਸ ਦਿਜਬਰ ਸਿੰਘ ਨਾਂ ਦਾ ਇਕ ਬ੍ਰਾਹਮਣ ਸੀ।

ਭਿਸਤ ਕਲਾ ਅਬਲਾ ਗ੍ਰਿਹ ਵਾ ਕੇ ॥

ਉਸ ਦੇ ਘਰ ਭਿਸਤ ਕਲਾ ਨਾਂ ਦੀ ਇਸਤਰੀ ਸੀ।

ਸਾਤ ਪੂਤ ਸੁੰਦਰ ਤਿਹ ਘਰ ਮੈ ॥

ਉਸ (ਬ੍ਰਾਹਮਣ) ਦੇ ਸੱਤ ਸੁੰਦਰ ਪੁੱਤਰ ਸਨ।

ਕੋਬਿਦ ਸਭ ਹੀ ਰਹਤ ਹੁਨਰ ਮੈ ॥੩॥

ਉਹ ਸਭ ਹੁਨਰ ਵਿਚ ਮਾਹਿਰ ਸਨ ॥੩॥

ਦੋਹਰਾ ॥

ਦੋਹਰਾ:

ਤਹਾ ਭਵਾਨੀ ਕੋ ਭਵਨ ਜਾਹਿਰ ਸਕਲ ਜਹਾਨ ॥

ਉਥੇ ਇਕ ਸੰਸਾਰ ਪ੍ਰਸਿੱਧ ਭਵਾਨੀ ਦਾ ਮੰਦਿਰ ਸੀ

ਦੇਸ ਦੇਸ ਕੇ ਏਸ ਜਿਹ ਸੀਸ ਝੁਕਾਵਤ ਆਨਿ ॥੪॥

ਜਿਸ ਵਿਚ ਦੇਸਾਂ ਦੇਸਾਂ ਦੇ ਰਾਜੇ ਆ ਕੇ ਸੀਸ ਝੁਕਾਉਂਦੇ ਸਨ ॥੪॥

ਅੜਿਲ ॥

ਅੜਿਲ:

ਅਤਿ ਸੁੰਦਰ ਮਠ ਊਚੀ ਧੁਜਾ ਬਿਰਾਜਹੀ ॥

ਉਹ ਬਹੁਤ ਸੁੰਦਰ ਮਠ ਸੀ ਅਤੇ (ਉਸ ਉਤੇ) ਉੱਚੀ ਧੁਜਾ ਸ਼ੁਭਾਇਮਾਨ ਸੀ।

ਨਿਰਖਿ ਦਿਪਤਤਾ ਤਾਹਿ ਸੁ ਦਾਮਨਿ ਲਾਜਹੀ ॥

ਉਸ ਦੀ ਕਾਂਤੀ ਨੂੰ ਵੇਖ ਕੇ ਬਿਜਲੀ ਵੀ ਸ਼ਰਮਾਉਂਦੀ ਸੀ।

ਦੇਸ ਦੇਸ ਕੇ ਏਸ ਤਹਾ ਚਲਿ ਆਵਹੀ ॥

ਦੇਸਾਂ ਦੇਸਾਂ ਦੇ ਰਾਜੇ ਉਥੇ ਚਲ ਕੇ ਆਉਂਦੇ ਸਨ।

ਹੋ ਜਾਨਿ ਸਿਵਾ ਕੋ ਭਵਨ ਸਦਾ ਸਿਰ ਨ੍ਯਾਵਹੀ ॥੫॥

ਉਸ ਨੂੰ ਸ਼ਿਵਾ (ਭਵਾਨੀ) ਦਾ ਮੰਦਿਰ ਜਾਣ ਕੇ ਸਿਰ ਝੁਕਾਉਂਦੇ ਸਨ ॥੫॥

ਦੋਹਰਾ ॥

ਦੋਹਰਾ:

ਜੋ ਇਛਾ ਕੋਊ ਕਰੈ ਸੋ ਸਭ ਪੂਰਨ ਹੋਇ ॥

ਉਥੇ ਜੋ ਕੋਈ ਵੀ ਇੱਛਾ ਕਰਦਾ ਸੀ, ਉਹ ਸਭ ਪੂਰੀ ਹੋ ਜਾਂਦੀ ਸੀ।

ਪ੍ਰਗਟ ਬਾਤ ਸਭ ਜਗਤ ਇਹ ਜਾਨਤ ਹੈ ਸਭ ਕੋਇ ॥੬॥

ਇਹ ਗੱਲ ਸਾਰੇ ਜਗਤ ਵਿਚ ਪ੍ਰਗਟ ਸੀ ਅਤੇ ਸਭ ਕੋਈ ਜਾਣਦਾ ਸੀ ॥੬॥

ਚੌਪਈ ॥

ਚੌਪਈ:

ਏਕ ਦਿਵਸ ਐਸੋ ਤਹ ਭਯੋ ॥

ਇਕ ਦਿਨ ਉਥੇ ਇਸ ਤਰ੍ਹਾਂ ਹੋਇਆ।

ਅਥ੍ਰਯੋ ਸੂਰ ਚੰਦ੍ਰ ਪ੍ਰਗਟਯੋ ॥

ਸੂਰਜ ਡੁਬਿਆ ਅਤੇ ਚੰਦ੍ਰਮਾ ਚੜ੍ਹਿਆ।

ਅਕਸਮਾਤ੍ਰ ਬਾਨੀ ਤਿਹ ਭਈ ॥

(ਤਾਂ) ਉਥੇ ਅਚਾਨਕ ਆਕਾਸ਼-ਬਾਣੀ ਹੋਈ

ਸੋ ਦਿਜਬਰ ਸ੍ਰਵਨਨ ਸੁਨਿ ਲਈ ॥੭॥

ਜੋ ਬ੍ਰਾਹਮਣ ਨੇ ਕੰਨਾਂ ਨਾਲ ਸੁਣ ਲਈ ॥੭॥

ਪ੍ਰਾਤ ਭਏ ਰਾਜਾ ਇਹ ਮਰਿ ਹੈ ॥

ਸਵੇਰ ਹੁੰਦਿਆਂ ਹੀ ਇਹ ਰਾਜਾ ਮਰ ਜਾਏਗਾ।

ਕੋਟਿ ਉਪਾਵ ਕਿਸੈ ਨ ਉਬਰਿ ਹੈ ॥

ਕਰੋੜਾਂ ਉਪਾ ਕਰਨ ਨਾਲ ਵੀ ਨਹੀਂ ਬਚੇਗਾ।

ਜੋ ਕੋਊ ਸਾਤ ਪੂਤ ਹ੍ਯਾਂ ਮਾਰੈ ॥

ਜੇ ਕੋਈ (ਆਪਣੇ) ਸੱਤ ਪੁੱਤਰਾਂ ਦੀ ਬਲੀ ਇਥੇ ਦੇਵੇ

ਤੌ ਅਪਨੌ ਯਹ ਰਾਵ ਉਬਾਰੇ ॥੮॥

ਤਾਂ (ਉਹ) ਆਪਣੇ ਇਸ ਰਾਜੇ ਨੂੰ ਬਚਾ ਸਕਦਾ ਹੈ ॥੮॥

ਦਿਜਬਰ ਸੁਨਿ ਬਚਨਨ ਗ੍ਰਿਹ ਆਯੋ ॥

ਬ੍ਰਾਹਮਣ ਇਹ ਬੋਲ ਸੁਣ ਕੇ ਘਰ ਆਇਆ।

ਨਿਜੁ ਨਾਰੀ ਤਨ ਭੇਦ ਜਤਾਯੋ ॥

ਆਪਣੀ ਇਸਤਰੀ ਨੂੰ ਸਾਰੀ ਗੱਲ ਦਸੀ।

ਤਬ ਤ੍ਰਿਯ ਸਾਤ ਪੂਤ ਸੰਗ ਲੀਨੇ ॥

ਤਦ ਇਸਤਰੀ ਨੇ (ਆਪਣੇ) ਸੱਤ ਪੁੱਤਰ ਨਾਲ ਲਏ।

ਸਰਬ ਮੰਗਲਾ ਕੀ ਬਲਿ ਦੀਨੇ ॥੯॥

ਸਾਰੇ ਦੇਵੀ ('ਮੰਗਲਾ') ਦੀ ਬਲੀ ਚੜ੍ਹਾ ਦਿੱਤੇ ॥੯॥

ਸਾਤ ਪੂਤ ਪਿਤ ਹਨੇ ਨਿਹਾਰੇ ॥

ਜਦ ਪਿਤਾ ਨੇ ਸੱਤ ਪੁੱਤਰਾਂ ਨੂੰ ਮਰਿਆ ਹੋਇਆ ਵੇਖਿਆ

ਅਸਿ ਲੈ ਕੰਠ ਆਪਨੇ ਮਾਰੇ ॥

ਤਾਂ ਤਲਵਾਰ ਲੈ ਕੇ ਆਪਣੇ ਗਲੇ ਉਤੇ ਮਾਰੀ।

ਸੁਰ ਪੁਰ ਬਾਟ ਜਬੈ ਤਿਨ ਲਈ ॥

ਜਦੋਂ ਉਸ ਨੇ ਸਵਰਗ ਦਾ ਰਾਹ ਫੜਿਆ

ਠਾਢੀ ਨਾਰਿ ਨਿਹਾਰਤ ਭਈ ॥੧੦॥

ਤਦੋਂ ਉਹ ਇਸਤਰੀ ਖੜੋਤੀ ਵੇਖ ਰਹੀ ਸੀ ॥੧੦॥

ਵਹੈ ਹਾਥ ਅਪਨੇ ਅਸਿ ਲੀਨੋ ॥

ਉਸ ਨੇ ਵੀ ਆਪਣੇ ਹੱਥ ਵਿਚ ਤਲਵਾਰ ਲੈ ਲਈ

ਨਿਜੁ ਪ੍ਰਾਨਨ ਕੋ ਤ੍ਰਾਸ ਨ ਕੀਨੋ ॥

ਅਤੇ ਆਪਣੇ ਪ੍ਰਾਣਾਂ ਦਾ ਡਰ ਨਾ ਮੰਨਿਆ।

ਰਾਵ ਬਚੈ ਕਹਿ ਤਾਹਿ ਸੰਭਾਰਿਯੋ ॥

ਉਸ ਨੇ ਸੋਚਿਆ ਕਿ ਕਿਸੇ ਤਰ੍ਹਾਂ ਰਾਜਾ ਬਚ ਜਾਏ।

ਗਹਿ ਕਰਿ ਕੰਠ ਆਪਨੇ ਮਾਰਿਯੋ ॥੧੧॥

(ਉਸ ਨੇ ਤਲਵਾਰ ਨੂੰ) ਪਕੜ ਕੇ ਆਪਣੇ ਗਲੇ ਉਤੇ ਮਾਰੀ ॥੧੧॥


Flag Counter