ਸ਼੍ਰੀ ਦਸਮ ਗ੍ਰੰਥ

ਅੰਗ - 1420


ਨ ਸ਼ਾਯਦ ਦਿਗ਼ਰ ਦੀਦ ਜੁਜ਼ ਯਕ ਕਰੀਮ ॥੭੮॥

ਜਿਥੇ ਰੱਬ ਤੋਂ ਬਿਨਾ ਉਨ੍ਹਾਂ ਦਾ ਹੋਰ ਕੋਈ ਸਹਾਇਕ ਨਹੀਂ ਸੀ ॥੭੮॥

ਬ ਮੁਲਕੇ ਹਬਸ਼ ਆਮਦ ਆਂ ਨੇਕ ਖ਼ੋਇ ॥

ਉਹ ਦੋਵੇਂ ਨੇਕ ਸੁਭਾ ਵਾਲੇ ਹਬਸ਼ ਦੇਸ਼ ਵਿਚ ਆ ਗਏ।

ਯਕੇ ਸ਼ਾਹਜ਼ਾਦਹ ਦਿਗ਼ਰ ਖ਼ੂਬ ਰੋਇ ॥੭੯॥

ਇਕ ਬਾਦਸ਼ਾਹ ਦਾ ਬੇਟਾ ਸੀ ਅਤੇ ਦੂਜੀ ਵਜ਼ੀਰ ਦੀ ਲੜਕੀ ਸੀ ॥੭੯॥

ਦਰ ਆਂ ਜਾ ਬਿਆਮਦ ਕਿ ਬਿਨਸ਼ਸਤਹ ਸ਼ਾਹ ॥

ਉਹ ਉਥੇ ਆ ਪਹੁੰਚੇ ਜਿਥੇ (ਹਬਸ਼ ਦੇਸ਼ ਦਾ) ਬਾਦਸ਼ਾਹ ਬੈਠਾ ਸੀ।

ਨਸ਼ਸਤੰਦ ਸ਼ਬ ਰੰਗ ਜ਼ਰਰੀਂ ਕੁਲਾਹ ॥੮੦॥

ਰਾਤ ਵਰਗੇ ਕਾਲੇ ਰੰਗ ਵਾਲਾ ਬਾਦਸ਼ਾਹ ਸੁਨਹਿਰੀ ਰੰਗ ਦਾ ਤਾਜ ਧਾਰਨ ਕੀਤੇ ਹੋਏ ਸੁਸ਼ੋਭਿਤ ਸੀ ॥੮੦॥

ਬ ਦੀਦੰਦ ਓਰਾ ਬੁਖ਼ਾਦੰਦ ਪੇਸ਼ ॥

ਉਨ੍ਹਾਂ ਨੂੰ ਬਾਦਸ਼ਾਹ ਨੇ ਵੇਖ ਕੇ ਕੋਲ ਬੁਲਾਇਆ

ਬ ਗੁਫ਼ਤੰਦ ਕਿ ਏ ਸ਼ੇਰ ਆਜ਼ਾਦ ਕੇਸ਼ ॥੮੧॥

ਅਤੇ ਕਿਹਾ, ਹੇ ਆਜ਼ਾਦ ਧਰਮ ਵਾਲਿਓ! ॥੮੧॥

ਜ਼ਿ ਮੁਲਕੇ ਕਦਾਮੀ ਤੁ ਬ ਮਨ ਬਗੋ ॥

ਮੈਨੂੰ ਦਸੋ ਕਿ ਤੁਹਾਡਾ ਕਿਹੜਾ ਦੇਸ਼ ਹੈ,

ਚਿ ਨਾਮੇ ਕਿਰਾ ਤੋ ਬ ਈਂ ਤਰਫ਼ ਜੋ ॥੮੨॥

ਤੁਹਾਡਾ ਨਾਮ ਕੀ ਹੈ ਅਤੇ ਕਿਸ ਨੂੰ ਲਭਦੇ ਫਿਰਦੇ ਹੋ ॥੮੨॥

ਵਗਰਨਹ ਮਰਾ ਤੋ ਨ ਗੋਈਂ ਚੁ ਰਾਸਤ ॥

ਜੇ ਤੁਸੀਂ ਮੈਨੂੰ ਸਚ ਨਾ ਦਸਿਆ,

ਕਿ ਮੁਰਦਨ ਸ਼ਿਤਾਬ ਅਸਤ ਏਜ਼ਦ ਗਵਾਹਸਤ ॥੮੩॥

ਤਾਂ ਜਲਦੀ ਮਰਨਾ ਪਏਗਾ। ਇਸ ਵਿਚ ਰੱਬ ਗਵਾਹ ਹੈ ॥੮੩॥

ਸ਼ਹਿਨਸ਼ਾਹਿ ਪਿਸਰੇ ਮਮਾਯੰਦਰਾ ॥

(ਉਸ ਲੜਕੇ ਨੇ ਕਿਹਾ) ਮੈਂ ਮਾਯੰਦਰਾਂ ਦੇਸ਼ ਦੇ ਬਾਦਸ਼ਾਹ ਦਾ ਲੜਕਾ ਹਾਂ

ਕਿ ਦੁਖ਼ਤਰ ਵਜ਼ੀਰ ਅਸਤ ਈਂ ਨੌਜਵਾ ॥੮੪॥

ਅਤੇ ਇਹ ਮੁਟਿਆਰ ਉਥੋਂ ਦੇ ਵਜ਼ੀਰ ਦੀ ਲੜਕੀ ਹੈ ॥੮੪॥

ਹਕੀਕਤ ਬ ਗੁਫ਼ਤਸ਼ ਜ਼ਿ ਪੇਸ਼ੀਨਹ ਹਾਲ ॥

ਉਸ ਨੇ ਹੋ ਬੀਤੀਆਂ ਸਾਰੀਆਂ ਵਾਰਦਾਤਾਂ ਬਾਰੇ ਦਸਿਆ

ਕਿ ਬਰਵੈ ਚੁ ਬੁਗਜ਼ਸ਼ਤ ਚੰਦੀਂ ਜ਼ਵਾਲ ॥੮੫॥

ਅਤੇ ਉਨ੍ਹਾਂ ਨੂੰ ਜੋ ਜੋ ਔਕੜਾਂ ਆਈਆਂ ਸਨ, ਉਹ ਸਾਰੀਆਂ ਵੀ ਦਸੀਆਂ ॥੮੫॥

ਬ ਮਿਹਰਸ਼ ਦਰਾਮਦ ਬਗ਼ੁਫ਼ਤ ਅਜ਼ ਜ਼ੁਬਾ ॥

(ਉਨ੍ਹਾਂ ਨੂੰ ਸੁਣ ਕੇ) ਬਾਦਸ਼ਾਹ ਦੇ ਮਨ ਵਿਚ ਮਿਹਰ ਆਈ

ਮਰਾ ਖ਼ਾਨਹ ਜਾਏ ਜ਼ਿ ਖ਼ੁਦ ਖ਼ਾਨਹ ਦਾ ॥੮੬॥

ਅਤੇ ਆਪਣੀ ਜ਼ਬਾਨ ਤੋਂ ਕਿਹਾ ਕਿ ਮੇਰੇ ਘਰ ਨੂੰ ਤੁਸੀਂ ਆਪਣਾ ਘਰ ਸਮਝੋ ॥੮੬॥

ਵਜ਼ਾਰਤ ਖ਼ੁਦਸ਼ ਰਾ ਤੁਰਾ ਮੇ ਦਿਹਮ ॥

ਮੈਂ ਤੈਨੂੰ ਆਪਣੀ ਵਜ਼ੀਰੀ ਦਿੰਦਾ ਹਾਂ

ਕੁਲਾਹੇ ਮੁਮਾਲਕ ਤੁ ਬਰ ਸਰ ਨਿਹਮ ॥੮੭॥

ਅਤੇ ਤੇਰੇ ਸਿਰ ਉਤੇ ਕਈ ਮੁਲਕਾਂ ਦਾ ਤਾਜ ਧਰਦਾ ਹਾਂ ॥੮੭॥

ਬ ਗੁਫ਼ਤੰਦ ਈਂ ਰਾ ਵ ਕਰਦੰਦ ਵਜ਼ੀਰ ॥

ਇਹ ਕਹਿਣ ਤੋਂ ਬਾਦ ਉਸ ਨੂੰ ਆਪਣਾ ਵਜ਼ੀਰ ਬਣਾ ਲਿਆ

ਕਿ ਨਾਮੇ ਵਜਾ ਬੂਦ ਰੌਸ਼ਨ ਜ਼ਮੀਰ ॥੮੮॥

ਜਿਸ ਦਾ ਨਾਮ 'ਰੌਸ਼ਨ ਜ਼ਮੀਰ' ਸੀ ॥੮੮॥

ਬ ਹਰ ਜਾ ਕਿ ਦੁਸ਼ਮਨ ਸ਼ਨਾਸਦ ਅਜ਼ੀਮ ॥

ਉਸ ਨੇ ਹਰ ਥਾਂ ਉਤੇ ਦੁਸ਼ਮਨਾਂ ਦੀ ਨਿਸ਼ਾਨਦੇਹੀ ਕੀਤੀ ਸੀ

ਦਵੀਦੰਦ ਬਰਵੈ ਬ ਹੁਕਮੇ ਕਰੀਮ ॥੮੯॥

ਅਤੇ ਉਸ ਉਤੇ ਦੌੜ ਕੇ ਜਾ ਪੈਂਦਾ ਸੀ ॥੮੯॥

ਕਿ ਖ਼ੂਨਸ਼ ਬਰੇਜ਼ੀਦ ਕਰਦੰਦ ਜ਼ੇਰ ॥

ਉਹ ਉਨ੍ਹਾਂ ਦਾ ਲਹੂ ਡੋਲ੍ਹ ਕੇ ਅਧੀਨ ਕਰ ਲੈਂਦਾ ਸੀ।


Flag Counter