ਸ਼੍ਰੀ ਦਸਮ ਗ੍ਰੰਥ

ਅੰਗ - 863


ਮੋ ਬਤਿਯਾ ਕਰਿ ਸਾਚੁ ਪਤੀਜੈ ॥੮॥

ਅਤੇ ਮੇਰੀਆਂ ਗੱਲਾਂ ਨੂੰ ਸਚ ਮੰਨ ਕੇ ਤਸੱਲੀ ਕਰ ਲਵੋ ॥੮॥

ਦੋਹਰਾ ॥

ਦੋਹਰਾ:

ਜਬ ਸੰਦੂਕ ਛੋਰਨ ਲਗਾ ਲੈ ਕੁੰਜੀ ਕਹ ਹਾਥ ॥

ਜਦ (ਬਨੀਆ) ਕੁੰਜੀ ਨੂੰ ਹੱਥ ਵਿਚ ਲੈ ਕੇ ਖੋਲ੍ਹਣ ਲਗਾ,

ਬਹੁਰਿ ਤ੍ਰਿਯਾ ਐਸੇ ਕਹਾ ਬਚਨ ਪਿਯਾ ਕੇ ਸਾਥ ॥੯॥

(ਤਾਂ) ਫਿਰ ਇਸਤਰੀ ਨੇ ਪਤੀ ਨੂੰ ਇਸ ਤਰ੍ਹਾਂ ਬਚਨ ਕਿਹਾ ॥੯॥

ਚੌਪਈ ॥

ਚੌਪਈ:

ਦੁਹੂੰ ਹਾਥ ਤਾ ਕੇ ਸਿਰ ਮਾਰੀ ॥

ਉਸ ਦੇ ਸਿਰ ਉਤੇ ਦੋਵੇਂ ਹੱਥ ਮਾਰਦੀ (ਹੋਈ ਬੋਲੀ-)

ਗਈ ਸਾਹੁ ਮਤਿ ਸਗਲ ਤਿਹਾਰੀ ॥

ਹੇ ਸ਼ਾਹ! ਤੇਰੀ ਸਾਰੀ ਮਤ ਮਾਰੀ ਗਈ ਹੈ।

ਜੋ ਯਾ ਸੌ ਮੈ ਭੋਗ ਕਮੈਹੌ ॥

ਜੇ ਮੈਂ ਇਸ ਨਾਲ ਭੋਗ ਕਰਦੀ

ਤੌ ਤੌ ਕਹੁ ਕਿਹ ਬਾਤਿ ਬਤੈਹੌ ॥੧੦॥

ਤਾਂ ਤੈਨੂੰ ਕਿਸ ਤਰ੍ਹਾਂ ਗੱਲ ਦਸਦੀ ॥੧੦॥

ਦੋਹਰਾ ॥

ਦੋਹਰਾ:

ਐਸੇ ਬਚਨ ਬਖਾਨਿ ਕਰਿ ਮੂਰਖ ਦਿਯਾ ਉਠਾਇ ॥

ਇਸ ਤਰ੍ਹਾਂ ਗੱਲਾਂ ਕਰ ਕੇ ਉਸ ਮੂਰਖ (ਪਤੀ) ਨੂੰ ਉਠਾ ਦਿੱਤਾ

ਬਹੁਰਿ ਰਾਇ ਸੌ ਰਤਿ ਕਰੀ ਹ੍ਰਿਦੈ ਹਰਖ ਉਪਜਾਇ ॥੧੧॥

ਅਤੇ ਫਿਰ ਹਿਰਦੇ ਵਿਚ ਆਨੰਦ ਵਧਾ ਕੇ ਰਾਜੇ ਨਾਲ ਰਤੀ-ਕ੍ਰੀੜਾ ਕੀਤੀ ॥੧੧॥

ਨ੍ਰਿਪ ਸੋ ਕੇਲ ਕਮਾਇ ਕਰਿ ਗ੍ਰਿਹ ਕਹ ਦਯੋ ਪਠਾਇ ॥

ਰਾਜੇ ਨਾਲ ਕਾਮ-ਕ੍ਰੀੜਾ ਕਰ ਕੇ (ਉਸ ਨੂੰ) ਘਰ ਵਲ ਭੇਜ ਦਿੱਤਾ।

ਬਹੁਰਿ ਸੁਖੀ ਹ੍ਵੈ ਪੁਰ ਬਸੀ ਸਾਹੁ ਲਯੋ ਗਰ ਲਾਇ ॥੧੨॥

ਫਿਰ ਸ਼ਾਹ ਨੂੰ ਗਲੇ ਲਗਾ ਲਿਆ ਅਤੇ ਸੁਖ ਪੂਰਵਕ ਨਗਰ ਵਿਚ ਵਸਣ ਲਗੀ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਆਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੪॥੭੯੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੪॥੭੯੫॥ ਚਲਦਾ॥

ਚੌਪਈ ॥

ਚੌਪਈ:

ਏਕ ਜਾਟ ਦਿਲੀ ਮਹਿ ਰਹੈ ॥

ਇਕ ਜੱਟ ਦਿੱਲੀ ਵਿਚ ਰਹਿੰਦਾ ਸੀ।

ਨੈਨੌ ਨਾਮ ਜਗਤ ਤਿਹ ਕਹੈ ॥

ਉਸ ਦਾ ਨਾਂ ਲੋਕੀਂ ਨੈਨੌ ਕਹਿੰਦੇ ਸਨ।

ਏਕ ਨਾਰਿ ਤਾ ਕੇ ਕਲਹਾਰੀ ॥

ਉਸ ਦੀ ਇਕ ਕੁਲੱਛਣੀ ਇਸਤਰੀ ਸੀ।

ਤਾ ਕੋ ਰਹਤ ਪ੍ਰਾਨ ਤੇ ਪ੍ਯਾਰੀ ॥੧॥

ਉਸ ਨੂੰ (ਉਹ) ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰੀ ਸੀ ॥੧॥

ਸ੍ਰੀ ਤ੍ਰਿਯ ਰਾਜ ਮਤੀ ਤਿਹ ਨਾਮਾ ॥

ਉਸ ਇਸਤਰੀ ਦਾ ਨਾਂ ਰਾਜ ਮਤੀ ਸੀ

ਨੈਨੌ ਨਾਮ ਜਟ ਕੀ ਬਾਮਾ ॥

ਜੋ ਨੈਨੌ ਨਾਂ ਦੇ ਜੱਟ ਦੀ ਪਤਨੀ ਸੀ।

ਸਹਰ ਜਹਾਨਾਬਾਦ ਬਸੈ ਵੈ ॥

(ਉਹ) ਜਹਾਨਾਬਾਦ ਸ਼ਹਿਰ ਵਿਚ ਰਹਿੰਦੀ ਸੀ

ਦਰਬਵਾਨ ਦੁਤਿ ਮਾਨ ਰਹੈ ਵੈ ॥੨॥

ਅਤੇ ਧਨਵਾਨ ਅਤੇ ਸੁੰਦਰ ਮੰਨੀ ਜਾਂਦੀ ਸੀ ॥੨॥

ਸੌਦਾ ਕਾਰਨ ਤਾਹਿ ਪਠਾਯੋ ॥

(ਜੱਟ ਨੇ) ਉਸ ਨੂੰ ਸੌਦਾ (ਖ਼ਰੀਦਣ ਲਈ) ਭੇਜਿਆ

ਏਕ ਰਪੈਯਾ ਹਾਥ ਦਿਵਾਯੋ ॥

ਅਤੇ ਇਕ ਰੁਪਇਆ ਹੱਥ ਵਿਚ ਦਿੱਤਾ।

ਏਕ ਹੁਤੋ ਤਿਹ ਠਾ ਕੋ ਜੋਗੀ ॥

ਉਸ ਥਾਂ ਤੇ ਇਕ ਜੋਗੀ ਰਹਿੰਦਾ ਸੀ।

ਨਾਗੀ ਕਰਿ ਨਾਰੀ ਤਿਨ ਭੋਗੀ ॥੩॥

ਉਸ ਨੇ ਨੰਗੀ ਕਰ ਕੇ ਉਸ ਇਸਤਰੀ ਨਾਲ ਭੋਗ ਕੀਤਾ ॥੩॥

ਦੋਹਰਾ ॥

ਦੋਹਰਾ:

ਛੋਰਿ ਗਾਠਿ ਤਾ ਕੇ ਸਿਖਨ ਰੁਪਯਾ ਲਯੋ ਚੁਰਾਇ ॥

ਉਸ (ਜੋਗੀ) ਦੇ ਚੇਲਿਆਂ ਨੇ ਗੰਢ ਖੋਲ੍ਹ ਕੇ ਰੁਪਇਆ ਚੁਰਾ ਲਿਆ

ਛਾਰਿ ਬਾਧਿ ਤਾ ਮੈ ਧਰੀ ਤਾ ਕੀ ਠੌਰ ਬਨਾਇ ॥੪॥

ਅਤੇ ਉਸ ਦੀ ਥਾਂ ਤੇ ਰਾਖ (ਦੀ ਚੁਟਕੀ) ਬੰਨ੍ਹ ਦਿੱਤੀ ॥੪॥

ਚੌਪਈ ॥

ਚੌਪਈ:

ਭੋਗ ਕਮਾਇ ਬਹੁਰਿ ਤ੍ਰਿਯ ਆਈ ॥

ਭੋਗ ਕਰ ਕੇ ਫਿਰ ਉਹ ਇਸਤਰੀ ਪਰਤੀ

ਸੌਦਾ ਕਾਰਨ ਪੁਨਿ ਘਰ ਧਾਈ ॥

ਅਤੇ ਸੌਦਾ (ਖ਼ਰੀਦਣ ਲਈ) ਫਿਰ ਘਰ ਨੂੰ ਮੁੜੀ।

ਲੋਗਨ ਤੇ ਅਤਿ ਹੀ ਸਰਮਾਈ ॥

ਉਹ ਲੋਕਾਂ ਤੋਂ ਬਹੁਤ ਸ਼ਰਮਿੰਦੀ ਹੋਈ,

ਛਾਰ ਓਰ ਨਹਿ ਦ੍ਰਿਸਟਿ ਚਲਾਈ ॥੫॥

ਪਰ ਰਾਖ ਵਲ ਉਸ ਦੀ ਨਜ਼ਰ ਹੀ ਨਾ ਗਈ ॥੫॥

ਦੋਹਰਾ ॥

ਦੋਹਰਾ:

ਬਿਨੁ ਸੌਦਾ ਆਵਤ ਭਈ ਤੀਰ ਪਿਯਾ ਕੇ ਨਾਰਿ ॥

ਉਹ ਬਿਨਾ ਸੌਦਾ (ਖ਼ਰੀਦਿਆਂ) ਆਪਣੇ ਪਤੀ ਕੋਲ ਆ ਗਈ।

ਛੋਰਿ ਗਾਠਿ ਦੇਖੈ ਕਹਾ ਤਾ ਮੈ ਨਿਕਸੀ ਛਾਰ ॥੬॥

(ਜਦ) ਗੰਢ ਖੋਲ੍ਹ ਕੇ ਵੇਖੀ ਤਾਂ ਉਸ ਵਿਚੋਂ ਰਾਖ ਨਿਕਲੀ ॥੬॥

ਚੌਪਈ ॥

ਚੌਪਈ:

ਕਰ ਰੁਪਯਾ ਮੋਰੇ ਤੁਮ ਦਯੋ ॥

(ਉਹ ਕਹਿਣ ਲਗੀ-) ਮੇਰੇ ਹੱਥ ਵਿਚ ਤੁਸੀਂ ਰੁਪਇਆ ਦਿੱਤਾ ਸੀ

ਸੌਦਾ ਲ੍ਯਾਵਨ ਕਾਜ ਪਠਯੋ ॥

ਅਤੇ ਸੌਦਾ (ਖ਼ਰੀਦਣ ਲਈ) ਭੇਜਿਆ ਸੀ।

ਰੁਪਯਾ ਗਿਰਾ ਰਾਹ ਮਹ ਜਾਈ ॥

ਰੁਪਇਆ ਰਾਹ ਵਿਚ ਡਿਗ ਗਿਆ

ਲੋਗ ਬਿਲੋਕਿ ਲਾਜ ਮੁਹਿ ਆਈ ॥੭॥

ਅਤੇ ਲੋਕਾਂ ਨੂੰ ਵੇਖ ਕੇ ਮੈਂ ਲਜਿਤ ਹੋ ਗਈ ॥੭॥

ਦੋਹਰਾ ॥

ਦੋਹਰਾ:

ਛਾਰ ਸਹਿਤ ਮੈ ਸੋ ਗਹਯੋ ਗੋਦ ਲਾਜ ਤੇ ਡਾਰਿ ॥

ਉਥੋਂ ਸ਼ਰਮ ਦੇ ਮਾਰੇ ਮੈਂ ਸੁਆਹ ਨਾਲ ਗੋਦ ਭਰ ਲਈ।

ਤੁਮ ਹਾਥਨ ਸੋ ਖੋਜਿ ਕਰਿ ਯਾ ਤੇ ਲੇਹੁ ਨਿਕਾਰਿ ॥੮॥

ਤੁਸੀਂ ਹੱਥ ਨਾਲ ਖੋਜ ਕੇ ਇਸ ਵਿਚੋਂ ਰੁਪਇਆ ਕਢ ਲਵੋ ॥੮॥

ਮੂੜ ਨਾਹ ਕਛੁ ਨ ਲਖਾ ਖੋਜਨ ਲਾਗਾ ਛਾਰ ॥

(ਉਸ) ਮੂਰਖ ਪਤੀ ਨੇ ਕੁਝ ਨਾ ਸਮਝਿਆ ਅਤੇ ਰਾਖ ਵਿਚੋਂ (ਰੁਪਇਆ) ਲੱਭਣ ਲਗਾ।


Flag Counter