ਸ਼੍ਰੀ ਦਸਮ ਗ੍ਰੰਥ

ਅੰਗ - 1298


ਕਰਹਿ ਬਿਲਾਸ ਪ੍ਰਜੰਕ ਚੜਿ ਹਸਿ ਹਸਿ ਨਾਰਿ ਔ ਨਾਹਿ ॥੬॥

ਤਾਂ ਪਲੰਘ ਉਤੇ ਚੜ੍ਹ ਕੇ ਰਾਜ ਕੁਮਾਰੀ ਅਤੇ ਰਾਜਾ ਰਤੀ-ਕ੍ਰੀੜਾ ਕਰਨ ਲਗੇ ॥੬॥

ਚੌਪਈ ॥

ਚੌਪਈ:

ਭਾਤਿ ਭਾਤਿ ਕੇ ਆਸਨ ਲੈ ਕੈ ॥

ਭਾਂਤ ਭਾਂਤ ਦੇ ਆਸਣ ਬਣਾ ਕੇ

ਅਬਲਾ ਕਹ ਬਹੁ ਭਾਤਿ ਰਿਝੈ ਕੈ ॥

ਅਤੇ ਰਾਜ ਕੁਮਾਰੀ ਨੂੰ ਬਹੁਤ ਤਰ੍ਹਾਂ ਨਾਲ ਰਿਝਾ ਕੇ

ਆਪਨ ਪਰ ਘਾਯਲ ਕਰਿ ਮਾਰੀ ॥

ਕਾਮ ਵਿਚ ਲੀਨ (ਉਸ) ਰਾਜ ਦੁਲਾਰੀ ਨੂੰ

ਮਦਨ ਮੋਹਨੀ ਰਾਜ ਦੁਲਾਰੀ ॥੭॥

ਆਪਣੇ ਉਤੇ ਘਾਇਲ ਕਰ ਲਿਆ (ਅਰਥਾਤ ਫ਼ਿਦਾ ਕਰ ਲਿੱਤਾ) ॥੭॥

ਅਧਿਕ ਬਢਾਇ ਨਾਰਿ ਸੌ ਹੇਤਾ ॥

(ਉਸ) ਕੁਮਾਰੀ ਨਾਲ ਬਹੁਤ ਪ੍ਰੇਮ ਵਧਾ ਕੇ

ਇਹਿ ਬਿਧਿ ਬਾਧਤ ਭਏ ਸੰਕੇਤਾ ॥

ਆਪਸ ਵਿਚ ਇਸ ਤਰ੍ਹਾਂ ਵਿਉਂਤ (ਸੰਕੇਤ) ਬਣਾਈ।

ਧੂੰਈ ਕਾਲਿ ਪੀਰ ਕੀ ਐਯਹੁ ॥

ਪੀਰ ਦੀ ਧੂਣੀ ਵਾਲੇ ਸਮੇਂ ਆਉਣਾ

ਡਾਰਿ ਭਾਗ ਹਲਵਾ ਮਹਿ ਜੈਯਹੁ ॥੮॥

ਅਤੇ ਹਲਵੇ ਵਿਚ ਭੰਗ ਪਾ ਜਾਣਾ ॥੮॥

ਸੋਫੀ ਜਬੈ ਚੂਰਮਾ ਖੈ ਹੈ ॥

ਜਦ ਸੋਫ਼ੀ (ਪਰਹੇਜ਼ਗਾਰ) ਚੂਰਮਾ ਖਾਣਗੇ,

ਜੀਯਤ ਮ੍ਰਿਤਕ ਸਭੈ ਹ੍ਵੈ ਜੈ ਹੈ ॥

ਤਾਂ ਸਾਰੇ ਜੀਉਂਦਿਆਂ ਹੋਇਆਂ ਮਰ ਜਾਣਗੇ।

ਤਹੀ ਕ੍ਰਿਪਾ ਕਰਿ ਤੁਮਹੂੰ ਐਯਹੁ ॥

ਉਥੇ ਕ੍ਰਿਪਾ ਕਰ ਕੇ ਤੁਸੀਂ ਆਉਣਾ

ਮੁਹਿ ਲੈ ਸੰਗ ਦਰਬ ਜੁਤ ਜੈਯਹੁ ॥੯॥

ਅਤੇ ਮੈਨੂੰ ਧਨ ਸਹਿਤ ਨਾਲ ਲੈ ਜਾਣਾ ॥੯॥

ਜਬ ਹੀ ਦਿਨ ਧੂੰਈ ਕੋ ਆਯੋ ॥

ਜਦ ਧੂੰਣੀ ਦਾ ਦਿਨ ਆਇਆ।

ਭਾਗਿ ਡਾਰਿ ਚੂਰਮਾ ਪਕਾਯੋ ॥

ਤਾਂ ਭੰਗ ਪਾ ਕੇ ਚੂਰਮਾ ਪਕਾਇਆ।

ਸਕਲ ਮੁਰੀਦਨ ਗਈ ਖਵਾਇ ॥

ਸਾਰਿਆਂ ਮੁਰੀਦਾਂ ਨੂੰ (ਰਾਜ ਕੁਮਾਰੀ) ਖਵਾ ਗਈ

ਰਾਖੇ ਮੂੜ ਮਤ ਕਰਿ ਸ੍ਵਾਇ ॥੧੦॥

ਅਤੇ ਮੂਰਖ (ਚੇਲਿਆਂ) ਨੂੰ ਬੇਹੋਸ਼ ਕਰ ਕੇ ਸੰਵਾ ਦਿੱਤਾ ॥੧੦॥

ਸੋਫੀ ਭਏ ਜਬੈ ਮਤਵਾਰੇ ॥

ਜਦ ਸੋਫ਼ੀ ਲੋਕ ਮਸਤ ਹੋ ਗਏ।

ਪ੍ਰਿਥਮ ਦਰਬ ਹਰਿ ਬਸਤ੍ਰ ਉਤਾਰੇ ॥

ਪਹਿਲਾਂ ਧਨ ਹਰ ਕੇ ਫਿਰ ਬਸਤ੍ਰ ਉਤਾਰ ਲਏ।

ਦੁਹੂੰਅਨ ਲਿਯਾ ਦੇਸ ਕੋ ਪੰਥਾ ॥

ਦੋਹਾਂ ਨੇ ਆਪਣੇ ਦੇਸ ਦਾ ਰਾਹ ਫੜਿਆ।

ਇਹ ਬਿਧਿ ਦੈ ਸਾਜਨ ਕਹ ਸੰਥਾ ॥੧੧॥

ਇਸ ਤਰ੍ਹਾਂ ਆਪਣੇ ਮਿਤਰ ਨੂੰ ਸਹਿਜ ਸਿਖਿਆ ਦਿੱਤੀ ॥੧੧॥

ਭਯਾ ਪ੍ਰਾਤ ਸੋਫੀ ਸਭ ਜਾਗੇ ॥

ਸਵੇਰ ਹੋਣ ਤੇ ਸਾਰੇ ਸੋਫ਼ੀ ਜਾਗੇ

ਪਗਰੀ ਬਸਤ੍ਰ ਬਿਲੋਕਨ ਲਾਗੇ ॥

ਅਤੇ (ਆਪਣੇ) ਬਸਤ੍ਰ ਅਤੇ ਪਗੜੀਆਂ ਲਭਣ ਲਗੇ।

ਸਰਵਰ ਕਹੈ ਕ੍ਰੋਧ ਕਿਯ ਭਾਰਾ ॥

ਕਹਿਣ ਲਗੇ ਕਿ ਪੀਰ ('ਸਰਵਰ') ਨੇ ਸਾਡੇ ਉਤੇ ਬਹੁਤ ਕ੍ਰੋਧ ਕੀਤਾ ਹੈ

ਸਭਹਿਨ ਕੌ ਅਸ ਚਰਿਤ ਦਿਖਾਰਾ ॥੧੨॥

ਅਤੇ ਸਾਰਿਆਂ ਨੂੰ ਇਹ ਚਰਿਤ੍ਰ ਵਿਖਾਇਆ ਹੈ ॥੧੨॥

ਸਭ ਜੜ ਰਹੋ ਤਹਾ ਮੁਖ ਬਾਈ ॥

ਸਾਰੇ ਮੂਰਖ ਉਥੇ ਮੂੰਹ ਅੱਡੀ ਖੜੋਤੇ ਰਹੇ।

ਲਜਾ ਮਾਨ ਮੂੰਡ ਨਿਹੁਰਾਈ ॥

ਸ਼ਰਮ ਦੇ ਮਾਰਿਆਂ ਨੇ ਸਿਰ ਨੀਵਾਂ ਕਰੀ ਰਖਿਆ।

ਭੇਦ ਅਭੇਦ ਨ ਕਿਨੂੰ ਪਛਾਨਾ ॥

ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।

ਸਰਵਰ ਕਿਯਾ ਸੁ ਸਿਰ ਪਰ ਮਾਨਾ ॥੧੩॥

ਜੋ ਪੀਰ ਨੇ ਕੀਤਾ, ਉਸ ਨੂੰ ਸਿਰ ਮੱਥੇ ਮੰਨਿਆ ॥੧੩॥

ਦੋਹਰਾ ॥

ਦੋਹਰਾ:

ਭੇਦ ਅਭੇਦ ਤ੍ਰਿਯਾਨ ਕੋ ਸਕਤ ਨ ਕੋਊ ਪਾਇ ॥

ਇਸਤਰੀਆਂ ਦਾ ਭੇਦ ਅਭੇਦ ਕੋਈ ਨਹੀਂ ਪਾ ਸਕਿਆ।

ਸਭਨ ਲਖੋ ਕੈਸੇ ਛਲਾ ਕਸ ਕਰਿ ਗਈ ਉਪਾਇ ॥੧੪॥

ਸਭ ਦੇ ਵੇਖਦਿਆਂ ਕਿਵੇਂ ਛਲ ਲਿਆ ਅਤੇ ਕਿਸ ਤਰ੍ਹਾਂ ਚਰਿਤ੍ਰ ਖੇਡ ਗਈ ॥੧੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੈਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੫॥੬੪੧੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੫॥੬੪੧੦॥ ਚਲਦਾ॥

ਚੌਪਈ ॥

ਚੌਪਈ:

ਸੁਨੁ ਰਾਜਾ ਇਕ ਕਹੌ ਕਬਿਤ ॥

ਹੇ ਰਾਜਨ! ਸੁਣੋ, ਮੈਂ ਇਕ ਕਬਿੱਤ ਕਹਿੰਦਾ ਹਾਂ

ਜਿਹ ਬਿਧਿ ਅਬਲਾ ਕਿਯਾ ਚਰਿਤ ॥

ਜਿਸ ਤਰ੍ਹਾਂ ਇਕ ਇਸਤਰੀ ਨੇ ਚਰਿਤ੍ਰ ਖੇਡਿਆ ਸੀ।

ਸਭਹਿਨ ਕੌ ਦਿਨ ਹੀ ਮਹਿ ਛਲਾ ॥

ਸਭ ਨੂੰ ਦਿਨ ਵਿਚ ਹੀ ਛਲ ਲਿਆ।

ਨਿਰਖਹੁ ਯਾ ਸੁੰਦਰਿ ਕੀ ਕਲਾ ॥੧॥

ਉਸ ਸੁੰਦਰੀ ਦੀ ਚਾਲਾਕੀ ਵੇਖੋ ॥੧॥

ਇਸਕਾਵਤੀ ਨਗਰ ਇਕ ਸੋਹੈ ॥

ਇਸਕਾਵਤੀ ਨਾਂ ਦਾ ਇਕ ਨਗਰ ਹੁੰਦਾ ਸੀ।

ਇਸਕ ਸੈਨ ਰਾਜਾ ਤਹ ਕੋ ਹੈ ॥

ਉਥੋਂ ਦਾ ਇਸਕ ਸੈਨ ਨਾਂ ਦਾ ਰਾਜਾ ਸੀ।

ਸ੍ਰੀ ਗਜਗਾਹ ਮਤੀ ਤਿਹ ਨਾਰੀ ॥

ਉਸ ਦੀ ਗਜਗਾਹ ਮਤੀ ਨਾਂ ਦੀ ਰਾਣੀ ਸੀ,

ਜਾ ਸਮ ਕਹੂੰ ਨ ਰਾਜ ਕੁਮਾਰੀ ॥੨॥

ਜਿਸ ਵਰਗੀ (ਸੁੰਦਰ) ਹੋਰ ਕੋਈ ਰਾਜ ਕੁਮਾਰੀ ਨਹੀਂ ਸੀ ॥੨॥

ਇਕ ਰਣਦੂਲਹ ਸੈਨ ਨ੍ਰਿਪਤਿ ਤਿਹ ॥

ਉਥੇ ਰਣਦੂਲਹ ਸੈਨ ਨਾਂ ਦਾ ਇਕ (ਹੋਰ) ਰਾਜਾ ਸੀ

ਜਾ ਸਮ ਉਪਜਾ ਦੁਤਿਯ ਨ ਮਹਿ ਮਹਿ ॥

ਜਿਸ ਵਰਗਾ ਕੋਈ ਹੋਰ ਦੂਜਾ ਧਰਤੀ ਉਤੇ ਪੈਦਾ ਨਹੀਂ ਹੋਇਆ ਸੀ।

ਮਹਾ ਸੂਰ ਅਰੁ ਸੁੰਦਰ ਘਨੋ ॥

ਉਹ ਵੱਡਾ ਸੂਰਮਾ ਅਤੇ ਅਤਿ ਸੁੰਦਰ ਸੀ।

ਜਨੁ ਅਵਤਾਰ ਮਦਨ ਕੋ ਬਨੋ ॥੩॥

(ਇੰਜ ਲਗਦਾ ਸੀ) ਮਾਨੋ ਕਾਮ ਦੇਵ ਦਾ ਅਵਤਾਰ ਹੋਵੇ ॥੩॥

ਸੋ ਨ੍ਰਿਪ ਇਕ ਦਿਨ ਚੜਾ ਸਿਕਾਰਾ ॥

ਉਹ ਰਾਜਾ ਇਕ ਦਿਨ ਸ਼ਿਕਾਰ ਚੜ੍ਹਿਆ