ਸ਼੍ਰੀ ਦਸਮ ਗ੍ਰੰਥ

ਅੰਗ - 1309


ਸੁਨੁ ਰਾਜਾ ਇਕ ਔਰ ਪ੍ਰਸੰਗਾ ॥

ਹੇ ਰਾਜਨ! ਇਕ ਹੋਰ ਪ੍ਰਸੰਗ ਸੁਣੋ,

ਭਾਖਿ ਸੁਨਾਵਤ ਤੁਮਰੇ ਸੰਗਾ ॥

(ਮੈਂ) ਤੁਹਾਡੇ ਪਾਸ ਸੁਣਾਉਂਦਾ ਹਾਂ।

ਅਚਲਾਵਤੀ ਨਗਰ ਇਕ ਰਾਜਤ ॥

ਇਕ ਅਚਲਾਵਤੀ ਨਾਂ ਦਾ ਨਗਰ ਸੀ।

ਸੂਰ ਸਿੰਘ ਤਹ ਭੂਪ ਬਿਰਾਜਤ ॥੧॥

ਉਥੇ ਸੂਰ ਸਿੰਘ (ਨਾਂ ਦਾ ਰਾਜਾ) ਰਾਜ ਕਰਦਾ ਸੀ ॥੧॥

ਅੰਜਨ ਦੇਇ ਤਵਨ ਕੀ ਰਾਨੀ ॥

ਅੰਜਨ ਦੇਈ ਉਸ ਦੀ ਰਾਣੀ ਸੀ।

ਖੰਜਨ ਦੇ ਦੁਹਿਤਾ ਤਿਹ ਜਾਨੀ ॥

ਉਸ ਦੀ ਪੁੱਤਰੀ ਦਾ ਨਾਂ ਖੰਜਨ ਦੇਈ ਸੀ।

ਅਧਿਕ ਦੁਹੂੰ ਕੀ ਪ੍ਰਭਾ ਬਿਰਾਜੈ ॥

ਦੋਹਾਂ ਦੀ ਸੁੰਦਰਤਾ ਬਹੁਤ ਅਧਿਕ ਸੀ।

ਨਿਰਖਿ ਨਰੀ ਨਾਗਿਨਿ ਮਨ ਲਾਜੈ ॥੨॥

(ਉਨ੍ਹਾਂ ਨੂੰ) ਵੇਖ ਕੇ ਮਨੁੱਖ ਅਤੇ ਨਾਗ ਇਸਤਰੀਆਂ ਲਜਾਉਂਦੀਆਂ ਸਨ ॥੨॥

ਤਹਾ ਏਕ ਆਯੋ ਸੌਦਾਗਰ ॥

ਉਥੇ ਇਕ ਸੌਦਾਗਰ ਆਇਆ।

ਰੂਪਵੰਤੁ ਜਨੁ ਦੁਤਿਯ ਨਿਸਾਕਰ ॥

(ਉਹ ਬਹੁਤ) ਸੁੰਦਰ ਸੀ, ਮਾਨੋ ਦੂਜਾ ਚੰਦ੍ਰਮਾ ਹੋਵੇ।

ਜੋ ਅਬਲਾ ਤਿਹ ਰੂਪ ਨਿਹਾਰੈ ॥

ਜੋ ਇਸਤਰੀ ਉਸ ਦੇ ਰੂਪ ਨੂੰ ਵੇਖਦੀ,

ਰਾਜ ਪਾਟ ਤਜਿ ਸਾਥ ਸਿਧਾਰੈ ॥੩॥

ਉਹ ਰਾਜ-ਪਾਟ ਛਡ ਕੇ ਉਸ ਨਾਲ ਤੁਰ ਪੈਂਦੀ ॥੩॥

ਸੋ ਆਯੋ ਨ੍ਰਿਪ ਤ੍ਰਿਯ ਕੇ ਘਰ ਤਰ ॥

ਉਹ ਰਾਜਾ (ਇਕ ਦਿਨ) ਰਾਣੀ ਦੇ ਮੱਹਲ ਦੇ ਹੇਠਾਂ ਆਇਆ।

ਰਾਜ ਸੁਤਾ ਨਿਰਖਾ ਤਿਹ ਦ੍ਰਿਗ ਭਰਿ ॥

ਰਾਜ ਕੁਮਾਰੀ ਨੇ ਉਸ ਨੂੰ ਅੱਖਾਂ ਭਰ ਕੇ (ਭਾਵ ਚੰਗੀ ਤਰ੍ਹਾਂ) ਵੇਖਿਆ।

ਮਨ ਬਚ ਕ੍ਰਮ ਇਹ ਉਪਰ ਭੂਲੀ ॥

(ਉਹ) ਮਨ, ਬਚ ਅਤੇ ਕਰਮ ਕਰ ਕੇ ਉਸ ਉਤੇ ਡੁਲ੍ਹ ਗਈ,

ਜਨੁ ਮਦ ਪੀ ਮਤਵਾਰੀ ਝੂਲੀ ॥੪॥

ਮਾਨੋ ਸ਼ਰਾਬ ਪੀ ਕੇ ਮਤਵਾਲੀ ਹੋਈ ਝੁਲ ਰਹੀ ਹੋਵੇ ॥੪॥

ਸਿੰਘ ਪ੍ਰਚੰਡ ਨਾਮ ਤਿਹ ਨਰ ਕੋ ॥

ਉਸ ਪੁਰਸ਼ ਦਾ ਨਾਂ ਪ੍ਰਚੰਡ ਸਿੰਘ ਸੀ।

ਜਨੁ ਕਰਿ ਮੁਕਟ ਕਾਮ ਕੇ ਸਿਰ ਕੋ ॥

(ਉਹ ਇਤਨਾ ਸੁੰਦਰ ਸੀ) ਮਾਨੋ ਕਾਮ ਦੇਵ ਦੇ ਸਿਰ ਦਾ ਮੁਕਟ ਹੋਵੇ।

ਸਖੀ ਏਕ ਤਹ ਕੁਅਰਿ ਪਠਾਈ ॥

ਰਾਜ ਕੁਮਾਰੀ ਨੇ ਇਕ ਸਖੀ ਨੂੰ (ਉਸ ਪੁਰਸ਼ ਪਾਸ) ਭੇਜਿਆ

ਕਹਿਯਹੁ ਬ੍ਰਿਥਾ ਸਜਨ ਸੌ ਜਾਈ ॥੫॥

ਕਿ ਜਾ ਕੇ ਮਿਤਰ ਨੂੰ (ਸਾਰੀ) ਗੱਲ ਦਸੇ ॥੫॥

ਸਖੀ ਤੁਰਤ ਤਿਨ ਤਹ ਪਹੁਚਾਯੋ ॥

ਸਖੀ ਨੇ ਤੁਰਤ ਉਸ ਦਾ (ਸੁਨੇਹਾ) ਉਸ ਕੋਲ ਪਹੁੰਚਾ ਦਿੱਤਾ,

ਜਸ ਨਾਵਕ ਕੋ ਤੀਰ ਚਲਾਯੋ ॥

ਜਿਵੇਂ ਨਾਵਕ (ਨਲਕੀ) ਵਿਚੋਂ ਤੀਰ ਚਲਾਈਦਾ ਹੈ (ਕਿਉਂਕਿ ਇਸ ਤਰ੍ਹਾਂ ਤੀਰ ਸਿੱਧੀ ਮਾਰ ਕਰਦਾ ਹੈ)।

ਸਕਲ ਕੁਅਰਿ ਤਿਨ ਬ੍ਰਿਥਾ ਸੁਨਾਈ ॥

ਉਸ (ਸਖੀ) ਨੇ ਰਾਜ ਕੁਮਾਰੀ ਦੀ ਸਾਰੀ ਬਿਰਥਾ ਸੁਣਾਈ।

ਮਨ ਬਚ ਰੀਝਿ ਰਹਾ ਸੁਖਦਾਈ ॥੬॥

(ਜਿਸ ਨੂੰ ਸੁਣ ਕੇ) ਮਿਤਰ ਮਨ, ਬਚ ਕਰਮ ਕਰ ਕੇ ਪ੍ਰਸੰਨ ਹੋ ਗਿਆ ॥੬॥

ਨਦੀ ਬਹਤ ਨ੍ਰਿਪ ਗ੍ਰਿਹਿ ਤਰ ਜਹਾ ॥

(ਉਸ ਨੇ ਕਹਿਲਵਾ ਭੇਜਿਆ ਕਿ) ਜਿਥੇ ਰਾਜੇ ਦੇ ਮਹੱਲ ਹੇਠਾਂ ਨਦੀ ਵਗਦੀ ਹੈ,

ਠਾਢ ਹੂਜਿਯਹੁ ਨਿਸਿ ਕਹ ਤਹਾ ॥

ਰਾਤ ਨੂੰ ਉਥੇ ਖੜੋਤੇ ਹੋਣਾ।

ਡਾਰਿ ਦੇਗ ਮੈ ਕੁਅਰਿ ਬਹੈ ਹੈਂ ॥

ਮੈਂ ਦੇਗ ਵਿਚ ਪਾ ਕੇ ਰਾਜ ਕੁਮਾਰੀ ਨੂੰ ਰੋੜ੍ਹ ਦਿਆਂਗੀ

ਛਿਦ੍ਰ ਮੂੰਦਿ ਤਾ ਕੋ ਸਭ ਲੈ ਹੈਂ ॥੭॥

ਅਤੇ ਉਸ ਦੀਆਂ ਸਾਰੀਆਂ ਮੋਰੀਆਂ ਬੰਦ ਕਰ ਦਿਆਂਗੀ ॥੭॥

ਊਪਰ ਬਾਧਿ ਤੰਬੂਰਾ ਦੈ ਹੈਂ ॥

ਉਸ ਉਤੇ (ਮੈਂ) ਤੰਬੂਰਾ ਬੰਨ੍ਹ ਦਿਆਂਗੀ।

ਇਹ ਚਰਿਤ੍ਰ ਮੁਹਿ ਤਾਹਿ ਮਿਲੈ ਹੈਂ ॥

ਇਸ ਚਰਿਤ੍ਰ ਨਾਲ ਮੈਂ (ਤੁਹਾਨੂੰ) ਉਸ ਨਾਲ ਮਿਲਾ ਦਿਆਂਗੀ।

ਜਬ ਤੁਬਰੀ ਲਖਿਯਹੁ ਢਿਗ ਆਈ ॥

ਹੇ ਸੁਖ ਦੇਣ ਵਾਲੇ ਮਿਤਰ! ਜਦ ਤੂੰਬੀ ਨੂੰ ਨੇੜੇ ਆਇਆ ਵੇਖਣਾ,

ਕਾਢਿ ਭੋਗ ਦੀਜਹੁ ਸੁਖਦਾਈ ॥੮॥

ਤਾਂ (ਰਾਜ ਕੁਮਾਰੀ ਨੂੰ) ਕਢ ਕੇ ਖ਼ੂਬ ਸੰਯੋਗ ਕਰਨਾ ॥੮॥

ਇਹ ਬਿਧਿ ਬਦਿ ਤਾ ਸੌ ਸੰਕੇਤਾ ॥

ਉਸ ਨੂੰ ਇਸ ਤਰ੍ਹਾਂ ਦਾ ਸੰਕੇਤ ਦਸ ਕੇ

ਦੂਤੀ ਗੀ ਨ੍ਰਿਪ ਤ੍ਰਿਯਜ ਨਿਕੇਤਾ ॥

ਦੂਤੀ ਰਾਜ ਕੁਮਾਰੀ ਦੇ ਘਰ ਗਈ।

ਡਾਰਿ ਦੇਗ ਮੈ ਕੁਅਰਿ ਬਹਾਈ ॥

(ਉਸ ਨੇ) ਰਾਜ ਕੁਮਾਰੀ ਨੂੰ ਦੇਗ ਵਿਚ ਪਾ ਕੇ ਰੋੜ੍ਹ ਦਿੱਤਾ

ਬਾਧਿ ਤੂੰਬਰੀ ਤਹ ਪਹੁਚਾਈ ॥੯॥

ਅਤੇ ਤੂੰਬੀ ਬੰਨ੍ਹ ਕੇ ਉਥੇ ਪਹੁੰਚਾ ਦਿੱਤਾ ॥੯॥

ਜਬ ਬਹਤੀ ਤੁਬਰੀ ਤਹ ਆਈ ॥

ਜਦ ਤੂੰਬੀ ਵਹਿੰਦੀ ਹੋਈ ਉਥੇ ਆਈ,

ਆਵਤ ਕੁਅਰਿ ਲਖਾ ਸੁਖਦਾਈ ॥

ਤਾਂ ਉਸ ਸੁਖਦਾਇਕ (ਮਿਤਰ) ਨੇ ਰਾਜ ਕੁਮਾਰੀ ਨੂੰ ਆਉਂਦਿਆਂ ਵੇਖਿਆ।

ਐਂਚਿ ਤਹਾ ਤੇ ਦੇਗ ਨਿਕਾਰੀ ॥

(ਉਸ ਨੇ) ਦੇਗ ਨੂੰ ਖਿਚ ਕੇ ਕਢ ਲਿਆ

ਲੈ ਪਲਕਾ ਊਪਰ ਬੈਠਾਰੀ ॥੧੦॥

ਅਤੇ (ਰਾਜ ਕੁਮਾਰੀ ਨੂੰ ਕਢ ਕੇ) ਮੰਜੀ (ਪਲੰਘ) ਉਪਰ ਬਿਠਾਇਆ ॥੧੦॥

ਪੋਸਤ ਭਾਗ ਅਫੀਮ ਮੰਗਾਈ ॥

ਪੋਸਤ, ਭੰਗ ਅਤੇ ਅਫ਼ੀਮ ਮੰਗਵਾਈ।

ਦੁਹੂੰ ਖਾਟ ਪਰ ਬੈਠਿ ਚੜਾਈ ॥

ਦੋਹਾਂ ਨੇ ਮੰਜੀ ਉਪਰ ਬੈਠ ਕੇ ਚੜ੍ਹਾਈ।

ਚਾਰਿ ਪਹਰ ਤਾ ਸੌ ਕਰਿ ਭੋਗਾ ॥

ਚਾਰ ਪਹਿਰ ਤਕ ਉਸ ਨਾਲ ਸੰਯੋਗ ਕੀਤਾ।

ਭੇਦ ਨ ਲਖਾ ਦੂਸਰੇ ਲੋਗਾ ॥੧੧॥

ਕੋਈ ਦੂਜਾ ਵਿਅਕਤੀ ਇਸ ਭੇਦ ਨੂੰ ਨਾ ਪਾ ਸਕਿਆ ॥੧੧॥

ਇਹ ਬਿਧਿ ਤਾ ਸੌ ਰੋਜ ਬੁਲਾਵੈ ॥

ਇਸ ਤਰ੍ਹਾਂ ਉਸ ਨੂੰ ਰੋਜ਼ ਬੁਲਾਉਂਦਾ

ਕਾਮ ਭੋਗ ਕਰਿ ਤਾਹਿ ਪਠਾਵੈ ॥

ਅਤੇ ਕਾਮ-ਭੋਗ ਕਰ ਕਰ ਕੇ ਉਸ ਨੂੰ ਪਰਤਾ ਦਿੰਦਾ।

ਭੂਪ ਸਹਿਤ ਕੋਈ ਭੇਦ ਨ ਪਾਵੈ ॥

ਰਾਜੇ ਸਮੇਤ ਕੋਈ ਵੀ ਭੇਦ ਨਾ ਪਾ ਸਕਦਾ


Flag Counter