ਸ਼੍ਰੀ ਦਸਮ ਗ੍ਰੰਥ

ਅੰਗ - 609


ਰੂਪੰ ਭਰੇ ਰਾਗ ॥

ਪ੍ਰੇਮ ਅਤੇ ਰੂਪ ਦੇ ਭਰੇ ਹੋਏ ਹਨ,

ਸੋਭੇ ਸੁ ਸੁਹਾਗ ॥

ਉਹ ਸੌਭਾਗਸ਼ਾਲੀ ਸੋਭ ਰਹੇ ਹਨ।

ਕਾਛੇ ਨਟੰ ਰਾਜ ॥

ਨਟਰਾਜ ਵਾਂਗ ਸਜੇ ਹੋਏ ਹਨ

ਨਾਚੈ ਮਨੋ ਬਾਜ ॥੫੭੦॥

ਅਤੇ (ਚੰਚਲ ਇਤਨੇ ਹਨ) ਮਾਨੋ ਘੋੜਾ ਨਚ ਰਿਹਾ ਹੋਵੇ ॥੫੭੦॥

ਆਖੈਂ ਮਨੋ ਬਾਨ ॥

ਅੱਖਾਂ ਮਾਨੋ ਬਾਣ ਹੋਣ

ਕੈਧੋ ਧਰੇ ਸਾਨ ॥

ਜੋ ਸਾਣ ਉਤੇ ਚੜ੍ਹਾ ਕੇ ਤਿਖੇ ਕੀਤੇ ਗਏ ਹੋਣ।

ਜਾਨੇ ਲਗੇ ਜਾਹਿ ॥

ਜਿਸ ਨੂੰ ਜਾ ਕੇ (ਇਹ ਬਾਣ) ਲਗਦੇ ਹਨ,

ਯਾ ਕੋ ਕਹੈ ਕਾਹਿ ॥੫੭੧॥

ਉਸ ਦਾ (ਹਾਲ) ਕੌਣ ਕਹਿ ਸਕਦਾ ਹੈ ॥੫੭੧॥

ਸੁਖਦਾ ਬ੍ਰਿਦ ਛੰਦ ॥

ਸੁਖਦਾ ਬ੍ਰਿਦ ਛੰਦ।

ਕਿ ਕਾਛੇ ਕਾਛ ਧਾਰੀ ਹੈਂ ॥

ਜਾਂ ਤਾਂ ਸੁਆਂਗੀ ਨੇ ਸੁਆਂਗ ਧਾਰਿਆ ਹੋਇਆ ਹੈ,

ਕਿ ਰਾਜਾ ਅਧਿਕਾਰੀ ਹੈਂ ॥

ਜਾਂ ਅਧਿਕਾਰ ਵਾਲਾ ਰਾਜਾ ਹੈ,

ਕਿ ਭਾਗ ਕੋ ਸੁਹਾਗ ਹੈਂ ॥

ਜਾਂ ਭਾਗ ਦਾ ਸੌਭਾਗ (ਵਿਧਾਤਾ) ਹੈ;

ਕਿ ਰੰਗੋ ਅਨੁਰਾਗ ਹੈਂ ॥੫੭੨॥

ਜਾਂ ਪ੍ਰੇਮ ਦਾ ਰੰਗਿਆ ਹੋਇਆ ਹੈ ॥੫੭੨॥

ਕਿ ਛੋਭੈ ਛਤ੍ਰ ਧਾਰੀ ਛੈ ॥

ਜਾਂ ਛਤ੍ਰਧਾਰੀ ਵਰਗੇ ਸ਼ੋਭਦੇ ਹਨ,

ਕਿ ਛਤ੍ਰੀ ਅਤ੍ਰ ਵਾਰੀ ਛੈ ॥

ਜਾਂ ਅਸਤ੍ਰਾਂ ਵਾਲੇ ਛਤ੍ਰੀ ਹਨ,

ਕਿ ਆਂਜੇ ਬਾਨ ਬਾਨੀ ਸੇ ॥

ਜਾਂ ਬਾਣਾਂ ਨਾਲ ਸੱਜੇ ਹੋਏ ਹਨ,

ਕਿ ਕਾਛੀ ਕਾਛ ਕਾਰੀ ਹੈਂ ॥੫੭੩॥

ਜਾਂ ਚੰਗੀ ਤਰ੍ਹਾਂ ਨਾਲ ਸੰਵਰੇ ਹੋਏ ਹਨ ॥੫੭੩॥

ਕਿ ਕਾਮੀ ਕਾਮ ਬਾਨ ਸੇ ॥

ਜਾਂ ਕਾਮਦੇਵ ਦੇ ਬਾਣ ਵਰਗੇ ਕਾਮੀ ਹਨ,

ਕਿ ਫੂਲੇ ਫੂਲ ਮਾਲ ਸੇ ॥

ਜਾਂ ਫੁਲਾਂ ਦੀ ਮਾਲਾ ਦੇ (ਸ਼ਿਰੋਮਣੀ) ਫੁਲ ਹਨ,

ਕਿ ਰੰਗੇ ਰੰਗ ਰਾਗ ਸੇ ॥

ਜਾਂ ਪ੍ਰੇਮ ਰੰਗ ਵਿਚ ਰੰਗੇ ਹੋਏ ਹਨ,

ਕਿ ਸੁੰਦਰ ਸੁਹਾਗ ਸੇ ॥੫੭੪॥

ਜਾਂ ਸੁੰਦਰਤਾ ਦੇ ਸੌਭਾਗ (ਵਿਧਾਤਾ) ਵਰਗੇ ਹਨ ॥੫੭੪॥

ਕਿ ਨਾਗਨੀ ਕੇ ਏਸ ਹੈਂ ॥

ਜਾਂ ਕਾਲੀ ਨਾਗ ਹਨ,

ਕਿ ਮ੍ਰਿਗੀ ਕੇ ਨਰੇਸ ਛੈ ॥

ਜਾਂ ਹਿਰਨੀਆਂ ਦੇ (ਸ਼ਿਰੋਮਣੀ) ਹਿਰਨ ਹਨ;

ਕਿ ਰਾਜਾ ਛਤ੍ਰ ਧਾਰੀ ਹੈਂ ॥

ਜਾਂ ਛਤ੍ਰਧਾਰੀ ਰਾਜਾ ਹਨ;

ਕਿ ਕਾਲੀ ਕੇ ਭਿਖਾਰੀ ਛੈ ॥੫੭੫॥

ਜਾਂ ਕਾਲੀ ਦੇ ਭਿਖਾਰੀ (ਸੇਵਕ) ਹਨ ॥੫੭੫॥

ਸੋਰਠਾ ॥

ਸੋਰਠਾ:

ਇਮ ਕਲਕੀ ਅਵਤਾਰਿ ਜੀਤੇ ਜੁਧ ਸਬੈ ਨ੍ਰਿਪਤਿ ॥

ਇਸ ਤਰ੍ਹਾਂ ਕਲਕੀ ਅਵਤਾਰ ਨੇ ਯੁੱਧ ਕਰ ਕੇ ਸਾਰੇ ਰਾਜੇ ਜਿਤ ਲਏ।

ਕੀਨੋ ਰਾਜ ਸੁਧਾਰਿ ਬੀਸ ਸਹਸ ਦਸ ਲਛ ਬਰਖ ॥੫੭੬॥

(ਫਿਰ) ਦਸ ਲੱਖ ਵੀਹ ਹਜ਼ਾਰ ਵਰ੍ਹੇ ਰਾਜ (ਅਧਿਕਾਰ) ਧਾਰਨ ਕੀਤਾ ॥੫੭੬॥

ਰਾਵਣਬਾਦ ਛੰਦ ॥

ਰਾਵਣਬਾਦ ਛੰਦ।

ਗਹੀ ਸਮਸੇਰ ॥

(ਹੱਥ ਵਿਚ) ਤਲਵਾਰ ਧਾਰਨ ਕਰ ਲਈ ਹੈ।

ਕੀਯੋ ਜੰਗਿ ਜੇਰ ॥

ਜੰਗ ਕਰ ਕੇ (ਸਾਰਿਆਂ ਨੂੰ) ਅਧੀਨ ਕਰ ਲਿਆ ਹੈ।

ਦਏ ਮਤਿ ਫੇਰ ॥

ਫਿਰ (ਸਾਰਿਆਂ ਨੂੰ ਸੱਚੇ ਧਰਮ ਦੀ) ਸਿਖਿਆ ਦਿੱਤੀ ਹੈ

ਨ ਲਾਗੀ ਬੇਰ ॥੫੭੭॥

(ਜਿਸ ਲਈ) ਦੇਰ ਨਹੀਂ ਲਗੀ ਹੈ ॥੫੭੭॥

ਦਯੋ ਨਿਜ ਮੰਤ੍ਰ ॥

ਆਪਣਾ ਉਪਦੇਸ਼ (ਮੰਤ੍ਰ) ਦਿੱਤਾ ਹੈ,

ਤਜੈ ਸਭ ਤੰਤ੍ਰ ॥

ਸਾਰੇ ਤੰਤ੍ਰ ਛੁੜਵਾ ਦਿੱਤੇ ਹਨ

ਲਿਖੈ ਨਿਜ ਜੰਤ੍ਰ ॥

ਅਤੇ ਇਕਾਂਤ ਵਿਚ ਬੈਠ ਕੇ

ਸੁ ਬੈਠਿ ਇਕੰਤ੍ਰ ॥੫੭੮॥

ਆਪਣੇ ਜੰਤ੍ਰ ਲਿਖ ਦਿੱਤੇ ਹਨ ॥੫੭੮॥

ਬਾਨ ਤੁਰੰਗਮ ਛੰਦ ॥

ਬਾਨ ਤੁਰੰਗਮ ਛੰਦ:

ਬਿਬਿਧ ਰੂਪ ਸੋਭੈ ॥

ਵਿਵਿਧ ਰੂਪ ਹੋ ਕੇ ਸੋਭ ਰਹੇ ਹਨ।

ਅਨਿਕ ਲੋਗ ਲੋਭੈ ॥

(ਉਸ ਉਤੇ) ਅਨੇਕ ਲੋਕ ਲੁਭਾਇਮਾਨ ਹੋ ਰਹੇ ਹਨ।

ਅਮਿਤ ਤੇਜ ਤਾਹਿ ॥

ਉਸ ਦਾ ਅਮਿਤ ਤੇਜ ਹੈ।

ਨਿਗਮ ਗਨਤ ਜਾਹਿ ॥੫੭੯॥

ਉਸ ਨੂੰ ਵੇਦ ਵਿਚਾਰਦੇ ਹਨ ॥੫੭੯॥

ਅਨਿਕ ਭੇਖ ਤਾ ਕੇ ॥

ਉਸ ਦੇ ਅਨੇਕ ਭੇਖ ਹਨ

ਬਿਬਿਧ ਰੂਪ ਵਾ ਕੇ ॥

ਅਤੇ ਵਿਵਿਧ ਰੂਪ ਹਨ।

ਅਨੂਪ ਰੂਪ ਰਾਜੈ ॥

ਅਨੂਪਮ ਰੂਪ ਵਿਚ ਸੋਭਦਾ ਹੈ,

ਬਿਲੋਕਿ ਪਾਪ ਭਾਜੈ ॥੫੮੦॥

(ਜਿਸ ਨੂੰ) ਵੇਖ ਕੇ ਪਾਪ ਭਜ ਜਾਂਦੇ ਹਨ ॥੫੮੦॥

ਬਿਸੇਖ ਪ੍ਰਬਲ ਜੇ ਹੁਤੇ ॥

ਜਿਹੜੇ ਵਿਸ਼ੇਸ਼ ਬਲਵਾਨ ਸਨ

ਅਨੂਪ ਰੂਪ ਸੰਜੁਤੇ ॥

ਅਤੇ ਜੋ ਅਨੂਪ ਰੂਪ ਨਾਲ ਸੰਯੁਕਤ ਸਨ,


Flag Counter