ਸ਼੍ਰੀ ਦਸਮ ਗ੍ਰੰਥ

ਅੰਗ - 1100


ਤਾ ਸੌ ਚਿਤ ਕੀ ਬਾਤ ਕਹੀ ਸਮੁਝਾਇ ਕੈ ॥

ਉਸ ਨੂੰ ਚਿਤ ਦੀ ਗੱਲ ਸਮਝਾ ਕੇ ਦਸ ਦਿੱਤੀ

ਮਹਾ ਗਹਿਰ ਬਨ ਭੀਤਰ ਤਿਨ ਤੁਮ ਲ੍ਰਯਾਇਯੋ ॥

ਕਿ ਤੂੰ ਉਨ੍ਹਾਂ ਨੂੰ ਸੰਘਣੇ ਬਨ ਵਿਚ ਲੈ ਆ।

ਹੋ ਧਸੇ ਨਿਰਖਿ ਪਰਬਤ ਮੋ ਮੋਹਿ ਜਤਾਇਯੋ ॥੧੧॥

ਮੇਰੇ ਵਲੋਂ ਜਤਾ ਦੇਈਂ (ਕਿ ਤੁਹਾਨੂੰ) ਵੇਖ ਕੇ (ਡਰ ਦੇ ਮਾਰੇ) ਪਰਬਤ ਵਿਚ ਧਸ ਗਈ ਹੈ ॥੧੧॥

ਸੁਨਤ ਮਨੁਖ ਇਹ ਬਾਤ ਤਹਾ ਤੇ ਤਹ ਗਯੋ ॥

ਇਹ ਗੱਲ ਸੁਣ ਕੇ ਉਹ ਬੰਦਾ ਉਥੋਂ ਉਥੇ ਗਿਆ

ਤੁਮੈ ਬਤਾਵਤ ਰਾਹ ਭਾਖਿ ਲ੍ਯਾਵਤ ਭਯੋ ॥

ਅਤੇ ਕਹਿਣ ਲਗਾ (ਕਿ ਮੈਂ) ਤੁਹਾਨੂੰ ਰਾਹ ਦਸਦਾ ਹਾਂ, (ਇਹ) ਕਹਿ ਕੇ (ਉਨ੍ਹਾਂ ਨੂੰ) ਲੈ ਆਇਆ।

ਸਕਲ ਸੂਰ ਚਿਤ ਮਾਝ ਅਧਿਕ ਹਰਖਤ ਭਏ ॥

ਸਾਰੇ ਸੂਰਮੇ ਚਿਤ ਵਿਚ ਬਹੁਤ ਪ੍ਰਸੰਨ ਹੋ ਗਏ।

ਹੋ ਭੇਦ ਅਭੇਦ ਨ ਲਹਿਯੋ ਸਕਲ ਬਨ ਮੈ ਗਏ ॥੧੨॥

(ਕਿਸੇ ਨੇ) ਭੇਦ ਅਭੇਦ ਨਾ ਸਮਝਿਆ ਅਤੇ ਸਾਰੇ ਬਨ ਵਿਚ ਚਲੇ ਗਏ ॥੧੨॥

ਧਸਿਯੋ ਕਟਕ ਬਨ ਮਾਝ ਦੂਤ ਲਖਿ ਪਾਇ ਕੈ ॥

ਜਦੋਂ ਦੂਤ ਨੇ ਵੇਖ ਲਿਆ ਕਿ ਸੈਨਾ-ਦਲ ਬਨ ਵਿਚ ਧਸ ਗਿਆ ਹੈ

ਭੇਦ ਦਯੋ ਰਾਨੀ ਕਹ ਤਬ ਤਿਨ ਆਇ ਕੈ ॥

ਤਦ ਉਸ ਨੇ ਰਾਣੀ ਨੂੰ ਆ ਕੇ ਸਾਰਾ ਭੇਦ ਦਸ ਦਿੱਤਾ।

ਬੰਦ ਦ੍ਵਾਰ ਪਰਬਤ ਕੇ ਕਰਿ ਦੋਊ ਲਏ ॥

ਉਸ ਨੇ ਪਰਬਤ ਦੇ ਦੋਵੇਂ ਮਾਰਗ ਬੰਦ ਕਰ ਦਿੱਤੇ

ਹੋ ਕਾਟਿ ਕਾਟਿ ਕੈ ਨਾਕ ਜਾਨ ਗ੍ਰਿਹ ਕੌ ਦਏ ॥੧੩॥

ਅਤੇ (ਉਨ੍ਹਾਂ ਦੇ) ਨਕ ਕਟ ਕਟ ਕੇ ਘਰਾਂ ਨੂੰ ਜਾਣ ਦਿੱਤਾ ॥੧੩॥

ਬਿਮਨ ਭਏ ਬਹੁ ਬੀਰ ਭਾਜਿ ਰਨ ਤੇ ਚਲੇ ॥

ਬਹੁਤ ਸਾਰੇ ਸੂਰਮੇ ਦੁਖੀ ਹੋ ਕੇ (ਭਾਵ ਉਦਾਸ ਹੋ ਕੇ) ਰਣ-ਭੂਮੀ ਵਿਚੋਂ ਭਜ ਚਲੇ।

ਸੈਯਦ ਮੁਗਲ ਪਠਾਨ ਸੇਖ ਸੂਰਾ ਭਲੇ ॥

ਇਨ੍ਹਾਂ ਵਿਚ ਸੈਯਦ, ਮੁਗ਼ਲ, ਪਠਾਣ, ਸ਼ੇਖ (ਜਾਤੀਆਂ ਦੇ) ਚੰਗੇ ਸੂਰਮੇ ਸਨ।

ਡਾਰਿ ਡਾਰਿ ਹਥਿਯਾਰ ਭੇਖ ਤ੍ਰਿਯ ਧਾਰਹੀ ॥

ਉਹ ਇਸਤਰੀਆਂ ਦਾ ਭੇਸ ਧਾਰ ਕੇ ਹਥਿਆਰ ਸੁਟੀ ਜਾਂਦੇ ਸਨ

ਹੋ ਲੀਜੈ ਪ੍ਰਾਨ ਉਬਾਰਿ ਇਹ ਭਾਤਿ ਉਚਾਰਹੀ ॥੧੪॥

ਅਤੇ ਇਸ ਤਰ੍ਹਾਂ ਕਹਿੰਦੇ ਸਨ, (ਕਿ ਸਾਡੇ) ਪ੍ਰਾਣ ਬਚਾ ਲਵੋ ॥੧੪॥

ਭਜੇ ਬੀਰ ਤਹ ਤੇ ਇਕ ਠਾ ਉਤਰਤ ਭਏ ॥

ਬੀਰਾਂ ਨੇ ਉਥੋਂ ਭਜ ਕੇ ਇਕ ਥਾਂ ਉਤੇ ਠਿਕਾਣਾ ਕੀਤਾ।

ਮੁਸਕ ਮਤੀ ਰਾਨਿਯਹਿ ਨਿਰਖਿ ਸਭ ਹੀ ਲਏ ॥

ਮੁਸ਼ਕ ਮਤੀ ਰਾਣੀ ਨੇ ਉਨ੍ਹਾਂ ਸਾਰਿਆਂ ਨੂੰ ਵੇਖ ਲਿਆ।

ਕਾਟਿ ਨਦੀ ਤਿਹ ਊਪਰ ਦਈ ਚਲਾਇ ਕੈ ॥

(ਉਸ ਨੇ) ਨਦੀ ਕਟ ਕੇ ਉਨ੍ਹਾਂ ਵਲ ਚਲਾ ਦਿੱਤੀ।

ਹੋ ਬਾਜ ਤਾਜ ਰਾਜਨ ਜੁਤ ਦਏ ਬਹਾਇ ਕੈ ॥੧੫॥

ਤਾਜਾਂ ਅਤੇ ਘੋੜਿਆਂ ਸਹਿਤ ਰਾਜਿਆਂ ਨੂੰ ਰੋੜ੍ਹ ਦਿੱਤਾ ॥੧੫॥

ਮਾਰਿ ਫੌਜ ਇਕ ਦੀਨੋ ਦੂਤ ਪਠਾਇ ਕੈ ॥

ਫ਼ੌਜ ਨੂੰ ਮਾਰ ਕੇ ਇਕ ਦੂਤ ਭੇਜ ਦਿੱਤਾ

ਜੈਨ ਖਾਨ ਜੂ ਬਰੋ ਸੁਤਾ ਕੋ ਆਇ ਕੈ ॥

ਕਿ ਜੈਨ ਖ਼ਾਨ ਜੀ! ਆ ਕੇ ਪੁੱਤਰੀ ਨੂੰ ਵਿਆਹ ਲਵੋ।

ਹਮ ਹਜਰਤਿ ਕੇ ਸੰਗ ਨ ਰਨ ਕੀਨੋ ਬਨੈ ॥

ਸਾਡਾ ਬਾਦਸ਼ਾਹ ਨਾਲ ਯੁੱਧ ਕਰਨਾ ਨਹੀਂ ਬਣਦਾ।

ਹੋ ਸਭ ਮੰਤ੍ਰਿਨ ਅਰ ਮੋਰ ਰੁਚਿਤ ਯੌ ਹੀ ਮਨੈ ॥੧੬॥

ਇਹੀ ਗੱਲ ਮੇਰੇ ਅਤੇ ਮੰਤ੍ਰੀਆਂ ਦੇ ਮਨ ਨੂੰ ਚੰਗੀ ਲਗਦੀ ਹੈ ॥੧੬॥

ਜੈਨ ਖਾਨ ਮੂਰਖ ਸੁਨਿ ਏ ਬਚ ਫੂਲਿ ਗਯੋ ॥

ਜੈਨ ਖ਼ਾਨ ਮੂਰਖ ਇਹ ਗੱਲ ਸੁਣ ਕੇ ਫੁਲ ਗਿਆ।

ਸੂਰਬੀਰ ਲੈ ਸੰਗ ਭਲੇ ਤਿਤ ਜਾਤ ਭਯੋ ॥

ਚੰਗੇ ਸੂਰਮੇ ਨਾਲ ਲੈ ਕੇ ਉਧਰ ਨੂੰ ਚਲ ਪਿਆ।

ਤਾ ਕੀ ਦੁਹਿਤਾ ਬ੍ਯਾਹਿ ਅਬੈ ਘਰ ਆਇ ਹੌ ॥

(ਮਨ ਵਿਚ ਸੋਚ ਰਿਹਾ ਸੀ) ਉਸ (ਰਾਜੇ) ਦੀ ਪੁੱਤਰੀ ਵਿਆਹ ਕੇ ਹੁਣੇ ਘਰ ਆਉਂਦਾ ਹਾਂ

ਹੋ ਇਨੈ ਬਾਹ ਅਪਨੀ ਹਜਰਤਹਿ ਮਿਲਾਇ ਹੌ ॥੧੭॥

ਅਤੇ ਇਨ੍ਹਾਂ ਦੀ ਬਾਂਹ ਆਪਣੇ ਬਾਦਸ਼ਾਹ ਨਾਲ ਮਿਲਾਉਂਦਾ ਹਾਂ ॥੧੭॥

ਚੌਪਈ ॥

ਚੌਪਈ:

ਤਬ ਰਾਨੀ ਦਾਰੂ ਬਹੁ ਲਿਯੋ ॥

ਤਦ ਰਾਣੀ ਨੇ ਬਹੁਤ ਸਾਰਾ ਬਾਰੂਦ ('ਦਾਰੂ') ਲੈ ਲਿਆ

ਤਰੈ ਬਿਛਾਇ ਭੂਮਿ ਕੇ ਦਿਯੋ ॥

ਅਤੇ (ਉਸ ਨੂੰ) ਹੇਠਾਂ ਧਰਤੀ ਉਤੇ ਵਿਛਾ ਦਿੱਤਾ।

ਊਪਰ ਤਨਿਕ ਬਾਰੂਅਹਿ ਡਾਰਿਯੋ ॥

ਉਸ ਉਪਰ ਕੁਝ ਰੇਤ ਖਿਲਾਰ ਦਿੱਤੀ।

ਸੋ ਜਰਿ ਜਾਤ ਨ ਨੈਕੁ ਨਿਹਾਰਿਯੋ ॥੧੮॥

(ਇਸ ਲਈ ਕਿ ਉਹ) ਸੜ ਤਾਂ ਜਾਵੇ, ਪਰ ਵੇਖਿਆ ਨਾ ਜਾ ਸਕੇ ॥੧੮॥

ਏਕ ਲੌਡਿਯਾ ਬੋਲਿ ਪਠਾਈ ॥

(ਉਸ ਰਾਣੀ) ਨੇ ਇਕ ਦਾਸੀ ਨੂੰ ਬੁਲਾ ਲਿਆ

ਖਾਰਨ ਪਰ ਕਹਿ ਸੁਤਾ ਬਿਠਾਈ ॥

ਅਤੇ ਧੀ ਕਹਿ ਕੇ (ਉਸ ਨੂੰ) ਖਾਰਿਆਂ ਉਤੇ ਬਿਠਾ ਦਿੱਤਾ ਹੈ।

ਪਠ੍ਰਯੋ ਮਨੁਖ ਖਾਨ ਅਬ ਆਵੈ ॥

(ਉਸ ਨੇ) ਇਕ ਬੰਦਾ (ਖ਼ਾਨ ਵਲ) ਭੇਜਿਆ ਕਿ ਖ਼ਾਨ ਹੁਣ ਆਵੇ

ਯਾਹਿ ਬ੍ਯਾਹਿ ਧਾਮ ਲੈ ਜਾਵੈ ॥੧੯॥

ਅਤੇ ਇਸ ਨੂੰ ਵਿਆਹ ਕੇ ਘਰ ਲੈ ਜਾਵੇ ॥੧੯॥

ਸੈਨ ਸਹਿਤ ਮੂਰਖ ਤਹ ਗਯੋ ॥

ਮੂਰਖ (ਖ਼ਾਨ) ਸੈਨਾ ਸਹਿਤ ਉਥੇ ਗਿਆ।

ਭੇਦ ਅਭੇਦ ਨ ਪਾਵਤ ਭਯੋ ॥

ਭੇਦ ਅਭੇਦ ਨੂੰ ਨਾ ਸਮਝ ਸਕਿਆ।

ਜਬ ਰਾਨੀ ਜਾਨ੍ਯੋ ਜੜ ਆਯੋ ॥

ਜਦ ਰਾਣੀ ਨੇ ਜਾਣਿਆ ਕਿ ਮੂਰਖ ਆ ਗਿਆ ਹੈ,

ਦਾਰੂਅਹਿ ਤੁਰਤ ਪਲੀਤਾ ਦ੍ਰਯਾਯੋ ॥੨੦॥

ਤਾਂ (ਰਾਣੀ ਨੇ) ਬਾਰੂਦ ਨੂੰ ਤੁਰਤ ਪਲੀਤਾ ਲਗਾ ਦਿੱਤਾ ॥੨੦॥

ਦੋਹਰਾ ॥

ਦੋਹਰਾ:

ਲਗੇ ਪਲੀਤਾ ਸੂਰ ਸਭ ਭ੍ਰਮੇ ਗਗਨ ਕੇ ਮਾਹਿ ॥

ਪਲੀਤੇ ਨੂੰ (ਅੱਗ ਲਗਣ ਨਾਲ) ਸਾਰੇ ਸੂਰਮੇ ਆਕਾਸ਼ ਵਿਚ ਘੁੰਮਣ ਲਗੇ (ਅਰਥਾਤ ਆਕਾਸ਼ ਵਲ ਉਡੇ ਗਏ)

ਉਡਿ ਉਡਿ ਪਰੈ ਸਮੁੰਦ੍ਰ ਮੈ ਬਚ੍ਯੋ ਏਕਊ ਨਾਹਿ ॥੨੧॥

ਅਤੇ ਉਡ ਉਡ ਕੇ ਸਮੁੰਦਰ ਵਿਚ ਜਾ ਡਿਗੇ। (ਉਨ੍ਹਾਂ ਵਿਚੋਂ) ਇਕ ਵੀ ਨਾ ਬਚਿਆ ॥੨੧॥

ਇਹ ਚਰਿਤ੍ਰ ਇਨ ਚੰਚਲਾ ਲੀਨੋ ਦੇਸ ਬਚਾਇ ॥

ਇਸ ਚਰਿਤ੍ਰ ਨਾਲ ਇਸਤਰੀ ਨੇ ਆਪਣਾ ਦੇਸ ਬਚਾ ਲਿਆ

ਜੈਨ ਖਾਨ ਸੂਰਨ ਸਹਿਤ ਇਹ ਬਿਧਿ ਦਯੋ ਉਡਾਇ ॥੨੨॥

ਜੈਨ ਖ਼ਾਨ ਨੂੰ ਸੂਰਮਿਆਂ ਸਮੇਤ ਇਸ ਢੰਗ ਨਾਲ ਉਡਾ ਦਿੱਤਾ ॥੨੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਾਤ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੭॥੩੯੧੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੭॥੩੯੧੮॥ ਚਲਦਾ॥

ਦੋਹਰਾ ॥

ਦੋਹਰਾ:

ਏਕ ਰਾਵ ਕੀ ਪੁਤ੍ਰਿਕਾ ਅਟਪਲ ਦੇਵੀ ਨਾਮ ॥

ਇਕ ਰਾਜੇ ਦੀ ਪੁੱਤਰੀ ਦਾ ਨਾਂ ਅਟਪਲ ਦੇਵੀ ਸੀ।


Flag Counter