ਸ਼੍ਰੀ ਦਸਮ ਗ੍ਰੰਥ

ਅੰਗ - 566


ਤੇਜ ਪ੍ਰਚੰਡ ਅਖੰਡ ਮਹਾ ਛਬਿ ਦੁਜਨ ਦੇਖਿ ਪਰਾਵਹਿਗੇ ॥

ਪ੍ਰਚੰਡ ਤੇਜ ਅਤੇ ਅਖੰਡ ਮਹਾਨ ਛਬੀ ਨੂੰ ਵੇਖ ਕੇ ਦੁਰਜਨ ਲੋਕ ਭਜ ਜਾਣਗੇ।

ਜਿਮ ਪਉਨ ਪ੍ਰਚੰਡ ਬਹੈ ਪਤੂਆ ਸਬ ਆਪਨ ਹੀ ਉਡਿ ਜਾਵਹਿਗੇ ॥

ਜਿਵੇਂ ਤੇਜ਼ ਹਵਾ ਦੇ ਚਲਣ ਨਾਲ (ਬ੍ਰਿਛਾਂ ਦੇ ਡਿਗੇ ਹੋਏ) ਪੱਤਰ ਆਪੇ ਹੀ ਉਡ ਜਾਣਗੇ।

ਬਢਿ ਹੈ ਜਿਤ ਹੀ ਤਿਤ ਧਰਮ ਦਸਾ ਕਹੂੰ ਪਾਪ ਨ ਢੂੰਢਤ ਪਾਵਹਿਗੇ ॥

ਜਿਥੇ ਕਿਥੇ ਧਰਮ ਦੀ ਦਸ਼ਾ ਵਧ ਜਾਵੇਗੀ ਅਤੇ ਪਾਪ ਢੂੰਢਿਆਂ ਵੀ ਨਹੀਂ ਲੱਭਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੪੯॥

ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੯॥

ਛੂਟਤ ਬਾਨ ਕਮਾਨਿਨ ਕੇ ਰਣ ਛਾਡਿ ਭਟਵਾ ਭਹਰਾਵਹਿਗੇ ॥

ਕਮਾਨਾਂ ਤੋਂ ਬਾਣਾਂ ਦੇ ਛੁਟਦਿਆਂ ਹੀ ਰਣ-ਖੇਤਰ ਨੂੰ ਛਡ ਕੇ ਯੋਧੇ ਭਜ ਜਾਣਗੇ।

ਗਣ ਬੀਰ ਬਿਤਾਲ ਕਰਾਲ ਪ੍ਰਭਾ ਰਣ ਮੂਰਧਨ ਮਧਿ ਸੁਹਾਵਹਿਗੇ ॥

ਭਿਆਨਕ ਸ਼ਕਲ ਵਾਲੇ ਗਣ, (ਬਵੰਜਾ) ਬੀਰ ਅਤੇ ਬੈਤਾਲ ਰਣ-ਭੂਮੀ ਵਿਚ ਆਹਮੋ ਸਾਹਮਣੇ ਸ਼ੋਭਾ ਪਾਣਗੇ।

ਗਣ ਸਿਧ ਪ੍ਰਸਿਧ ਸਮ੍ਰਿਧ ਸਨੈ ਕਰ ਉਚਾਇ ਕੈ ਕ੍ਰਿਤ ਸੁਨਾਵਹਿਗੇ ॥

ਗਣ, ਪ੍ਰਸਿੱਧ ਸਿੱਧ ਅਤੇ ਸਿੱਧੀਆਂ ਵਿਚ ਸੰਪੰਨ ਉਚੇ ਹੱਥ ਚੁਕ ਕੇ ਕੀਰਤੀ (ਦੇ ਬੋਲ) ਸੁਣਾਉਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੦॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੦॥

ਰੂਪ ਅਨੂਪ ਸਰੂਪ ਮਹਾ ਅੰਗ ਦੇਖਿ ਅਨੰਗ ਲਜਾਵਹਿਗੇ ॥

(ਜਿਸ ਦੇ) ਅਨੂਪਮ ਰੂਪ ਅਤੇ ਮਹਾਨ ਸਰੂਪ ਤੇ ਅੰਗਾਂ ਨੂੰ ਵੇਖ ਕੇ ਕਾਮਦੇਵ ('ਅਨੰਗ') ਵੀ ਸ਼ਰਮਸਾਰ ਹੋਵੇਗਾ।

ਭਵ ਭੂਤ ਭਵਿਖ ਭਵਾਨ ਸਦਾ ਸਬ ਠਉਰ ਸਭੈ ਠਹਰਾਵਹਿਗੇ ॥

ਭੂਤਕਾਲ, ਭਵਿਖਤ ਕਾਲ ਅਤੇ ਵਰਤਮਾਨ ਕਾਲ ਵਿਚ ਜਗਤ ਦੇ ਸਾਰੇ ਸਥਾਨਾਂ ਵਿਚ ਸ਼ਾਂਤੀ ਦੀ ਅਵਸਥਾ ਹੋ ਜਾਵੇਗੀ।

ਭਵ ਭਾਰ ਅਪਾਰ ਨਿਵਾਰਨ ਕੌ ਕਲਿਕੀ ਅਵਤਾਰ ਕਹਾਵਹਿਗੇ ॥

ਜਗਤ ਦੇ ਅਪਾਰ ਭਾਰ ਨੂੰ ਉਤਾਰਨ ਲਈ (ਪ੍ਰਭੂ ਜੀ) ਕਲਕੀ ਅਵਤਾਰ ਅਖਵਾਉਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੧॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੧॥

ਭੂਮ ਕੋ ਭਾਰ ਉਤਾਰ ਬਡੇ ਬਡਆਛ ਬਡੀ ਛਬਿ ਪਾਵਹਿਗੇ ॥

ਭੂਮੀ ਦੇ ਵੱਡੇ ਭਾਰ ਨੂੰ ਉਤਾਰ ਕੇ ਵੱਡੀਆਂ ਅੱਖਾਂ ਵਾਲੇ ਵੱਡੀ ਸ਼ੋਭਾ ਪਾਣਗੇ।

ਖਲ ਟਾਰਿ ਜੁਝਾਰ ਬਰਿਆਰ ਹਠੀ ਘਨ ਘੋਖਨ ਜਿਉ ਘਹਰਾਵਹਿਗੇ ॥

ਮੂਰਖਾਂ ਨੂੰ ਮਾਰ ਕੇ ਅਤੇ ਹਠੀਲੇ ਬਲਵਾਨਾਂ ਨੂੰ ਪਛਾੜ ਕੇ ਬਦਲਾਂ ਦੀ ਗਰਜ ਵਾਂਗ ਗੱਜਣਗੇ।

ਕਲ ਨਾਰਦ ਭੂਤ ਪਿਸਾਚ ਪਰੀ ਜੈਪਤ੍ਰ ਧਰਤ੍ਰ ਸੁਨਾਵਹਿਗੇ ॥

ਕਲ, ਨਾਰਦ, ਭੂਤ, ਪਿਸ਼ਾਚ ਅਤੇ ਪਰੀਆਂ ਵਿਜੈ ਦੇ ਪੱਤਰ ਧਰਤੀ ਉਤੇ ਸੁਣਾਉਣਗੀਆਂ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੨॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੨॥

ਝਾਰਿ ਕ੍ਰਿਪਾਨ ਜੁਝਾਰ ਬਡੇ ਰਣ ਮਧ ਮਹਾ ਛਬਿ ਪਾਵਹਿਗੇ ॥

ਵੱਡੇ ਵੱਡੇ ਜੁਝਾਰੂਆਂ ਨੂੰ ਕ੍ਰਿਪਾਨ ਨਾਲ ਝਾੜ ਕੇ ਯੁੱਧ-ਭੂਮੀ ਵਿਚ ਬਹੁਤ ਸ਼ੋਭਾ ਪਾਣਗੇ।

ਧਰਿ ਲੁਥ ਪਲੁਥ ਬਿਥਾਰ ਘਣੀ ਘਨ ਕੀ ਘਟ ਜਿਉ ਘਹਰਾਵਹਿਗੇ ॥

ਧਰਤੀ ਉਤੇ ਬਹੁਤ ਲੋਥਾਂ ਉਤੇ ਲੋਥਾਂ ਖਿਲਾਰ ਕੇ ਬਦਲ ਦੀ ਘਟਾ ਵਾਂਗ ਗੱਜਣਗੇ।

ਚਤੁਰਾਨਨ ਰੁਦ੍ਰ ਚਰਾਚਰ ਜੇ ਜਯ ਸਦ ਨਿਨਦ ਸੁਨਾਵਹਿਗੇ ॥

ਬ੍ਰਹਮ, ਸ਼ਿਵ ਅਤੇ ਜਿਤਨੇ ਜੜ-ਚੇਤਨ ਹਨ, (ਉਹ) ਵਿਜੈ ਦਾ ਸਦ ਉੱਚੀ ਆਵਾਜ਼ ਵਿਚ ਸੁਣਾਉਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੩॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੩॥

ਤਾਰ ਪ੍ਰਮਾਨ ਉਚਾਨ ਧੁਜਾ ਲਖਿ ਦੇਵ ਅਦੇਵ ਤ੍ਰਸਾਵਹਿਗੇ ॥

(ਕਲਕੀ ਦਾ) ਤਾੜ (ਬ੍ਰਿਛ) ਜਿਤਨਾ ਉੱਚਾ ਝੰਡਾ ਵੇਖ ਕੇ ਦੇਵਤੇ ਅਤੇ ਦੈਂਤ ਡਰਨਗੇ।

ਕਲਗੀ ਗਜਗਾਹ ਗਦਾ ਬਰਛੀ ਗਹਿ ਪਾਣਿ ਕ੍ਰਿਪਾਨ ਭ੍ਰਮਾਵਹਿਗੇ ॥

ਕਲਗੀ, ਜਿਗਾ (ਰਾਜਾ ਆਦਿ ਦੇ ਸਿਰ ਦਾ ਇਕ ਸਜਾਵਟੀ ਭੂਸ਼ਣ) ਗਦਾ ਅਤੇ ਬਰਛੀ (ਧਾਰਨ ਕਰ ਕੇ) ਹੱਥ ਵਿਚ ਕ੍ਰਿਪਾਨ ਲੈ ਕੇ ਘੁੰਮਾਉਣਗੇ।

ਜਗ ਪਾਪ ਸੰਬੂਹ ਬਿਨਾਸਨ ਕਉ ਕਲਕੀ ਕਲਿ ਧਰਮ ਚਲਾਵਹਿਗੇ ॥

ਜਗਤ ਵਿਚ ਸਾਰੇ ਪਾਪਾਂ ਨੂੰ ਨਸ਼ਟ ਕਰਨ ਲਈ ਕਲਕੀ (ਅਵਤਾਰ) ਕਲਿਯੁਗ ਵਿਚ (ਆਪਣਾ) ਧਰਮ ਚਲਾਉਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੪॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੪॥

ਪਾਨਿ ਕ੍ਰਿਪਾਨ ਅਜਾਨੁ ਭੁਜਾ ਰਣਿ ਰੂਪ ਮਹਾਨ ਦਿਖਾਵਹਿਗੇ ॥

ਹੱਥ ਵਿਚ ਕ੍ਰਿਪਾਨ, ਬਾਂਹਵਾਂ ਗੋਡਿਆਂ ਤਕ ਲੰਬੀਆਂ (ਹੋਣਗੀਆਂ) ਅਤੇ ਯੁੱਧ-ਭੂਮੀ ਵਿਚ (ਆਪਣਾ) ਸੁੰਦਰ ਰੂਪ ਵਿਖਾਉਣਗੇ।

ਪ੍ਰਤਿਮਾਨ ਸੁਜਾਨ ਅਪ੍ਰਮਾਨ ਪ੍ਰਭਾ ਲਖਿ ਬਿਓਮ ਬਿਵਾਨ ਲਜਾਵਹਿਗੇ ॥

(ਉਸ) ਅਦੁੱਤੀ ਸੁਜਾਨ ਦੀ ਬੇਹੱਦ ਪ੍ਰਭਾ ਨੂੰ ਵੇਖ ਕੇ ਆਕਾਸ਼ ਵਿਚ ਬਿਮਾਨਾਂ (ਵਿਚ ਬੈਠੇ ਦੇਵਤੇ) ਲਜਾਉਣਗੇ।

ਗਣਿ ਭੂਤ ਪਿਸਾਚ ਪਰੇਤ ਪਰੀ ਮਿਲਿ ਜੀਤ ਕੇ ਗੀਤ ਗਵਾਵਹਿਗੇ ॥

ਗਣ, ਭੂਤ, ਪਿਸ਼ਾਚ, ਪ੍ਰੇਤ ਅਤੇ ਪਰੀਆਂ ਮਿਲ ਕੇ, ਵਿਜੈ ਦੇ ਗੀਤ ਗਾਉਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੫॥

ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੫॥

ਬਾਜਤ ਡੰਕ ਅਤੰਕ ਸਮੈ ਰਣ ਰੰਗਿ ਤੁਰੰਗ ਨਚਾਵਹਿਗੇ ॥

ਪਰਲੋ ('ਅਤੰਕ') ਕਾਲ ਦੇ ਨਗਾਰੇ ਵਜਣਗੇ ਅਤੇ ਰਣ-ਭੂਮੀ ਵਿਚ ਘੋੜੇ ਨੂੰ ਨਚਾਉਣਗੇ।

ਕਸਿ ਬਾਨ ਕਮਾਨ ਗਦਾ ਬਰਛੀ ਕਰਿ ਸੂਲ ਤ੍ਰਿਸੂਲ ਭ੍ਰਮਾਵਹਿਗੇ ॥

ਬਾਣ ਨੂੰ ਕਮਾਨ ਉਤੇ ਖਿਚ ਕੇ (ਚਲਾਉਣਗੇ) ਅਤੇ ਗਦਾ, ਬਰਛੀ, ਨੇਜ਼ਾ ਅਤੇ ਤ੍ਰਿਸ਼ੂਲ ਨੂੰ ਹੱਥ ਵਿਚ ਲੈ ਕੇ ਘੁੰਮਾਉਣਗੇ।

ਗਣ ਦੇਵ ਅਦੇਵ ਪਿਸਾਚ ਪਰੀ ਰਣ ਦੇਖਿ ਸਬੈ ਰਹਸਾਵਹਿਗੇ ॥

ਗਣ, ਦੇਵਤੇ, ਦੈਂਤ, ਪਿਸ਼ਾਚ, ਪਰੀਆਂ ਆਦਿ ਸਾਰੇ ਯੁੱਧ ਨੂੰ ਵੇਖ ਕੇ ਪ੍ਰਸੰਨ ਹੋਣਗੇ।

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥੧੫੬॥

ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੫੬॥

ਕੁਲਕ ਛੰਦ ॥

ਕੁਲਕ ਛੰਦ:

ਸਰਸਿਜ ਰੂਪੰ ॥

(ਕਲਕੀ ਦਾ) ਕੰਵਲ ਦੇ ਫੁਲ ਵਰਗਾ ਰੂਪ ਹੈ।

ਸਬ ਭਟ ਭੂਪੰ ॥

ਸਾਰਿਆਂ ਸੂਰਮਿਆਂ ਦਾ ਰਾਜਾ ਹੈ।

ਅਤਿ ਛਬਿ ਸੋਭੰ ॥

ਬਹੁਤ ਅਧਿਕ ਛਬੀ ਨਾਲ ਸ਼ੁਭਾਇਮਾਨ ਹੈ।

ਮੁਨਿ ਗਨ ਲੋਭੰ ॥੧੫੭॥

(ਉਸ ਦੇ ਦਰਸ਼ਨ ਲਈ) ਮੁਨੀਆਂ ਦੇ ਸਮੂਹ ਲੋਭਾਇਮਾਨ ਹਨ ॥੧੫੭॥

ਕਰ ਅਰਿ ਧਰਮੰ ॥

ਵੈਰੀ ਵਾਲਾ ਧਰਮ (ਅਰਥਾਤ ਯੁੱਧ) ਕਰਦੇ ਹਨ।

ਪਰਹਰਿ ਕਰਮੰ ॥

ਕਰਮਾਂ ਦਾ ਤਿਆਗ ਕਰਦੇ ਹਨ।

ਘਰਿ ਘਰਿ ਵੀਰੰ ॥

ਘਰ ਘਰ ਵਿਚ ਯੋਧਿਆਂ ਨੇ

ਪਰਹਰਿ ਧੀਰੰ ॥੧੫੮॥

ਧੀਰਜ ਨੂੰ ਤਿਆਗ ਦਿੱਤਾ ਹੈ ॥੧੫੮॥

ਜਲ ਥਲ ਪਾਪੰ ॥

ਜਲ ਥਲ ਵਿਚ ਪਾਪ ਹੋਏਗਾ,

ਹਰ ਹਰਿ ਜਾਪੰ ॥

(ਹਰਿਨਾਮ ਦੇ) ਜਾਪ ਨੂੰ ਛਡਿਆ ਹੋਵੇਗਾ,

ਜਹ ਤਹ ਦੇਖਾ ॥

ਜਿਥੇ ਕਿਥੇ ਦੇਖੋਗੇ,

ਤਹ ਤਹ ਪੇਖਾ ॥੧੫੯॥

ਉਥੇ ਉਥੇ (ਇਹੀ ਕੁਝ) ਦਿਖੇਗਾ ॥੧੫੯॥

ਘਰਿ ਘਰਿ ਪੇਖੈ ॥

ਘਰ ਘਰ ਵਿਚ ਵੇਖੋ

ਦਰ ਦਰ ਲੇਖੈ ॥

ਅਤੇ ਦੁਆਰ ਦੁਆਰ ਦਾ ਲੇਖਾ ਰਖੋ,

ਕਹੂੰ ਨ ਅਰਚਾ ॥

ਪਰ ਕਿਤੇ ਵੀ ਨਾ ਪੂਜਾ (ਅਰਚਾ) ਹੋਵੇਗੀ


Flag Counter