ਸ਼੍ਰੀ ਦਸਮ ਗ੍ਰੰਥ

ਅੰਗ - 852


ਨ੍ਰਿਪ ਕਹ ਭਯੋ ਮਦ੍ਰਯ ਮਦ ਭਾਰੋ ॥

ਰਾਜਾ ਸ਼ਰਾਬ ਪੀ ਕੇ ਬੇਹੋਸ਼ ਹੋ ਗਿਆ

ਸੋਇ ਰਹਿਯੋ ਨਹਿ ਸੁਧਹਿ ਸੰਭਾਰੋ ॥

ਅਤੇ ਬੇਸੁਰਤ ਹੋ ਕੇ ਸੌਂ ਗਿਆ।

ਪਤਿ ਸੋਯੋ ਲਹਿ ਤ੍ਰਿਯ ਮਨ ਮਾਹੀ ॥

ਪਤੀ ਨੂੰ ਸੁਤਾ ਵੇਖ ਕੇ ਇਸਤਰੀ ਨੇ ਮਨ ਵਿਚ

ਭੇਦ ਅਭੇਦ ਪਛਾਨ੍ਯੋ ਨਾਹੀ ॥੨੬॥

ਭੇਦ ਅਭੇਦ ਦੀ ਪਛਾਣ ਨਾ ਕੀਤੀ ॥੨੬॥

ਦੋਹਰਾ ॥

ਦੋਹਰਾ:

ਤ੍ਰਿਯ ਜਾਨ੍ਯੋ ਸੋਯੋ ਨ੍ਰਿਪਤਿ ਗਈ ਜਾਰਿ ਪਹਿ ਧਾਇ ॥

ਇਸਤਰੀ ਨੇ ਰਾਜੇ ਨੂੰ ਸੁੱਤਾ ਹੋਇਆ ਜਾਣ ਕੇ (ਤੁਰਤ) ਯਾਰ ਕੋਲ ਚਲੀ ਗਈ।

ਜਾਗਤ ਕੋ ਸੋਵਤ ਸਮਝਿ ਭੇਦ ਨ ਲਹਾ ਕੁਕਾਇ ॥੨੭॥

ਜਾਗਦੇ ਨੂੰ ਸੁੱਤਾ ਹੋਇਆ ਸਮਝ ਕੇ ਉਸ ਖੋਟੇ ਚਰਿਤ੍ਰ ਵਾਲੀ (ਗਣੀ) ਨੇ ਭੇਦ ਨੂੰ ਬਿਲਕੁਲ ਨਾ ਸਮਝਿਆ ॥੨੭॥

ਚੌਪਈ ॥

ਚੌਪਈ:

ਰਾਨੀ ਗਈ ਭੂਪ ਤਬ ਜਾਗਿਯੋ ॥

(ਜਦੋਂ) ਰਾਣੀ ਗਈ ਤਾਂ ਰਾਜਾ ਜਾਗ ਗਿਆ

ਹ੍ਰਿਦੈ ਕੁਅਰਿ ਕੋ ਹਿਤ ਅਨੁਰਾਗਿਯੋ ॥

ਅਤੇ ਹਿਰਦੇ ਵਿਚ ਰਾਣੀ ਲਈ ਪ੍ਰੀਤ ਪੈਦਾ ਹੋ ਗਈ।

ਬਹੁਰੋ ਤਿਨ ਕੋ ਪਾਛੋ ਗਹਿਯੋ ॥

ਫਿਰ ਉਸ ਦੇ ਪਿਛੇ ਗਿਆ

ਕੇਲ ਕਮਾਤ ਸੁੰਨ੍ਰਯ ਗ੍ਰਿਹ ਲਹਿਯੋ ॥੨੮॥

ਅਤੇ ਉਸ ਨੂੰ ਸੁੰਨੇ ਘਰ ਵਿਚ ਕਾਮ-ਕ੍ਰੀੜਾ ਕਰਦਿਆਂ ਵੇਖ ਲਿਆ ॥੨੮॥

ਦੋਹਰਾ ॥

ਦੋਹਰਾ:

ਨਿਰਖ ਰਾਇ ਤ੍ਰਿਯ ਕੋ ਰਮਤ ਸਰ ਤਨਿ ਕਾਨ ਪ੍ਰਮਾਨ ॥

ਰਾਜੇ ਨੇ ਇਸਤਰੀ ਨੂੰ ਰਮਣ ਕਰਦਿਆਂ ਵੇਖ ਕੇ ਬਾਣ ਨੂੰ ਕੰਨ ਤਕ ਖਿਚਿਆ

ਅਬ ਇਨ ਦੁਹੂੰਅਨ ਕੋ ਹਨੇ ਯੌ ਕਹਿ ਕਸੀ ਕਮਾਨ ॥੨੯॥

ਅਤੇ ਇਹ ਸੋਚ ਕੇ ਕਮਾਨ ਨੂੰ ਕਸ ਲਿਆ ਕਿ ਹੁਣੇ ਇਨ੍ਹਾਂ ਦੋਹਾਂ ਨੂੰ ਮਾਰ ਦਿਆਂ ॥੨੯॥

ਚੌਪਈ ॥

ਚੌਪਈ:

ਬਹੁਰਿ ਨ੍ਰਿਪਤਿ ਕੇ ਯੌ ਮਨਿ ਆਈ ॥

ਫਿਰ ਰਾਜੇ ਦੇ ਮਨ ਵਿਚ ਇਹ ਗੱਲ ਆਈ

ਸੰਕਿ ਰਹਾ ਨਹਿ ਚੋਟ ਚਲਾਈ ॥

ਅਤੇ ਸ਼ੰਕਾ ਕਾਰਨ ਬਾਣ ਨਾ ਚਲਾਇਆ।

ਯਹ ਬਿਚਾਰ ਮਨ ਮਾਹਿ ਬਿਚਾਰਾ ॥

ਉਸ ਨੇ ਮਨ ਵਿਚ ਇਹ ਵਿਚਾਰ ਕੀਤਾ

ਜਾਰ ਸਹਿਤ ਤ੍ਰਿਯ ਕੌ ਨਹਿ ਮਾਰਾ ॥੩੦॥

ਅਤੇ ਯਾਰ ਸਹਿਤ ਇਸਤਰੀ ਨੂੰ ਨਾ ਮਾਰਿਆ ॥੩੦॥

ਦੋਹਰਾ ॥

ਦੋਹਰਾ:

ਜੌ ਇਨ ਕਹ ਅਬ ਮਾਰਿ ਹੌ ਇਮਿ ਬਾਹਰਿ ਉਡਿ ਜਾਇ ॥

ਜੇ ਇਨ੍ਹਾਂ ਨੂੰ ਹੁਣ ਮਾਰਦਾ ਹਾਂ (ਤਾਂ) ਇਹ (ਗੱਲ) ਬਾਹਰ ਧੁਮ ਜਾਏਗੀ

ਆਨ ਪੁਰਖ ਸੌ ਗਹਿ ਤ੍ਰਿਯਾ ਜਮ ਪੁਰ ਦਈ ਪਠਾਇ ॥੩੧॥

ਕਿ ਹੋਰ ਮਰਦ ਨਾਲ ਇਸਤਰੀ ਨੂੰ (ਭੋਗ ਕਰਦਿਆਂ) ਵੇਖ ਕੇ (ਰਾਜੇ ਨੇ ਉਸ ਨੂੰ) ਯਮਲੋਕ ਭੇਜ ਦਿੱਤਾ ਹੈ ॥੩੧॥

ਚੌਪਈ ॥

ਚੌਪਈ:

ਤਿਨ ਦੁਹੂੰਅਨ ਨਹਿ ਬਾਨ ਚਲਾਯੋ ॥

(ਇਸ ਲਈ ਉਸ ਨੇ) ਉਨ੍ਹਾਂ ਦੋਹਾਂ ਉਤੇ ਬਾਣ ਨਾ ਚਲਾਇਆ

ਤਹ ਤੇ ਉਲਟਿ ਬਹੁਰਿ ਘਰ ਆਯੋ ॥

ਅਤੇ ਉਥੋਂ ਫਿਰ ਘਰ ਨੂੰ ਪਰਤ ਆਇਆ।

ਹ੍ਰਿਦੈ ਮਤੀ ਸੌ ਭੋਗ ਕਮਾਨੋ ॥

(ਉਸ ਨੇ) ਹਿਰਦੇ ਮਤੀ ਨਾਲ ਭੋਗ ਕੀਤਾ

ਪੌਢਿ ਰਹਾ ਸੋਵਤ ਸੋ ਜਾਨੋ ॥੩੨॥

ਅਤੇ ਲੰਮਾ ਪੈ ਗਿਆ ਜਿਵੇਂ ਸੁਤਾ ਹੋਇਆ ਹੋਵੇ ॥੩੨॥

ਤ੍ਰਿਯ ਆਈ ਤਾ ਸੌ ਰਤਿ ਕਰਿ ਕੈ ॥

ਇਸਤਰੀ ਉਸ (ਯਾਰ) ਨਾਲ ਭੋਗ ਕਰ ਕੇ

ਅਧਿਕ ਚਿਤ ਕੇ ਭੀਤਰ ਡਰਿ ਕੈ ॥

ਚਿਤ ਵਿਚ ਬਹੁਤ ਡਰਦੀ ਹੋਈ ਆ ਗਈ।

ਪੌਢਿ ਰਹੀ ਤ੍ਰਯੋ ਹੀ ਲਪਟਾਈ ॥

(ਆ ਕੇ) ਉਸੇ ਤਰ੍ਹਾਂ ਲਿਪਟ ਕੇ ਸੌਂ ਗਈ

ਸੋਵਤ ਜਾਨ ਨ੍ਰਿਪਤਿ ਹਰਖਾਈ ॥੩੩॥

ਅਤੇ ਰਾਜੇ ਨੂੰ ਸੁਤਿਆਂ ਵੇਖ ਕੇ ਪ੍ਰਸੰਨ ਹੋਈ ॥੩੩॥

ਸੋਵਤ ਸੋ ਨ੍ਰਿਪ ਲਖਿ ਹਰਖਾਨੀ ॥

ਉਦੋਂ ਰਾਜੇ ਨੂੰ ਸੁਤਿਆਂ ਵੇਖ ਕੇ ਖ਼ੁਸ਼ ਹੋਈ,

ਮੂਰਖ ਨਾਰਿ ਬਾਤ ਨਹਿ ਜਾਨੀ ॥

ਪਰ ਉਸ ਮੂਰਖ ਔਰਤ ਨੇ ਗੱਲ ਨਾ ਸਮਝੀ।

ਜਾਗਤ ਪਤਿ ਸੋਵਤ ਪਹਿਚਾਨਾ ॥

ਜਾਗਦੇ ਹੋਏ ਪਤੀ ਨੂੰ ਸੁੱਤਾ ਹੋਇਆ ਸਮਝਿਆ

ਮੋਰ ਭੇਦ ਇਨ ਕਛੂ ਨ ਜਾਨਾ ॥੩੪॥

ਅਤੇ (ਸੋਚਿਆ ਕਿ) ਰਾਜੇ ਨੇ ਮੇਰਾ ਭੇਦ ਕੁਝ ਨਹੀਂ ਪਛਾਣਿਆ ॥੩੪॥

ਰਾਵ ਬਚਨ ਤਬ ਤ੍ਰਿਯਹਿ ਸੁਨਾਯੋ ॥

ਰਾਜੇ ਨੇ ਇਸਤਰੀ ਨੂੰ ਕਿਹਾ

ਕਹ ਗਈ ਥੀ ਤੈ ਹਮੈ ਬਤਾਯੋ ॥

ਕਿ ਤੂੰ ਮੈਨੂੰ ਦਸ ਕਿ ਕਿਥੇ ਗਈ ਸੀ?

ਤਬ ਰਾਨੀ ਇਮਿ ਬੈਨ ਉਚਾਰੇ ॥

ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,

ਸੁਨੁ ਰਾਜਾ ਪ੍ਰਾਨਨ ਤੇ ਪਿਆਰੇ ॥੩੫॥

ਹੇ ਪ੍ਰਾਣਾਂ ਤੋਂ ਪਿਆਰੇ ਰਾਜਨ! ਸੁਣੋ ॥੩੫॥

ਸੁਨਿ ਨ੍ਰਿਪ ਬਰ ਇਕ ਟਕ ਮੁਹਿ ਪਰੀ ॥

ਹੇ ਸ੍ਰੇਸ਼ਠ ਰਾਜਨ! ਮੈਨੂੰ ਇਕ ਆਦਤ ਪੈ ਗਈ ਹੈ

ਸੋ ਤੁਮਰੇ ਸੋਵਤ ਹਮ ਕਰੀ ॥

ਅਤੇ ਉਹ ਵੀ ਤੁਹਾਡੇ ਸੁੱਤਿਆਂ ਹੋਇਆਂ ਮੈਂ ਕੀਤੀ ਹੈ।

ਪੁਤ੍ਰ ਏਕ ਬਿਧਿ ਦਿਯਾ ਹਮਾਰੇ ॥

ਸਾਨੂੰ ਵਿਧਾਤਾ ਨੇ ਇਕ ਪੁੱਤਰ ਦਿੱਤਾ ਸੀ

ਤੇ ਮੋਕਹ ਪ੍ਰਾਨਨ ਤੇ ਪ੍ਯਾਰੇ ॥੩੬॥

ਜੋ ਮੈਨੂੰ ਪ੍ਰਾਣਾਂ ਤੋਂ ਪਿਆਰਾ ਸੀ ॥੩੬॥

ਦੋਹਰਾ ॥

ਦੋਹਰਾ:

ਪੁਤ੍ਰ ਸੇਜ ਕੇ ਚਹੂੰ ਦਿਸਿ ਲੇਤ ਭਵਰਿਯਾ ਨਿਤ ॥

ਪੁੱਤਰ ਦੀ ਸੇਜ ਦੇ ਚੌਹਾਂ ਪਾਸੇ (ਮੈਂ) ਨਿੱਤ ਭੁਆਟਣੀਆਂ ਲੈਂਦੀ ਰਹਿੰਦੀ ਹਾਂ (ਕਿ ਉਹ ਮੁੜ ਪੈਦਾ ਹੋ ਜਾਏ)।

ਵਹੈ ਜਾਨੁ ਤੁਮਰੇ ਫਿਰੀ ਸਤਿ ਸਮਝਿਯਹੁ ਚਿਤ ॥੩੭॥

ਇਸ ਕਰ ਕੇ ਤੁਸੀਂ ਮਨ ਵਿਚ ਸਚ ਜਾਣ ਲਵੋ ਕਿ ਮੈਂ ਉਹੀ ਕਰ ਕੇ ਵਾਪਸ ਆ ਗਈ ਹਾਂ ॥੩੭॥

ਪ੍ਰਿਯ ਤ੍ਰਿਯ ਕੌ ਹਨਿ ਨ ਸਕਿਯੋ ਮਨ ਤੇ ਖੁਰਕ ਨ ਜਾਇ ॥

ਰਾਜਾ ਇਸਤਰੀ ਨੂੰ ਮਾਰ ਤਾਂ ਨਾ ਸਕਿਆ, ਪਰ ਉਸ ਦੇ ਮਨ ਤੋਂ ਕਰਕ ਨਾ ਗਈ।


Flag Counter